ਪੰਜਾਬੀ
ਸਾਹਿੱਤ ਸਭਾ ਕੈਲੀਫੋਰਨੀਆ ਦੀ ਯੁਬਾ ਸਿਟੀ/ਸੈਕਰਾਮੈਂਟੋ ਇਕਾਈ ਦੀ
ਮਹੀਨਾਵਾਰ ਬੈਠਿਕ, ਸਾਉਥ ਗੇਟ ਲਾਇਬ੍ਰੈਰੀ, ਸੈਕਰਾਮੈਂਟੋ ਵਿਖੇ 2 ਮਈ
2009(ਸ਼ਨਿਚਰਵਾਰ ਨੂੰ ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਦੇ ਸਾਡੇ ਚਾਰ ਵਜੇ
ਤੱਕ ਹਰਬੰਸ ਸਿੰਘ ਜਗਿਆਸੂ ਦੀ ਪ੍ਰਧਾਨਗੀ ਹੇਠ ਹੋਈ।ਬੈਠਕ ਦੇ ਆਰੰਭ
ਵਿਚ ਸਭਾ ਦੇ ਪ੍ਰਧਾਨ, ਹਰਬੰਸ ਸਿੰਘ ਜਗਿਆਸੂ ਵਲੋਂ ਅਜ ਪਹਿਲੀ ਵਾਰ ਆਏ
ਸਭਾ ਦੇ ਨਵੇਂ ਬਣੇ ਮੈਂਬਰ, ਰਾਜ ਸਿੰਘ ਦੀ ਜਾਣ ਪਸ਼ਾਨ ਕਰਾਈ ਗਈ ਅਤੇ
ਦਸਿਆ ਕਿ ਭਾਵੇਂ ਪਿਛਲੇ ਸਾਲ ਸਭਾ ਦਾ ਇਕ ਹੋਰ ਚੈਪਟਰ ਸਟਾਕਟਨ ਵਿਚ ਬਣਾ
ਦੇਣ ਨਾਲ ਸਾਡੇ ਇਸ ਚੈਪਟਰ ਦੇ ਮੈਂਬਰ ਘਟ ਗਏ ਸਨ ਪਰ ਸਾਡੀ ਇਸ ਟੀਮ ਦੇ
ਚੰਗਾ ਕੰਮ ਤੇ ਮਾਹੌਲ ਕੈਮ ਕਰਨ ਨਾਲ ਸਾਡੇ ਮੈਂਬਰਾਂ ਦੀ ਗਿਣਤੀ ਜੋ ਇਕ
ਜਨਵਰੀ 2008 ਵਿਚ ਸੀ ਨਾਲੋਂ ਅੱਜ ਦੁਗਣੀ ਹੋ ਗਈ ਹੈ। ਇਹ ਜਾਨਣ ਤੇ ਸਭ ਨੇ
ਬੜੇ ਫਖਰ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਰਾਜ ਸਿੰਘ ਦਾ ਮੁੜ ਤਾੜੀਆਂ
ਮਾਰ ਕੇ ਸਵਾਗਤ ਕੀਤਾ।
ਓਘੇ ਸਾਹਿੱਤਕਾਰ, ਲੇਖਕ ਤੇ ਗੁਰਦੁਵਾਰਾ ਵੈਸਟ ਸੈਕਰਾਮੈਂਟੋ ਦੇ ਹੈੱਡ
ਗਰੰਥੀ, ਗਿਆਨੀ ਵਿਧਾਵਾ ਸਿੰਘ ਐਮ:ਏ: ਅਤੇ ਪਿਛਲੇ ਸੱਤਾਂ ਸਾਲਾਂ ਤੋਂ
ਪੰਜਾਬੀ ਸਾਹਿੱਤ ਸਭਾ ਕੈਲੀਫੋਨੀਆ ਦੇ ਸਦੱਸੇ,
ਹੈਡ ਮਾਸਟਰ ਰਿਟਾਇਰਡ, ਸ: ਸਾਧੂ ਸਿੰਘ ਹੋਨਾ ਨੂੰ ਯਾਦ ਕੀਤਾ ਗਿਆ
ਤੇ ਸ਼ੋਕ-ਮਤਾ ਪਾਸ ਕੀਤਾ ਗਿਆ। ਇਕ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਦੀ
ਰੂਹ ਦੀ ਸਾਂਤੀ ਲਈ ਅਰਦਾਸ ਕੀਤੀ ਗਈ ਤੇ ਉਨ੍ਹਾਂ ਦੇ ਪਰਵਾਰਾਂ ਨਾਲ
ਹਮਦਰਦੀ ਜਾਹਰ ਕੀਤੀ ਗਈ।
ਸਾਹਿੱਤਕ ਦੌਰ ਵਿਚ ਪਹਿਲਾਂ ਰਾਬਿੰਦਰ ਸਿੰਘ ਅਟਵਾਲ ਨੇ “ਬਦਲਾ”,
ਮੁਹਿੰਦਰ ਸਿੰਘ ਘੱਗ ਨੇ “ਨਸ਼ਾ ਆਪੋ ਆਪਣਾ” ਤਤਿੰਦਰ ਕੌਰ ਨੇ “ਪੱਪੀ ਲਵ”
ਮਨਜੀਤ ਸ਼ੇਖੋਂ ਨੇ “ ਨਿਪੱਤਰਾ ਰੁਖ” ਕਹਾਣੀਆਂ ਪੜ੍ਹੀਆਂ। ਇਨ੍ਹਾਂ ਤੇ
ਉਸਾਰੂ ਚਰਚਾ ਵੀ ਹੋਈ।
ਦੁਜੇ ਦੌਰ ਵਿਚ ਹਰ ਕਵੀ ਨੇ ਆਪਣੀਆਂ ਦੋ ਯਾ ਤਿੰਨ ਕਵਿਤਾਵਾਂ ਯਾ
ਗ਼ਜ਼ਲ਼ਾਂ ਸੁਣਾਈਆਂ ਤੇ ਇਨ੍ਹਾਂ ਦਾ ਸਾਰਿਆਂ ਨੇ ਬਹੁਤ ਆਂਨੰਦ ਮਾਣਿਆ। ਇਸ
ਵਿਚ ਗੁਰਬੱਚਨ ਸਿੰਘ ਭਾਟੀਆ, ਦਲਵੀਰ ਦਿਲ ਨਿਜਰ, ਸੰਤੋਖ ਸਿੰਘ ਗਿੱਲ,
ਜਿਉਤੀ ਸਿੰਘ, ਗੁਰਪਾਲ ਸਿੰਘ ਖਹਿਰਾ, ਗੁਰਚਰਨ ਸਿੰਘ ਜ਼ਖਮੀ, ਮਨਜੀਤ ਕੌਰ
ਸੇਖੋਂ, ਮੁਹਿੰਦਰ ਸਿੰਘ ਘੱਗ, ਰਾਜ ਸਿੰਘ ਤੇ ਹਰਬੰਸ ਸਿੰਘ ਜਗਿਆਸੂ ਨੇ
ਭਾਗ ਲਿਆ।
ਸਭਾ ਦੀ ਅਗਲੀ ਮਹੀਨਾਵਾਰ ਬੈਠਿਕ 6 ਜੂਨ 09 (ਸ਼ਨਿਚਰਵਾਰ)ਨੂੰ ਇਸੇ
ਲਇਬ੍ਰੇਰੀ ਵਿਚ 12 ਤੋਂ ਸਾਡੇ ਚਾਰ ਵਿਚਕਾਰ ਹੋਵੇਗੀ। |