ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ‘ਪੰਜਾਬੀਜ ਇਨ ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ’
ਵੱਲੋਂ 2010 ਦੇ ਐਵਾਰਡ ਲਈ ਨਾਮਜਦ।
ਮਨਦੀਪ ਖੁਰਮੀ ਹਿੰਮਤਪੁਰਾ {ਲੰਡਨ}

ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਦੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ ‘ਪੰਜਾਬੀਜ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ’ ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜਣ ਦਾ ਫੈਸਲਾ ਕੀਤਾ ਹੈ।

ਹੇਜ਼ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ ‘ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ’ ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਜਾਰੀ ਹੋਏ ਪੱਤਰ ਰਾਹੀਂ 24 ਮਾਰਚ 2010 ਨੂੰ ਪੰਜਾਬੀ ਸੱਭਿਆਚਾਰ ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ, 1 ਵਿਅੰਗ ਸੰਗ੍ਰਹਿ ਅਤੇ ਅਨੇਕਾਂ ਹੀ ਲੇਖ ਪਾਉਣ ਵਾਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਲੰਡਨ ਪਾਰਲੀਮੈਂਟ ਹਾਊਸ ਦੇ ਜੁਬਲੀ ਹਾਲ ਵਿੱਚ ਸਨਮਾਨਤ ਕੀਤਾ ਜਾਵੇਗਾ।

ਇਸ ਸੰਬੰਧੀ ਗੱਲਬਾਤ ਦੌਰਾਨ ਸ੍ਰੀ ਜੱਗੀ ਕੁੱਸਾ ਨੇ ਇਸ ਦਾ ਸਿਹਰਾ ਪਾਠਕਾਂ ਨੂੰ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਮਾਂ ਬੋਲੀ ਦੇ ਸੁਹਿਰਦ ਪਾਠਕਾਂ ਦੀ ਹੀ ਮਿਹਰਬਾਨੀ ਹੈ ਕਿਉਂਕਿ ਜੇ ਪਾਠਕਾਂ ਨੇ ਉਹਨਾਂ ਨੂੰ ਮਣਾਂਮੂੰਹੀਂ ਪਿਆਰ ਨਾਲ ਨਿਵਾਜਿਆ ਹੈ ਤਾਂ ਹੀ ਉਕਤ ਐਵਾਰਡ ਲਈ ਉਹਨਾਂ ਦੀ ਨਾਮਜਦਗੀ ਸੰਭਵ ਹੋਈ ਹੈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਪੰਜਾਬੀ ਨਾਵਲਕਾਰੀ ਦੇ ਨਾਲ ਨਾਲ ਜੱਗੀ ਕੁੱਸਾ ਦੇ ਅਤਿ ਮਕਬੂਲ ਹੋਏ ਨਾਵਲ ‘ਪੁਰਜਾ ਪੁਰਜਾ ਕਟਿ ਮਰੈ’ ਦਾ ਅੰਗਰੇਜੀ ਅਨੁਵਾਦ ‘ਸਟਰਗਲ ਫਾਰ ਡਿਗਨਟੀ’ ਵੀ ਅੰਗਰੇਜੀ ਪਾਠਕਾਂ ਦੇ ਹੱਥਾਂ ਤੱਕ ਪੁੱਜਣ ਕਿਨਾਰੇ ਹੈ ਕਿਉਂਕਿ ਇਸ ਨਾਵਲ ਦਾ ਅੰਗਰੇਜੀ ਅਨੁਵਾਦ ਪ੍ਰਕਾਸਿ਼ਤ ਕਰਨ ਲਈ ਇੰਗਲੈਂਡ ਦੀ ਇੱਕ ਨਾਮਵਾਰ ਪ੍ਰਕਾਸ਼ਨ ਸੰਸਥਾ ਨੇ ਜਿੰਮਾ ਲਿਆ ਹੈ।
 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)