ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਡਾ. ਤਾਰਾ ਸਿੰਘ ਆਲਮ ਦਾ ਲੇਖ ਸੰਗ੍ਰਿਹ ‘ਚਿੱਤ ਨੂੰ ਟਿਕਾਣੇ ਰੱਖੀਏ’ ਲੋਕ ਅਰਪਣ
ਮਨਦੀਪ ਖੁਰਮੀ ਹਿੰਮਤਪੁਰਾ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿੱਚ ਪੰਜਾਬੀਆਂ ਦੀਆਂ ਸਾਹਿਤਿਕ, ਸੱਭਿਆਚਾਰਕ ਅਤੇ ਰਾਜਨੀਤਕ ਸਰਗਰਮੀਆਂ ਦੇ ਗੜ੍ਹ ਮੰਨੇ ਜਾਦੇ ਸ਼ਹਿਰ ਸਾਊਥਾਲ ਵਿਖੇ ਪੰਜਾਬੀ ਮਾਸਿਕ ਪੱਤਰ ‘ਸਾਹਿਬ’ ਦੇ ਸੰਪਾਦਕ ਅਤੇ ਗੁਰੂ ਨਾਨਕ ਫਾਊਂਡੇਸ਼ਨ ਇੰਗਲੈਂਡ ਦੇ ਚੇਅਰਮੈਨ ਡਾ. ਤਾਰਾ ਸਿੰਘ ਆਲਮ ਦੇ ਨਵ- ਸੰਪਾਦਿਤ ਲੇਖ ਸੰਗ੍ਰਿਹ ‘ਚਿੱਤ ਨੂੰ ਟਿਕਾਣੇ ਰੱਖੀਏ’ ਨੂੰ ਲੋਕ ਅਰਪਣ ਕਰਨ ਹਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਸਟਿਸ ਮੋਤਾ ਸਿੰਘ, ‘ਸਾਹਿਬ’ ਅਤੇ ‘ਸ਼ਬਦ ਯੱਗ’ ਦੇ ਮੁੱਖ ਸੰਪਾਦਕ ਰਣਜੀਤ ਸਿੰਘ ਰਾਣਾ, ਰਾਮਗੜ੍ਹੀਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਭੰਮਰਾ, ਉਸਤਾਦ ਸ਼ਾਇਰ ਚਮਨ ਲਾਲ ਚਮਨ, ਉੱਘੇ ਸਾਹਿਤਕਾਰ ਸਾਥੀ ਲੁਧਿਆਣਵੀ ਨੇ ਡਾ. ਤਾਰਾ ਸਿੰਘ ਆਲਮ ਦੀਆਂ ਲਿਖਤਾਂ ਸੰਬੰਧੀ ਚਾਨਣਾ ਪਾਉਂਦਿਆਂ ਲੇਖ- ਸੰਗ੍ਰਿਹ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਹਾਜਰੀਨ ਨੂੰ ਸੰਬੋਧਨ ਕਰਦਿਆਂ ਜਸਟਿਸ ਮੋਤਾ ਸਿੰਘ ਨੇ ਕਿਹਾ ਕਿ ਦੁਨਿਆਵੀ ਭੀੜ- ਭੜੱਕੇ ਵਿੱਚ ਉਲਝੇ ਚਿੱਤ ਨੂੰ ਟਿਕਾਣੇ ਰੱਖਣ ਦੀਆਂ ਜੋ ਜੁਗਤਾਂ ਡਾ. ਆਲਮ ਨੇ ਇੱਕ ਪੁਸਤਕ ਦੇ ਰੂਪ ਵਿੱਚ ਪਾਠਕ ਜਗਤ ਦੀ ਝੋਲੀ ਪਾਈਆਂ ਹਨ, ਕਾਬਲੇ ਤਾਰੀਫ ਅਤੇ ਸਿਜ਼ਦਾ ਕਰਨ ਲਾਇਕ ਹਨ। ਇਸ ਸਮੇਂ ਬੋਲਦਿਆਂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਡਾ. ਤਾਰਾ ਸਿੰਘ ਆਲਮ ਨੇ ਸੇਵਾ ਅਤੇ ਸਿਮਰਨ ਦੇ ਨਿੱਜੀ ਅਨੁਭਵ ਨੂੰ ਗੁਰਮਤਿ ਫਲਸਫ਼ੇ ਦੀ ਕਸੌਟੀ ਨਾਲ ਪਰਖ ਕੇ ਰੂਹਾਨੀਅਤ ਦਾ ਜਿਹੜਾ ਨਕਸ਼ਾ ਇਸ ਹਥਲੀ ਪੁਸਤਕ ਰਾਹੀਂ ਪ੍ਰਸਤੁਤ ਕੀਤਾ ਹੈ, ਉਹ ਮਨੁੱਖੀ ਮਨ ਨੂੰ ਟਿਕਾਣੇ ਰੱਖਣ ਵਾਲਾ ਹੈ। ਉੱਘੇ ਸਾਹਿਤਕਾਰ ਸਾਥੀ ਲੁਧਿਆਣਵੀ ਨੇ ਕਿਹਾ ਕਿ ਡਾ. ਆਲਮ ਦੀ ਇਸ ਕਿਰਤ ਨੂੰ ਸਾਹਿਤ ਜਗਤ ਵਿੱਚ ਇੱਕ ਅਨਮੋਲ ਕਿਰਤ ਵਜੋਂ ਹਮੇਸ਼ਾ ਮਾਣ ਮਿਲਦਾ ਰਹੇਗਾ। ਉਹਨਾਂ ਉਕਤ ਪੁਸਤਕ ਨੂੰ ਸਫ਼ਲ ਜੀਵਨ ਜਿਉਣ ਦੇ ਰਾਹ ਵੱਲ ਲੱਗੇ ਜਿੰਦਰੇ ਦੀ ਚਾਬੀ ਦੱਸਦਿਆਂ ਡਾ. ਆਲਮ ਨੂੰ ਵਧਾਈ ਦਿੱਤੀ।

ਸਮਾਗਮ ਦੌਰਾਨ ਨੌਜਵਾਨ ਗਾਇਕ ਵੀਰਮਨਪ੍ਰੀਤ ਸਿੰਘ ਨੇ ਡਾ. ਆਲਮ ਦੇ ਰਚੇ ਅਗਾਂਹਵਧੂ ਗੀਤ “ਮੈਂ ਇੱਕ ਗੀਤ ਮੁਖ਼ਾਤਿਬ ਕਰਦਾ ਹਾਂ, ਹਿੰਦ- ਪਾਕਿ ਦੀਆਂ ਸਰਕਾਰਾਂ ਨੂੰ” ਗਾ ਕੇ ਸਮਾਗਮ ਨੂੰ ਸਿਖਰਾਂ ਵੱਲ ਪਹੁੰਚਾਇਆ। ਇਸ ਸਮੇਂ ਜਸਵੀਰ ਸਿੰਘ ਮਠਾੜੂ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਜਗਸੀਰ ਧਾਲੀਵਾਲ ਨੰਗਲ, ਉੱਘੇ ਰੰਗਕਰਮੀ ਸ਼ੇਖਰ, ਭਾਈ ਰਾਮ ਸਿੰਘ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਸਕੱਤਰ ਅਜ਼ੀਮ ਸ਼ੇਖਰ, ਸ੍ਰੀਮਤੀ ਪੂਨਮ ਦੇਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)