|
 |
|
ਦਰਸ਼ਨ ਦਰਵੇਸ਼ |
ਇਸ ਵੇਲੇ ਪੰਜਾਬੀ ਸਿਨੇਮਾ ਦੀ ਹਰ ਪਾਸੇ ਚਰਚਾ ਹੈ । ਪੰਜਾਬੀ ਵਿੱਚ
ਵਧੀਆ, ਮਿਆਰੀ ਅਤੇ ਵੱਡੇ ਬੱਜਟ ਦੀਆਂ ਫਿਲਮਾਂ ਦਾ ਦੌਰ ਇਸ ਵੇਲੇ ਪੂਰੀ
ਤਰਾਂ ਦਰਸ਼ਕਾਂ ਨੂੰ ਉਹਨਾਂ ਦੀ ਪਸੰਦ ਦੀਆਂ ਫਿਲਮਾਂ ਦੇਣ ਦੇ ਸਮਰੱਥ ਹੋ
ਚੁੱਕਿਆ ਹੈ।ਇਸ ਵੇਲੇ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਜੇਕਰ ਤੇਜ਼ੀ ਆਈ
ਹੈ ਤਾਂ ਉਸਦਾ ਵੱਡਾ ਕਾਰਣ ਪੰਜਾਬੀ ਫਿਲਮਾਂ ਦੇ ਦਰਸ਼ਕਾਂ ਵਿੱਚ ਹੋਇਆ ਚੋਖਾ
ਵਾਧਾ ਹੈ।ਇਹਨਾਂ ਹੀ ਪੰਜਾਬੀ ਫਿਲਮਾਂ ਦੇ ਨਿਰਮਾਣ ਦੀ ਲੜੀ ਵਿੱਚ ਇੱਕ ਹੋਰ
ਪੰਜਾਬੀ ਫਿਲਮ ਬੜੀ ਛੇਤੀ ਆਪਣੀਂ ਸ਼ੂਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ਵਿੱਚ
ਲੱਗੀ ਹੋਈ ਹੈ, ਜਿਸ ਵਿੱਚ ਬਹੁਤ ਹੀ ਚੋਟੀ ਦੇ ਸਿਤਾਰਿਆਂ ਗੁੱਗੂ ਗਿੱਲ ,
ਯੋਗਰਾਜ ਸਿੰਘ , ਸ਼ਵਿੰਦਰ ਮਾਹਲ, ਬੀ.ਐੱਨ.ਸ਼ਰਮਾਂ, ਹਰਪ੍ਰੀਤ ਹੰਜਰਾਂ, ਆਦਿ
ਨੂੰ ਸਾਈਨ ਕਰ ਲਿਆ ਗਿਆ ਹੈ।ਅਤੇ ਫਿਲਮ ਦੇ ਨਾਇਕ ਅਤੇ ਨਾਇਕਾ ਦੀ ਭਾਲ
ਜਾਰੀ ਹੈ।
ਫਿਲਮ ‘ਰੁਸਤਮ-ਏ-ਹਿੰਦ’ ਤੋਂ ਆਪਣਾਂ ਫਿਲਮੀਂ ਭਵਿੱਖ ਸ਼ੁਰੂ ਕਰਨ ਵਾਲੇ
ਨਿਰਮਾਤਾ ਸਰਬਜੀਤ ਬਹਿਣੀਂਵਾਲ ਦੀ ਇਸ ਨਵੀਂ ਫਿਲਮ ਦਾ ਨਾਂ ਹੋਵੇਗਾ
‘ਸਿਆਸਤ’, ਜਿਸ ਦੇ ਕਾਰਜਕਾਰੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਨਿਭਾਉਣਗੇ ਪੰਜਾਬ
ਦੇ ਪੁਰਸਕਾਰ ਜੇਤੂ ਦਸਤਾਵੇਜ਼ੀ ਅਤੇ ਛੋਟੀਆਂ ਫਿਲਮਾਂ ਦੇ ਨਿਰਦੇਸ਼ਕ ‘ਦਰਸ਼ਨ
ਦਰਵੇਸ਼’।ਜਿਹੜੇ ਕਿ ਇਸ ਤੋਂ ਪਹਿਲਾਂ ‘ਸਾਕਾ ਸਰਸਾ ਤੋਂ ਸਰਸਾ ਤੋਂ
ਸਰਹੰਦ’, ‘ਸ਼ਹੀਦੀ ਸਾਕਾ’, ਵਰਗੀਆਂ ਧਾਰਮਿਕ ਰਿਕਾਰਡ ਦਰਜ਼ ਫਿਲਮਾਂ ਦਾ
ਨਿਰਮਾਣ ਵੀ ਕਰ ਚੁੱਕੇ ਹਨ।ਇਹ ਉਹੀ ਦਰਸ਼ਨ ਦਰਵੇਸ਼ ਹਨ, ਜਿਹਨਾਂ ਨੇ ਲੋਕ
ਭਲਾਈ ਪਾਰਟੀ ਦੇ ਪ੍ਰਧਾਨ ਸ੍ਰ:ਬਲਵੰਤ ਸਿੰਘ ਰਾਮੂਵਾਲੀਆ ਦੇ ਕੰਮਾਂ ਨੂੰ
ਕੇਂਦ੍ਰਿਤ ਕਰਕੇ ‘ਇੱਕ ਮਸੀਹਾ ਹੋਰ’ ਵਰਗੀ ਫਿਲਮ ਦਾ ਨਿਰਮਾਣ ਕੀਤਾ ਸੀ
ਅਤੇ ਦੇਸ਼ ਅਤੇ ਬਦੇਸ਼ਾਂ ਵਿੱਚ ਫਿਲਮ ਦੀ ਬਹੁਤ ਜ਼ਿਆਦਾ ਚਰਚਾ ਹੋਈ
ਸੀ।ਬਾਲੀਵੁੱਡ ਦੇ ਪ੍ਰਸਿੱਧ ਕੈਮਰਾਮੈਨ ਅਤੇ ਨਿਰਦੇਸ਼ਕ ਸ੍ਰ: ਮਨਮੋਹਨ ਸਿੰਘ
ਨਾਲ ਸਹਾਇਕ ਕੈਮਰਾ- ਮੈਨ ਅਤੇ ਨਿਰਦੇਸ਼ਕ ਦਾ ਲੰਮੇਂ ਸਮੇਂ ਤੋਂ ਫਰਜ਼ ਅਦਾ
ਕਰ ਰਹੇ ਦਰਸ਼ਨ ਦਰਵੇਸ਼ ਨੇ ਇਹਨਾਂ ਫਿਲਮਾਂ ਤੋਂ ਇਲਾਵਾ ਜ਼ੀ ਪੰਜਾਬੀ ਚੈਨਲ
(ਉਦੋਂ ਅਲਫਾ ਪੰਜਾਬੀ) ਵਾਸਤੇ ਵੀ ਇੱਕ ਬੇਹੱਦ ਚਰਚਿਤ ਲੜੀਵਾਰ ‘ਦਾਣੇਂ
ਅਨਾਰ ਦੇ’ ਦਾ ਸਫਲ ਨਿਰਦੇਸ਼ਨ ਵੀ ਕੀਤਾ ਹੈ ਜਿਸ ਦੇ ਗੀਤਾਂ ਤੋਂ ਲੈਕੇ
ਸਕਰੀਨਪਲੇ , ਸੰਵਾਦ ਵੀ ਉਹ ਖੁਦ ਹੀ ਲਿਖਦੇ ਸਨ ਅਤੇ ਉਸ ਦੇ ਕੈਮਰਾਮੈਨ ਵੀ
ਆਪ ਹੀ ਸਨ।
ਇੱਕ ਗੱਲਬਾਤ ਦੌਰਾਨ ਦਰਸ਼ਨ ਦਰਵੇਸ਼ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀਂ
ਪੰਜਾਬ ਦੇ ਜਿਹੜੇ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਮੂੰਹ ਚਿੜਾਉਣ ਲਈ
ਪੁੰਗਰ ਤਾਂ ਪਏ ਹਨ ਅਤੇ ਦਿਨੋਂ ਦਿਨ ਫਲਣ-ਫੁੱਲਣ ਦੀ ਤਿਆਰੀ ਪਰ ਰਹੇ
ਹਨ।ਪੰਜਾਬ ਵਿੱਚ ਇੱਕ ਅਜਿਹਾ ਕਲਚਰ ਪ੍ਰਫੁੱਲਤ ਹੋਣ ਜਾ ਰਿਹਾ ਹੈ ਜਿਹੜਾ
ਸਾਡੀ ਹੋਂਦ, ਸਾਡੇ ਸੰਸਕਾਰਾਂ ਨੂੰ ਸਮੁੱਚੇ ਰੂਪ ਵਿੱਚ ਨਿਗਲ ਜਾਵੇਗਾ ਅਤੇ
ਅਸੀਂ ਸਿਰਫ ਹੱਥ ਮਲ਼ਦੇ ਰਹਿ ਜਾਵਾਂਗੇ।ਇਸ ਫਿਲਮ ਦੀ ਕਹਾਣੀਂ ਫਿਲਮ ਦੇ
ਨਿਰਮਾਤਾ ਸਰਬਜੀਤ ਬਹਿਣੀਂਵਾਲ ਨੇ ਲਿਖੀ ਹੈ ਜਦੋਂ ਕਿ ਸੰਵਾਦ
ਬੀ.ਬੀ.ਵਰਮਾਂ ਨੇ ਲਿਖੇ ਹਨ, ਫਿਲਮ ਦੇ ਕੈਮਰਾਮੈਨ ਹੋਣਗੇ ਸ਼੍ਰੀ ਅਰਵਿੰਦ
ਭਾਖੜੀ । ਸਿਆਸਤ ਦੇ ਸਾਰੇ ਗੀਤ ਰਿਕਾਰਡ ਹੋ ਚੁੱਕੇ ਹਨ ਜਿਹਨਾਂ ਨੂੰ ਗਾਇਆ
ਲਾਭ ਜੰਜ਼ੂਆ ਨੇ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਸ਼ੰਤੋਸ਼ ਕਟਾਰੀਆ ਨੇ।
ਸਰਬਜੀਤ ਬਹਿਣੀਂਵਾਲ ਅਤੇ ਦਰਸ਼ਨ ਦਰਵੇਸ਼ ਮੁਤਾਬਕ ਅਕਾਲਪੁਰਖ ਦੀ ਰਜ਼ਾ
ਅਨੁਸਾਰ ‘ਸਿਆਸਤ’ ਅਗਸਤ ਮਹੀਨੇ ਦੇ ਕਿਸੇ ਵੀ ਦਿਨ ਫਲੋਰ ਉੱਪਰ ਜਾ ਸਕਦੀ
ਹੈ।
|