|
ਕੁਝ
ਸਮਾਂ ਹੀ ਹੋਇਆ ਅਜੋਕੇ ਪ੍ਰਮੁੱਖ ਬਿਜਲਈ ਸਾਧਨ ਇੰਟਰਨੈਟ ਉਪਰ ਅੰਬੇਡਕਰ ਮਿਸ਼ਨ
ਨਾਲ ਸੰਬੰਧਿਤ ਬੀਬੀ ਕਮਲੇਸ਼ ਦੀ ਇਕ ਤਕਰੀਰ ਸੁਣਨ ਨੂੰ ਮਿਲੀ।
ਬੁੱਧ ਧਰਮ ਦੀਆਂ
ਚੰਗਿਆਈਆਂ ਦੀ ਵਜ਼ਾਹਤ ਕਰਦਿਆਂ ਇਸ ਬੀਬੀ ਨੇ ਜਿਸ ਤਰ੍ਹਾਂ ਨਾਲ ਸਿੱਖ ਧਰਮ,
ਸਿੱਖ ਗੁਰੂ
ਸਾਹਿਬਾਨ ਅਤੇ ਸਿੱਖ ਵਿਚਾਰਧਾਰਾ ਉਪਰ ਮੂਲ-ਰਹਿਤ ਟਿੱਪਣੀਆਂ ਕੀਤੀਆਂ ਹਨ ਨੂੰ
ਸੁਣ ਕੇ ਆਮ ਗੁਰਸਿੱਖ ਜਜ਼ਬਾਤੀ ਹੋ ਉਠਦਾ ਹੈ ਅਤੇ ਕਈ ਨੌਜਵਾਨ ਵੀਰ ਉਸ ਦੇ
ਪ੍ਰਤੀਕਰਮ ਵਿਚ ਭੜਕਦੇ ਵੀ ਹਨ।
ਪ੍ਰੰਤੂ ਸਾਨੂੰ
ਇਸ ਬੀਬਾ ਵੱਲੋਂ ਵਰਤੋਂ ਭਾਸ਼ਾ ਦੇ ਪਿਛੇ ਕਾਰਜਸ਼ੀਲ ਸੋਚ ਨੂੰ ਸਮਝਣਾ ਪਵੇਗਾ।
ਇਤਿਹਾਸਕ ਵਾਰਤਾ
ਇਸ ਦਾ ਪ੍ਰਮਾਣ ਸਾਂਭੀ ਬੈਠੀ ਹੈ ਕਿ ਜਦੋਂ ਅਨੰਦਪੁਰ ਸਾਹਿਬ ਵਿਖੇ ਬਾਦਸ਼ਾਹ
ਔਰੰਗਜ਼ੇਬ ਦਾ ਭੇਜਿਆ,
ਸਢੌਰੇ ਦਾ ਰਹਿਣ ਵਾਲਾ
ਸ਼ਾਹੀ ਕਾਜ਼ੀ ਵਲੀ ਹਸਨ ਕੁਰਾਨ ਸ਼ਰੀਫ਼ ਉਪਰ ਲਿਖਿਆ ਹੋਇਆ ਸ਼ਾਹੀ ਸੁਨੇਹਾ ਲੈ ਕੇ
ਪਹੁੰਚਿਆ ਤਾਂ ਉਸ ਨੇ ਦਰਬਾਰ ਵਿਚ ਉਚੀ ਬੋਲਣ ਦੀ ਕੋਸ਼ਿਸ਼ ਕੀਤੀ।
ਸਿੰਘਾਂ ਦੇ ਡੌਲੇ
ਫ਼ਰਕੇ ਅਤੇ ਆਪ ਮੁਹਾਰੇ ਹੀ ਹੱਥ ਤੇਗਾਂ ਦੇ ਦਸਤਿਆਂ ਉਪਰ ਜਾ ਪਹੁੰਚੇ ਪ੍ਰੰਤੂ
ਗੁਰੂ ਪਾਤਸ਼ਾਹ ਨੇ ਸਿੰਘਾਂ ਦੀ ਰੋਹਮਈ ਤਾਸੀਰ ਨੂੰ ਭਾਂਪਦਿਆਂ ਇਕ ਦਮ ਕਿਹਾ ਕਿ
ਇਸ ਵਿਚਾਰੇ ਉਪਰ ਗੁੱਸਾ ਕਰਨ ਦਾ ਕੀ ਅਰਥ,
ਇਹ ਤਾਂ ਵਿਚਾਰਾ
ਕਾਸਿਦ ਹੈ,
ਬਾਦਸ਼ਾਹ ਦਾ ਗੁਲਾਮ ਮੋਹਰਾ
ਹੈ... ਇਸ ਦੇ ਪਿੱਛੇ ਕਾਰਜਸ਼ੀਲ ਬਾਦਸ਼ਾਹੀ ਸੋਚ ਦੀ ਵਿਚਾਰ ਕਰੋ।
ਹੁਣ ਸੋਚਣਾ ਬਣਦਾ ਹੈ ਕਿ
ਬੀਬਾ ਕਮਲੇਸ਼ ਦੇ ਪਿਛੇ ਕਿਹੜਾ ਤੰਤਰ ਕਾਰਜਸ਼ੀਲ ਹੈ।
ਦਰਅਸਲ ਬੋਧੀ ਵੀ
ਬਿਪਰਵਾਦ ਦੇ ਸਤਾਏ ਹੋਏ ਹਨ ਅਤੇ ਸਿੱਖ ਮਤਿ ਨੂੰ ਹੜੱਪਣ ਲਈ ਵੀ ਬਿਪਰਵਾਦ ਸੰਘ
ਰੂਪ ਵਿਚ ਮੂੰਹ ਖੋਹਲੀ ਖੜਾ ਹੈ।
ਜ਼ਿਕਰਯੋਗ ਹੈ ਕਿ
ਭਾਵੇਂ ਕਿ ਅਕਾਲੀ ਭਾਜਪਾ ਯਰਾਨੇ ਨਾਲ ਪੰਜਾਬ ਵਿਚ ਭਾਜਪਾ ਪੈਰਾਂ ਉਪਰ ਖੜੀ ਹੋਣ
ਦੀ ਤਾਂਘ ਵਿਚ ਹੈ ਪ੍ਰੰਤੂ ਕੁਝ ਵਿਦਵਾਨਾਂ ਵੱਲੋਂ ਆਰ.ਐਸ.ਐਸ. ਦੇ
ਮਨਸੂਬਿਆਂ (ਪੰਥ ਵਿਰੋਧ) ਨੂੰ ਨੰਗਾ ਕੀਤੇ ਜਾਣ ਉਪਰੰਤ ਪੰਜਾਬ ਦਾ ਆਮ ਸੋਝੀ
ਵਾਲਾ ਵਰਗ ਇਸ ਨਾਜ਼ੀਵਾਦੀ ਜਥੇਬੰਦੀ ਦੀਆਂ ਘਟੀਆ ਅਤੇ ਫਿਰਕਾਪ੍ਰਸਤ ਚਾਲਾਂ ਤੋਂ
ਸੁਚੇਤ ਹੈ ਅਤੇ ਇਹ ਕਾਰਨ ਹੈ ਕਿ ਪਿਛਲੇ 5-6
ਸਾਲਾਂ ਵਿਚ
ਪੰਜਾਬ ਵਿਚ ਆਰ.ਐਸ.ਐਸ. ਦੀਆਂ ਸ਼ਾਖਾਵਾਂ ਦੀ ਗਿਣਤੀ ਕੁਝ ਸਰੋਤਾਂ
ਅਨੁਸਾਰ ਪਹਿਲਾਂ ਨਾਲ ਘੱਟ ਹੋਈ ਹੈ।
ਦੂਸਰੇ ਪਾਸੇ ਸਵਰਨਵਾਦ ਅਤੇ ਬਿਪਰਵਾਦ ਦੇ ਸਤਾਏ ਹੋਏ ਪੰਜਾਬ ਦੇ ਅਖੌਤੀ ਦਲਿਤ
ਲੋਕ ਜਿਹਨਾਂ ਨੂੰ ਡਾ. ਭੀਮ ਰਾਓ ਅੰਬਡੇਕਰ ਦੇ ਸਾਹਿਤ ਅਤੇ ਕੁਝ ਹੋਰ ਵਿਦਵਾਨਾਂ
ਦੇ ਸਾਹਿਤ ਤੋਂ ਬੋਧ ਧਰਮ ਦੀ ਰੋਸ਼ਨੀ ਮਿਲੀ ਅਤੇ ਉਹ ਬਿਪਰਵਾਦ ਦੇ ਜੂਲੇ ਨੂੰ
ਆਪਣੇ ਗਲੋਂ ਲਾਹੁਣ ਲਈ ਕਮਰਕੱਸੇ ਕਰੀ ਬੈਠੇ ਹਨ।
ਸੋ ਇਸ ਘਟਨਾਕ੍ਰਮ
ਤੋਂ ਬਿਪਰਵਾਦ ਚਿੰਤਤ ਹੈ ਕਿ ਪੰਜਾਬ ਜਿਹੜਾ ਕਿ ਸਰਹੱਦੀ,
ਜਰਖੇਜ਼,
ਅਤੇ ਅਣਖੀਲੇ
ਸੁਭਾਅ ਦੇ ਲੋਕਾਂ ਦਾ ਸੂਬਾ ਹੈ,
ਵਿਚੋਂ ਬਿਪਰਵਾਦੀ ਪਕੜ
ਕਿਤੇ ਢਿੱਲੀ ਨਾ ਹੋ ਜਾਵੇ।
ਤੀਸਰਾ ਰਾਜਨੀਤਕ
ਕਾਰਨ ਇਹ ਹੈ ਕਿ ਪਿਛਲੇ ਸਮੇਂ ਵਿਚ ਵੇਖਣ ਵਿਚ ਆਇਆ ਹੈ ਕਿ ਖੇਤਰੀ ਰਾਜਨੀਤਿਕ
ਪਾਰਟੀਆਂ ਦੀ ਖੇਤਰੀ ਪਕੜ ਲਗਾਤਾਰ ਢਿੱਲੀ ਪੈਂਦੀ ਜਾ ਰਹੀ ਹੈ ਅਤੇ ਕੇਂਦਰੀ
ਰਾਜਨੀਤਿਕ ਪਾਰਟੀਆਂ ਫਿਰ ਤੋਂ ਮਜ਼ਬੂਤ ਧਿਰ ਵਜੋਂ ਉਭਰ ਰਹੀਆਂ ਹਨ ਅਤੇ ਕੋਈ ਸ਼ੱਕ
ਨਹੀਂ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵੀ ਨਿਗਾਰ ਦੇ ਪਾਸੇ ਪ੍ਰਵਾਹਿਤ
ਹੋ ਰਿਹਾ ਹੈ।
ਜੇਕਰ ਭਾਰਤੀ ਸੰਘ
ਅੰਦਰ ਵੱਡੀਆਂ ਕੇਂਦਰੀ ਰਾਜਨੀਤਿਕ ਪਾਰਟੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਅਜ ਦੀ
ਤਾਰੀਖ਼ ਵਿਚ ਭਾਜਪਾ ਅਤੇ ਕਾਂਗਰਸ ਹਨ। ਪੰਜਾਬ ਵਿਚ ਕਾਂਗਰਸ ਦਾ ਅਧਾਰ ਮਜ਼ਬੂਤ ਹੈ
ਜਦਕਿ ਭਾਜਪਾ ਅਜੇ ਚੰਗੀ ਤਰ੍ਹਾਂ ਪਕੜ ਬਣਾਉਣ ਤੋਂ ਅਸਮਰੱਥ ਹੈ।
ਭਾਜਪਾ ਨੇ ਜੇਕਰ
ਪੰਜਾਬ ਵਿਚ ਪਕੜ ਮਜ਼ਬੂਤ ਕਰਨੀ ਹੈ ਤਾਂ ਉਹ ਪੰਜਾਬ ਵਿਚ ਅਯੁੱਧਿਆ,
ਗੁਜਰਾਤ ਵਰਗਾ
ਫਾਰਮੂਲਾ ਹੀ ਵਰਤ ਸਕਦੀ ਅਤੇ ਪੰਜਾਬ ਦੇ ਪੈਦਾ ਹੋਇਆਂ ਦਲਿਤ ਅਤੇ ਸਿੱਖ ਵਿਵਾਦ
ਭਾਜਪਾ ਨੂੰ ਮਜ਼ਬੂਤ ਹੋਣ ਵਿਚ ਸਹਾਈ ਹੋਵੇਗਾ ਕਿਉਂਕਿ ਹਰ ਇਕ ਧਿਰ ਨੂੰ ਤਾਂ
ਕੇਂਦਰੀ ਪਾਰਟੀ ਦੇ ਨਾਲ ਜੁੜਨਾ ਪਵੇਗਾ।
ਪੰਜਾਬ ਵਿਚ ਅਖੌਤੀ ਦਲਿਤਾਂ ਅਤੇ ਹੋਰ ਬਰਾਦਰੀਆਂ ਵਿਚ ਸਾਂਝ ਬਹੁਤ ਹੀ ਅਪਣੱਤ
ਭਰਪੂਰ ਅਤੇ ਮਿਠਾਸ ਭਰੀ ਹੈ - ਕੁਝ ਕੁ ਸ਼ਰਾਰਤੀ ਲੋਕਾਂ ਨੂੰ ਛੱਡ ਕੇ।
ਇਹ ਸ਼ਰਾਰਤੀ ਅੰਸ਼
ਆਰ.ਐਸ.ਐਸ. ਦਾ ਉਹ ਤੰਤਰ ਹੈ ਜਿਹੜਾ ਅਖੌਤੀ ਦਲਿਤ ਵੀਰਾਂ ਨੂੰ ਕਦੀ
ਬਜਰੰਗ ਦਲ ਅਤੇ ਕਦੀ ਸ਼ਿਵ ਸੈਨਾ ਦੇ ਰੂਪ ਵਿਚ ਵਰਤਦਾ ਰਿਹਾ ਹੈ ਅਤੇ ਪਿਛਲੇ
ਕੁਝ ਸਾਲਾਂ ਤੋਂ ਇਹ ਵੀਰ ਵੀ ਕਾਫ਼ੀ ਸੁਚੇਤ ਹੁੰਦੇ ਜਾ ਰਹੇ ਹਨ।
ਸੋ ਜੇਕਰ ਬੀਬਾ ਕਮਲੇਸ਼ ਦੀ ਜ਼ਹਿਰੀਲੀ ਤਕਰੀਰ ਦਾ ਗੰਭੀਰ ਅਧਿਐਨ ਕਰੀਏ ਤਾਂ ਇਸ
ਪੱਖ ਨੂੰ ਦ੍ਰਿਸ਼ਟੀਗੋਚਰ ਰੱਖਣਾ ਪਵੇਗਾ ਕਿ ਉਸ ਦੇ ਪਿਛੇ ਕਿਹੜਾ ਤੰਤਰ ਕਾਰਜਸ਼ੀਲ
ਹੈ।
ਇਕ ਆਮ ਸੋਝੀ ਵਾਲੇ ਮਨੁੱਖ
ਦਾ ਜਵਾਬ ਵੀ ਇਹ ਹੋਵੇਗਾ ਕਿ ਬਿਪਰਵਾਦ।
ਸੋ ਇਹ ਬੀਬਾ ਨਾ
ਚੰਗੇ ਤਰੀਕੇ ਨਾਲ ਬੁੱਧ ਧਰਮ ਦੀ ਜਾਣਕਾਰ ਹੈ,
ਨਾ ਸਿੱਖ ਫ਼ਲਸਫੇ
ਬਾਰੇ ਕੁਝ ਜਾਣਦੀ ਹੈ ਅਤੇ ਨਾ ਹੀ ਅੰਬੇਡਕਰ ਦੇ ਮਿਸ਼ਨ ਦੀ ਪ੍ਰਚਾਰਕ ਹੈ। ਇਸ ਦਾ
ਮੰਤਵ ਜੋ ਇਸ ਦੀ ਤਕਰੀਰ ਤੋਂ ਜ਼ਾਹਰ ਹੁੰਦਾ ਹੈ ਕੇਵਲ ਫਿਰਕੂ ਹਿੰਸਾ ਫੈਲਾਉਣਾ
ਹੈ।
ਸੋ, ਇਸ ਬੀਬੀ ਦੀ ਤਕਰੀਰ
ਦੇ ਗੁਹਜ਼ ਮੰਤਵ ਨੂੰ ਸਮਝਣਾ ਪਵੇਗਾ ਅਤੇ ਪਰਦੇ ਦੇ ਪਿਛਲੀ ਸਾਜ਼ਿਸ਼ੀ ਸੋਚ ਦੀ
ਸ਼ਨਾਖਤ ਕਰਕੇ ਦਲਿਤ-ਸਿੱਖ ਭਾਈਚਾਰਾ ਬਣਾਈ ਰੱਖਣ ਦੀ ਸੋਚ ਅਪਨਾਉਣੀ ਪਵੇਗੀ।
ਜਿਥੇ ਤਕ ਇਸ ਬੀਬੀ ਵਲੋਂ ਉਠਾਏ ਗਏ ਸਿੱਖਾਂ ਅਤੇ ਬੋਧੀਆਂ ਨਾਲ ਸੰਬੰਧਿਤ
ਮੁੱਦਿਆਂ ਦਾ ਸਵਾਲ ਹੈ ਬੀਬੀ ਦਾ ਗਿਆਨ ਤੰਤਰ ਬਹੁਤ ਹੀ ਨਿਚਲੀ ਪੱਧਰ ਦਾ ਹੈ।
ਪ੍ਰੰਤੂ ਫਿਰ ਵੀ ਇਸ ਦਾ ਵਿਸ਼ਲੇਸ਼ਣ ਕਰਨਾ ਫਰਜ਼ ਹੈ ਕਿਉਂਕਿ ਇਹ ਬੀਬਾ ਤਾਂ ਭਗਤ
ਰਵਿਦਾਸ ਜੀ ਦੀ ਪਾਵਨ ਵਿਚਾਰਧਾਰਾ ਤੋਂ ਵੀ ਬਿਲਕੁਲ ਅਣਜਾਣ ਹੈ।
ਬੀਬੀ ਨੇ ਆਪਣੇ
ਆਰੰਭ ਵਿਚ ਇਕ ਸ਼ਬਦ ਵਰਤਿਆ ਹੈ ਕਿ ਗੁਰੂ ਨਾਨਕ ਨੇ ਬੁੱਧ ਬਾਣੀ ਦਾ ਪ੍ਰਚਾਰ ਹੀ
ਕੀਤਾ।
ਦਰਅਸਲ ਸਿਧਾਰਥ ਗੌਤਮ ਜੋ ਬਾਅਦ ਵਿਚ ਮਹਾਤਮਾ ਬੁੱਧ ਦੇ ਨਾਮ ਨਾਲ ਮਸ਼ਹੂਰ ਹੋਏ
ਦੀ ਜਨਮ ਤਾਰੀਖ ਬਾਰੇ ਵੀ ਅਜੇ ਤੱਕ ਅਟਕਲਾਂ ਹਨ ਅਤੇ ਇਹ ਅਟਕਲਾਂ ਉਸ ਦੀ
ਨਿਰਵਾਣ ਪ੍ਰਾਪਤੀ ਅਤੇ ਦੇਹਾਂਤ ਨਾਲ ਵੀ ਸੁਭਾਵਿਕ ਹੀ ਜੁੜਦੀਆਂ ਹਨ।
ਲੰਕਾ ਦੀ ਰਿਵਾਇਤ
ਅਨੁਸਾਰ ਬੁੱਧ ਦਾ ਜਨਮ 624
ਈ. ਪੂਰਵ ਹੋਇਆ।
ਇਕ ਰਵਾਇਤ
566
ਈ. ਪੂ. ਅਤੇ ਕਈ
ਬਿਨਾਂ ਸਾਲ ਜਾਂ ਸਦੀ ਵਿਚਾਰਿਆਂ ਵੈਸਾਖ ਦੀ ਪੂਰਨਮਾਸ਼ੀ ਨੂੰ ਬੁੱਧ ਦਾ ਜਨਮ
ਮੰਨਦੇ ਹਨ।
ਬੁੱਧ ਦੀ ਨਿਰਵਾਣ ਪ੍ਰਾਪਤੀ ਬਾਰੇ ਵੀ ਅੰਗਰੇਜ਼ ਵਿਦਵਾਨ ਵੈਕਸਨ ਕਰੈਬਟਰੀ ਲਿਖਦੇ
ਹਨ ਕਿ
ਭਾਵੇਂ ਕਿ ਬੁੱਧ ਦਾ
ਇਤਿਹਾਸ ਸਵੀਕਾਰ ਕੀਤਾ ਗਿਆ ਪ੍ਰੰਤੂ ਤਾਰੀਖ਼ਾਵਲੀ ਸਹੀ ਨਹੀਂ ਹੈ
(The
Historicity of Buddha is accepted by all, but there is no
unanimity of the date - Mr. Vexen Crabtree)।
ਸ੍ਰੀ ਲੰਕਾ ਵਿਚ
ਉਸ ਦੀ ਨਿਰਵਾਣ ਪ੍ਰਾਪਤੀ 483
ਈ. ਪੂ.,
ਬਰਮਾ
544
ਈ. ਪੂ. ਤਿੱਬਤ
ਵਿਚ 835
ਈ. ਪੂ. ਅਤੇ ਚੀਨ
ਵਿਚ 1100
ਈ. ਪੂ. ਮੰਨੀ
ਜਾਂਦੀ ਹੈ।
ਬੁੱਧ ਭਾਰਤੀ ਸੀ
ਇਸ ਕਰਕੇ ਭਾਰਤੀ ਪੁਰਾਣਿਕ ਪ੍ਰਨਾਲੀ ਵਿਚ ਇਹ ਤਾਰੀਖ਼
1793
ਤੋਂ
1807
ਈ. ਪੂ. ਮੰਨੀ
ਜਾਂਦੀ ਹੈ।
ਬੁੱਧ ਨੇ ਪਹਿਲਾਂ ਕਠੋਰ ਤੱਪ ਦਾ ਤਰੀਕਾ ਅਪਨਾਇਆ ਅਤੇ ਫਿਰ ਕਠੋਰ ਤੱਪ ਅਤੇ
ਮਾਇਆ ਵਿਲਾਸ ਤੋਂ ਵਿਚਕਾਰਲਾ ਮਾਰਗ ਮੱਧ
(Middle Way)
ਮਾਰਗ ਚੁਣ ਲਿਆ
ਅਤੇ 35
ਸਾਲ ਤੋਂ ਉਪਰ ਜਾ
ਕੇ ਬੁੱਧ ਨੂੰ ਆਪਣੇ ਅਸਲ ਮੰਤਵ 'ਨਿਰਵਾਣ'
ਦੀ ਪ੍ਰਾਪਤੀ ਹੋਈ।
80
ਸਾਲ ਦੀ ਉਮਰ ਵਿਚ
ਮਹਾਤਮਾ ਬੁੱਧ ਦਾ ਦਿਹਾਂਤ ਹੋ ਗਿਆ ਜਿਸ ਨੂੰ ਮਹਾਨਿਰਵਾਣ
'ਮਹਾਂ
ਨਿਰਵਾਣ'
ਕਿਹਾ ਜਾਂਦਾ ਹੈ।
ਆਪਣੇ ਜੀਵਨ ਕਾਲ
ਦੌਰਾਨ ਬੁੱਧ ਨੇ ਆਪਣੇ ਵਿਖਿਆਨਾਂ ਨੂੰ ਲਿਖਤੀ ਰੂਪ ਨਹੀਂ ਦਿੱਤਾ ਅਤੇ
ਵਿਦਵਾਨਾਂ ਦਾ ਵਿਚਾਰ ਹੈ ਕਿ ''ਸ਼ਾਕਿਆ
ਮੁਨੀ''
(ਬੁੱਧ) ਦੇ ਗੁਜ਼ਰ ਜਾਣ ਮਗਰੋਂ ਉਸ ਦੇ ਮਸ਼ਹੂਰ ਚੇਲਿਆਂ ਵਿਚੋਂ
500
ਵਿਅਕਤੀ
ਰਾਜਗ੍ਰਹਿ ਸ਼ਹਿਰ ਵਿਚ ਇਕੱਠੇ ਹੋਏ।
ਮਹਾਂ ਕਸ਼ਯਪ
ਉਹਨਾਂ ਦਾ ਆਗੂ ਸੀ।
ਉਸ ਨੇ ਬੁੱਧ ਦੇ
ਵਿਖਿਆਨਾਂ ਉਪਰ ਨਜ਼ਰਸਾਨੀ ਕੀਤੀ।
ਇਹ ਵਿਖਿਆਨ ਉਸ
ਦੇ ਦੋ ਸੰਹਿਤਾਵਾਂ-ਵਿਨੈਪਿਟਕ ਅਤੇ ਸੂਤ੍ਰਪਿਟਕ ਦੇ ਰੂਪ ਵਿਚ ਸੰਕਲਿਤ ਕੀਤੇ।
ਇਹ ਪਹਿਲੀ ਬੋਧੀ
ਮਹਾਂ ਸਭਾ ਸੀ।
ਕੁਝ ਸਰੋਤਾਂ
ਅਨੁਸਾਰ ਤਾਂ ਇਹ ਕਾਫ਼ੀ ਸਮਾਂ ਤੱਕ ਲਿਖਤ ਵਿਚ ਹੀ ਨਹੀਂ ਆਏ ਅਤੇ ਮੌਖਿਕ ਰੂਪ
ਵਿਚ ਹੀ ਬੋਧੀ ਭਿਕਸ਼ੂਆਂ ਨੂੰ ਜ਼ਬਾਨੀ ਯਾਦ ਸਨ।
ਇਹ ਲਿਖਤ ਰੂਪ
ਵਿਚ ਬੁੱਧ ਦੇ ਦੇਹਾਂਤ ਦੇ ਕਈ ਸੌ ਸਾਲਾਂ ਬਾਅਦ ਹੋਂਦ ਵਿਚ ਆਏ। ਇਸ ਕਰਕੇ
ਮਿਲਾਵਟ ਅਤੇ ਨਾ ਅਸਲੀਅਤ ਹੋਣਾ ਸੰਭਵ ਹੈ।
ਅੰਗਰੇਜ਼ ਬ੍ਰਿਟਿਸ਼ ਵੈਕਸਨ ਲਿਖਦੇ ਹਨ,
ਪਹਿਲੇ ਪੰਜ ਸੋ
ਸਾਲ ਇਹ ਵਿਖਿਆਨ ਜ਼ਬਾਨੀ ਹੀ ਫੈਲੇ।
ਇਹ ਈਸਵੀ ਸੰਨ ਦੇ
ਆਰੰਭ ਵਿਚ ਹੋਂਦ ਵਿਚ ਆਏ।
ਇਹ ਭਿਕਸ਼ੂਆਂ ਨੇ
ਮੌਖਿਕ ਇਤਿਹਾਸ ਇਸ ਕਰਕੇ ਲਿਖਤ ਵਿਚ ਲਿਆਂਦਾ ਕਿਉਂ ਕਿ ਲੁਪਤ ਹੋ ਜਾਣ ਦਾ ਡਰ
ਸੀ।
For the first five hundred years the
scriptures were orally transmitted. They
were written down only at the
beginning of the Christian Era,
because at that time the decline in faith threatened their
continued survival in the memories of the monks
(Mr. Vexen Crabtree).
ਸੋ ਜਦੋਂ ਤੱਕ ਅਜੇ ਬੁੱਧ ਦੇ ਵਿਖਿਆਨਾਂ
ਬਾਰੇ ਕੋਈ ਸਪੱਸ਼ਟਤਾ ਹੀ ਨਹੀਂ ਫਿਰ ਵੀ
'ਬੁੱਧ
ਬਾਣੀ'
ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਜਿਥੋਂ ਤੱਕ ਇਸ
ਬੀਬਾ ਦਾ ਕਥਨ ਹੈ ਕਿ ਗੁਰੂ ਨਾਨਕ ਨੇ ਬੁੱਧ ਬਾਣੀ ਨੂੰ ਪ੍ਰਚਾਰਿਆ ਇਸ ਬਾਰੇ ਇਸ
ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਵਿਚ ਬੁੱਧ ਮਤਿ
ਦਾ ਕੋਈ ਖਾਸ ਜ਼ਿਕਰ ਨਹੀਂ ਹੈ ਕਿਉਂ ਕਿ
ਜਿਸ ਸਮੇਂ ਭਾਰਤ
ਵਿਚ ਸਿੱਖ ਧਰਮ ਦਾ ਜਨਮ ਹੋਇਆ ਬੁੱਧ ਮਤਿ ਪੂਰੀ ਤਰ੍ਹਾਂ ਨਾਲ ਇਸ ਖਿੱਤੇ ਵਿਚੋਂ
ਆਲੋਪ ਹੋ ਚੁੱਕਾ ਸੀ।
ਇਹੀ ਕਾਰਨ ਹੈ ਕਿ
ਪੰਜਾਬ ਤੋਂ ਲੈ ਕੇ ਮੱਕੇ ਮਦੀਨੇ ਤੱਕ ਗੁਰੂ ਸਾਹਿਬ ਵੱਲੋਂ ਹੋਰਨਾਂ ਮਤਾਂ ਦੇ
ਆਗੂਆਂ ਨਾਲ ਚਰਚਾ ਦਾ ਜ਼ਿਕਰ ਤਾਂ ਆਉਂਦਾ ਹੈ ਪ੍ਰੰਤੂ ਬੋਧੀਆਂ ਨਾਲ ਹੋਈ ਕਿਸੇ
ਚਰਚਾ ਬਾਰੇ ਗੁਰਬਾਣੀ ਅਤੇ ਇਤਿਹਾਸ ਵਿਚ ਕੋਈ ਸਰੋਤ ਮੌਜੂਦ ਨਹੀਂ।
ਜ਼ਿਕਰਯੋਗ ਹੈ ਕਿ
ਇਹ ਉਹ ਸਮਾਂ ਸੀ ਜਦੋਂ ਬੁੱਧ ਮਤਿ ਤਕਰੀਬਨ ਆਲੋਪ ਹੋ ਚੁੱਕਾ ਸੀ।
ਕੁਝ ਬੋਧੀ ਭਾਰਤ
ਵਿਚੋਂ ਚਲੇ ਗਏ,
ਕੁਝ ਸ਼ੰਕਰਾਚਾਰੀਆ ਹੱਥੋਂ
ਮਾਰੇ ਗਏ ਅਤੇ ਕੁਝ ਨੇ ਦੁਬਾਰਾ ਹਿੰਦੂਤਵ ਨੂੰ ਗ੍ਰਹਿਣ ਕਰ ਲਿਆ।
ਵਧੇਰੇ ਭਾਰਤੀ
ਬੋਧੀ ਵਧੇਰੇ ਕਰਕੇ ਹਿੰਦੂਤਵੀ ਹੋ ਚੁੱਕੇ ਸਨ ਇਸ ਕਰਕੇ ਹੀ ਡਾ. ਰਾਧਾ ਕ੍ਰਿਸ਼ਨ
ਬੁੱਧ ਮਤ ਨੂੰ ਕੋਈ ਨਵਾਂ ਮਤਿ ਨਹੀਂ ਮੰਨਦੇ ਸਗੋਂ ਹਿੰਦੂ ਧਰਮ ਦਾ ਇਕ ਰੂਪ ਅਤੇ
ਆਧੁਨਿਕ ਹਿੰਦੂ ਧਰਮ ਹੀ ਲਿਖਦੇ ਹਨ ਜੋ ਕਿ ਕਰਮਕਾਡਾਂ ਤੋਂ ਰਹਿਤ ਹੈ।
ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜੇ ਕਿਤੇ ਬੁੱਧ ਧਰਮੀ ਬਚੇ ਹੋਏ ਵੀ ਸਨ ਤਾਂ ਉਹ
ਵੀ ਤਕਰੀਬਨ ਗਿਆਨ ਤੋਂ ਹੀਣੇ ਸਨ ਅਤੇ ਗੋਸ਼ਟਿ ਕਰਨ ਦੀ ਸਮਰੱਥਾ ਗਵਾ ਚੁੱਕੇ ਸਨ
ਅਤੇ ਇਸੇ ਕਰਕੇ ਹੀ ਦਿਤੇ ਗੋਸ਼ਟਿ ਦਾ ਜ਼ਿਕਰ ਨਹੀਂ ਸਗੋਂ ਤਿੱਬਤ ਵਿਚ ਤਾਂ
ਪਾਤਸ਼ਾਹ ਨੂੰ ਨਾਨਕ ਲਾਮਾ ਰੂਪ ਵਿਚ ਹੀ ਸਵੀਕਾਰ ਕਰ ਲਿਆ ਗਿਆ।
ਭਾਰਤੀ ਯੋਗੀਆਂ,
ਸਿੱਧਾਂ ਸਰੇਵੜਿੱਆਂ ਵਿਚ ਇਸ ਮਤਿ ਦੇ ਕੁਝ ਅੰਸ਼ ਜ਼ਰੂਰ ਮੌਜੂਦ ਸਨ ਅਤੇ ਇਹਨਾਂ
ਦੇ ਨਿਯਮਾਂ ਬਾਰੇ ਗੁਰੂ ਸਾਹਿਬ ਆਪਣੀਆਂ ਗੋਸ਼ਟੀਆਂ ਵਿਚ ਸਮੂਹਕ ਤੌਰ ਤੇ ਰਾਏ ਵੀ
ਪ੍ਰਗਟ ਕੀਤੀ ਅਤੇ ਵਧੇਰੇ ਕਰਕੇ ਖਟੁ ਦਰਸਨ (ਜੋਗੀ,
ਸੰਨਿਆਸੀ,
ਜੰਗਮ,
ਬੋਧੀ,
ਜੈਨੀ,
ਬੈਰਾਗੀ) ਅਧੀਨ
ਇਹਨਾਂ ਦੇ ਕੇਵਲ ਭੇਖਵਾਦੀ ਵਰਤਾਰੇ ਅਤੇ ਸੰਸਾਰ ਤੋਂ ਉਪਰਾਮਤਾ ਵਾਲੀ ਪਹੁੰਚ ਦਾ
ਖੰਡਨ ਕੀਤਾ।
ਗੁਰੂ ਸਾਹਿਬ ਨੇ
ਕਿਤੇ ਵੀ ਬੁੱਧ ਮਤਿ ਦੇ ਸਿਧਾਂਤਾਂ ਦਾ ਪ੍ਰਚਾਰ ਨਹੀਂ ਕੀਤਾ ਕਿਉਂ ਕਿ ਇਸ ਵਿਚ
ਕੁਝ ਵੀ ਨਵਾਂ ਨਹੀਂ ਸੀ ਕੇਵਲ ਵੈਦਿਕ ਪਰੰਪਰਾ ਤੋਂ ਮੁਕਤ ਇਕ ਫਿਰਕਾ ਸੀ।
ਬੁੱਧ ਧਰਮ ਵੱਲੋਂ ਅਪਨਾਏ ਸਾਰੇ ਸਿਧਾਂਤ ਪੂਰਵ ਵੈਦਿਕ ਕਾਲ ਤੇ ਸ੍ਰਮਣ ਮੁਨੀ
ਮਤਿ ਵਿਚ ਮਿਲਦੇ ਹਨ।
ਸ੍ਰਮਣ ਦਾ ਭਾਵ
ਹੈ ਤਿਆਗੀ,
ਸੰਸਾਰ ਤੋਂ ਉਪਰਾਮ ਅਤੇ
ਮੁਨੀ ਦਾ ਭਾਵ ਹੈ ਆਪੇ ਦੀ ਖੋਜ ਵਿਚ ਮਗਨ।
ਸੋ ਜੋਗੀਆਂ,
ਜੈਨੀਆਂ,
ਬੋਧੀਆਂ,
ਜੰਗਮਾਂ ਆਦਿਕ
ਵਿਚ ਇਸ ਪੂਰਵ ਵੈਦਿਕ
(Pre
Vedic)
ਕਾਲ ਦੇ
ਇਸ ਮਤਿ ਦੀ ਸੰਪੂਰਨ ਝਲਕ ਮਿਲਦੀ ਹੈ।
ਬ੍ਰਿਟਿਸ਼ ਵਿਦਵਾਨ
ਵੈਕਸਨ ਲਿਖਦੇ ਹਨ:
''ਬੁੱਧ
ਧਰਮ ਦੇ ਸਾਰੇ ਤੱਥ ਪਹਿਲਾਂ ਤੋਂ ਹੀ ਪ੍ਰਚਲਿਤ ਭਾਰਤੀ ਪਰੰਪਰਾ ਵਿਚੋਂ ਉਧਾਰੇ
ਲਏ ਹਨ ਜਿਹੜੇ ਕਿ ਇਸਾਈ ਮਤ,
ਹਿੰਦੂ ਧਰਮ ਅਤੇ ਕਿਤੇ
ਇਸਲਾਮ ਨਾਲ ਵੀ ਮੇਲ ਖਾਂਦੇ ਹਨ।
ਇਸ ਤਰ੍ਹਾਂ ਇਹ
ਕਈ ਧਰਮਾਂ ਦੇ ਨਿਯਮਾਂ ਦਾ ਮਿਲਗੋਭਾ ਹੈ।''
“All
elements of Buddhism were borrowed and taken from already
existing ideas in India..... It was formed from the beliefs of
the present culture, a mixture of various trends of time”
(Mr. Vexen Crabtree).
ਬੁੱਧ ਧਰਮ ਦੇ ਅਸੂਲਾਂ ਦੀ ਗੱਲ ਕਰਨ ਵਾਲੀ ਬੀਬਾ ਸ਼ਾਇਦ ਇਹ ਨਹੀਂ ਜਾਣਦੀ ਅਮਲੀ
ਮਰਿਆਦਾ ਵਿਚ ਸਾਰੇ ਹੀ ਧਰਮਾਂ ਦੀ ਆਪਸੀ ਸਾਂਝ ਹੈ ਅਤੇ ਬੁੱਧ ਮਤਿ ਦੀ ਵੀ ਸਿੱਖ
ਮਤਿ ਨਾਲ ਗਹਿਰੀ ਸਾਂਝ ਹੈ।
ਪ੍ਰੰਤੂ ਪ੍ਰਚਾਰ ਹਮੇਸ਼ਾ ਧਰਮ ਦੇ ਸਿਧਾਂਤ ਦੇ ਕੀਤੇ ਜਾਂਦੇ ਹਨ ਅਤੇ ਬੁੱਧ ਧਰਮ
ਅਤੇ ਸਿੱਖ ਧਰਮ ਦੇ ਸਿਧਾਂਤਾਂ ਵਿਚ ਬਹੁਤ ਹੀ ਅੰਤਰ ਹੈ।
ਗੁਰੂ ਸਾਹਿਬ ਨੇ
ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜੋ ਕਿ ਬੁੱਧ ਧਰਮ ਦੇ
ਵਿਸ਼ਵਾਸ਼ਾਂ ਤੋਂ ਬਹੁਤ ਹੀ ਅੰਤਰ ਰੱਖਦਾ ਹੈ।
ਇਸੇ ਤਰ੍ਹਾਂ ਹੀ
ਇਸ ਬੀਬਾ ਵਲੋਂ ਭਗਤ ਰਵੀਦਾਸ ਜੀ ਦਾ ਜ਼ਿਕਰ ਵੀ ਕੀਤਾ ਗਿਆ ਭਾਵੇਂ ਕਿ ਇਸ ਬੀਬੀ
ਵਲੋਂ ਜਿਸ ਤਰ੍ਹਾਂ ਭਗਤ ਰਵੀਦਾਸ ਜੀ ਦੀ ਬਾਣੀ ਦਾ ਉਚਾਰਨ ਕੀਤਾ ਹੈ ਉਸ ਤੋਂ ਇਹ
ਵੀ ਪ੍ਰਤੀਤ ਹੁੰਦਾ ਹੈ ਕਿ ਇਹ ਬੀਬੀ ਭਗਤ ਜੀ ਦੀ ਬਾਣੀ ਦੀਆਂ ਇਹਨਾਂ ਤੁਕਾਂ,
ਬੇਗਮਪੁਰਾ ਸਹਿਰ ਕੋ ਨਾਉ॥
ਦੂਖੁ ਅੰਦੋਹ ਨਹੀ
ਤਿਤਿ ਠਾਉ॥
ਤੋਂ ਭਲੀ ਭਾਂਤ ਵਾਕਿਫ਼ ਨਹੀਂ ਅਤੇ ਉਚ ਆਤਮਿਕ ਅਵਸਥਾ ਦੇ ਇਸ ਮਹਾਨ ਮੁਕਾਮ ਦੇ
ਅਰਥ ਕੇਵਲ ਭਾਰਤ ਦੇਸ਼ ਨਾਲ ਜੋੜ ਕੇ ਕਰ ਰਹੀ ਹੈ ਭਾਵੇਂ ਕਿ ਆਤਮਿਕ ਅਵਸਥਾ
ਵਿਚੋਂ ਵੀ ਚੰਗੇ 'ਹਲੇਮੀ
ਰਾਜ' ਦੇ ਸਿਰਜਣ
ਦਾ ਤਸੱਵਰ ਪੈਦਾ ਹੁੰਦਾ ਹੈ ਪ੍ਰੰਤੂ ਜਿਸ ਤਰ੍ਹਾਂ ਦੇ ਬੇਗਮਪੁਰੇ ਦਾ ਖਿਆਲ ਇਸ
ਬੀਬਾ ਨੇ ਕੀਤਾ ਹੈ ਉਸ ਰਾਜ ਦੀ ਮਲਿਕਾ ਮਾਇਆਵਤੀ ਭਾਰਤ ਦੇ ਬਾਕੀ ਸਿਆਸਤਦਾਨਾਂ
ਤੋਂ ਵੱਖਰੀ ਨਹੀਂ ਹੈ। ਭਗਤ ਜੀ ਦੇ ਬੇਗਮੁਪਰੇ ਦਾ ਤਸੱਵਰ ਤਾਂ ਬਹੁਤ ਦੂਰ ਦੀ
ਗੱਲ ਹੈ।
ਇਸ ਬੀਬਾ ਨੂੰ ਸ਼ਾਇਦ ਇਹ ਵੀ ਜਾਣਕਾਰੀ ਨਹੀਂ ਕਿ ਭਗਤ ਜੀ ਦੀ ਵਿਚਾਰਧਾਰਾ
ਗੁਰਬਾਣੀ ਤੋਂ ਵੱਖਰੀ ਨਹੀਂ ਹੈ ਅਤੇ ਜਿੰਨਾ ਅੰਤਰ ਬੁੱਧ ਮਤਿ ਅਤੇ ਸਿੱਖ ਮਤਿ
ਦੇ ਸਿਧਾਂਤਾਂ ਵਿਚ ਹੈ ਉਨਾਂ ਹੀ ਅੰਤਰ ਭਗਤ ਜੀ ਅਤੇ ਰਵੀਦਾਸ ਜੀ ਦੀ
ਵਿਚਾਰਧਾਰਾ ਵਿਚ ਵੀ ਹੈ। ਇਸੇ ਕਰਕੇ ਹੀ ਅਗਲੇਰੇ ਤੁਲਨਾਤਮਿਕ ਅਧਿਐਨ ਦੇ
ਦੌਰਾਨ ਭਗਤ ਜੀ ਦੀ ਬਾਣੀ ਵਿਚੋਂ ਵੀ ਹਵਾਲੇ ਦਿੱਤੇ ਗਏ ਹਨ।
1)
ਰੱਬ ਦੀ ਹੋਂਦ:
ਬੁੱਧ
ਮਤਿ ਰੱਬ ਦੀ ਹੋਂਦ ਬਾਰੇ ਬਿਲਕੁਲ ਚੁੱਪ ਹੈ ਅਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ,
ਇਸ ਦੇ ਉਲਟ
ਗੁਰਮਤਿ ਵਿਚਾਰਧਾਰਾ ਰੱਬ ਵਿਚ ਯਕੀਨ ਦ੍ਰਿੜ ਕਰਵਾਉਂਦੀ ਹੈ
,
ਹੁਕਮਿ ਚਲਾਏ ਆਪਣੈ ਕਰਮੀ
ਵਹੈ ਕਲਾਮ॥
ਨਾਨਕ ਸਚਾ ਸਚਿ
ਨਾਇ ਸਚੁ ਸਭਾ ਦੀਬਾਨ॥
(ਸੋਰਠਿ
ਮ. 1)
ਤੋਹੀ ਮੋਹੀ ਮੋਹੀ ਤੋਹੀ
ਅੰਤਰੁ ਕੈਸਾ॥
ਕਨਕ ਕਟਿਕ ਜਲ
ਤਰੰਗ ਜੈਸਾ॥
(ਸ੍ਰੀ
ਰਾਗ ਭਗਤ ਰਵਿਦਾਸ ਜੀ)
ਸਗਲ ਭਵਨ ਕੇ ਨਾਇਕਾ ਇਕੁ
ਛਿਨੁ ਦਰਸੁ ਦਿਖਾਇ ਜੀ॥੧॥
ਰਹਾਉ॥
ਗਉੜੀ ਪੂਰਬੀ
ਭਗਤ ਰਵਿਦਾਸ ਜੀ।
2)
ਆਤਮਾ:
ਬੁੱਧ ਮਤਿ ਆਤਮਾ ਵਿਚ ਯਕੀਨ ਨਹੀਂ ਰੱਖਦਾ ਇਸ ਅਨੁਸਾਰ ਮਨੁੱਖ ਇੰਦਰੀਆਂ ਅਤੇ
ਸੰਵੇਦਨਾਵਾਂ ਦਾ ਸਮੂਹ ਹੈ।
ਸਭ ਮਾਦਾ ਹੈ ਅਤੇ
ਮਾਦਾ ਹੀ ਆਕਾਰ ਬਦਲਦਾ ਹੈ।
ਮਾਦਾ ਵਿਕਾਸ
ਕਰਕੇ ਮਨ ਬਣਦਾ ਹੈ।
ਆਤਮਾ ਕੁਝ ਵੀ
ਨਹੀਂ।
ਇਸੇ ਕਰਕੇ ਸੰਸਾਰ ਤੋਂ
ਉਪਰਾਮ ਹੋ ਕੇ ਪਰਮ ਆਨੰਦ ਹੀ 'ਨਿਰਵਾਣ'
ਹੈ।
ਗੁਰਮਤਿ ਆਤਮਾ ਵਿਚ ਪੂਰਨ ਨਿਸ਼ਚਾ ਰੱਖਦਾ ਹੈ ਅਤੇ ਆਤਮਾ ਨੂੰ ਪਰਮਾਤਮਾ ਦਾ ਅੰਸ਼
ਮੰਨਿਆ ਗਿਆ ਹੈ।
ਜਿਵੇਂ ਪਾਣੀ ਦੀ
ਬੂੰਦ ਸਮੁੰਦਰ ਦਾ ਹਿੱਸਾ ਹੈ।
ਅਕਾਲ ਪੁਰਖ ਦਾ
ਅੰਸ਼ ਹੋਣ ਕਰਕੇ ਹੀ ਆਤਮਾ ਅਮਰ ਹੈ,
ਨਾ ਇਹੁ ਬੁਢਾ ਨ ਇਹੁ
ਬਾਲਾ।.
ਨਾ ਇਸੁ ਦੂਖੁ ਨਹੀ ਜਮ
ਜਾਲਾ॥
ਭਗਤ ਰਵੀਦਾਸ ਜੀ ਵੀ ਆਤਮਾ ਦਾ ਧਰਮ ਤੱਤ ਵਿਚ ਅਭੇਦ ਹੋਣ ਦੇ ਆਪਣੇ ਨਿਸ਼ਚੇ ਨੂੰ
ਬਿਆਨ ਕਰਦੇ ਹਨ,
ਬਹੁਤ ਜਨਮ ਬਿਛੁਰੇ ਥੇ
ਮਾਧਉ ਇਹ ਜਨਮੁ ਤੁਮਾਰੇ ਲੇਖੇ।
(ਧਨਾਸਰੀ
ਭਗਤ ਰਵੀਦਾਸ ਜੀ)
ਬੁੱਧ ਮਤਿ ਦੀ ਸਭ ਤੋਂ ਸਵੈ ਵਿਰੋਧੀ ਅਤੇ ਹਾਸੋਹੀਣੀ ਵਿਚਾਰਧਾਰਾ ਹੈ ਕਿ ਬੁੱਧ
ਮਤਿ ਆਤਮਾ ਵਿਚ ਯਕੀਨ ਨਹੀਂ ਰੱਖਦਾ ਪਰੰਤੂ ਪੁਨਰ ਜਨਮ ਵਿਚ ਯਕੀਨ ਰੱਖਦਾ ਹੈ ਜੋ
ਕਿ ਅਸੰਭਵ ਹੈ ਅਤੇ ਬੁੱਧ ਧਰਮ ਵਿਚ ਇਸ ਦਾ ਕੋਈ ਉਤਰ ਨਹੀਂ ਹੈ।
3)
ਨਿਰਵਾਣ:
ਬੋਧੀ ਸਹਿਤ ਵਿਚ ਨਿਰਵਾਣ ਦਾ ਅਰਥ ਪਰਮਅਨੰਦ ਹੈ ਅਤੇ ਉਹਨਾਂ ਮੁਤਾਬਿਕ ਇਸ ਨੂੰ
ਅਖਰਾਂ ਵਿਚ ਵਰਨਣ ਨਹੀਂ ਕੀਤਾ ਜਾ ਸਕਦਾ।
ਵੈਸੇ ਇਸ ਦਾ ਭਾਵ
ਸੰਸਾਰ ਦੇ ਦੁੱਖਾਂ ਤੋਂ ਮੁਕਤੀ ਹੈ।
ਸਿੱਖ ਧਰਮ ਵਿਚ ਅਕਾਲ ਪੁਰਖ ਦੇ ਵਿਚ ਆਤਮਾ ਨੂੰ ਵਿਲੀਨ ਕਰਨ ਲਈ ਨਾਮ ਸਿਮਰਨ
ਕਰਨਾ ਅਤੇ ਜੀਵਨ ਮੁਕਤ ਹੋਣਾ ਹੀ ਅੰਤਿਮ ਨਿਸ਼ਾਨਾ ਹੈ।
ਉਸ ਗੁਣੀ ਨਿਧਾਨ
ਦੇ ਗੁਣ ਗਾਉਂਦਿਆਂ ਹੋਇਆਂ ਹੀ ਉਸ ਵਿਚ ਸਮਾ ਜਾਣਾ।
ਗੁਣ ਕਹਿ ਗੁਣੀ ਸਮਾਵਣਿਆ॥
4)
ਸੰਸਾਰ ਦੁੱਖਾਂ
ਦਾ ਘਰ: -
ਬੁੱਧ ਅਨੁਸਾਰ ਸੰਸਾਰ ਦੁੱਖਾਂ ਦਾ ਘਰ ਹੈ ਇਹ ਜੀਵਨ ਕਲੇਸ਼ ਦਾ ਮੁੱਢ ਹੈ,
ਮੌਤ ਹੀ ਮਹਾ ਨਿਰਵਾਣ ਹੈ।
ਉਹ ਜਨਮ ਨੂੰ ਵੀ
ਦੁੱਖ ਵਰਨਣ ਕਰਦਾ ਹੈ।
ਪ੍ਰੰਤੂ ਗੁਰਮਤਿ
ਅਨੁਸਾਰ ਦੁੱਖ ਅਤੇ ਸੁੱਖ ਉਸ ਅਕਾਲ ਪੁਰਖ ਰਜ਼ਾ ਅਧੀਨ ਹਨ ਅਤੇ ਜਿਹੜੇ ਉਸ ਨਾਲ
ਜੁੜ ਜਾਂਦੇ ਹਨ ਉਹਨਾਂ ਨੂੰ ਦੁੱਖ ਦਾਰੂ ਪ੍ਰਤੀਤ ਹੁੰਦਾ ਹੈ।
ਸੰਸਾਰਕ ਸੁੱਖਾਂ
ਦੀ ਤਾਘ ਨਹੀਂ ਰਹਿੰਦੀ,
ਗੁਰਮਤਿ ਅਨੁਸਾਰ,
ਦੁਖ ਨਾਹੀ ਸਭੁ ਸੁਖੁ ਹੀ
ਹੈ ਰੇ ਏਕੈ ਏਕੀ ਨੈਤੇ॥
ਬੁਰਾ ਨਹੀ ਸਭੁ
ਭਲਾ ਹੀ ਹੈ ਰੇ ਹਾਰ ਨਹੀ ਸਭ ਜੈਤੇ॥
ਭਗਤ ਰਵੀਦਾਸ ਜੀ ਤਾ ਕਹਿੰਦੇ ਹਨ ਕਿ ਸਰੀਰ ਟੁੱਕੜੇ-ਟੁੱਕੜੇ ਵੀ ਹੋ ਜਾਵੇ ਤਾਂ
ਦੁੱਖ ਨਹੀਂ ਲੱਗਦਾ ਪ੍ਰੰਤੂ ਜਦੋਂ ਤੂੰ ਵਿਛੜਦਾ ਹੈ ਉਸ ਸਮੇਂ ਬੜਾ ਦੁੱਖ
ਪ੍ਰਤੀਤ ਹੁੰਦਾ ਹੈ।
ਕਹਾ ਭਇਓ ਜਉ ਤਨੁ ਭਇਓ
ਛਿਨੁ ਛਿਨੁ॥
ਪ੍ਰੇਮ ਜਾਇ ਤਉ
ਡਰਪੈ ਤੇਰੋ ਜਨੁ॥
(ਆਸਾ
ਭਗਤ ਰਵੀਦਾਸ ਜੀ)
5)
ਸਦਾਚਾਰ
- ਬੁੱਧ ਮਤਿ ਸਦਾਚਾਰ ਉਪਰ ਬਹੁਤ ਜ਼ੋਰ ਦਿੰਦਾ ਹੈ ਪ੍ਰੰਤੂ ਸਿੱਖ ਧਰਮ ਦਾ
ਅਧਿਆਤਮਵਾਦੀ ਸਦਾਚਾਰ ਬਹੁਤ ਉਚਾ ਹੈ ਕਿਉਂ ਕਿ ਇਹ ਪ੍ਰਮਾਤਮਾ ਦੇ ਭੈਅ ਅਤੇ
ਪ੍ਰਭੂ ਭਗਤੀ ਵਿਚੋਂ ਉਪਜਦਾ ਹੈ।
ਪ੍ਰਮਾਤਮਾ ਦੀ
ਹੋਂਦ ਨੂੰ ਸਰਬ ਵਿਆਪਕ ਤੌਰ 'ਤੇ
ਮੰਨਣ ਵਾਲਾ ਮਨੁੱਖ ਬੁਰੇ ਕਰਮਾਂ ਤੋਂ ਵਧੇਰੇ ਡਰਦਾ ਹੈ ਅਤੇ ਸਦਾਚਾਰਕ ਗੁਣਾਂ
ਦੇ ਨਾਲ ਨਾਲ ਨਿਰਭਉ ਨਿਰਵੈਰ ਨੂੰ ਸਿਮਰ ਕੇ ਆਪ ਵੀ ਨਿਰਭਉ ਨਿਰਵੈਰ ਹੋ ਜਾਂਦਾ
ਹੈ।
ਇਹ ਕਾਰਨ ਹੈ ਕਿ
ਅਧਿਆਤਮਵਾਦੀ ਸਦਾਚਾਰੀ ਹਰ ਮੁਸ਼ਕਿਲ ਨੂੰ ਖਿੜੇ ਮੱਥੇ ਪਰਵਾਨ ਕਰਦਾ ਅਤੇ ਕੇਵਲ
ਸਦਾਚਾਰੀ ਭੱਜ ਜਾਂਦਾ ਹੈ।
ਇਹੀ ਕਾਰਨ ਹੈ ਕਿ
ਕੇਵਲ ਸਦਾਚਾਰੀ ਬੋਧੀ ਭਾਰਤ ਵਿਚੋਂ ਭੱਜ ਗਏ ਪ੍ਰੰਤੂ ਅਧਿਆਤਮਵਾਦੀ ਸਦਾਚਾਰੀ
ਭਗਤ ਰਵਿਦਾਸ ਜੀ ਅਗੇ ਬ੍ਰਾਹਮਣਵਾਦ ਝੁਕ ਗਿਆ।
ਭਗਤ ਜੀ ਖੁਦ
ਬਿਆਨ ਕਰਦੇ ਹਨ ,
ਜਾ ਕੇ ਕੁਟੰਬ ਕੇ ਢੇਢ ਸਭ
ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ॥
ਆਚਾਰ ਸਹਿਤ
ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ॥
(ਮਲਾਰ
ਭਗਤ ਰਵਿਦਾਸ ਜੀ)
ਆਪਣੀ ਤਕਰੀਰ ਵਿਚ ਬੀਬੀ ਨੇ ਭਗਤ ਜੀ ਅਤੇ ਬੁੱਧ ਧਰਮ ਦੀਆਂ ਸਿਖਿਆਵਾਂ ਨੂੰ
ਰਲਗੱਡ ਕੀਤਾ ਹੈ ਉਥੇ ਗੁਰੂ ਪਾਤਸ਼ਾਹ ਵਲੋਂ ਜਨੇਊ ਪਾਉਣ ਦੀ ਰਸਮ ਦੇ ਇਨਕਾਰ ਨੂੰ
ਵੀ ਬੜੇ ਹਾਸੋਹੀਣੇ ਰੂਪ ਵਿਚ ਪੇਸ਼ ਕੀਤਾ ਹੈ ਭਾਵੇਂ ਕਿ ਇਹ ਆਪਣੇ ਆਪ ਵਿਚ ਇਕ
ਬਹੁਤ ਹੀ ਵੱਡਾ ਇਨਕਲਾਬ ਸੀ ਜਦੋਂ ਪਾਤਸ਼ਾਹ ਨੇ ਤਰਕ ਦੇ ਅਧਾਰ ਤੇ ਕੇਵਲ ਛੋਟੀ
ਆਯੂ ਵਿਚ ਇਸ ਬਿਪਰਵਾਦੀ ਰਸਮ ਦਾ ਖੰਡਨ ਕੀਤਾ।
ਜਿਸ ਬਾਰੇ ਬਹੁਤਾ
ਵਿਸਥਾਰ ਵਿਚ ਜਾਣ ਦੀ ਲੋੜ ਨਹੀਂ।
ਅਗੇ ਆਪਣੀ ਤਕਰੀਰ ਵਿਚ ਬੀਬਾ ਬਿਆਨ ਕਰਦੀ ਹੈ ਕਿ ਬਾਅਦ ਵਿਚ ਗੁਰੂ ਗੋਬਿੰਦ
ਸਿੰਘ ਨੇ ਵੀ ਕੋਈ ਨਵੀਂ ਗੱਲ ਨਹੀਂ ਕੀਤੀ ਸਗੋਂ ਬੁੱਧ ਬਾਣੀ ਦਾ ਪ੍ਰਚਾਰ ਹੀ
ਕੀਤਾ ਅਤੇ ਇਸ ਬੀਬਾ ਦੀ ਬੁੱਧ ਧਰਮ ਪ੍ਰਤੀ ਅਗਿਆਨਤਾ ਅਤੇ ਸੀਮਤ ਸੋਚ ਉਦੋਂ
ਪ੍ਰਗਟ ਹੁੰਦੀ ਹੈ ਜਦੋਂ ਇਹ ਇਹ ਸਾਬਤ ਕਰਨ ਲਈ ਕਿ ਗੁਰੂ ਸਾਹਿਬ ਨੇ ਸਿੱਖ ਸ਼ਬਦ
ਬੋਧੀਆਂ ਕੋਲੋਂ ਲਿਆ 'ਪੰਚਸ਼ੀਲ'
ਦੇ ਸਲੋਕ ਦਾ
ਅਧੂਰਾ ਅਤੇ ਗਲਤ ਉਚਾਰਨ ਕਰਦੀ ਹੈ।
ਪੰਚਸ਼ੀਲ ਦਾ ਸਲੋਕ ਹੈ,
ਪਾਂਤੀਪਾਤਾ ਵਿਰਾਮਈ
ਸਿਖਾਂਪਡਾਂ(ੜਾਂ) ਸਮਿਧਿਆਮੀਂ॥
ਆਦਿਨਦਾਨਾ
ਵਿਰਾਮਈੰ ਸਿਖਾਂਪਡਾਂ(ੜਾਂ) ਸਮਧਿਆਮੀਂ॥
ਕਾਮੇਸੂ ਮੇਛਾਚਾਰਾ
ਵਿਰਾਮਈੰ ਸਿਖਾਪਡਾਂ(ੜਾਂ) ਸਮਧਿਆਮੀਂ॥
ਮੂਸਾਵੜਾ
ਵਿਰਾਮਈਂ ਸਿਖਾਪਡਾਂ(ੜਾਂ) ਸਮਧਿਆਮੀਂ॥
ਸੁਰਾ-ਮੇਰਿਆ-ਮੱਜਾ-ਪਾਮਾਦਾਖਾਨਾ ਵਿਰਾਮਈੰ ਸਿਖਾਪਡਾਂ(ੜਾਂ)ਸਮਿਧਿਆਮੀ॥
ਆਪਣੀ ਤਕਰੀਰ ਵਿਚ ਇਹ ਬੀਬੀ ਨਾ ਤਾਂ ਪੂਰੇ ਸਲੋਕ ਦਾ ਉਚਾਰਨ ਕਰ ਸਕੀ ਹੈ ਅਤੇ
ਨਾ ਹੀ ਸਹੀ ਉਚਾਰਨ ਕਰ ਸਕੀ ਹੈ।
ਪ੍ਰੰਤੂ
ਸਿਖਾਪਡਾਂ ਸ਼ਬਦ ਨੂੰ ਬੜਾ ਜ਼ੋਰ ਦੇ ਕੇ ਉਚਾਰਨ ਕੀਤਾ ਹੈ।
ਬੀਬਾ ਦੀ ਗਿਆਤ ਹਿੱਤ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਿੱਖ ਸ਼ਬਦ ਸ਼ਿਸ਼ ਦੇ ਰੂਪ ਵਿਚ
5000
ਸਾਲ ਤੋਂ ਵੱਧ
ਸਮਾਂ ਪੁਰਾਣਾ ਹੈ ਅਤੇ ਅਰਥ
'ਚੇਲਾ'
ਰੂਪ ਵਿਚ ਹਨ। ਮੂਲ ਭਾਸ਼ਾ ਸੰਸਕ੍ਰਿਤ ਹੈ।
ਸਿੱਖ ਸ਼ਬਦ
ਗੁਰਮਤਿ ਵਿਚ ਲਗਾਤਾਰ ਸਿੱਖਣ ਵਾਲੇ ਦੇ ਰੂਪ ਵਿਚ ਹੈ ਜਦੋਂ ਕਿ ਬੁੱਧ ਮਤ ਦੇ ਇਸ
ਸਲੋਕ ਦਾ ਅਰਥ ਅਤੇ ਉਚਾਰਨ ਇਸ ਤਰ੍ਹਾਂ ਹੈ :
ਪਾਂਤੀਪਾਤਾ (ਜੀਵ ਹਿੰਸਾ),
ਵਿਰਾਮਈ (ਬੰਦ ਕਰਨਾ)
ਸਿਖਾਪਡਾਂ (ਸਿਖਲਾਈ ਦੀ ਕੋਸ਼ਿਸ਼) ਸਮਧਿਆਮੀਂ (ਮੈਂ ਇਕਾਗਰਤਾ ਨਾਲ)
ਭਾਵ:
ਮੈਂ ਇਕਾਗਰਤਾ ਨਾਲ ਜੀਵ ਹਿੰਸਾ ਬੰਦ ਕਰਨ ਦੇ ਪ੍ਰਣ ਦੀ ਸਿਖਲਾਈ ਦੀ ਕੋਸ਼ਿਸ਼
ਕਰਾਂਗਾ।
I undertake
the training rule to abstain from taking life.
ਸੋ ਇਹ ਸ਼ਬਦ ਦਾ
'ਸਿੱਖ'
ਸ਼ਬਦ ਨਾਲ ਕੋਈ ਸੰਬੰਧ ਨਹੀਂ ਅਤੇ ਇਹਨਾਂ ਸਾਰੇ ਸ਼ਬਦਾਂ ਦਾ ਸੰਬੰਧ ਪਾਲੀ
ਸੰਸਕ੍ਰਿਤ ਨਾਲ ਹੈ ਅਤੇ ਇਸ ਬੀਬਾ ਨੂੰ 'ਵਿਰਾਮਈ'
ਸ਼ਬਦ ਦਾ ਉਚਾਰਨ
ਵੀ ਨਹੀਂ ਆਉਂਦਾ ਅਤੇ 'ਵੇਰਾਮਾਨੀ'
ਉਚਾਰਦੀ ਹੈ ਜਿਸ
ਦਾ ਕੋਈ ਅਰਥ ਹੀ ਨਹੀਂ ਨਿਕਲਦਾ ਅਤੇ ਨਾ ਹੀ ਇਹ ਕਿਸੇ ਭਾਸ਼ਾ ਦਾ ਸ਼ਬਦ ਹੈ।
ਪ੍ਰੰਤੂ ਬੀਬੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਰੋਤੇ ਬਹੁਤ ਖੁਸ਼ ਹੁੰਦੇ ਹਨ
ਕਿਉਂਕਿ 'ਅੰਨਿਆਂ
ਵਿਚ ਕਾਣੇ ਰਾਜੇ'
ਵਾਲੀ ਗੱਲ ਹੈ।
ਬੀਬਾ ਦੀ ਇਤਿਹਾਸਪ੍ਰਤੀ ਪਹੁੰਚ ਏਨੀ ਸੀਮਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਸਿੱਖ ਨਹੀਂ ਬਲਕਿ ਸਿੱਖ ਤੋਂ ਖਾਲਸੇ ਸਜਾਏ ਸੀ ਅਤੇ ਇਹ ਖਾਲਸਾ ਸ਼ਬਦ ਵੀ ਕਬੀਰ
ਸਾਹਿਬ ਜੀ ਦੀ ਬਾਣੀ ਵਿਚ ਆ ਚੁੱਕਾ ਹੈ।
ਕਹੁ ਕਬੀਰ ਜਨ ਭਏ ਖਾਲਸੇ
ਪ੍ਰੇਮ ਭਗਤਿ ਜਿਹ ਜਾਨੀ॥
(ਪੰਨਾ
654)
ਅਤੇ ਪ੍ਰੇਮ ਭਗਤੀ ਵਿਚ ਰੰਗੇ ਹੋਏ ਖਾਲਸਿਆਂ ਦੀ ਧਰਮ ਦੇ ਮਾਗਰ ਉਪਰ ਚਲਣ ਦੀ
ਪਹਿਲ ਸੂਰਤ ਹੀ 'ਸਿਰਿ
ਧਰਿ ਤਲੀ' ਸੀ।
ਦਸਮ ਪਿਤਾ ਨੇ
ਸਿੱਖ ਦੇ ਇਸ ਅਧਿਆਤਮਵਾਦੀ ਅਵਸੱਥਾ ਵਾਲੇ ਸਰੂਪ ਖਾਲਸੇ ਨੂੰ ਸਾਕਾਰ ਰੂਪ ਵਿਚ
ਪ੍ਰਗਟ ਕੀਤਾ ਅਤੇ ਸੀਸ ਦੇ ਕੇ ਇਸ ਮਾਰਗ ਉਪਰ ਚੱਲਣ ਵਾਲੇ ਹੀ ਪੰਜ ਪਿਆਰੇ ਬਣੇ
ਜਦੋਂ ਕਿ ਬੁੱਧ ਨੂੰ ਸਾਰਨਾਥ ਵਿਚ ਉਹ ਪੰਜ ਭਿਕਸ਼ੂ ਮਿਲੇ ਜੋ ਪਹਿਲਾਂ ਉਸ ਤੋਂ
ਜੁਦਾ ਹੋ ਚੁੱਕੇ ਸਨ ਅਤੇ ਬੁੱਧ ਨੇ ਉਹਨਾਂ ਨੂੰ ਕਠੋਰ ਸਾਧਨ ਛੱਡ ਕੇ ਪੰਚਸ਼ੀਲ
ਦਾ ਸੰਦੇਸ਼ ਦਿੱਤਾ।
ਸੋ ਉਹ ਬੁੱਧ ਦੇ
ਪਹਿਲੇ ਸੰਘੀ ਸਨ ਨਾ ਕਿ ਪੰਜ ਪਿਆਰੇ।
75% ਉਚ ਜਾਤੀ
ਬੋਧੀ ਹੋਣ ਦੇ ਬਾਵਜੂਦ ਬੁੱਧ ਆਪਣੇ ਸੰਘ ਦੇ ਸਿਧਾਂਤ ਲਿਖਤ ਵਿਚ ਨਾ ਲਿਆ ਸਕੇ
ਕਿਉਂਕਿ ਉਹ ਸੰਘ ਟੁੱਟਣ ਤੋਂ ਝਿਜਕਦੇ ਸਨ ਅਸ਼ੋਕ ਦੇ ਸਤੂਪਾਂ ਉਪਰ ਹੀ
ਬ੍ਰਾਹਮਣਾਂ ਦੇ ਸਤਿਕਾਰ ਦੀ ਗੱਲ ਦਰਜ ਹੈ।
ਪਰ ਗੁਰੂ ਗੋਬਿੰਦ ਸਿੰਘ ਨੇ ਵੰਗਾਰ ਕੇ ਕਿਹਾ:
ਜਿਨ ਕੀ ਜਾਤ ਪਾਤ ਕੁਲ
ਨਾਹੀ।..
ਵੈਸੇ ਇਸ ਵਿਸ਼ੇ ਦਾ ਵਿਸ਼ਲੇਸ਼ਣ ਬਹੁਤ ਲੰਮੇਰਾ ਹੈ
ਕੇਵਲ ਟੂਕ ਮਾਤਰ ਹਵਾਲਾ ਹੀ ਦਿੱਤਾ ਹੈ।
ਬੀਬਾ ਜੀ ਆਪਣੀ ਤਕਰੀਰ ਨੂੰ ਅਗੇ ਵਧਾਉਂਦੇ ਆਖਦੇ ਹਨ ਕਿ ਕੇਸਰੀ ਰੰਗ ਵੀ ਗੁਰੂ
ਸਾਹਿਬ ਨੇ ਬੁੱਧ ਕੋਲੋਂ ਲਿਆ।
ਬੀਬਾ ਦਾ ਗਿਆਨ
ਬੁੱਧ ਧਰਮ ਬਾਰੇ ਏਨਾ ਸੀਮਤ ਹੈ ਕਿ ਬੀਬਾ ਨੂੰ ਇਹ ਵੀ ਪਤਾ ਨਹੀਂ ਕਿ ਬੁੱਧ ਧਰਮ
ਦਾ ਕੋਈ ਇਕ ਰੰਗ ਨਹੀਂ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਬੋਧੀ ਵੱਖ-ਵੱਖ ਰੰਗਾਂ
ਨੂੰ ਅਪਨਾਈ ਬੈਠੇ ਹਨ ਜਿਵੇਂ ਕਿ ਭਾਰਤ ਦੇ ਗੇਰੂਆਂ,
ਤਿੱਬਤ ਦੇ ਲਾਲ,
ਚੀਨ ਦੇ ਸਲੇਟੀ
ਅਤੇ ਜਪਾਨ ਦੇ ਕਾਲਾ,
ਕੇਸਰੀ ਭਗਵੇਂ ਰੰਗ ਦਾ
ਸਬੰਧ ਭਾਰਤੀ ਬੁੱਧ ਮਤਿ ਜਾਂ ਹਿੰਦੂਤਵ ਨਾਲ ਤਾਂ ਹੋ ਸਕਦਾ ਹੈ ਪ੍ਰੰਤੂ ਸਿੱਖ
ਧਰਮ ਦੀ ਰਹਿਤ ਮਰਿਆਦਾ ਵਿਚ ਸਿੱਖ ਧਰਮ ਦਾ ਰੰਗ ਬਸੰਤੀ ਅਤੇ ਸੁਰਮਈ ਨੀਲਾ ਹੈ।
ਕੇਸਰੀ ਰੰਗ ਦੀ ਇਸ ਤਰ੍ਹਾਂ ਵਜ਼ਾਹਤ ਕਰਨ ਵਾਲੀ ਬੀਬੀ ਦੇ ਵਿਖਿਆਨ ਵਿਚੋਂ ਸੰਘ (ਆਰ.ਐਸ.ਐਸ.)
ਦੀ ਸੋਚ ਹੀ ਬੜੇ ਗਹਿਰੇ ਅਤੇ ਤੀਬਰ ਵੇਗ ਨਾਲ ਪ੍ਰਗਟ ਹੁੰਦੀ ਪ੍ਰਤੀਤ ਹੁੰਦੀ ਹੈ।
ਸ਼ਸਤਰ ਵਿਦਿਆ (Martial
Art)
ਦੀ ਗੱਲ ਕਰਦੀ ਇਹ ਬੀਬਾ
ਬਿਆਨ ਕਰਦੀ ਹੈ ਕਿ ਬੁੱਧ ਨੇ ਮਾਰਸ਼ਲ ਆਰਟ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਨੇ
ਇਸ ਨੂੰ ਅਪਨਾ ਲਿਆ ਅਤੇ ਕ੍ਰਿਪਾਨ ਬਾਰੇ ਗਲਤ ਬਿਆਨੀ ਕਰਦੀ ਆਖਦੀ ਹੈ ਕਿ ਹੁਣ
ਤਾਂ ਮਿਜ਼ਾਇਲਾਂ ਦਾ ਸਮਾਂ ਹੈ.... ਕ੍ਰਿਪਾਨ ਕੀ ਕਰੂ... ਇਹ ਤਾਂ ਕਮਲੇ ਹੋਈ
ਫਿਰਦੇ ਆ।
ਆਪਣੇ ਆਪ ਨੂੰ ਬੋਧੀ ਮਤਿ ਅਤੇ ਅੰਬੇਡਕਰ ਮਿਸ਼ਨ ਦੀ ਪ੍ਰਚਾਰਕ ਅਖਵਾਉਣ ਵਾਲੀ ਇਹ
ਬੀਬਾ ਸ਼ਾਇਦ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਕਿ ਬੁੱਧ ਦੇ ਕਿਸੇ ਉਪਦੇਸ਼ ਵਿਚ
ਸ਼ਸ਼ਤ੍ਰ ਵਿਦਿਆ ਦਾ ਕੋਈ ਕਥਨ ਨਹੀਂ ਇਸੇ ਕਰਕੇ ਹੀ ਆਸ਼ੋਕ ਵਲੋਂ
'ਅਹਿੰਸਾ
ਪਰਮੋ ਧਰਮ'
ਦਾ ਉਪਦੇਸ਼ ਗ੍ਰਹਿਣ ਕਰਨ
ਨਾਲ ਭਾਰਤੀ ਲੋਕ ਗੁਲਾਮ ਹੋਏ ਅਤੇ ਇਸੇ ਕਰਕੇ ਹੀ ਇਹ ਬੋਧੀ ਲੋਕ ਬ੍ਰਾਹਮਣਵਾਦੀ
ਹਮਲਾਵਰਾਂ ਤੋਂ ਡਰ ਕੇ ਦੇਸ਼ ਛੱਡ ਗਏ। ਪ੍ਰੰਤੂ ਚੀਨ ਵਿਚ ਤਾਂ ਮਾਰਸ਼ਲ ਆਰਟ
4000
ਸਾਲ ਪੁਰਾਣਾ ਹੈ
ਜਦੋਂ ਕਿ ਬੁੱਧ ਧਰਮ ਤਾਂ ਸ਼ਾਇਦ ਅਜੇ 2600
ਸਾਲ ਪੁਰਾਣਾ ਹੈ।
ਸੱਚਾਈ ਇਹ ਹੈ ਕਿ
ਬੁੱਧ ਧਰਮ ਨੇ ਹਥਿਆਰਾਂ ਨੂੰ ਛੱਡਣ ਕਰਕੇ ਆਪਣਾ ਭਾਰਤ ਵਿਚ ਵਿਨਾਸ਼ ਕਰਵਾ ਲਿਆ
ਅਤੇ ਜਦੋਂ ਚੀਨ ਦੇ ਜੰਗਜੂ ਕਬੀਲਿਆਂ ਨੇ ਇਹ ਧਰਮ ਧਾਰਨ ਕਰਕੇ ਇਸ ਦੀ ਹੋਂਦ ਨੂੰ
ਬਚਾ ਲਿਆ।
ਜ਼ਿਕਰਯੋਗ ਹੈ ਕਿ
ਚੀਨ ਦੇ ਜ਼ੀਆ (xia)
ਪ੍ਰਨਾਲੀ ਦੇ ਲੋਕ
4000
ਸਾਲ ਤੋਂ ਮਾਰਸ਼ਲ
ਆਰਟ ਨਾਲ ਜੁੜੇ ਹੋਏ ਹਨ।
ਸਿੱਖ ਧਰਮ ਵਿਚ ਸ਼ਸਤ੍ਰ ਦੀ ਵਿਸ਼ੇਸ਼ ਅਹਿਮੀਅਤ ਹੈ ਅਤੇ ਸ਼ਸਤ੍ਰ ਤੋਂ ਬਿਨਾਂ ਸਿੱਖ
ਨੂੰ ਭੇਡ ਸਮਾਨ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੇ ਜੁਝਾਰੂ
ਸੁਭਾਅ ਤੇ ਸ਼ਸ਼ਤ੍ਰਾਂ ਤੋਂ ਖੁਣਸ ਖਾ ਕੇ ਇਹ ਬੀਬੀ ਜਦੋਂ ਸਿੱਖ ਦੀ ਕ੍ਰਿਪਾਨ ਉਪਰ
ਟਿੱਪਣੀ ਕਰਦੀ ਹੈ ਤਾਂ ਇਸ ਦੇ ਪਿਛੇ ਕਾਰਜ ਸ਼ੀਲ ਬ੍ਰਾਹਣਵਾਦੀ ਅਤੇ ਗਾਂਧੀਵਾਦੀ
ਸੋਚ ਉਜਾਗਰ ਹੁੰਦੀ ਹੈ ਜੋ ਸਿੱਖਾਂ ਦੇ ਸ਼ਸ਼ਤ੍ਰਾਂ ਨੂੰ
(old
dated weapons)
ਪੁਰਾਣੇ ਸਮੇਂ ਦੇ ਹਥਿਆਰ
ਬਿਆਨ ਕਰਦੀ ਹੈ।
ਦਰਅਸਲ ਬੀਬਾ ਦਾ
ਨਿਸ਼ਾਨਾ ਕਿਸ਼ੇ ਮਿਸ਼ਨ ਜਾਂ ਕਿਸੇ ਧਾਰਮਿਕ ਨੀਤੀ ਦਾ ਪ੍ਰਚਾਰ ਨਹੀਂ ਬਲਕਿ
ਫਿਰਕਾਪ੍ਰਸਤੀ ਅਤੇ ਨਫ਼ਰਤ ਪੈਦਾ ਕਰਨਾ ਹੈ।
ਪਾਟਲੀ ਪੁਤਰ ਵਿਚ
ਇਕ ਬ੍ਰਾਹਮਣ ਉਚ ਜਾਤੀ ਭਿਕਸ਼ੂ ਸੀ।
ਅਸ਼ੋਕ ਜਦੋਂ ਵੀ
ਉਸ ਦੇ ਸੰਘ ਵਿਖੇ ਜਾਂਦਾ ਤਾਂ ਨਾ ਉਸ ਦੇ ਸਾਹਮਣੇ ਬੈਠ ਸਕਦਾ ਸੀ ਅਤੇ ਨਾ ਹੀ
ਉਸਦੇ ਜਿਸਮ ਦੇ ਕਿਸੇ ਹਿੱਸੇ ਨੂੰ ਛੂਹ ਸਕਦਾ ਸੀ
।
ਅਸ਼ੋਕ ਦੇ ਅਛੂਤ ਹੋਣ ਦਾ
ਕਾਰਨ ਅਸ਼ੋਕ ਦੀ ਦਾਦੀ ਦਾ ਅਛੂਤ ਹੋਣਾ ਸੀ।
Buddhism
religious of Mohemjodaro Harapa cities by, Swapan
Biswas- Page 310-31
ਸਿੱਖ ਧਰਮ ਵਿਚ ਔਰਤ ਦੇ ਸਥਾਨ ਤੋਂ ਜਿਥੇ ਬੀਬਾ ਬਿਲਕੁਲ ਅਣਜਾਣ ਹੈ ਉਥੇ ਸ਼ਾਇਦ
ਇਸ ਨੇ ਬੁੱਧ ਧਰਮ ਵਿਚ ਔਰਤ ਦੇ ਸਥਾਨ ਨੂੰ ਪੜ੍ਹਨ ਦਾ ਵੀ ਯਤਨ ਨਹੀਂ ਕੀਤਾ।
ਬੁੱਧ ਧਰਮ ਵਿਚ ਬੁੱਧ ਨੇ ਆਪਣਾ ਪਾਲਣ ਪੋਸ਼ਣ ਕਰਨ ਵਾਲੀ ਮਾਤਾ (ਮਤਰੇਈ)
ਪ੍ਰਜਾਪਤੀ ਗੌਤਮੀ ਨੂੰ ਸੰਘ ਵਿਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ।
ਬੁੱਧ ਦੇ ਰਿਸ਼ਤੇ
ਵਿਚੋਂ ਭਰਾ ਲਗਦੇ ਅਤੇ ਉਸ ਦੇ ਖਾਸ ਚੇਲੇ ਆਨੰਦ ਨੇ ਖਾਸ ਜ਼ੋਰ ਦੇ ਕੇ ਗੌਤਮੀ
ਨੂੰ ਸੰਘ ਅੰਦਰ ਪ੍ਰਵੇਸ਼ ਕਰਵਾ ਦਿੱਤਾ ਤਾਂ ਬੁੱਧ ਨੇ ਪ੍ਰਤੀਕ੍ਰਿਆ ਜ਼ਾਹਰ ਕਰਦੇ
ਕਿਹਾ, ''ਆਨੰਦ
ਜੇਕਰ ਨਾਰੀਆਂ ਨੂੰ ਸੰਘ ਵਿਚ ਨਾ ਲਿਆ ਜਾਂਦਾ ਤਾਂ ਇਹ ਹਜ਼ਾਰ ਸਾਲ ਚਲਦਾ ਪ੍ਰੰਤੂ
ਹੁਣ ਇਹ ਪੰਜ ਸੌ ਸਾਲ ਹੀ ਚਲ ਜਾਵੇ ਬਹੁਤ ਹੈ।''
(60) (ਸੰਸਾਰ ਦੇ
ਧਰਮ ਲੇਖਕ ਅਭਿਲਾਸ਼ ਦਾਸ)
ਜਿਥੋਂ ਤੱਕ ਬਰਾਬਰੀ ਦੀ ਗੱਲ ਹੈ ਅਜਾਹਨ ਸੁਜਾਤੋ ਅਨੁਸਾਰ, ''ਪੁਰਾਣੇ
ਸਾਹਿਤ ਤੋਂ ਪਤਾ ਲਗਦਾ ਹੈ ਕਿ ਹਰ ਭਿਕਸ਼ਣੀ ਨੂੰ ਭਿਕਸ਼ੂਆਂ ਅੱਗੇ ਝੁਕਣਾ ਪੈਂਦਾ
ਸੀ।''
However
according to Ajahn Sajato, the early text states that the most
severe of the grandhummas, which states that every nun must bow
to every monk, was instituted by Buddha because of the customs
of the time.
ਆਪਣੇ ਖੋਜ ਪੱਤਰ 'ਸਿੱਖ
ਇਤਿਹਾਸ ਵਿਚ ਇਸਤਰੀ ਦਾ ਕਰਤਵ'
ਵਿਚ ਸਿਮਰਨ ਕੌਰ ਲਿਖਦੀ ਹੈ, ''ਬੁੱਧ
ਧਰਮ ਵਿਚ ਨਾਰੀ ਭਿਕਸ਼ੂ ਨਰ ਨਾਲੋਂ ਉਚੇਰੀ ਨਹੀਂ ਸਮਝੀ ਜਾਂਦੀ।
ਇਥੋਂ ਤੱਕ ਲਿਖਿਆ
ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੈ ਤਾਂ ਨਰ ਭਿਕਸ਼ੂ ਉਸ ਨੂੰ ਬਚਾਉਣ
ਤੱਕ ਦਾ ਹੀਲਾ ਨਾ ਕਰੇ ਭਾਵੇਂ ਕਿ ਗੋਤੇ ਖਾਂਦੀ ਉਸ ਦੀ ਮਾਂ ਹੀ ਕਿਉਂ ਨਾ ਹੋਵੇ।''
(ਪੰਨਾ
4)
ਕੁਝ ਵਿਖਿਆਨਕਾਰਾਂ ਅਨੁਸਾਰ ਪਾਲੀ ਭਾਸ਼ਾ ਵਿਚ ਅਗੰਨਾ ਸੁਤਾ ਵਿਚ ਬੁੱਧ ਦੇ
ਵਰਣਿਤ ਵਿਖਿਆਨ ਸਿੱਧ ਕਰਦੇ ਹਨ ਕਿ ਔਰਤ ਇਨਸਾਨੀ ਜਾਤ ਦੀ ਗਿਰਾਵਟ ਲਈ
ਜ਼ਿੰਮੇਵਾਰ ਹੈ।
ਬੋਧੀਆਂ ਦੇ ਦੋ ਵੱਡੇ ਫਿਰਕਿਆਂ 'ਮਹਾਯਾਨ'
ਅਤੇ
'ਹੀਨਯਾਨ'
ਵਿਚੋਂ ਮਹਾਂਯਾਨ
ਨੇ ਕੁਝ ਤੱਤ ਵੇਦਾਂਤ ਅਤੇ ਪੁਰਾਣਾਂ ਵਿਚੋਂ ਲਏ ਹਨ।
ਮਾਇਆ ਦਾ ਸਿਧਾਂਤ
ਮਹਾਯਾਨ ਅਤੇ ਅਦਵੈਤਵਾਦ ਦੋਹਾਂ ਵਿਚ ਮਿਲਦਾ ਹੈ।
ਪਰਮਾਰਥ ਅਤੇ
ਵਿਵਹਾਰ ਦਾ ਸਿਧਾਂਤ ਸਾਂਝਾ ਹੈ।
ਮਹਾਯਾਨ ਦਾ
ਤ੍ਰਿਕਾਯਾ ਸਿਧਾਂਤ ਧਰਮਕਾਯਾ,
ਨਿਰਮਾਨਕਾਯਾ ਅਤੇ ਸੰਭੋਗ
ਕਾਯਾ ਵੈਸ਼ਨਵ ਮਤਿ ਦੇ ਤ੍ਰਿਦੇਵ ਸਿਧਾਂਤ ਨਾਲ ਮਿਲਦਾ ਹੈ।
ਉਹ (ਮਹਾਯਾਨੀ)
ਮੰਨਦੇ ਹਨ ਕਿ ਹਰੇਕ ਬੁੱਧ ਹੋ ਸਕਦਾ ਹੈ ਪ੍ਰੰਤੂ ਔਰਤ ਬੁੱਧ ਨਹੀਂ ਹੋ ਸਕਦੀ।
ਪ੍ਰੋ.
ਹੇਂਗ-ਚਿੰਗ-ਸ਼ੀ ਅਨੁਸਾਰ ਔਰਤ ਦੇ ਸੰਪੂਰਨ ਬੁੱਧ ਹੋਣ ਵਿਚ ਪੰਜ ਰੁਕਾਵਟਾਂ ਹਨ।
ਬਾਹੂਦਾਕਿਤਾ
ਸੂਤਾ ਅਨੁਸਾਰ ''ਇਹ
ਮੁਮਕਿਨ ਨਹੀਂ ਕਿ ਔਰਤ ਪੂਰੀ ਤਰ੍ਹਾਂ ਨਾਲ ਪ੍ਰਕਾਸ਼ਮਾਨ ਹੋ ਸਕੇ।''
ਮਹਾਯਾਨੀ ਮੰਨਦੇ ਹਨ ਕਿ ਔਰਤ ਨਿਰਵਾਣ ਪ੍ਰਾਪਤ ਕਰ ਸਕਦੀ ਹੈ ਪ੍ਰੰਤੂ ਅਗਲੇ ਜਨਮ
ਵਿਚ ਨਰ ਰੂਪ ਵਿਚ ਆ ਕੇ ਹੀ ਇਹ ਪ੍ਰਾਪਤੀ ਹੋ ਸਕਦੀ ਹੈ।
ਜਦੋਂ ਕਿ ਸਿੱਖ ਧਰਮ ਵਿਚ ਜੋ ਔਰਤ ਦਾ ਸਥਾਨ ਹੈ ਉਸ ਬਾਰੇ ਵਧੇਰੇ ਜਾਣਕਾਰੀ ਦੀ
ਲੋੜ ਨਹੀਂ ਕਿਉਂਕਿ ਅਨੇਕਾਂ ਸਰੋਤ ਮੌਜੂਦ ਹਨ ਅਤੇ ਗੁਰੂ ਨਾਨਕ ਸਾਹਿਬ ਪਹਿਲੇ
ਰਹਿਬਰ ਹਨ ਜਿਨ੍ਹਾਂ ਨੇ ਕਿਹਾ,
ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ॥
ਸਿੱਖ ਇਤਿਹਾਸ ਤਾਂ ਬੀਬੀਆਂ ਦੀ ਵਡਮੁੱਲੀ ਕਮਾਈ ਨਾਲ ਭਰਿਆ ਪਿਆ ਹੈ ਜੇਕਰ ਗੁਰੂ
ਸਾਹਿਬ ਦੇ ਪਹਿਲੇ ਦਰਸ਼ਨ ਕੀਤੇ ਤਾਂ ਦੋਲਤਾ ਦਾਈ ਨੇ,
ਪਹਿਲੀ ਸਿੱਖ ਬੀਬੀ ਨਾਨਕੀ,
ਪਹਿਲੀ ਸੇਵਾ ਦੀ ਮੋਢੀ
ਮਾਤਾ ਖੀਵੀ,
ਪਹਿਲੀ ਸ਼ਹੀਦ ਮਾਤਾ ਗੁਜ਼ਰ ਕੋਰ,
ਪਹਿਲੀ ਕੌਮੀ ਆਗੂ ਮਾਤਾ
ਸੁੰਦਰ ਕੌਰ,
ਪਹਿਲੀ ਤਿਆਗ ਮੂਰਤੀ ਮਾਤਾ ਸੁਲੱਖਣੀ,
ਪਹਿਲੀ ਸਿਖਿਆਦਾਤਾ ਬੀਬੀ
ਭਾਨੀ, ਇਤਿਹਾਸ
ਮੋੜ ਦੇਣ ਵਾਲੀ ਸੂਰਬੀਰ ਬੀਬੀ ਮਾਤਾ ਭਾਗ ਕੌਰ,
ਪਹਿਲੀ ਜਰਨੈਲ ਬੀਬੀ ਸਦਾ
ਕੌਰ ਅਤੇ ਅਨੇਕਾਂ ਅਸੰਖਾਂ ਹੀ ਹੋਰ।
ਸੋ ਬੀਬੀ ਜਾਂ
ਸਿੱਖ ਧਰਮ ਉਪਰ ਟਿੱਪਣੀ ਕਰਨ ਤੋਂ ਪਹਿਲਾਂ ਤਾਂ ਜੇ ਆਪਣੇ ਹੀ ਬੁੱਧ ਧਰਮ ਨੂੰ
ਪੜ੍ਹਨ ਅਤੇ ਸਮਝਣ ਦੀ ਬਹੁਤ ਲੋੜ ਹੈ।
ਆਖਰੀ ਗੱਲ ਬੀਬਾ
ਜੀ ਭਾਰਤੀ ਲੋਕਾਂ ਨੇ ਅਜੇ ਤੱਕ ਵੀ ਸਹੀ ਅਰਥਾਂ ਵਿਚ ਬੁੱਧ ਧਰਮ ਸਵੀਕਾਰ ਨਹੀਂ
ਕੀਤਾ।
ਅਜੇ ਤੱਕ ਕਿਸੇ ਵੀ
ਸਰਕਾਰੀ ਪ੍ਰਫਾਰਮੇ ਵਿਚ ਕੋਈ ਬੋਧੀ ਆਪਣੇ ਆਪ ਨੂੰ ਬੋਧੀ (Neo
Buddhist)
ਲਿਖਣ ਨੂੰ ਤਿਆਰ ਨਹੀਂ
ਕਿਉਂ ਕਿ ਰਾਖਵੇਂਕਰਨ ਦੇ ਲਾਭ ਛੁੱਟਣ ਦਾ ਖਤਰਾ ਹੈ।
ਡਾ. ਅੰਬੇਡਕਰ ਨੇ ਖੁਦ ਹੀ ਸੰਵਿਧਾਨ ਦੀ ਧਾਰਾ 25
ਅਧੀਨ ਬਾਕੀ
ਧਰਮਾਂ ਵਾਂਗ ਬੁੱਧ ਧਰਮ ਨੂੰ ਵੀ ਹਿੰਦੂ ਧਰਮ ਦਾ ਅੰਗ ਦਰਜ ਕਰ ਦਿੱਤਾ ਹੈ ਇਸ
ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਅੰਬੇਡਕਰ ਜੀ ਵੀ ਗਾਂਧੀ ਦੀਆਂ ਕਪਟ
ਚਾਲਾਂ ਵਿਚ ਫਸ ਗਏ ਸਨ ਭਾਵੇਂ ਕਿ ਬਾਅਦ ਵਿਚ ਸਾਰੀ ਉਮਰ ਪਛਤਾਉਂਦੇ ਰਹੇ।
ਤੁਸੀਂ ਕਿ ਕਿਸੇ
ਵੱਲ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ ਵੱਲ ਜ਼ਰੂਰ ਝਾਤੀ ਮਾਰੋ।
ਫਰੀਦਾ
ਜੇ ਤੂ ਅਦਲੁ ਲਤੀਫ਼ ਕਾਲੇ ਲਿਖ ਨਾ ਲੇਖ
http://www.youtube.com/user/udhoke
ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) |