ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਇੰਡੀਅਨ ਸਪੋਰਟਸ ਕਲੱਬ(ਕੋਪਨਹੈਗਨ)-ਡੈਨਮਾਰਕ ਵੱਲੋ ਕਰਵਾਇਆ ਗਿਆ ਚੌਥਾ ਖੇਡ ਮੇਲਾ
ਰੁਪਿੰਦਰ ਢਿੱਲੋ ਮੋਗਾ/ਡਿੰਪਾ ਵਿਰਕ

ਓਸਲੋ - ਪਿਛਲੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਇੰਡੀਅਨ ਸਪੋਰਟਸ ਕਲੱਬ ਵੱਲੋ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਕਰਵਾਇਆ ਗਿਆ, ਜੋ ਕਿ ਹਰ ਪੱਖੋ ਯਾਦਗਾਰੀ ਅਤੇ ਸਫਲ ਹੋ ਨਿਬੜਿਆ। ਡੈਨਮਾਰਕ ਅਤੇ ਨਾਰਵੇ ਦੇ ਖੇਡ ਕਲੱਬਾਂ ਦੇ ਸਹਿਯੋਗ ਨਾਲ 2 ਦਿਨ ਚੱਲੇ ਇਸ ਖੇਡ ਮੇਲੇ ਦਾ ਆਨੰਦ ਕਲੱਬਾਂ ਦੇ ਖਿਡਾਰੀਆ ਤੋ ਇਲਾਵਾ ਨਜ਼ਦੀਕੀ ਮੁਲਖਾਂ ਤੋ ਆਏ ਖੇਡ ਪ੍ਰੇਮੀਆਂ ਅਤੇ ਡੈਨਮਾਰਕ ਵਿੱਚ ਵੱਸਦੇ ਭਾਰਤੀ ਮੂਲ ਖਾਸ ਕਰਕੇ ਪੰਜਾਬੀਆਂ ਨੇ ਮਾਣਿਆ ਜਿਸ ਵਿੱਚ ਛੋਟੀ ਉਮਰ ਦੇ ਬੱਚੇ ਬੱਚੀਆਂ ਤੋ ਲੈ ਕੇ ਜਵਾਨ ਉਮਰ ਦੇ ਦੋਨੋ ਵਰਗ ਤੇ ਸਿਆਣੀ ਉਮਰ ਦੇ ਬਜ਼ੁਰਗ ਵੀ ਪਿੱਛੇ ਨਹੀ ਰਹੇ। ਗਰਮੀ ਹੋਣ ਦੇ ਬਾਵਜੂਦ ਵੀ 2ਦਿਨ ਖੇਡ ਮੇਲੇ ਦੀ ਸਮਾਪਤੀ ਤੱਕ ਖੇਡ ਮੈਦਾਨ ਚ ਦਰਸ਼ਕ ਬਣ ਡੱਟੇ ਰਹੇ।

ਇਸ ਖੇਡ ਮੇਲੇ ਵਿੱਚ ਬੱਚੇ ਬੱਚੀਆ ਦੀਆਂ ਖੇਡਾ ਜਿਵੇ ਦੌੜਾਂ, ਫੁੱਟਬਾਲ ਮੈਚ, ਰੱਸਾ-ਕੱਸੀ ਤੋ ਇਲਾਵਾ ਡੈਨਮਾਰਕ ਦੇ ਲੋਕਲ ਕਲੱਬਾਂ ਅਤੇ ਨਾਰਵੇ ਦੇ ਕਲੱਬਾਂ ਵਿਚਕਾਰ ਵਾਲੀਬਾਲ ਮੈਚ, ਰੱਸਾ-ਕੱਸੀ ਅਤੇ ਕਬੱਡੀ ਦਾ ਮੁੱਖ ਆਕਰਸ਼ਨ ਰਿਹਾ। ਦੋਵੇਂ ਹੀ ਦਿਨ ਸ ਗੁਰਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵਲੋਂ ਲੰਗਰ ਦੀ ਸੇਵਾ ਕੀਤੀ ਗਈ।ਖੇਡ ਸਮਾਰੋਹ ਦੇ ਪਹਿਲੇ ਦਿਨ ਆਏ ਹੋਏ ਕਲੱਬਾਂ ਵਿਚਕਾਰ ਵਾਲੀਬਾਲ ਦੇ ਸ਼ੁਰੂਆਤੀ ਮੈਚ, ਬੱਚਿਆਂ ਦੀਆਂ ਖੇਡਾਂ ਤੋ ਇਲਾਵਾ ਲੜਕੀਆਂ ਦੀਆ ਦੌੜਾਂ, ਰੱਸਾ-ਕੱਸੀ ਆਦਿ ਨਾਲ ਪਹਿਲੇ ਦਿਨ ਦੀ ਸਮਾਪਤੀ ਹੋਈ ਅਤੇ ਸ਼ਾਮ ਨੂੰ ਇੰਡੀਅਨ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਵੱਲੋ ਆਏ ਹੋਏ ਕਲੱਬਾਂ ਅਤੇ ਮਹਿਮਾਨਾਂ ਲਈ ਰੰਗਾ-ਰੰਗ ਸ਼ਾਮ ਦਾ ਆਯੋਜਨ ਕੀਤਾ ਗਿਆ ਅਤੇ ਰੰਗੀਲੀ ਸ਼ਾਮ ਦੌਰਾਨ ਖੂਬ ਭੰਗੜਾ ਪਿਆ ਅਤੇ ਪੰਜਾਬੀ ਗਾਣਿਆਂ ਦੀਆਂ ਧੁੰਨਾਂ ਤੇ ਇਕੱਠੇ ਹੋਏ ਪੰਜਾਬੀਆਂ ਨੇ ਖੂਬ ਰੌਣਕਾਂ ਲਾਈਆਂ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ ਵਾਲੇ) ਵਾਲੇ ਹਮੇਸ਼ਾਂ ਤੋ ਹੀ ਆਏ ਹੋਏ ਮਹਿਮਾਨ ਟੀਮਾਂ ਦਾ ਬਰਾਤੀਆਂ ਨਾਲੋ ਵੀ ਵੱਧ ਆਓੁ ਭਗਤ ਅਤੇ ਮਹਿਮਾਨ ਨਿਵਾਜੀ ਕਰਦੇ ਹਨ। ਖੇਡ ਮੇਲੇ ਦੇ ਦੂਜੇ ਦਿਨ ਯਾਨੀ ਐਤਵਾਰ ਨੁੰ ਖੇਡ ਮੈਦਾਨ ਚ ਰੌਣਕਾਂ 10 ਵਜੇ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਦੁਪਹਿਰ ਤੋਂ ਬਾਅਦ ਹੂਸਮ ਬੌਲਡ ਕਲੱਬ ਦਾ ਖੇਡ ਮੈਦਾਨ ਦਰਸ਼ਕਾਂ ਨਾਲ ਭਰ ਚੁੱਕਾ ਸੀ ਅਤੇ ਲੇਟ ਆਏ ਦਰਸ਼ਕਾਂ ਨੂੰ ਕਾਰਾਂ ਪਾਰਕ ਕਰਨ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਪਰ ਖੇਡ ਮੇਲੇ ਦੇ ਚਾਹ ਨੂੰ ਦੂਰ ਦੁਰਾਡੇ ਕਾਰਾਂ ਪਾਰਕ ਕਰਦਰਸ਼ਕ ਖੇਡ ਮੇਲੇ ਦੀ ਸਮਾਪਤੀ ਤੱਕ ਆਉਂਦੇ ਰਹੇ। ਦੂਸਰੇ ਦਿਨ ਪਹਿਲੇ ਦਿਨ ਦੇ ਆਖਰੀ ਨਤੀਜਿਆ ਤੋਂ ਬਾਅਦ ਸੈਮੀ ਫਾਈਨਲ ਅਤੇ ਫਾਈਨਲ ਵਾਲੀਬਾਲ ਮੁਕਾਬਲਾ ਹੋਏ, ਸਮੈਸ਼ਿੰਗ ਵਾਲੀਬਾਲ ਚ ਨਾਰਵੇ ਦਾ ਦਸ਼ਮੇਸ਼ ਕਲੱਬ ਜੇਤੂ ਰਿਹਾ ਅਤੇ ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵਾਲੇ ਦੂਜੇ ਨੰਬਰ ਤੇ ਰਹੇ ਅਤੇ ਸ਼ੂਟਿੰਗ ਵਾਲੀਬਾਲ ਚ ਵੀ ਦਸਮੇਸ਼ ਕਲੱਬ(ਨਾਰਵੇ) ਜੇਤੂ ਅਤੇ ਨਾਰਵੇ ਤੋ ਅਣਖੀਲਾ ਪੰਜਾਬ ਕਲੱਬ ਦੂਜੇ ਨੰਬਰ ਤੇ ਰਿਹਾ। ਰੱਸਾ ਲੇਡੀਜ਼ ਚ ਨਾਰਵੇ ਤੋ ਅਣਖੀਲਾ ਕਲੱਬ ਦੀ ਔਰਤਾਂ ਦੀ ਟੀਮ ਜੇਤੂ ਰਹੀ ਅਤੇ ਰੱਸਾ(ਮਰਦ) ਚ ਫਾਈਨਲ ਮੁਕਾਬਲਾ ਸ਼ੇਰੇ ਪੰਜਾਬ ਕਲੱਬ(ਨਾਰਵੇ) ਅਤੇ ਦਸ਼ਮੇਸ਼ ਕਲੱਬ(ਨਾਰਵੇ) ਵਿਚਕਾਰ ਹੋਇਆ ਅਤੇ ਇਸ ਦਿਲਚਸਪ ਮੁਕਾਬਲੇ ਚ ਪੰਜਾਬੀ ਸ਼ੇਰਾਂ ਦਾ ਇਹਨਾਂ ਜ਼ੋਰ ਲੱਗਿਆ ਕਿ ਰੱਸਾ ਵੀ ਜਵਾਬ ਦੇ ਟੁੱਟ ਗਿਆ ਅਤੇ ਆਖਿਰ ਰੱਸੇ ਨੂੰ ਗੰਡ ਦੇ ਮੁਕਾਬਲਾ ਕਰਵਾਇਆ ਗਿਆ ਅਤੇ ਸ਼ੇਰੇ ਪੰਜਾਬ(ਨਾਰਵੇ) ਵਾਲੇ ਆਖਿਰ ਜੇਤੂ ਹੋਏ।

ਖੇਡ ਮੇਲਿਆਂ ਦੀ ਸ਼ਾਨ ਕਬੱਡੀ ਦੇ ਨਜ਼ਾਰੇ ਹਮੇਸ਼ਾ ਹੀ ਦਿਲਚਸਪ ਹੁੰਦੇ ਹਨ। ਇਸ ਖੇਡ ਮੇਲੇ ਚ ਡੈਨਮਾਰਕ ਅਤੇ ਨੌਰਵੇ ਦੇ ਲੋਕਲ ਖਿਡਾਰੀ ਹੀ ਕਬੱਡੀ ਖੇਡੇ। ਡੈਨਮਾਰਕ ਦੀ ਟੀਮ ਚ ਕਪਤਾਨ ਜਸਵਿੰਦਰ ਸਿੰਘ ਜੌਹਲ ’ਭੋਲਾ’(ਜਨੇਤਪੁਰੀਆ ਜਗਰਾਉ), ਮੇਜਰ ਸਿੰਘ ਚੀਮਾ(ਗੁਰਦਾਸਪੁਰੀਆ), ਪਿੰਦਾ ਜਨੇਤਪੁਰੀਆ, ਲਾਲੀ(ਸਲੇਮਪੁਰੀਆ), ਰਾਜੂ ਤੂਰ ਸੱਵਦੀ ਕਲਾ(ਜਗਰਾਉ), ਭੋਲਾ ਕੁੱਸੇ ਵਾਲਾ(ਮੋਗਾ), ਲਾਭਾ ਰਾਉਕੇ(ਮੋਗਾ), ਗੁਰਪ੍ਰੀਤ ਮੱਲੇ ਵਾਲਾ, ਸੁੱਖੀ ਮੱਲੇਵਾਲਾ, ਅਵਤਾਰ (ਨਕੋਦਰ) ਆਦਿ ਖੇਡੇ। ਨਾਰਵੇ ਤੋ ਸ਼ੇਰੇ ਪੰਜਾਬ ਕਲੱਬ ਵੱਲੋ ਸੋਨੀ ਚੱਕਰ ਵਾਲਾ, ਦਵਿੰਦਰ ਜੋਹਲ(ਕਾਠਾਰ ਹੁਸ਼ਿਆਰਪੁਰ), ਰਾਜਾ, ਰਿੰਕੂ, ਰਿੰਕਾ, ਸੁਖਵੰਤ ਸੋਨੂੰ, ਪੰਮ, ਗੁਰਮੁੱਖ ਦਿਉਲ, ਓਮਰ ਅਤੇ ਬਲਵਿੰਦਰ ਐਤੀਆਣਾ ਵਾਲਾ ਖੇਡੇ। ਦਰਸ਼ਕਾਂ ਨਾਲ ਭਰੇ ਖੇਡ ਮੈਦਾਨ ਚ ਡੈਨਮਾਰਕ ਖੇਡ ਮੇਲੇ ਦਾ ਕਬੱਡੀ ਕੱ਼ਪ ਨੂੰ ਜਿੱਤਣ ਦੇ ਉਤਸ਼ਾਹ ਨਾਲ ਦੋਨੋ ਟੀਮਾ ਦੇ ਖਿਡਾਰੀ ਮੈਦਾਨ ਵਿੱਚ ਉਤਰੇ ਅਤੇ ਦੋਨਾਂ ਟੀਮਾਂ ਨੇ ਬਹੁਤ ਹੀ ਸੋਹਣੀ ਕਬੱਡੀ ਖੇਡ ਦਰਸ਼ਕਾਂ ਦੀ ਵਾਹ ਵਾਹ ਖੱਟੀ ਅਤੇ ਆਏ ਹੋਏ ਦਰਸ਼ਕਾ ਨੇ ਦੋਨੋ ਟੀਮਾ ਦੇ ਖਿਡਾਰੀਆ ਦੀ ਚੰਗੀ ਖੇਡ ਤੋ ਖੁਸ਼ ਹੋ ਉਹਨਾ ਤੇ ਡੈਨਿਸ਼ ਕਰੋਨਿਆਂ ਦਾ ਮੀਹ ਵਰਾ ਰਹੇ ਸਨ। ਗੁਰਪ੍ਰੀਤ ਸਿੰਘ ਸੰਘੇੜਾ (ਬਿਲਗੇ ਵਾਲਾ), ਅਮਰਜੀਤ ਸਿੰਘ ਅੰਬੀ(ਮੋਗਾ) ਅਤੇ ਰਕਿੰਦਰ ਸਿੰਘ ਬਿਲਗੇ ਵਾਲੇ ਦੀ ਕਬੱਡੀ ਕੂਮੈਂਟਰੀ ਨੇ ਦਰਸ਼ਕਾਂ ਅਤੇ ਖਿਡਾਰੀਆ ਨੁੰ ਆਖਰ ਤੱਕ ਉਤਸ਼ਾਹੀ ਰੱਖਿਆ। ਰੈਫਰੀ ਗੁਰਚਰਨ ਸਿੰਘ ਕੁਲਾਰ ਦੀ ਵਿਸਲ ਨਾਲ ਰੁਮਾਂਚਿੱਕ ਕੱਬਡੀ ਮੈਚ ਦੀ ਖੇਡ ਖਤਮ ਹੋਈ। ਨਾਰਵੇ ਦੇ ਸ਼ੇਰੇ ਪੰਜਾਬ ਵਾਲੇ ਸਾਢੇ ਉੱਨੀ(19,5) ਪੌਂਇਟ ਲੈ ਜੇਤੂ ਰਹੇ। ਡੈਨਮਾਰਕ ਵਾਲੇ 19 ਪੌਂਇਟ ਲੈ ਕੇ ਮਾਯੂਸ ਜ਼ਰੂਰ ਹੋਏ ਪਰ ਡੈਨਮਾਰਕ ਵਾਲਿਆ ਦੀ ਸੋਹਣੀ ਖੇਡ ਅਤੇ ਦਰਸ਼ਕਾ ਵੱਲੋ ਮਿਲੀ ਚੰਗੀ ਖੇਡ ਦੀ ਪ੍ਰਸੰਸਾ ਨੇ ਖਿਡਾਰੀਆ ਦੇ ਹੌਂਸਲੇ ਬੁਲੰਦ ਰੱਖੇ।

ਇਸ ਤੋ ਇਲਾਵਾ 40 ਸਾਲ ਤੋ ਉੱਪਰ ਉਮਰ ਦੇ ਗਭਰੂਆਂ ਦੀ ਕਬੱਡੀ ਵੀ ਇਸ ਮੇਲੇ ਦਾ ਮੁੱਖ ਆਕਰਸ਼ਨ ਰਹੀ ਅਤੇ ਨਾਰਵੇ ਤੋ ਸਪੋਰਟਸ ਕਲੱਬਾਂ ਅਤੇ ਡੈਨਮਾਰਕ ਦੇ ਇੰਡੀਅਨ ਸਪੋਰਟਸ ਕੱਲਬ ਦੇ ਗਭਰੂਆਂ ਨੇਆਪਣੀ ਖੇਡ ਦੇ ਜਲਵੇ ਦਰਸ਼ਕਾਂ ਨੂੰ ਵਿਖਾਏ, ਇਸ ਰੁਮਾਚਕ ਮੈਚ ਵਿੱਚ ਵੀ ਨਾਰਵੇ ਦੀ ਟੀਮ ਅੱਧਾ ਅੰਕ ਵੱਧ ਲੈ ਜੇਤੂ ਰਹੀ, ਨਾਰਵੇ ਵੱਲੋ ਗੁਰਚਰਨ ਸਿੰਘ ਕੁਲਾਰ, ਮਲਕੀਅਤ ਸਿੰਘ ਕੁਲਾਰ, ਹਰਵਿੰਦਰ ਪਰਾਸ਼ਰ, ਅਸ਼ਵਨੀ ਕੁਮਾਰ, ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਗੁਰਸਿੰਦਰ ਸਿੰਘ ਗਿੱਲ, ਸ਼ੁਰੇਸ ਸ਼ਰਮਾਂ ਆਸਕਰ(ਪੱਤੜ ਕਲਾਂ) ਹੋਣੀ ਖੇਡੇ ਅਤੇ ਡੈਨਮਾਰਕ ਵੱਲੋ ਹਰਤੀਰਥ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਜਿੰਦਰ ਸਿੰਘ(ਫੋਜੀ) ,ਨਿਰਮਲ ਸਿੰਘ ਚੀਮਾ(ਗੁਰਦਾਸਪੁਰ), ਅਵਤਾਰ ਸਿੰਘ(ਭਗਤ ਸਿੰਘ) ਆਦਿ ਖੇਡੇ। ਖੇਡ ਮੇਲੇ ਦੀ ਸਮਾਪਤੀ ਦੌਰਾਨ ਸ੍ਰ ਪ੍ਰਭਜੀਤ ਸਿੰਘ ਵੱਲੋ ਸਾਡਾ ਵਿਰਸਾ ਪੰਜਾਬੀ ਸਕੂਲ ਦੇ ਬੱਚਿਆ ਦੀ ਭੰਗੜੇ ਦੀ ਟੀਮ ਨੇ ਭੰਗੜਾ ਪਾ ਮੇਲੇ ਦੇ ਮਾਹੌਲ ਨੂੰ ਪੰਜਾਬ ਦੇ ਪੇਂਡੂ ਖੇਡ ਮੇਲੇ ਦੀ ਯਾਦ ਦਿਵਾ ਦਿੱਤੀ ਅਤੇ ਇਸ ਮੇਲੇ ਦੇ ਸਫਲਤਾ ਚ ਰਹਿੰਦੀ ਖੁਹਿੰਦੀ ਕਸਰ ਵੀ ਪੂਰੀ ਕਰ ਦਿਤੀ।

ਖੇਡ ਸਮਾਪਤੀ ਵੇਲੇ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਕਰਾਏ ਗਏ ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਮਨਜੀਤ ਸਿੰਘ ਸੰਧੂ ਅਤੇ ਸ੍ਰ ਬਲਦੇਵ ਸਿੰਘ ਸੰਧੂ (ਸੰਧੂ ਪਰਿਵਾਰ) ਦੁਆਰਾ ਜੇਤੂ ਟੀਮਾਂ ਅਤੇ ਹੋਰ ਖਿਡਾਰੀਆ ਨੂੰ ਨਕਦ ਇਨਾਮਅਤੇ ਟਰਾਫੀਆਂ ਨਾਲ ਨਿਵਾਜਿਆ ਗਿਆ। ਕਬੱਡੀ ਦੀ ਜੇਤੂ ਟੀਮ ਨੂੰ ਟਰਾਫੀਆਂ ਤੋ ਇਲਾਵਾ 2100 ਕਰੋਨਰ ਨਕਦ, ਵਾਲੀਬਾਲ ਦੀਆਂ ਜੇਤੂ ਟੀਮਾਂ ਨੂੰ 1500-1500 ਕਰਨੋਰ ਇਨਾਮ ਵਜੋਂ ਦਿੱਤੇ ਗਏ। ਡੈਨਮਾਰਕ ਤੋ ਬਾਹਰੋ ਆਈਆ ਟੀਮਾ ਨੂੰ ਮੇਲੇ ਦੇ ਪ੍ਰਬੰਧਕਾਂ ਦੁਆਰਾ ਆਉਣ ਜਾਣ ਦਾ ਨਕਦ ਕਿਰਾਇਆ ਵੀ ਦਿੱਤਾ ਗਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਇੰਡੀਅਨ ਸਪੋਰਟਸ ਕੱਲਬ ਦੇ ਮੈਬਰਾਂ ਨੂੰ ਜਿੱਥੇ ਡੈਨਮਾਰਕ ਵਿੱਚ ਵੱਸਦੀ ਸੰਗਤ ਨੇ ਸਹਿਯੋਗ ਦਿੱਤਾ ,ਉੱਥੇ ਖੇਡ ਮੈਚਾ ਵਿੱਚ ਰੈਫਰੀ ਦੀਜਿੰਮੇਵਾਰੀ ਨਾਰਵੇ ਤੋ ਗੁਰਚਰਨ ਸਿੰਘ ਕੁਲਾਰ, ਗੁਰਚਰਨ ਸਿੰਘ ਸਰਾਂ, ੳਸਲੋ ਇੰਡੀਅਨ ਕੱਲਬ ਦੇ ਮਹਿੰਦਰ ਸਿੰਘ, ਨਾਰਵੇ ਤੋ ਕੱਬਡੀ ਖਿਡਾਰੀ ਦਵਿੰਦਰ ਜਹੋਲ ਆਦਿ ਨੇ ਬੁਖੁਬੀ ਨਾਲ ਨਿਭਾਈ। ਮੇਲੇ ਦੇ ਸਪਾਊਸਰ ਸ੍ਰ ਗੁਰਵਿੰਦਰ ਸਿੰਘ(ਸਿੰਘ ਟਰਾਸਪੋਰਟ ਵਾਲੇ)ਨੇ ਸੰਗਤ ਲਈ ਲੰਗਰ ਦੀ ਸੇਵਾ, ਮਨਜੀਤ ਸਿੰਘ ਸੰਧੂ ਪਰਿਵਾਰ, ਸ੍ਰੀ ਰਾਮ ਪ੍ਰਤਾਪ ਰਾਈਸੇ ਟਰਵੈਲ ਏਜੰਸੀ ਵਾਲੇ, ਕਾਲੜਾ ਪਰਿਵਾਰ ਆਦਿ ਨੇ ਇਸ ਮੇਲੇ ਦੇ ਪ੍ਰਬੰਧਕਾਂ ਨੂੰ ਹਰ ਤਰਾ ਦਾ ਸਹਿਯੋਗ ਦਿੱਤਾ।

ਦੇਸੀਨਾਰਵੇ ਡਾਟ ਕਾਮ (ਨਾਰਵੇ) ਦੇ ਸਰਬਜੀਤ ਸਿੰਘ ਵਿਰਕ ਅਤੇ ਅਮਰ ਮੱਲੀ ਨੇ ਮੇਲੇ ਦੀ ਪੂਰੀ ਮੀਡੀਆ ਕਵਰੇਜ਼ ਕੀਤੀ ਅਤੇ ਇਸ ਮੇਲੇ ਦੀਆਂ ਪੂਰੀਆਂ ਤਸਵੀਰਾਂ ਸਾਡੇ ਵੈਬ ਸਾਈਟ ਦੇਸੀਨਾਰਵੇ ਡਾਟ ਕਾਮ ਅਤੇ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਦੇ ਵੈਬ ਸਾਈਟ ( www.indiansportsclub.dk ) (ਵੈਬਸਾਈਟ ਇੰਡੀਅਨਸਪੋਰਟਸਕੱਲਬ,ਦੀ ਕੇ) ਤੇ ਵੇਖੀਆਂ ਜਾ ਸਕਦੀਆਂ ਹਨ। ਕਲੱਬ ਵੱਲੋ ਵਿਰਕ ਅਤੇ ਮੱਲੀ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਗਿਆ, ਹੋਰਨਾਂ ਤੋ ਇਲਾਵਾ ਨਾਰਵੇ ਤੋ ਐਸ.ਸੀ.ਐਫ ਦੇ ਨਰਪਾਲ ਸਿੰਘ ਪਾਲੀ, ਹਰਨੇਕ ਸਿੰਘ ਦਿਉਲ, ਅਜਮੇਰ ਸਿੰਘ ਬਾਬਾ, ਪ੍ਰਗਟ ਸਿੰਘ (ਜਲਾਲ) ਜਿਹੜੇ ਨਾਰਵੇ ਦੇ ਖੇਡ ਮੇਲਿਆ ਚ ਲੰਗਰ ਤੇ ਪੂਰੀ ਡਿਉਟੀ ਨਿਭਾਉਦੇ ਹਨ, ਹੋਣਾ ਨੇ ਡੈਨਮਾਰਕ ਚ ਵੀ ਇਹ ਜੁੰਮੇਵਾਰੀ ਬੇਖੁਬੀ ਨਾਲ ਨਿਭਾਈ ਅਤੇ ਇੰਡੀਅਨ ਕੱਲਬ ਵੱਲੋ ਇਹਨਾ ਨੂੰ ਵੀ ਸਤਿਕਾਰ ਵੱਜੋ ਇਨਾਮ ਦੇ ਨਿਵਾਜਿਆ ਗਿਆ। ਪ੍ਰਗਟ ਸਿੰਘ (ਜਲਾਲ) ਨੇ ਡੈਨਮਾਰਕ ਦੇ ਮੇਲੇ ਚ ਹਾਜ਼ਿਰ ਹੋ, ਮੇਲੇ ਦੀ ਰੌਣਕ ਨੂੰ ਦੁਗਣਾ ਕਰ ਦਿੱਤਾ ਅਤੇ ਦੋਵੇਂ ਦਿਨ ਕੀਤੀ ਚਾਹ ਅਤੇ ਪਾਣੀ ਦੀ ਸੇਵਾ ਬਹੁਤ ਹੀ ਖੁਸ਼ ਸੁਭਾਅ ਨਾਲ ਕੀਤੀ। ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਦੇ ਪ੍ਰਬੰਧਕਾਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ।

ਖੇਡ ਮੇਲੇ ਦੀ ਸਮਾਪਤੀ ਤੇ ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਦੇ ਮੈਬਰਾਂ ਸ੍ਰ ਮੇਜਰ ਸਿੰਘ (ਗੁਰਦਾਸਪੁਰ), ਗੁਰਪ੍ਰੀਤ ਸਿੰਘ ਸੰਘੇੜਾ(ਬਿਲਗੇ ਵਾਲੇ), ਹਰਤੀਰਥ ਸਿੰਘ ਥਿੰਦ(ਪਰਜੀਆ ਕਲਾਂ,ਜੰਲਧਰ), ਮਨਜੀਤ ਸਿੰਘ ਸੰਘਾ(ਜੋਗੇਵਾਲੀਆ ਮੋਗਾ), ਜਸਵਿੰਦਰ ਸਿਘ ਜੋਹਲ ਭੋਲਾ(ਜਨੇਤਪੁਰੀਆ), ਰਕਿੰਦਰ ਸਿੰਘ ਬਿਲਗੇ ਵਾਲੇ, ਸ੍ਰ ਹਰਭਜਨ ਸਿੰਘ ਤੱਤਲਾ(ਭਰੋਵਾਲਜਗਰਾਉ), ਸ੍ਰ ਗੁਰਵਿੰਦਰ ਸਿੰਘ(ਸਿੰਘ ਟਰਾਸਪੋਰਟ), ਦਲਜੀਤ ਸਿੰਘ, ਬਲਜਿੰਦਰ ਸਿੰਘ ਸੁੱਖੀ(ਮੱਲੇਵਾਲਾ), ਸ੍ਰ ਜਗਰਾਜ ਸਿੰਘ ਤੂਰ (ਸੱਵਦੀ ਕਲਾਂ ਜਗਰਾਓ) ਨੇ ਆਏ ਹੋਏ ਦਰਸ਼ਕਾਂ, ਕਲੱਬਾਂ ਦਾ ਅਤੀ ਧੰਨਵਾਦ ਕੀਤਾ ਅਤੇ ਅਗਲੇ ਸਾਲ ਫਿਰ ਟੂਰਨਾਮੈਟ ਚ ਮਿਲਣ ਦਾ ਵਾਅਦਾ ਕੀਤਾ।
ਇਸ ਵੇਲੇ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)