 |
|
ਪਦਮਿਨੀ,
ਰੂਚਾ ਅਤੇ ਰੀਮਾ
|
ਉਸਨੇ ਹਿੰਦੀ ਫਿਲਮ ‘ਸਤਿਅਮ ਸ਼ਿਵਮ ਸੁੰਦਰਮ’ ਨਾਲ ਇੱਕ ਬਾਲ ਕਲਾਕਾਰ ਦੇ
ਰੂਪ ਵਿੱਚ ਹਿੰਦੀ ਫਿਲਮਾਂ ਵਿੱਚ ਪ੍ਰਵੇਸ਼ ਕੀਤਾ ਸੀ। ਉਸਦੇ ਕਦਮਾਂ ਨੂੰ
ਏਨੀ ਜਲਦੀ ਸਫਲਤਾ ਮਿਲੀ ਕਿ ਛੇਤੀ ਹੀ ‘ਪ੍ਰੇਮ ਰੋਗ’, ‘ਇਨਸਾਫ ਕਾ ਤਰਾਜ਼ੂ
ਅਤੇ ‘ਵੋ ਸਾਤ ਦਿਨ’ ਵਰਗੀਆਂ ਫਿਲਮਾਂ ਉਸਦੀ ਝੋਲੀ ਵਿੱਚ ਆ ਗਈਆਂ। ਪਦਮਿਨੀ
ਨੇ ਹੁਣ ਤੱਕ ਜਿਨੀਆਂ ਵੀ ਫਿਲਮਾਂ ਕੀਤੀਆਂ ਉਹ ਸਾਰੀਆਂ ਹੀ ਕਿਸੇ ਨਾਂ
ਕਿਸੇ ਸਮਾਜਿਕ ਕੁਰੀਤੀ ਨੂੰ ਬਿਆਨ ਕਰਦੀਆਂ ਸਨ। ਸ਼ਾਇਦ ਇਸੇ ਕਰਕੇ ਉਹ
ਦੁਬਾਰਾ ਫਿਲਮਾਂ ਵਿੱਚ ਆਪਣੀਂ ਹਾਜ਼ਰੀ ਲਗਵਾਉਣ ਲਈ ਕਿਸੇ ਨਾਂ ਕਿਸੇ ਅਜਿਹੀ
ਫਿਲਮ ਦੀ ਤਲਾਸ਼ ਵਿੱਚ ਸੀ ਜਿਸ ਨਾਲ ਉਹ ਆਪਣੇਂ ਛੱਡੇ ਹੋਏ ਰਸਤੇ ਦੀ ਡੋਰ
ਨੂੰ ਦੋਬਾਰਾ ਉਸੇ ਹੀ ਸਿਰੇ ਤੋਂ ਫੜ੍ਹ ਸਕੇ।ਇਸ ਤਲਾਸ਼ ਨੇ ਉਸਨੂੰ ਫਿਲਮ
ਦਿੱਤੀ ‘ਡਾਟਰ’। ਇੱਕ ਦਿਨ ਅਚਾਨਕ ਹੀ ਉਸਦਾ ਫੋਨ ਆਇਆ, ਬੜੇ ਸਾਲਾਂ ਬਾਦ
ਮੈਂ ਇਹ ਆਵਾਜ਼ ਸੁਣੀ ਸੀ। ਕਾਫੀ ਸਾਰੀਆਂ ਗੱਲਾਂ ਸਨ ਉਸ ਨਾਲ ਕਰਨ ਵਾਲੀਆਂ
। ਬੱਸ ਫੇਰ ਕੀ ਸੀ ਮੈਂ ਮਨੋਰੀ ਬੀਚ ਪਹੁੰਚ ਗਿਆ ਜਿੱਥੇ ਉਸਦੀ ਸੂਟਿੰਗ
ਚੱਲ ਰਹੀ ਸੀ:---
ਦਰਵੇਸ਼ - ਬਾਲੀਵੁੱਡ ਵਿੱਚ ਆਪਣੀਂ ਲੈਣ ਲਈ ਤੁਸੀਂ ਕੀ ਸੋਚਕੇ ਇਸ
ਫਿਲਮ ਨੂੰ ਚੁਣਿਆ ?
ਪਦਮਿਨੀ - ਕੋਈ ਵੀ ਫਿਲਮ ਚੁਣਨ ਪਿੱਛੇ ਮੇਰਾ ਪਹਿਲਾ ਕਾਰਨ ਤਾਂ
ਫਿਲਮ ਦੀ ਕਹਾਣੀਂ ਪਸੰਦ ਆਉਣਾਂ ਹੀ ਹੁੰਦਾ ਹੈ। ਬੇਸ਼ਕ ਮੈਂ ਇਸ ਫਿਲਮ ਦੀ
ਨਾਇਕਾ ਨਹੀਂ ਹੈ ਲੇਕਿਨ ਫੇਰ ਵੀ ਮੇਰਾ ਕਿਰਦਾਰ ਬੜਾ ਹੀ ਦਿਲਚਸਪ ਹੈ। ਮੈਂ
ਇੱਕ ਅਜੇਹੀ ਕਮਾਊ ਔਰਤ ਹਾਂ ਇਸ ਫਿਲਮ ਵਿੱਚ ਜਿਹੜੀ ਆਪਣੇਂ ਕੈਰੀਅਰ
ਦਰਮਿਆਨ ਬੱਚਿਆਂ ਦੀ ਦੀਵਾਰ ਨਹੀਂ ਬਣਨ ਦੇਣਾਂ ਚਾਹੁੰਦੀ।ਇਹ ਦੇਖਕੇ ਮੇਰਾ
ਸਹੁਰਾ ਇੱਕ ਬੱਚੀ ਗੋਦ ਲੈ ਲੈਂਦਾ ਹੈ ਤਾਂ ਕਿ ਮੈਂ ਜਾਣ ਸਕਾਂ ਕਿ ਇੱਕ ਮਾ
ਦੇ ਜ਼ਜਬਾਤ ਕੀ ਹੁੰਦੇ ਹਨ।
|
 |
|
ਦਰਸ਼ਨ ਦਰਵੇਸ਼ |
ਦਰਵੇਸ਼ - ਇਹ ਕਿਰਦਾਰ ਤੁਹਾਨੂੰ ਕਿੰਨਾ ਕੁ ਆਪਣੇਂ ਦਿਲ ਦੇ
ਕੋਲ ਕੋਲ ਲੱਗਦਾ ਹੈ ?
ਪਦਮਿਨੀ - ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਮੈਂ ਬਾਲੀਵੁੱਡ
ਵਿੱਚ ਬਹੁਤ ਚੰਗੀ ਪੁਜ਼ੀਸ਼ਨ ਉੱਪਰ ਸੀ। ਲੇਕਿਨ ਮੈਂ ਆਪਣੇਂ ਪਰੀਵਾਰ ਨੂੰ
ਵਕਤ ਦੇਣ ਲਈ ਫਿਲਮਾਂ ਛੱਡ ਦਿੱਤੀਆਂ ਸਨ। ਮੈਂ ਸੋਚਦੀ ਹਾਂ ਕਿ ਇਸ ਕਿਰਦਾਰ
ਦੀ ਸੰਵੇਦਨਾਂ ਅਤੇ ਭਾਵਨਾਵਾਂ ਨੂੰ ਮੈਥੋਂ ਵੱਧ ਕੋਈ ਨਹੀਂ ਸਮਝ ਸਕਦਾ।
ਦਰਵੇਸ਼ - ਕੀ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਦੇਖਣ ਤੋਂ ਬਾਦ
ਕੁੜੀਆਂ ਨੂੰ ਗੋਦ ਲੈਣ ਦੇ ਮਾਮਲੇ ਵਿੱਚ ਲੋਕਾਂ ਦਾ ਨਜ਼ਰੀਆ ਬਦਲ ਜਾਵੇਗਾ ?
ਪਦਮਿਨੀ - ਸਾਡੇ ਦੇਸ਼ ਵਿੱਚ ਅਜੇ ਮੁਡਿਆਂ ਨੂੰ ਹੀ ਪਹਿਲ ਦਿੱਤੀ
ਜਾਂਦੀ ਹੈ ਕਿਉਂਕਿ ਖਾਨਦਾਨ ਨੂੰ ਅੱਗੇ ਚਲਾਉਣ ਲਈ ਵਾਰਿਸ ਚੁਣਨਾਂ ਹੁੰਦਾ
ਹੈ। ਲੇਕਿਨ ਵਕਤ ਨੇ ਇਹ ਸਾਰੀਆਂ ਧਾਰਨਾਵਾਂ ਬਦਲ ਦਿੱਤੀਆਂ ਹਨ। ਹੁਣ
ਲੋਕਾਂ ਦੀ ਮਾਨਸਿਕਤਾ ਬਦਲ ਗਈ ਹੈ।
ਦਰਵੇਸ਼ - ਜੇਕਰ ਤੁਹਾਨੂੰ ਕਦੇ ਜ਼ਰੂਰਤ ਪਈ ਤਾਂ ਤੁਸੀਂ ਕਦੇ ਕਿਸੇ
ਕੁੜੀ ਨੂੰ ਗੋਦ ਲੈਣਾਂ ਚਾਹੋਗੇ?
ਪਦਮਿਨੀ - ਹਾਂ... ਕਿਉਂ ਨਹੀਂ। ਹੁਣ ਮੇਰੇ ਕੋਲ ਇੱਕੋ ਇੱਕ
ਮੁੰਡਾ ਹੈ, ਜੇਕਰ ਪਰੀਵਾਰ ਨੇ ਜ਼ਰੂਰਤ ਸਮਝੀ ਤਾਂ ਮੈਂ ਇੱਕ ਕੁੜੀ ਹੀ ਗੋਦ
ਲਵਾਂਗੀ। ਪਰ ਮੈਂ ਸੋਚਦੀ ਹਾਂ ਕਿ ਇਹ ਪ੍ਰੈਕਟੀਕਲੀ ਸੰਭਵ ਨਹੀ ਹੈ।
ਕਿਉਂਕਿ ਮੇਰਾ ਮੁੰਡਾ ਹੁਣ ਵੱਡਾ ਹੋ ਚੁੱਕਿਐ।
ਦਰਵੇਸ਼ - ਕੀ ਤੁਹਾਨੂੰ ਯਕੀਨ ਹੈ ਕਿ ਇਹ ਫਿਲਮ ਭਾਰਤੀ ਔਰਤ ਅਤੇ
ਅਨਾਥ ਬੱਚੀ ਦੇ ਜ਼ਜਬਾਤਾਂ ਦੀ ਸਹੀ ਪੇਸ਼ਕਾਰੀ ਕਰੇਗੀ?
ਪਦਮਿਨੀ - ਮੇਰਾ ਵਿਸ਼ਵਾਸ਼ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ
ਪਸੰਦ ਆਵੇਗੀ। ਅੱਜ ਵੀ ਹਿੰਦੁਸਤਾਨੀ ਕੁੜੀਆਂ ਨੇ ਆਪਣੀਂ ਪਹਿਚਾਣ ਬਣਾਕੇ
ਰੱਖੀ ਹੋਈ ਹੈ ਜਦੋਂ ਕਿ ਪੱਛਮੀ ਸਭਿਅਤਾ ਭਾਰੂ ਪੈਂਦੀ ਜਾ ਰਹੀ ਹੈ।
ਦਰਵੇਸ਼ - ਅੱਜ ਕੱਲ੍ਹ ਬੱਚਿਆਂ ਨੂੰ ਲੈਕੇ ਕਾਫੀ ਫਿਲਮਾਂ ਬਣਨ ਲੱਗ
ਪਈਆਂ ਨੇ ?
ਪਦਮਿਨੀ - ਹਾਂ, ਇਹ ਇੱਕ ਵਧੀਆ ਸ਼ੁਰੂਆਤ ਹੈ ਜਿਹੜੀ ਬਹੁਤ ਪਹਿਲਾਂ
ਹੋਣੀ ਚਾਹੀਦੀ ਸੀ।
ਦਰਵੇਸ਼ - ਬਾਲੀਵੁੱਡ ਵਿੱਚ ਤੁਹਾਡੀ ਵਾਪਸੀ ਦਾ ਕੋਈ ਵਿਸ਼ੇਸ਼ ਕਾਰਣ
?
ਪਦਮਿਨੀ - ਨਹੀਂ ਅਜਿਹਾ ਕੋਈ ਵੀ ਵਿਸ਼ੇਸ਼ ਕਾਰਣ ਨਹੀਂ। ਮੇਰਾ
ਰਿਸ਼ਤਾ ਤਾਂ ਬਚਪਨ ਤੋਂ ਹੀ ਅਦਾਕਾਰੀ ਨਾਲ ਹੈ। ਮੈਂ ਤਾਂ ਬੱਸ ਇੱਕ ਬਰੇਕ
ਲਿਆ ਸੀ ਕਿਉਂਕਿ ਮੈਂ ਆਪਣੇਂ ਪਰੀਵਾਰ ਦਾ ਧਿਆਨ ਕਰਨਾਂ ਚਾਹੁੰਦੀ ਸੀ। ਹੁਣ
ਮੇਰਾ ਮੁੰਡਾ ਵੀ ਵੱਡਾ ਹੋ ਗਿਐ ਅਤੇ ਮੇਰੀਆਂ ਜਵਾਬਦਾਰੀਆਂ ਵੀ ਕੁੱਝ ਘੱਟ
ਗਈਆਂ ਨੇ ਤਾਂ ਹੁਣ ਮੈ ਜਰੂਰ ਆਪਣਾਂ ਵਕਤ ਬਾਲੀਵੁੱਡ ਨੂੰ ਦੇਣਾਂ
ਚਾਹੂੰਗੀ।
ਦਰਵੇਸ਼ - ਤੁਹਾਡੇ ਜ਼ਮਾਨੇ ਦੇ ਮੁਕਾਬਲੇ ਅੱਜ ਤੁਹਾਨੂੰ ਫਿਲਮ
ਇੰਡਸਟਰੀ ਵਿੱਚ ਕੀ ਬਦਲਿਆ ਹੋਇਆ ਲੱਗਦੈ ?
ਪਦਮਿਨੀ - ਪਹਿਲੀ ਗੱਲ ਤਾਂ ਤੁਸੀਂ ਖੁਦ ਬਦਲੇ ਹੋਏ ਹੋ,ਏਨੀਆਂ
ਗੱਲਾਂ ਮਾਰਨ ਲੱਗ ਪਏ ਹੋ ਕਿ ਬੱਸ ਪੁੱਛੋ ਨਾਂ। ਦੂਜਾ ਫਿਲਮ ਨਿਰਮਾਣ ਵਿੱਚ
ਬਹੁਤ ਕਾਹਲੀ ਆ ਗਈ ਹੈ। ਪਹਿਲਾਂ ਬੜੇ ਆਰਾਮ ਨਾਲ ਕੰਮ ਹੁੰਦਾ ਸੀਕੋਈ ਵੀ
ਕਲਾਕਾਰ ਸਾਲ ਵਿੱਚ ਦੋ ਤੋਂ ਵੱਧ ਫਿਲਮਾਂ ਨਹੀਂ ਸੀ ਕਰਦਾ। ਦਿਨ ਵਿੱਚ
ਮਸਾਂ ਇੱਕ ਸੀਨ ਕਰਦੇ ਹੁੰਦੇ ਸੀ । ਹੁਣ ਤਾਂ ਸਭ ਕੁੱਝ ਹੀ ਕਮਰਸ਼ੀਅਲ ਹੋ
ਗਿਐ। ਵਕਤ ਪੈਸੇ ਤੋਂ ਵੀ ਜ਼ਿਆਦਾ ਕੀਮਤੀ ਹੋ ਗਿਐ। ਅੱਜ ਤਾਂ ਕਲਾਕਾਰ ਅਤੇ
ਨਿਰਦੇਸ਼ਕ ਦੋਨਾਂ ਕੋਲ ਹੀ ਪੇਸ਼ੈਂਸ਼ ਨਹੀਂ ਹੈ |