ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਨਾਗਪੁਰ ਚ’ਪੰਥਕ ਏਕਤਾ ਤੇ ਚੜ੍ਹਦੀ ਕਲਾ ਲਈ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਗੁਰਮਤਿ ਸਮਾਗਮ

 

ਜੇ ਕਾਲਾ ਫਤਵਾ ਵਾਪਸ ਨਾ ਹੋਇਆਂ ਤਾਂ ਸ਼ੀਆ ਤੇ ਸੁੰਨੀ ਵਾਂਗ ਸਿੱਖ ਪੰਥ ਦੋਫਾੜ ਹੋਵੇਗਾ
ਸਾਰੀਆਂ ਕਮੇਟੀਆਂ ਨੇ ਹੁਕਮਨਾਮਾ ਕੀਤਾ ਰੱਦ, ਪ੍ਰੋ. ਦਰਸ਼ਨ ਸਿੰਘ ਦਾ ਸਾਥ ਦਿੱਤਾ ਜਾਵੇਗਾ।
ਪੁਜਾਰੀਆਂ ਨੂੰ ਜਗਾਉਣ ਲਈ ਦਸਤਖਤੀ ਮੁਹਿੰਮ ਅਰੰਭ

ਨਾਗਪੁਰ,(ਮਹਾਰਾਸ਼ਟਰ) 8 ਫਰਵਰੀ, (ਗੁਰਜੰਟ ਸਿੰਘ ਰੂਪੋਵਾਲੀ) : ਪਿਛਲੇ ਦਿਨੀਂ ਮਹਾਨ ਵਿਦਵਾਨ ਤੇ ਗੁਰੂ ਘਰ ਦੇ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸਿਆਸੀ ਲੋਕਾਂ ਅਤੇ ਸੰਤ ਸਮਾਜ ਦੇ ਪ੍ਰਭਾਵ ਅਧੀਨ ਪੰਥ ਵਿਚੋਂ ਜੋ ਛੇਕਣ ਦੀ ਜੋ ਕਾਰਵਾਈ ਕੀਤੀ ਗਈ ਹੈ ਇਸ ਨਾਲ ਪੰਥ ਵਿਚ ਮੱਤਭੇਦ ਪੈਦਾ ਹੋਏ ਹਨ। ਸਿੱਖਾਂ ਵਿਚ ਦੁਬਿਧਾ ਖੜੀ ਹੋਈ ਹੈ ਤੇ ਵੀਚਾਰਵਾਨਾਂ ਵਿਚ ਨਿਰਾਸਤਾ ਪਾਈ ਜਾ ਰਹੀ ਹੈ। ਇਸ ਸਮੇਂ ‘ਚ ਉਭਰਨ ਲਈ ਨਾਗਪੁਰ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵੱਲੋਂ ਐਤਵਾਰ ਰਾਤ ਨੂੰ ਪੰਥਕ ਏਕਤਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੇ ਨਾਮ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਨਾਗਪੁਰ ਦੇ ਸਾਰੇ ਕੀਰਤਨੀਏ ਜੱਥਿਆਂ ਨੇ ਕੀਰਤਨ ਦੀ ਹਾਜ਼ਰੀ ਲਵਾਈ ਅਤੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵੀਚਾਰ ਸਾਂਝੇ ਕੀਤੇ।

ਸ. ਅਮਰੀਕ ਸਿੰਘ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਅਤੇ ਇਸ ਵਿਚ ਦਰਜ ਬਾਣੀ ਦੇ ਰੁਤਬੇ ਨੂੰ ਘਟਾਉਣ ਲਈ ਦਸਮ ਗ੍ਰੰਥ (ਬਚਿਤ੍ਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਚਾਰਿਆ ਜਾ ਰਿਹਾ ਹੈ। ਸਾਨੂੰ ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1708 ਨੂੰ ਨਂਦੇੜ ਵਿਖੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ ਅਤੇ ਸਾਨੂੰ ਦ੍ਰਿੜ ਕਰਵਾਇਆ ਕਿ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਤੀਸਰੇ ਪਾਤਸ਼ਾਹ ਜੀ ਦਾ ਪਾਵਨ ਫੁਰਮਾਨ ਵੀ ਹਰ ਸਿੱਖ ਰੋਜ਼ਾਨਾ ਪੜਦਾ ਹੈ ਕਿ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਨਾਲ ਤੁਲਨਾ ਕਰਨੀ ਘੋਰ ਅਨਿਆਂ ਅਤੇ ਪੰਥਕ ਰਹਿਤ ਮਰਯਾਦਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋ. ਦਰਸ਼ਨ ਸਿੰਘ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਸ. ਜੋਗਿੰਦਰ ਸਿੰਘ ਬਾਰੇ ਕੀਤੀ ਗਈ ਕਾਰਵਾਈ ਨੂੰ ਵਾਪਸ ਨਾ ਲਿਆ ਗਿਆ ਤਾਂ ਜਿਵੇਂ ਇਸਲਾਮ ਵਿਚ ਵਾਂਗ ਸੀਆ ਤੇ ਸੁੰਨੀ ਦੋ ਫ੍ਰਿਕੇ ਹਨ ਠੀਕ ਓਸੇ ਤਰ੍ਹਾਂ ਸਿੱਖ ਪੰਥ ਵੀ ਦੋਫਾੜ ਹੋ ਜਾਵੇਗਾ।

ਸ. ਪਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਧਰਮ ਨੂੰ ਜਿੰਨੀ ਗੰਭੀਰ ਚਣੌਤੀ ਹੈ, ਓਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ। ਕਿਉਂਕਿ ਪਹਿਲਾਂ ਦੁਸ਼ਮਣ ਪ੍ਰਤੱਖ ਤੌਰ ਤੇ ਵਾਰ ਕਰਕੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਸੀ, ਅਤੇ ਸਤਿਗੁਰੂ ਦੀ ਕ੍ਰਿਪਾ ਨਾਲ ਹਾਰ ਵਾਰ ਦੁਸ਼ਮਣ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਖਾਲਸੇ ਨੂੰ ਜੰਗਲਾਂ ਵਿਚ ਰਹਿਣਾ ਪਿਆ, ਫੁੱਲ ਪੱਤੇ ਖਾ ਕੇ ਘੋੜਿਆਂ ਦੀ ਕਾਠੀਆਂ ਤੇ ਗੁਜ਼ਾਰਾ ਕਰਨਾ ਪਿਆ, ਸਿੱਖਰ ਦੇ ਤਸੀਹੇ ਝੱਲੇ, ਬੇਅੰਤ ਕੁਰਬਾਨੀਆਂ ਕੀਤੀਆਂ, ਪਰ ਅੰਤ ਫਤਹਿ ਖਾਲਸੇ ਨੂੰ ਹੀ ਮਿਲੀ। ਅਸਲ ਵਿਚ ਖਾਲਸੇ ਦੇ ਮਗਰ ਤਾਕਤ ਸੀ ਗੁਰਬਾਣੀ ਦੀ, ਗੁਰ ਸਿਧਾਂਤ ਦੀ, ਅਮਲੀ ਗੁਣਾਂ ਨਾਲ ਭਰਪੂਰ ਉੱਚੇ-ਸੁਚੇ ਕਿਰਦਾਰ ਦੀ, ਜਿਸ ਨੇ ਸਿੱਖਾਂ ਨੂੰ ਅਡੋਲ ਰੱਖਿਆ। ਦੁਸ਼ਮਣ ਨੇ ਸਮਝ ਲਿਆ ਕਿ ਜਦ ਤੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲੋਂ ਨਹੀਂ ਤੋੜਿਆ ਜਾਂਦਾ, ਮਾਣਮੱਤੇ ਸਿੱਖ ਇਤਿਹਾਸ ਨਾਲੋਂ ਅਲੱਗ ਨਹੀਂ ਕੀਤਾ ਜਾਂਦਾ ਓਨੀ ਦੇਰ ਸਿੱਖ ਨਹੀਂ ਮੁਕ ਸਕਦੇ।

ਏਸੇ ਸੋਚੀ ਸਮਝੀ ਚਾਲ ਰਾਹੀਂ ਦੁਸ਼ਮਣ ਜਮਾਤ ਨੇ ਲੁਕਵੇਂ ਰੂਪ ਵਿਚ ਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਵਾਇਆ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿੱਖ ਨੂੰ ਦੂਰ ਕਰਨ ਲਈ ਸਰਵਉੱਚ ਸਿੱਖ ਸੰਸਥਾਵਾਂ ਨੂੰ ਵਰਤ ਕੇ, ਸਿੱਖ ਪ੍ਰਚਾਰਕਾਂ ਨੂੰ ਲਾਲਚ ਦੇ ਕੇ ਅਤੇ ਕਈ ਭੇਖੀ ਅਤੇ ਪਾਖੰਡੀ ਸੰਤ ਬਾਬਿਆਂ ਨੂੰ ਇਹ ਕੰਮ ਸੌਪਿਆ ਗਿਆ ਹੈ। ਅੱਜ ਕੱਲ ਇਹ ਹਮਲਾ ਪੂਰੇ ਜ਼ੋਰਾਂ ਤੇ ਹੈ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਤੋਂ ਦੂਰ ਜਾ ਰਹੇ ਸਿੱਖਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇ ਸਾਨੂੰ ਸਾਰਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਯਤਨ ਕਰਨਾ ਚਾਹੀਦਾ ਹੈ।

ਗਲਤ ਫੈਸਲੇ ਲੈਣ ਵਾਲੇ ਪੁਜਾਰੀਆਂ ਨੂੰ ਜਗਾਉਣ ਲਈ ਨਾਗਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਦਸਤਖਤੀ ਮੁਹਿੰਮ ਵੀ ਅਰੰਭ ਕੀਤੀ ਗਈ ਹੈ। ਪਹਿਲੇ ਦਿਨ ਹੀ ਹਜ਼ਾਰਾਂ ਸਿੱਖਾਂ ਨੇ ਦਸਤਖਤ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਲਏ ਗਏ ਸਟੈਂਡ ਨਾਲ ਸਹਿਮਤੀ ਪ੍ਰਗਟਾਈ ਹੈ। ਜਲਦ ਹੀ ਇਹ ਸਾਈਨ ਕਰਕੇ ਵੱਖ ਵੱਖ ਤਖ਼ਤਾਂ ਦੇ ਪੁਜਾਰੀਆਂ ਨੂੰ ਭੇਜੇ ਜਾਣਗੇ।

ਸਿਰਫ ਇਕ ਕਮੇਟੀ ਨੂੰ ਛੱਡ ਕੇ ਬਾਕੀ ਨਾਗਪੁਰ ਦੀਆਂ ਸਮੂਹ ਗੁਰਦਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਪਤਵੰਤਿਆਂ ਵੱਲੋਂ ਇਕ ਮਤੇ ਵਿਚ ਕਿਹਾ ਗਿਆ ਹੈ ਕਿ ਸਿਆਸੀ ਲੋਕਾਂ ਅਤੇ ਸੰਤ ਸਮਾਜ ਦੇ ਪ੍ਰਭਾਵ ਅਧੀਨ ਅਖੌਤੀ ਜਥੇਦਾਰਾਂ ਵੱਲੋਂ ਮਹਾਨ ਵਿਦਵਾਨ ਤੇ ਗੁਰਮਤਿ ਦੇ ਵਿਆਖਿਆਕਾਰ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦੀ ਜੋ ਕਾਰਵਾਈ ਕੀਤੀ ਗਈ ਹੈ ਅਸੀਂ ਇਸ ਦੀ ਪੁਰਜੋਰ ਨਿਖੇਧੀ ਕਰਦੇ ਹਾਂ। ਪ੍ਰੋ. ਦਰਸ਼ਨ ਸਿੰਘ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਰਬਉਚਤਾ ਲਈ ਯਤਨਸ਼ੀਲ ਹਨ ਅਤੇ ਸਿੱਖ ਰਹਿਤ ਮਰਯਾਦਾ ਅਤੇ ਨਾਨਕਸਾਹੀ ਕੈਲੰਡਰ ਦੇ ਪੂਰਨ ਹਮਾਇਤੀ ਹਨ ਇਸ ਲਈ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦੀ ਮੰਗ ਹੈ ਕਿ ਇਹ ਹੁਕਮਨਾਮਾ ਵਾਪਸ ਲਿਆ ਜਾਵੇ ਤਾਂ ਜੋ ਪੰਥ ਵਿਚ ਪੂਰਨ ਏਕਤਾ ਕਾਇਮ ਰਹਿ ਸਕੇ। ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਸਹਿਮਤੀ ਪ੍ਰਗਟਾਈ ਹੈ ਉਨ੍ਹਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਨਾਨਕਪੁਰਾ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਦਰਬਾਰ, ਬੁੱਧ ਨਗਰ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਨਗਰ, ਨਾਗਪੁਰ, ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਨਗਰ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ, ਰਾਮਦਾਸ ਪੇਠ, ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਣੀ ਦੁਰਗਾਵਤੀ ਚੌਂਕ, ਪੰਚਸ਼ੀਲ, ਨਾਗਪੁਰ, ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀਵਾੜੀ, ਨਾਗਪੁਰ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ,ਲੱਕੜ ਗੰਜ, ਨਾਗਪੁਰ, ਗੁਰਦੁਆਰਾ ਪੰਜਾਬੀ ਲਾਈਨ,ਪੰਜਾਬੀ ਲਾਈਨ, ਨਾਗਪੁਰ, ਗੁਰਦੁਆਰਾ ਗੁਰੂ ਅਰਜੁਨ ਸਾਹਿਬ ਜੀ,ਭਗਤ ਸਿੰਘ ਨਗਰ, ਨਾਗਪੁਰ, ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਨਗਰ, ਨਾਗਪੁਰ, ਇਸਤਰੀ ਸਤਸੰਗ ਸਭਾ ਨਾਗਪੁਰ, ਨਿਆਰਾ ਖਾਲਸਾ, ਨਾਗਪੁਰ ਇਕਾਈ, ਸਿੱਖ ਨੌਜਵਾਨ ਸਭਾ,ਨਾਗਪੁਰ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਗਤਕਾ ਅਖਾੜਾ, ਗੁਰਮਤਿ ਪ੍ਰਚਾਰ ਸੰਸਥਾ ਨਾਗਪੁਰ ਤੋਂ ਇਲਾਵਾ ਪੱਤਤਵੰਤੇ ਸੱਜਣਾਂ ਨੇ ਉਪਰੋਕਤ ਮਤੇ ਤੇ ਸਹੀ ਪਾਈ ਹੈ।

ਪੂਰੇ ਨਾਗਪੁਰ ਵਿਚੋਂ ਕੇਵਲ ਇਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਇਸ ਮਸਲਾ ਵਿਚ ਆਪਣੇ ਆਪ ਨੂੰ ਦੂਰ ਰੱਖਿਆ ਹੈ ਕਿਉਂਕਿ ਇਸ ਗੁਰਦੁਆਰੇ ਦੇ ਪ੍ਰਬੰਧਕ ਸਹਿਬਾਨ ਹਜ਼ੂਰ ਸਾਹਿਬ ਵਾਲੇ ਪੁਜਾਰੀਆਂ ਦੇ ਦਬਾਅ ਹੇਠ ਹਨ। ਏਸੇ ਹੀ ਗੁਰਦੁਆਰੇ ਦੀ ਬਸ ਹਰ ਸ਼ਨੀਵਾਰ ਹਜ਼ੂਰ ਸਾਹਿਬ ਜਾਂਦੀ ਹੈ ਅਤੇ ਇਸ ਗੁਰਦੁਆਰੇ ਵਿਚ ਅਕਸਰ ਮਨਮਤੀਏ ਪ੍ਰਚਾਰਕ ਜਿਵੇਂ ਕਿ ਭਾਈ ਗੁਰਇਕਬਾਲ ਸਿੰਘ, ਬੀਬੀ ਕੌਲਾਂ ਟਰੱਸਟ, ਅੰਮ੍ਰਿਤਸਰ, ਭਾਈ ਚਮਨਜੀਤ ਸਿੰਘ (ਚਮਨ ਲਾਲ) ਦਿੱਲੀ ਵਾਲਾ, ਰਾਗੀ ਦਵਿੰਦਰ ਸਿੰਘ ਸੋਢੀ, ਆਦਿਕ ਆਉਂਦੇ ਰਹਿੰਦੇ ਹਨ ਅਤੇ ਕੱਝ ਦਿਨ ਹੀ ਪਹਿਲਾਂ ਵਿਸ਼ੇਸ਼ ਤੌਰ ਤੇ ਹਜ਼ੂਰ ਸਾਹਿਬ ਤੋਂ ਕਥਾਕਾਰ ਵੀ (ਬਚਿੱਤਰ੍ਰ ਨਾਟਕ) ਦਸਮ ਗੰ੍ਰਥ ਦੇ ਹੱਕ ਵਿਚ ਪ੍ਰਚਾਰ ਕਰਕੇ ਗਿਆ ਹੈ।
 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)