|
ਔਰਤ
ਨਾਂ ਹੁੰਦੀ ਤਾਂ ਅਸੀ, ਤੁਸੀ ਸ਼ਾਇਦ ਇਹ ਸਰਿਸ਼ਟੀ
ਵੀ ਨਾਂ ਹੁੰਦੀ । ਔਰਤ ਹੀ ਤਾਂ ਇਸ ਦੀ ਜਨਮ
ਦਾਤਾ ਏ । ਇਸ ਲਈ ਇਸ ਮਹਾਨ ਸ਼ਕਸ਼ੀਅਤ ਭਾਵ ਸਮੂਹ
ਔਰਤ ਵਰਗ ਨੂੰ ਅੱਜ ਕੋਮਾਂਤਰੀ ਇਸਤਰੀ ਦਿਵਸ 8 ਮਾਰਚ,2010 ਦੇ ਮੌਕੇ ਤੇ ਲੱਖ
ਲੱਖ ਵਧਾਈ ਦੇਂਦਾ ਹਾਂ ਅਤੇ ਮਨੁਖ ਦੀ ਜਨਮਦਾਤਾ ਹੋਣ ਕਾਰਣ ਮੈਂ ਸਤ ਸਤ ਪ੍ਰਨਾਮ
ਕਰਦਾ ਹਾਂ। ਹਰ ਮਨੁਖ ਚਾਹੇ ਉਹ ਕਿੱਡਾ ਵੀ ਵੱਡਾ ਕਿਉ ਨਾ ਹੋਵੇ ਪਹਿਲਾ ਸਬਕ ਉਸ
ਨੂੰ ਔਰਤ ਭਾਵ ਮਾਂ ਤੋਂ ਹੀ ਮਿਲਿਆ ਹੈ। ਜੇ ਮੈ ਇਹ ਕਹਿ ਦੇਵਾਂ ਤਾਂ ਅੱਤਿਕਥਨੀ
ਨਹੀ ਹੋਵੇਗੀ ਕਿ ਮਨੁੱਖ ਦਾ ਸਭ ਤੋਂ ਪਹਿਲਾ ਟੀਚਰ ਉਸ ਦੀ ਆਪਣੀ ਮਾਂ ਹੀ ਹੈ,
ਜੋ ਇਕ ਔਰਤ ਹੈ । ਇਸ ਲਈ ਔਰਤ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ ।
ਇਹ ਆਮ ਲੋਕਾਂ ਨੂੰ ਕਹਿੰਦਾ ਸੁਨਿਆ ਗਿਆ ਕਿ ਹਰ ਮਰਦ ਦੀ ਕਾਮਯਾਬੀ ਵਿਚ ਕਿਸੇ
ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ। ਫਿਰ ਵੀ ਕੁਝ ਮੰਦਭਾਗੇ ਲੋਕ ਔਰਤ ਨੂੰ
ਦੁਰਕਾਰ ਕੇ ਆਪਣੇ ਵੈਹਸ਼ੀ ਪਨ ਦਾ ਵਿਖਾਵਾ ਕਰਦੇ ਹਨ । ਇਹਨਾਂ ਦੀ ਇਹ ਭੁੱਲ ਹੈ
। ਮੈ ਤਾਂ ਇਥੌ ਤੱਕ ਕਹਿੰਦਾ ਹਾਂ ਕਿ ਜਿਸ ਘਰ ਵਿਚ ਔਰਤ ਨਹੀ ਹੈ ਜਾਂ ਜਿਸ ਘਰ
ਵਿਚ ਔਰਤ ਦਾ ਸਤਿਕਾਰ ਨਹੀ , ਉਹ ਘਰ ਘਰ ਨਹੀ ਰਹਿ ਜਾਂਦਾ । ਉਹ ਤਾਂ ਸਿਰਫ ਇਕ
ਮਕਾਨ ਬਨ ਜਾਂਦਾ ਹੈ ਜਿਸ ਵਿਚ ਸਿਰਫ ਲੋਕ ਬੈਠਦੇ ਤੇ ਸੋਂਦੇ ਹਨ।ਮਕਾਨ ਨੂੰ ਘਰ
ਤਾਂ ਸਿਰਫ ਔਰਤ ਹੀ ਬਨਾ ਸਕਦੀ ਹੈ। ਗੁਰੂਆਂ ਨੇ ਤਾਂ ਔਰਤ ਲਈ ਇਹ ਵੀ ਕਹਿ ਦਿਤਾ
ਹੈ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਫਿਰ ਇਸ ਤੋ ਵੱਧ ਹੋਰ ਕੀ
ਕਿਹਾ ਜਾ ਸਕਦਾ ਹੈ । ਫਿਰ ਵੀ ਜੋ ਲੋਕ ਔਰਤ ਦਾ ਸਨਮਾਨ/ਸਤਿਕਾਰ ਨਹੀ ਕਰਦੇ ਜਾਂ
ਅਪਮਾਨ ਕਰਦੇ ਹਨ ਉਹ ਆਪਣੇ ਆਪ ਵਿਚ ਝਾਤ ਮਾਰ ਕੇ ਤਾਂ ਵੇਖਣ ਕਿ ਉਸ ਨੂੰ ਜਨਮ
ਕਿਸ ਨੇ ਦਿੱਤਾ ਸੀ ਉਹ ਔਰਤ ਹੈ ਜਾਂ ਕੋਈ ਹੋਰ । ਜੋ ਲੋਕ ਆਪਣੀ ਜਨਮ ਦੇਣ ਵਾਲੀ
ਮਾਂ ਦੀ ਕਦਰ ਨਹੀ ਕਰਦੇ ਜੇ ਉਹਨਾਂ ਲਈ ਇਹ ਕਹਿ ਦਿੱਤਾ ਜਾਵੇ ਤਾਂ ਝੂਠ ਨਹੀ
ਹੋਵੇਗਾ ਕਿ ਉਹ ਆਮ ਤੌਰ ਤੇ ਆਪਣੀ ਜਿੰਦਗੀ ਵਿਚ ਭਟਕਦੇ ਰਹਿੰਦੇ ਹਨ ।
ਔਰਤਾਂ
ਲਈ ਹਰ ਖੇਤਰ ਵਿਚ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਰੱਕੀ ਦੀ ਰਾਹ ਤੇ ਗਈ
ਹੈ। ਇਸਤ੍ਰੀ ਜਥੇਬੰਦੀਆਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਈ ਹੈ ਜਿਸ ਦੇ ਸਿੱਟੇ
ਵਜੋਂ ਔਰਤਾਂ ਲਈ ਹਰ ਖੇਤਰ ਵਿਚ ਰਾਖਵੀਕਰਨ ਦੀ ਗੱਲ ਕਹੀ ਗਈ ਹੈ । ਚਾਹੇ ਨੋਕਰੀ
ਦੇਣ ਗੱਲ ਹੋਵੇ ਤੇ ਚਾਹੇ ਚੋਣ ਲੜਣ ਦੀ । ਇਥੌਂ ਤੱਕ ਕਿ ਇਹਨਾਂ ਦੀ ਸਹੂਲਤ ਲਈ
ਵਖਰੇ ਵਿਭਾਗ ਬਨਾਏ ਗਏ ਹਨ । ਇਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ
ਸਰਕਾਰਾਂ ਨੇ ਹਰ ਯਤਨ ਕੀਤਾ ਹੈ । ਭਾਵੇ ਇਹਨਾਂ ਦੀ 33% ਰੀਜ਼ਰਵੇਸ਼ਨ ਦਾ ਮੁੱਦਾ
ਕਈ ਸਾਲਾ ਤੋ ਭਖਦਾ ਅਤੇ ਲਟਕਦਾ ਆ ਰਿਹਾ ਹੈ । ਇਸ ਬਿਲ ਨੂੰ ਪਾਸ ਕਰਨ ਲਈ ਵੀ
ਉਰਾਲੇ ਜਾਰੀ ਹਨ । ਵੱਖ ਵੱਖ ਸਰਕਾਰਾਂ ਵਲੋਂ ਔਰਤਾਂ ਲਈ ਕਈ ਸਹੂਲਤਾਂ
ਦਿੱਤੀਆ ਗਈਆ ਹਨ । ਜੇ ਗੱਲ ਕਰੋ ਪੰਚਾਇਤ ਚੌਣਾਂ ਦੀ ਜਾਂ ਨਗਰ ਕੌਂਸਲ ਦੀਆਂ
ਚੋਣਾਂ ਦੀ । ਹਰਇਕ ਵਿਚ ਔਰਤਾਂ ਲਈ ਸੀਟਾਂ ਰਾਖਵੀਆਂ ਹਨ । ਉਹਨਾਂ ਸੀਟਾਂ ਤੇ
ਸਿਰਫ ਔਰਤ ਹੀ ਚੌਣ ਲੜ ਸਕਦੀ ਹੈ । ਪਰ ਦੁਖ ਦੀ ਗੱਲ ਤਾਂ ਇਹ ਹੈ ਕਿ ਚੋਣ ਲੜਕੇ
ਵੀ ,ਚੋਣ ਜਿੱਤ ਕੇ ਵੀ ਔਰਤ ਆਪਣੀ ਜਿੱਤੀ ਹੋਈ ਸੀਟ ਦੀ ਰਾਖੀ ਕਰਨ ਵਿਚ ਸਫਲ
ਨਹੀ ਹੋ ਸਕੀ ਜਾਂ ਅਜੇ ਉਹ ਪਿੱਛੇ ਰਹਿ ਗਈ ਹੈ । ਆਮ ਤੌਰ ਤੇ ਵੇਖਣ ਵਿਚ ਆਇਆ
ਹੈ ਕਿ ਜਿਸ ਸੀਟ ਤੋਂ ਔਰਤ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਸੀਟ ਦੇ ਅਨੰਦ ਨੂੰ
ਤਾਂ ਬਹੁਤ ਹਾਲਤਾਂ ਵਿਚ ਹੁਣ ਵੀ ਮਰਦ ਹੀ ਮਾਣ ਰਿਹਾ ਹੈ । ਲੋੜ ਹੈ ਔਰਤ ਦੇ
ਜਾਗਣ ਦੀ । ਆਪਣੇ ਹੱਕ ਦੀ ਪਹਿਚਾਨ ਕਰਨ ਦੀ। ਮੈ ਵੇਖਿਆ ਹੈ ਕਿ ਜੇ ਔਰਤ ਕਿਸੇ
ਸੰਸਥਾ ਭਾਵ ਪੰਚਾਇਤ ਜਾਂ ਨਗਰ ਕੋਂਸਲ ਜਾਂ ਨਗਰ ਪ੍ਰੀਸ਼ਦ ਜਾਂ ਬਲਾਕ ਸੰਮਤੀ ਜਾਂ
ਜਿਲਾ ਪ੍ਰੀਸ਼ਦ ਜਾਂ ਹੋ ਕੋਈ ਵੀ ਅਦਾਰਾ ਜਿਸ ਵਿਚ ਔਰਤ ਚੇਅਰਪਰਸਨ/ਮੈਂਬਰ ਹੈ ਪਰ
ਉਹਨਾਂ ਵਿਚੋ ਬਹੁਤੀਆਂ ਥਾਂਵਾਂ ਤੇ ਉਸ ਔਰਤ ਦਾ ਪਤੀ ਜਾਂ ਉਸ ਦਾ ਭਰਾ ਜਾਂ ਫਿਰ
ਪੁੱਤਰ ਹੀ ਬੈਠਾ ਨਜ਼ਰ ਆਂਉਦਾ ਹੈ । ਜਰੂਰੀ ਨਹੀ ਕਿ ਹਰ ਥਾਂ ਤੇ ਇਸ ਤਰਾਂ ਦੀ
ਗਲ ਹੈ ਪਰ ਜੇ ਔਰਤ ਬੈਠੀ ਹੈ ਤਾਂ ਬਹੁਤ ਸਾਰੇ ਕੇਸਾਂ ਵਿਚ ਫੈਸਲੇ ਮਰਦ ਹੀ ਕਰ
ਰਿਹਾ ਹੈ। ਕਿਉ ? ਔਰਤ ਕਿਉਂ ਨਹੀ । ਲੋੜ ਹੈ ਆਪਣੇ ਹੱਕਾਂ ਨੂੰ ਆਪ ਮਾਨਣ ਦੀ
ਮੁਲਾਜ਼ਮ ਔਰਤਾਂ ਲਈ ਔਰਤ ਜੱਥੇ ਬੰਦੀਆਂ ਨੇ ਵੀ ਬਹੁਤ ਜਦੋ ਜਹਿਦ ਕੀਤੀ ਹੈ ਜਿਸ
ਦੇ ਸਿੱਟੇ ਵਜੋਂ ਬਹੁਤ ਸਾਰੀਆ ਸਹੂਲਤਾਂ ਵੱਖ ਵੱਖ ਸਰਕਾਰਾਂ ਵਲੋਂ ਔਰਤਾਂ
ਮੁਲਾਜਿਮਾਂ ਲਈ ਵੀ ਦਿੱਤੀਆਂ ਗਈ ਹਨ ਜਿਨਾ ਦਾ ਜਿਕਰ ਕਰਨਾ ਵੀ ਜਰੂਰੀ ਸਮਝਦਾ
ਹਾਂ ਜੋ ਇਸ ਤਰਾਂ ਹਨ
1.
ਹਰ ਔਰਤ ਮੁਲਾਜ਼ਮ ਲਈ ਸਾਲ ਵਿਚ 20 ਛੁੱਟੀਆਂ ਬਿਨਾ ਸਰਵਿਸ ਦਾ ਧਿਆਨ ਕੀਤੇ ।
2. ਪੂਰੀ ਤਨਖਾਹ ਤੇ 180 ਦਿਨ ਦੀ ਪ੍ਰਸੂਤੀ ਛੁੱਟੀ ਚਾਹੇ ਉਹ ਠੇਕੇ ਤੇ ਜਾਂ
ਡੇਲੀ ਵੇਜਿਜ ਤੇ ਹੀ ਕਿਉ ਨਾ ਹੋਣ ,ਸਿਰਫ ਇਹ ਹੀ ਨਹੀ ਛੁੱਟੀ ਤੋ ਪਿੱਛੋ ਉਸ
ਨੂੰ ਉਸੇ ਸਟੇਸ਼ਨ ਤੇ ਪੋਸਟ ਕੀਤਾ ਜਾਵੇਗਾ।
3. ਪਰੀਵਾਰ ਵਿਯੋਜਨ ਦਾ ਅਪਰੇਸ਼ਨ ਕਰਾਉਣ ਤੇ 14 ਦਿਨ ਦੀ ਸਪੈਸ਼ਲ ਛੁੱਟੀ ।
4. ਜੇ ਉਹ ਬੱਚਾ ਅਡਾਪਟ ਕਰੇ ਤਾਂ ਵੀ ਤਿਨ ਮਹੀਨੇ ਦੀ ਛੱਟੀ ਦਿੱਤੀ
ਜਾਵੇਗੀ
5. ਬੱਚੇ ਛੋਟਾ ਭਾਵ ਚਾਰ ਸਾਲ ਦੀ ਉਮਰ ਤੱਕ ਉਸ ਨੂੰ ਪਾਰਟ ਟਾਈਮ ਨੋਕਰੀ ਕਰਨ
ਦੀ ਸਹੂਲਤ ਸਵੇਰੇ 9-00 ਵਜੇ ਤੋਂ 1-30 ਤੱਕ ਦਿੱਤੀ ਗਈ ਹੈ ।
6. ਅਸਤੀਫਾ ਦੇਣ ਦੀ ਸੂਰਤ ਵਿਚ 10 ਸਾਲਾਂ ਵਿਚ ਫਿਰ ਨੌਕਰੀ ਜੁਇਨ ਕਰਨ ਦੀ
ਸਹੂਲਤ ਮਿਲ ਸਕਦੀ ਹੈ ।
7. ਦਫਤਰੀ ਸਮੇ ਤੋਂ ਪਹਿਲਾਂ ਜਾਂ ਬਾਦ ਵਿਚ ਕਿਸੇ ਵੀ ਇਸਤਰੀ ਮੁਲਾਜ਼ਮ ਨੂੰ
ਦਫਤਰ ਨਹੀ ਬੁਲਾਇਆ ਜਾ ਸਕਦਾ ।
8 ਔਰਤਾਂ ਲਈ ਦਫਤਰਾਂ / ਸਕੂਲਾਂ ਵਿਚ ਵਖਰੇ ਟਾਇਲਟ ਅਤੇ ਜਿਥੇ 10 ਔਰਤਾਂ ਕੰਮ
ਕਰਦੀਆਂ ਹਨ ਲਈ ਵਖਰ ਰੈਸਟ ਰੂਮ ਦਾ ਪ੍ਰਬੰਧ ਕਰਨਾ ।
9 ਸਰਕਾਰੀ ਮਕਾਨਾ ਦੀ ਅਲਾਟਮੈਂਟ ਵਿਚ ਔਰਤਾਂ ਨੂੰ ਤਰਜੀਹ ਦੇਣਾ।
10. ਬੱਸਾਂ ਗੱਡੀਆਂ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ
11. ਪਤੀ ਪਤਨੀ ਦੋਹਾਂ ਲਈ ਮਕਾਨ ਕਿਰਾਇਆ ਭੱਤਾ ਦੇਣਾ
12. ਇਨਕਮ ਟੈਕਸ ਵਿਚ ਔਰਤਾਂ ਲਈ ਵਧੇਰੇ ਟੈਕਸ ਛੁਟ ।
13. ਔਰਤਾਂ ਲਈ ਸੈਕਸੁਅਲ ਹਰਾਸਮੈਂਟ ਦੀ ਸੂਰਤ ਵਿਚ ਵਖਰੇ ਤੇ ਸਖਤ
ਕਾਨੂੰਨਾਂ ਦਾ ਬਨਾਉਣਾ । ਇਸ ਤੋ ਇਲਾਵਾ ਹੋਰ ਵੀ ਬਹੁਤ ਸਾਰੀਆ ਸਹੂਲਤਾਂ ਜਿਨਾਂ
ਦਾ ਮੈ ਇਥੇ ਸਮੇ ਦੀ ਘਾਟ ਕਾਰਣ ਜਿਕਰ ਨਹੀ ਕਰ ਸਕਿਆ ।
ਔਰਤ
ਬਹੁਤ ਬਲਵਾਨ ਹੈ ਲੋੜ ਤਾਂ ਆਪਣੇ ਆਪ ਨੂੰ ਪਹਿਚਾਨਣ ਦੀ ਹੈ ।ਇਹ ਔਰਤ ਕਿਤੇ
ਅਧਿਕਾਰੀ ਹੈ ਤੇ ਕਿਤੇ ਪ੍ਰਧਾਨ ਮੰਤਰੀ । ਫਖਰ ਦੀ ਗੱਲ ਹੈ ਕਿ ਅੱਜ ਸਾਡੇ ਦੇਸ਼
ਦੇ ਰਾਸ਼ਟਰਪਤੀ ਵੀ ਇਕ ਔਰਤ ਹਨ , ਤਾਂ ਫਿਰ ਇਹੋ ਜਿਹੇ ਵਿਚਾਰ ਵੀ ਸਾਡੇ ਲਈ
ਮੰਦਭਾਗੀ ਗੱਲ ਹੈ । ਸਰਦਾਰ ਮਨਮੋਹਨ ਸਿੰਘ,ਪ੍ਰਧਾਨ ਮੰਤਰੀ ਜੀ ਨੇ ਵੀ ਮਹਿਲਾ
ਸ਼ਕਤੀਕਰਨ ਦੀ ਗਲ ਨੂੰ ਦੁਹਰਾਇਆ ਹੈ ਕਿ ਉਹਨਾਂ ਵਲੋ ਅੱਜ ਵੀ ਔਰਤਾਂ ਲਈ 33% ਦੇ
ਰਾਖਵੇਂਕਰਨ ਦੀ ਗੱਲ ਕਹੀ ਗਈ ਹੈ ਅਤੇ ਯਕੀਨ ਦੁਵਾਇਆ ਗਿਆ ਹੈ ਕਿ ਉਹ ਇਸ
ਰਾਖਵੀਂਕਰਨ ਲਈ ਪੂਰਾ ਯਤਨ ਲਗਾਉਣਗੇ । ਮੈ ਉਹਨਾਂ ਲੋਕਾਂ ਲਈ ਵੀ ਇਕ ਸੰਦੇਸ਼
ਦੇਣਾ ਚਾਹੁੰਦਾ ਹਾਂ ਜੋ ਔਰਤ ਦਾ ਆਦਰ ਮਾਣ ਨਹੀ ਕਰਦੇ । ਉਹਨਾਂ ਮਰਦਾਂ ਨੂੰ ਮੈ
ਇਹ ਯਾਦ ਕਰਾਉਣ ਦੀ ਕੋਸ਼ਿਸ ਜਰੂਰ ਕਰਨਾ ਚਾਂਹੁੰਦਾ ਹਾਂ ਕਿ ਉਹਨਾਂ ਨੁੰ ਵੀ
ਕਿਸੇ ਔਰਤ ਨੇ ਹੀ ਜਨਮ ਦਿੱਤਾ ਹੈ । ਪਤਾ ਨਹੀ ਉਸ ਸਮੇ ਦੌਰਾਨ ਕਿੰਨੇ ਕਸ਼ਟ ਸਹੇ
ਹੋਣਗੇ ਸਿਰਫ ਆਪਣੇ ਪੁੱਤਰ ਨੂੰ ਜਨਮ ਦੇਣ ਲਈ ਫਿਰ ਵੀ ਪੁੱਤਰ ਇਸ ਗੱਲ ਨੂੰ ਨਾਂ
ਸਮਝੇ ਤਾਂ ਫਿਰ ਮੈ ਉਸ ਨੂੰ ਉਹ ਦਿਨ ਵੀ ਯਾਦ ਕਰਾਏ ਬਿਨਾ ਰਹਿਣ ਵਾਲਾ ਨਹੀ
,ਜਦੋ ਉਸ ਨੇ ਆਪਣੇ ਪੁੱਤ ਭਾਵ ਉਸ ਮਨੁਖ ਜਿਹੜਾ ਹੁਣ ਵੱਡਾ ਹੋ ਚੁੱਕਾ ਹੈ, ਨੂੰ
ਜਨਮ ਦਿੱਤਾ ,ਉਸ ਦੇ ਲਈ ਆਪਣੇ ਆਪ ਦੇ ਸੁਖ ਨੂੰ ਵੀ ਨਹੀ ਵੇਖਿਆ । ਉਸ ਲਈ ਆਪਣੇ
ਆਪ ਨੂੰ ਦੁੱਖਾਂ ਦੇ ਸਮੁੰਦਰ ਵਿਚ ਪਾਕੇ ਵੀ ਪੁੱਤ ਲਈ ਸੁੱਖ ਮੰਗੇ । ਜਿਹੜਾ
ਹੁਣ ਔਰਤ ਦੀ ਕਦਰ ਨਹੀ ਕਰਦਾ । ਆਪ ਭੁੱਖੇ ਭਾਣੇ ਰਹਿਕੇ ਵੀ ਉਸ ਲਈ ਖਾਣਾ
ਪਰੋਸਿਆ । ਆਪ ਰਾਤਾਂ ਜਾਗ ਕੇ ਵੀ ਪੁੱਤ ਨੂੰ ਲੋਰੀਆਂ ਦੇ ਕੇ ਵੀ ਨੀਦ ਦੀ ਗੌਦ
ਵਿਚ ਸੁਆਇਆ । ਸ਼ਾਇਦ ਇਹ ਵੀ ਭੁੱਲ ਗਿਆ ਹੈ ਕਿ ਉਸ ਨੇ ਆਪ ਗਿੱਲੇ ਬਿਸਤਰ ਤੇ
ਹੋਕੇ ਵੀ ਉਸ ਨੂੰ ਸੁੱਕੇ ਥਾ ਤੇ ਪਾ ਕੇ ਉਸ ਦੁਖ ਦੀ ਘੜੀ ਵਿਚ ਵੀ ਆਨੰਦ ਮਹਸੂਸ
ਕੀਤਾ । ਇਹ ਉਹੀ ਔਰਤ ਹੈ ਜੋ ਕਿਸੇ ਨਾਂ ਕਿਸੇ ਦੀ ਮਾਂ ਹੈ । ਫਿਰ ਵੀ ਔਰਤ ਦਾ
ਅਪਮਾਨ ਕਰਨਾ ਆਪਣੇ ਆਪ ਲਈ ਨਰਕਾਂ ਦੇ ਦੁਆਰ ਖੋਲਣ ਵਾਲੀ ਗੱਲ ਹੈ । |