|
ਕਹਿੰਦੇ
ਨੇ ਕੀ “ਉਹ ਨਾਰ ਸੁਲਖਣੀ ਜਿਹੜੀ ਜੰਮੇਂ ਪਹਿਲੀ ਲਛਮੀਂ”,ਪਰ ਇਨ੍ਹਾਂ
ਬੋਲਾਂ ਦੇ ਐਨ ਉਲਟ ਜੰਮਣ ਤੋਂ ਪਹਿਲਾਂ ਹੀ ਲਛਮੀਂ ਦਾ ਕਤਲ ਕਰ ਦਿੱਤਾ
ਜਾਂਦਾ ਹੈ। ਜਿਨ੍ਹੇ ਮਰਜੀ ਕਾਨੂੰਨ ਬਣੇ ਹੋਣ ਕਿ ਭਰੂਣ ਹੱਤਿਆ ਪਾਪ ਹੈ ,
ਜ਼ੁਰਮ ਹੈ , ਪਰ ਫਿਰ ਵੀ ਕਸਾਈ ਆਪਣੇ ਹੱਥੀਂ ਆਪਣੀ ਲੱਛਮੀਂ ਦਾ ਸੰਘ ਨੱਪ
ਦਿੰਦੇ ਹਨ। ਕਿਉਂ ? ਕਿਸ ਗਲੋਂ ਸਾਡਾ ਸਮਾਜ ਧੀਆਂ ਨਾਲ ਇਸ ਤਰ੍ਹਾਂ ਦੀ
ਵਧੀਕੀ ਕਰਦਾ ਹੈ? ਮੇਰਾ ਆਪ ਸਬ ਨੂੰ ਸਵਾਲ ਹੈ ਕਿ ਧੀਆਂ ਕਿਸ ਗਲੋਂ
ਮੁੰਡਿਆਂ ਤੋਂ ਘੱਟ ਨੇ? ਖੈਰ ਅੱਜ ਦੇ ਜ਼ਮਾਨੇ ਵਿਚ ਤੇ ਕੁੜੀਆਂ ਮੁੰਡਿਆ
ਨਾਲੋਂ ਵਧੇਰੇ ਜ਼ਿਮੇਵਾਰ ਤੇ ਲਾਇਕ ਨੇ, ਜਿਸ ਘਰ ਧੀ ਨਹੀਂ ਹੁੰਦੀ ਉਸ ਘਰ
ਰੌਣਕ ਹੀ ਨਹੀਂ ਹੂੰਦੀ, ਧੀ ਨਾਲ ਘਰ ਵਿਚ ਰਹਿਣੀ- ਬਹਿਣੀ ਸਲੀਕੇਦਾਰ
ਹੁੰਦੀ ਹੈ। ਧੀਆਂ ਮੁੰਡਿਆ ਨਾਲੋਂ ਵਧੇਰੇ ਮਾਂ-ਪਿਉ ਦੇ ਨੇੜੇ ਹੂੰਦੀਆਂ
ਨੇ,ਧੀਆਂ ਮਾਂ-ਪਿੳ ਦੇ ਸਾਹੀ ਜਿਉਂਦੀਆਂ ਨੇ। ਕਦੀ ਕਿਤੇ ਸੁਣਿਆ ਹੈ ਕਿ ਧੀ
ਨੇ ਆਪਣੇ ਮਾਂ-ਪਿਉ ਘਰੋਂ ਕੱਡ ਦਿੱਤੇ, ਜਦੋਂ ਕਿ ਮੁੰਡੇ ਅਜਿਹਾ ਕਰਨ ਲੱਗੇ
ਇਕ ਪਲ ਨਹੀ ਸੋਚਦੇ। ਕਈ ਲੋਕ ਕਹਿੰਦੇ ਹਨ “ਕਿ ਧੀਆਂ ਤੋਂ ਨਹੀਂ ਧੀਆਂ
ਦੀ ਕਿਸਮਤ ਤੋਂ ਡਰ ਲਗਦਾ ਹੈ”, ਤੇ ਉਹਨਾਂ ਲੋਕਾਂ ਦੀ ਜਾਣਕਾਰੀ ਲਈ ਮੈਂ
ਕਹਿਣਾ ਹੈ ਕਿ ਅੱਜ ਧੀਆਂ ਨੂੰ ਸਿਰਫ ਇਕ ਮੌਕਾ ਦਿਉ ਉਹ ਆਪਣੀ ਕਿਸਮਤ ਆਪ
ਬਣਾ ਲੈਣਗੀਆਂ , ਦੁਨੀਆਂ ਦੇ ਲ਼ਗਪਗ 70% ਫੀਸਦੀ ਕੰਮ ਔਰਤਾਂ ਕਰਦੀਆਂ ਹਨ,
ਪਰ ਫਿਰ ਵੀ ਉਨ੍ਹਾਂ ਦੇ ਕੰਮਾਂ ਨੂੰ ਪਹਿਚਾਣ ਨਹੀਂ ਦਿੱਤੀ ਜਾਂਦੀ, ਮਰਦਾਂ
ਦੇ ਮੁਕਾਬਲੇ ਔਰਤਾਂ ਬਾਹਰ ਅੰਦਰ ਦੋਵੇਂ ਪਾਸੇ ਦੇ ਕੰਮ ਸੰਭਾਲਦੀਆਂ ਹਨ,
ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਔਰਤ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ।
ਇਥੇ ਇਕ ਸਵਾਲ ਮਰਦ ਸਮਾਜ ਲਈ ਹੈ ਕਿ “ਕਿ ਮਰਦ ਔਰਤ ਤਰ੍ਹਾਂ ਨੌਕਰੀ ਦੇ
ਨਾਲ ਘਰ ਦਾ ਕੰਮ, ਫਿਰ ਬੱਚੇ ਤੇ ਪਰਿਵਾਰ ਦੇ ਕੰਮ ਕਰ ਸਕਦਾ ਹੈ? ਮਰਦ ਲੋਕ
ਤੇ ਇਕ ਨੌਕਰੀ ਕਰ ਕੇ ਬਹੁਤ ਥੱਕ ਜਾਂਦੇ ਹਨ, ਤੇ ਔਰਤ ਤੋਂ ਆਸ ਰੱਖਦੇ ਹਨ
ਕਿ ਜਦੋਂ ਉਹ ਘਰ ਆਉਣ ਔਰਤ ਉਨ੍ਹਾਂ ਦੀ ਸੇਵਾ ਕਰੇ। ਔਰਤ ਨੂੰ ਸੇਵਾ
ਕਰਵਾਉਣ ਦਾ ਕੋਈ ਹੱਕ ਨਹੀਂ? ਔਰਤਾਂ ਬਿਨਾਂ ਇਸ ਸਮਾਜ ਦੀ ਗਤੀ ਨਹੀਂ
,ਫਿਰ ਵੀ ਅਸੀਂ ਕਹਿੰਦੇ ਹਾਂ ਕਿ ਕੁੜੀ ਦਾ ਪੈਦਾ ਹੋਣਾ ਚੰਗਾ ਨਹੀਂ।
ਪੰਜਾਬ ਭਰੂਣ ਹਤਿਆ ਦੇ ਮਾਮਲੇ ਵਿਚ ਸਬ ਤੋਂ ਅੱਗੇ ਹੈ। ਇਸ ਵੇਲੇ ਅੰਕੜਿਆਂ
ਦੇ ਮੁਤਾਬਿਕ ਪੰਜਾਬ ਵਿਚ 1000 ਮੁੰਡਿਆਂ ਪਿੱਛੇ 900 ਕੁੜਿਆਂ ਹੀ ਹਨ। ਜੇ
ਆਉਣ ਵਾਲੇ ਸਮੇਂ ਵਿਚ ਭਰੂਣ ਹਤਿਆ ਉੱਤੇ ਕਾਬੂ ਨਾਂ ਕੀਤਾ ਗਿਆ ਤਾਂ ਇਹ
ਅੰਕੜੇ ਵੱਧ ਜਾਣਗੇ। ਵੈਸੇ ਤੇ ਲੋਕ ਕੁੜੀ ਨੂੰ ਜੰਮਣ ਹੀ ਨਹੀਂ ਦਿੰਦੇ ,ਜੇ
ਬਦਕਿਸਮਤੀ ਨਾਲ ਕੁੜੀ ਜੰਮ ਜਾਏ ਤੇ ਉਸ ਦੀ ਪੜਾਈ ਤੇ ਖਾਣ ਪੀਣ ਉੱਤੇ ਸੌ
ਤਰ੍ਹਾਂ ਦੀ ਪਾਬੰਦੀ ਹੁੰਦੀ ਹੈ। ਸਾਡੇ ਦੇਸ਼ ਵਿਚ ਹੀ ਕੁੜੀਆਂ ਦੀ ਬਹੁ
ਗਿਣਤੀ 20 ਸਾਲ ਤੋਂ ਪਹਿਲਾਂ ਦੀ ਉਮਰ ਵਿਚ ਹੀ ਖਤਮ ਹੋ ਰਹੀ ਹੈ ਕਿਉਂਕਿ
ਉਹਨਾਂ ਨੂੰ ਪੂਰਨ ਸਹੁਲਤਾਂ ਹੀ ਨਹੀਂ ਦਿੱਤੀਆਂ ਜਾਂਦੀਆਂ। ਅੱਜ ਜਦੋਂ
ਮਨੂੰਖ ਅੰਤਰਿਕਸ਼ ਵਿਚ ਪਹੁੰਚ ਗਿਆ ਹੈ, ਪਰ ਅਜੇ ਵੀ ਹਿੰਦੋਸਤਾਨ ਦੇ ਬਹੁਤ
ਸਾਰੇ ਪਿੰਡਾਂ ਵਿਚ ਕੁੜੀਆਂ ਨੂੰ ਬਾਲੀ ਉਮਰੇ ਹੀ ਵਿਆਹ ਦਿੱਤਾ ਜਾਂਦਾ ਹੈ।
ਜਦੋਂ ਕਿ ਬਾਲ ਵਿਆਹ ਕਾਨੂੰਨ ਵੀ ਬਣਿਆ ਹੈ ਪਰ ਲੋਕਾਂ ਨੇ ਇਸ ਨੂੰ ਵੀ
ਛਿੱਕੇ ਟੰਗ ਦਿੱਤਾ। ਜੇ ਕੁੜੀ ਬਾਲੜੀ ਉਮਰੇ ਵਿਧਵਾ ਹੋ ਜਾਏ ਤਾਂ ਉਸ ਨੂੰ
ਸਮਾਜ ਤੋਂ ਅੱਡ ਕਰ ਦਿੱਤਾ ਜਾਂਦਾ ਹੈ। ਇਕ ਕੁੜੀ ਹੋਣਾ ਜ਼ੁਰਮ ਤੇ ਜੇ ਕੋਈ
ਅਣਹੋਣੀ ਹੋ ਜਾਏ ਤੇ ਉਹ ਮਾਰ ਵੀ ਉਸ ਨੂੰ ਕੁੜੀ ਹੋਣ ਦੇ ਨਾਤੇ ਝਲਣੀ
ਪੈਂਦੀ ਹੈ, ਜਦੋਂ ਕਿ ਮਰਦਾਂ ਲਈ ਅਜਿਹੇ ਕੋਈ ਨਿਯਮ ਨਹੀਂ ਹਨ। ਕਿਉ ? ਦਾਜ
ਦੀ ਬਲੀ ਵੀ ਔਰਤ ਹੀ ਚੜਦੀ ਹੈ। ਕੁੜੀ ਦੀ ਪੜਾਈ ਲਿਖਾਈ ਕੋਈ ਮਾਇਨੇ ਨਹੀਂ
ਰਖਦੀ। ਜਦੋਂ ਔਰਤ ਹੀ ਔਰਤ ਦੀ ਦੁਸ਼ਮਨ ਬਣ ਜਾਂਦੀ ਹੈ ਤਾਂ ਔਰਤ ਜ਼ਾਤ ਹੋਰ
ਸ਼ਰਮਸਾਰ ਹੋ ਜਾਂਦੀ ਹੈ। ਆਖਿਰ ਕਿਉਂ? ਇਥੇ ਹੀ ਬਸ ਨਹੀਂ ਔਰਤ ਨੂੰ ਹਰ ਥਾਂ
ਤੇ ਸਿਰਫ ਭੰਡਿਆ ਹੀ ਗਿਆ ਹੈ। ਕਦੀ ਉਹ ਕਿਸੇ ਵਿਸ਼ਵਾਮਿੱਤਰ ਦੀ ਤੱਪਸਿਆ
ਵਿਚ ਵਿਘਨ ਦਾ ਕਾਰਨ ਬਣੀ। ਕਦੀ ਉਸ ਨੂੰ ਭਗਵਾਨ ਰਾਮ ਦਾ ਰਾਵਣ ਨਾਲ ਯੁੱਧ
ਦਾ ਕਾਰਣ ਬਣਾਇਆ ਗਿਆ। ਕਦੀ ਉਸ ਨੂੰ ਕੌਰਵਾਂ ਪਾਂਡਵਾਂ ਵਿਚਕਾਰ ਯੁੱਧ ਦਾ
ਕਾਰਣ ਬਣਾਇਆ ਗਿਆ। ਪੰਜਾਬੀ ਕਿੱਸਿਆਂ ਵਿਚ ਵੀ ਔਰਤ ਬੁਰੀ ਹੀ ਦਰਸਾਈ ਗਈ।
ਗੁਰਦਾਸ ਮਾਨ ਦਾ ਇਕ ਗੀਤ ਵੀ ਹੈ ,ਜਿਸ ਵਿਚ ਉਸ ਨੇ ਔਰਤ ਜ਼ਾਤ ਨਾਲ ਹੋ ਰਹੀ
ਬੇਨਿਆਈ ਦਾ ਜ਼ਿਕਰ ਕੀਤਾ ਹੈ:-
ਸੱਤ ਭਰਾ ਇਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ
ਕੱਲੀ ਸਹਿਬਾਂ ਬੂਰੀ ਬਣਾਤੀ ਮਰਦ ਹਜ਼ਾਰਾਂ ਨੇ
ਸ਼ਾਇਦ ਪੁਰਾਣੇ ਸਮਿਆਂ ਤੋਂ ਹੀ ਚਲੀ ਆ ਰਹੀ ਇਸ ਰੀਤ ਦੀ ਵਜਾ ਕਰਕੇ ਹੀ ਅੱਜ
ਵੀ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ,ਪਰ ਅਸੀਂ
ਇਹ ਕਿਉਂ ਨਹੀ ਸੋਚਦੇ ਕਿ ਲਤਾ ਮੰਗੇਸ਼ਕਰ, ਮਦਰ ਟੈਰੇਸਾ, ਕਲਪਣਾ ਚਾਵਲਾ,
ਇੰਦਰਾ ਗਾਂਧੀ ਵਰਗੇ ਨਾਮ ਉਹਨਾਂ ਔਰਤਾਂ ਦੇ ਹਨ ਜਿਨ੍ਹਾਂ ਸਮਾਜ ਵਿਚ ਆਪਣੀ
ਥਾਂ ਬਣਾਈ ਤੇ ਸਮਾਜ ਨੂੰ ਵਖਾਇਆ ਕਿ ਔਰਤ ਕਲੰਕ ਨਹੀਂ ਸਮਾਜ ਦੀ ਸ਼ਾਨ ਹੈ।
ਸ੍ਰੀ ਗੂਰੁ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਮਹਾਂਪੁਰਖਾਂ ਦੀ ਜਨਣੀ
ਕਹਿ ਕੇ ਸਤਿਕਾਰਿਆ ਸੀ
ਸੋ ਕਿਉਂ ਮੰਦਾ ਆਖਿਐ
ਜਿੱਤ ਜੰਮੈਂ ਰਾਜਾਨ
ਗੱਲ ਇਹ ਨਹੀਂ ਕਿ ਔਰਤ ਨਾਲ ਜ਼ੁਲਮ ਹੁਣ ਦੇ ਜ਼ਮਾਨੇ ਵਿਚ ਹੀ ਹੋਣ ਲਗਾ। ਔਰਤ
ਤੇ ਜ਼ੁਲਮ ਦੀ ਕਹਾਣੀ ਸਦੀਆਂ ਪੁਰਾਣੀ ਹੈ,ਇਸ ਕਹਾਣੀ ਵਿਚ ਸੁਧਾਰ ਆਉਂਣ ਦੀ
ਬਜਾਏ ਹਾਲਾਤ ਹੋਰ ਵੀ ਬੱਦਤਰ ਹੋ ਗਏ। ਪੁਰਾਣੇ ਸਮਿਆਂ ਵਿਚ ਧੀ ਦੇ ਜਨਮ
ਲੈਣ ਤੋਂ ਬਾਅਦ ਉਸ ਨੂੰ ਮਾਰਿਆ ਜਾਂਦਾ ਸੀ ਤੇ ਅੱਜ ਦੇ ਵਿਗਿਆਨਕ ਯੁੱਗ
ਵਿਚ ਗਰਭ ਵਿਚ ਹੀ ਧੀ ਤੋਂ ਛੁਟਕਾਰਾ ਹਾਸਿਲ ਕਰ ਲਿਆ ਜਾਂਦਾ ਹੈ ਕਿਉਂਕਿ
ਅੱਜ ਅਸੀਂ ਪੁਰਾਣੇ ਸਮਿਆਂ ਨਾਲੋਂ ਵਧੇਰੇ ਪੜ੍ਹ ਲਿਖ ਗਏ ਹਾਂ। ਵੈਸੇ ਅੱਜ
ਦੇ ਪੜ੍ਹੇ ਲਿਖੇ ਸਮਾਜ ਵਿਚ ਧੀਆਂ ਨੇ ਆਪਣੀ ਥਾਂ ਹਾਸਿਲ ਕਰ ਲਈ ਹੈ। ਅੱਜ
ਧੀਆਂ ਵੀ ਚੰਗੀ ਪੜਾਈ ਹਾਸਿਲ ਕਰ ਰਹੀਆਂ ਨੇ, ਚੰਗੇ ਔਹਦਿਆਂ ਤੇ ਨੌਕਰੀ ਕਰ
ਰਹੀਆਂ ਨੇ। ਅੱਜ ਦੇ ਇਸ ਸਮਾਜ ਵਿਚ ਜਿਵੇਂ ਹਰ ਧੀ ਆਪਣੇ ਮਾਪਿਆ ਨੂੰ ਇਹ
ਜਤਾ ਦੇਣਾ ਚਾਹੂੰਦੀ ਹੈ ਕਿ ਉਹ ਮਾਪਿਆਂ ਤੇ ਬੋਝ ਨਹੀਂ ਸਗੋਂ ਉਹ ਉਹਨਾਂ
ਦਾ ਸਹਾਰਾ ਹੈ,ਮੁੰਡਿਆਂ ਵਾਂਗ ਧੀ ਤੇ ਵੀ ਫਖਰ ਕੀਤਾ ਜਾਏ। ਧੀਆਂ ਤੋ
ਮੂੰਹ ਨਾਂ ਮੋੜੋ,ਉਹਨਾਂ ਨੂੰ ਘਰ ਦੀ ਸ਼ਾਨ ਸਮਝੋ,ਇਕ ਧੀ ਦੇ ਮਾਪੇ ਹੋਣਾ
ਫਕਰ ਵਾਲੀ ਗੱਲ ਹੇ ਨਾਂ ਕਿ ਮੂੰਹ ਲਕੋਣ ਵਾਲੀ,ਧੀ ਦਾ ਦਾਨ ਸਬ ਦਾਨਾਂ ਤੋਂ
ਵੱਧ ਹੈ , ਜਿਸ ਬੰਦੇ ਨੂੰ ਆਪਣੀ ਧੀ ਦਾਨ ਕਰਣ ਦਾ ਪੰਨ੍ਹ ਮਿਲਦਾ ਹੈ ਉਸ
ਵਰਗਾ ਸੁਭਾਗਾ ਕੋਈ ਨਹੀਂ,ਧੀਆਂ ਨੂੰ ਅਪਣਾਉ ਠੁਕਰਾਉ ਨਾਂ,ਕਿਉਂਕਿ
ਧੀਆਂ ਤੇ ਤ੍ਰਾਹ ਹੂੰਦੀਆਂ ਨੇ
ਕੀ ਪਤਾ ਕਦ ਨਿਕਲ ਜਾਣ………!
ਡਾ. ਜਸਬੀਰ ਕੌਰ |