ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

ਬਿਨ੍ਹਾਂ ਕਸੂਰ ਤੋਂ ਕਾਲੇ ਪਾਣੀ ਦੀ ਸਜ਼ਾ
ਹੁਣ ਪੰਜ ਦਰਿਆਵਾਂ ਵਾਲੇ ਜ਼ਮੀਨਾਂ ਵਿੱਚ ਲਾਉਂਦੇ ਨੇ ਬਦਬੂਦਾਰ ਕਾਲਾ ਤੇਜ਼ਾਬੀ ਪਾਣੀ
ਸਿੰਚਾਈ ਲਈ ਕਿਸਾਨਾਂ ਨੇ ਧਰਤੀ ’ਚ ਦੱਬੇ ਕਰੋੜਾ ਰੁਪਏ  - ਬਲਜਿੰਦਰ ਕੋਟਭਾਰਾ

 

ਬਠਿੰਡਾ ਜਿਲ੍ਹੇ ਦੇ ਇੱਕ ਦਰਜ਼ਨ ਤੋਂ ਵੱਧ ਪਿੰਡਾਂ ਦੇ ਕਿਸਾਨ ਬਿਨ੍ਹਾਂ ਕਸੂਰ ਤੋਂ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਜਿੰਦਗੀ ਤੇਜਾਬੀ ਪਾਣੀ ਦੇ ਆਸਰੇ ਹੀ ਹੈ। ਆਪਣੀ ਜਿੰਦਗੀ ਦੀ ਗੱਡੀ ਰੋੜ੍ਹਨ ਲਈ ਇਸ ਜਿਲ੍ਹੇ ਦੇ ਤਲਵੰਡੀ ਸਾਬੋਂ ਅਤੇ ਮੌੜ੍ਹ ਬਲਾਕ ਦੇ ਇੱਕ ਦਰਜ਼ਨ ਦੇ ਕਰੀਬ ਪਿੰਡਾਂ ਦੇ ਹਜਾਰਾਂ ਕਿਸਾਨ ਮਜਬੂਰੀ ਵੱਸ ਆਪਣੀਆਂ ਜ਼ਮੀਨਾਂ ਵਿੱਚ ਬਦਬੂਦਾਰ ਕਾਲਾ ਤੇਜ਼ਾਬੀ ਪਾਣੀ ਦੀ ਵਰਤੋਂ ਕਰਦੇ ਹਨ ਜੋ ਭਵਿੱਖ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬੰਜਰ ਬਣਾ ਦੇਵੇਗਾ ਅਤੇ ਆਉਣ ਵਾਲੀ ਪੀੜੀ ਨੂੰ ਵੀ ਘਾਤਕ ਰੋਗਾਂ ਦਾ ਖ਼ਤਰਾ ਹੋਵੇਗਾ।

ਪੱਤਰਕਾਰਾਂ ਦੀ ਟੀਮ ਵੱਲੋਂ ਦੋਰਾ ਕਰਨ ’ਤੇ ਬਹੁਤ ਹੀ ਦੁਖਦਾਇਕ ਤੱਥ ਸਾਹਮਣੇ ਆਏ। ਮਜਬੂਰੀ ਵੱਸ ਤੇਜਾਬੀ ਪਾਣੀ ਦੀ ਵਰਤੋਂ ਕਰਨ ਲਈ ਪਿੰਡਾਂ ਦੇ ਕਿਸਾਨਾਂ ਨੇ ਸਮੂਹਿਕ ਤੌਰ ’ਤੇ ਇੱਕਤਰ ਹੋ ਕੇ ਸਾਂਝੇ ਜਗਾੜ ਪਰੋਜੈਕਟਾਂ ’ਤੇ ਕਰੌੜਾਂ ਰੁਪਏ ਲਾ ਦਿੱਤੇ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਕਰਜੇ ਚੁੱਕ ਕੇ ਇਹ ਅੱਕ ਚੱਬਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਲਸਾੜਾ ਡਰੇਨ ’ਤੇ ਪੈਂਦੇ ਪਿੰਡ ਚੱਠੇਵਾਲਾ, ਕੋਟਭਾਰਾ, ਜੀਵਨ ਸਿੰਘ ਵਾਲਾ, ਕੋਟ ਫ਼ੱਤਾ, ਧੰਨ ਸਿੰਘ ਖਾਨਾ, ਰਾਏ ਖਾਨਾ, ਸ਼ੇਰਗੜ੍ਹ, ਚੱਕ ਬਖਤੂ, ਕੈਂਲੇਬਾਂਦਰ ਆਦਿ ਇੱਕ ਦਰਜਨ ਤੋ ਵੱਧ ਪਿੰਡਾਂ ਦੇ ਕਿਸਾਨ ਦੇ ਹਜ਼ਾਰਾਂ ਪਰਿਵਾਰਾਂ ਦੀ ਜਿੰਦਗੀ ਇਸ ਤੇਜ਼ਾਬੀ ਪਾਣੀ ’ਤੇ ਨਿਰਭਰ ਹੋ ਚੁੱਕੀ ਹੈ। ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਇਨ੍ਹਾਂ ਪਿੰਡਾਂ ਵਿੱਚ 16 ਹਜ਼ਾਰ ਤੋਂ ਲੈ ਕੇ 19 ਹਜ਼ਾਰ ਏਕੜ ਦੇ ਕਰੀਬ ਰਕਬਾ ਇਸ ਬਦਬੂਦਾਰ ਤੇਜ਼ਾਬੀ ਪਾਣੀ ਨਾਲ ਸਿੰਜਣ ਲਈ 2 ਕਰੋੜ ਰੁਪਏ ਦੇ ਕਰੀਬ ਖ਼ਰਚ ਕਰ ਦਿੱਤਾ ਹੈ। ਇਸ ਲਸਾੜਾ ਨਾਲੇ ਵਿੱਚ ਤੇਜ਼ਾਬੀ ਪਾਣੀ ਬਰਨਾਲਾ ਜਿਲ੍ਹੇ ਦੀਆਂ ਗੱਤਾ ਫ਼ੈਕਟਰੀਆਂ ਦਾ ਆਉਂਦਾ ਹੈ ਅਤੇ ਭਵਿੱਖ ਵਿੱਚ ਨੇੜਲੀਆਂ ਮੰਡੀਆਂ ਦਾ ਸੀਵਰੇਜ ਦਾ ਗੰਦ ਵੀ ਪਾਇਆ ਜਾ ਰਿਹਾ ਹੈ।

ਟੇਲਾਂ ’ਤੇ ਪੈਂਦੇ ਹੋਣ ਕਾਰਨ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਉਪਜਾਉ ਭੂਮੀ ਦੇ ਜੀਵਨ ’ਤੇ ਸਵਾਲੀਆਂ ਚਿੰਨ ਲੱਗਦਾ ਦੇਖ ਕਿਸਾਨ ਮਾਨਸਿਕ ਤੌਰ ’ਤੇ ਪਰੇਸਾਨ ਹਨ। ਇਸ ਲਸਾੜਾ ਡਰੇਨ ਵਿੱਚੋਂ ਬਦਬੂਦਾਰ ਕਾਲਾ ਤੇਜਾਬੀ ਪਾਣੀ ਆਪਣੀਆਂ ਜਮੀਨਾਂ ਤੱਕ ਪੁੱਜਦਾ ਕਰਨ ਲਈ ਕਿਸਾਨਾਂ ਨੇ ਆਪਣੇ ਦੇਸੀ ਜੁਗਾੜ ਅਤੇ ਵਿਗਿਆਨਕ ਵਿਧੀਆਂ ਦੇ ਮਿਲਗੋਭੇ ਦੀ ਵਰਤੋਂ ਕੀਤੀ ਹੈ। ਕਿਸਾਨ ਸਮੂਹਿਕ ਤੋਰ ’ਤੇ ਗਰੁੱਪ ਬਣਾ ਕੇ ਆਪਣੀਆਂ ਜ਼ਮੀਨਾਂ ਤੱਕ ਪਾਈਪਾ ਪਾ ਕੇ ਲੈ ਜਾਂਦੇ ਹਨ, ਇਹ ਪਾਈਪਾਂ 5 ਤੋਂ 6 ਫੁੱਟ ਡੂਘੀਆਂ ਦੱਬ ਕੇ ਦੇਸੀ ਢੰਗ ਨਾਲ ਜੋੜ੍ਹ ਕੇ ਲਿਜਾਈਆਂ ਜਾਦੀਆਂ ਹਨ, ਇਨ੍ਹਾਂ ਦੀ ਲੰਬਾਈ ਕਈ ਕਿਲੋ ਮੀਟਰ ਤੱਕ ਵੀ ਹੋ ਸਕਦੀ ਹੈ । ਲਸਾੜਾ ਨਾਲੇ ਦੇ ਮੁੱਖ ਪੁੱਲ ਕੋਲੋ ਤੇਜਾਬੀ ਪਾਣੀ ਲਾ ਰਹੇ ਕਿਸਾਨਾਂ ਗੁਰਜੰਟ ਸਿੰਘ, ਗੁਰਪਿਆਰ ਸਿੰਘ ਨੇ ਦੱਸਿਆ ਕਿ ਪਿੱਛਲੇ 15-17 ਸਾਲਾਂ ਤੋਂ ਨਹਿਰੀ ਪਾਣੀ ਨਾ ਆਉਂਣ ਕਰਕੇ ਉਨ੍ਹਾਂ  ਮਜਬੁਰੀ ਵਿੱਚ 21 ਹਿੱਸੇਦਾਰ ਕਿਸਾਨਾਂ ਨੇ 5 ਲੱਖ ਦੇ ਕਰੀਬ ਰੁਪਇਆ ਖਰਚ ਕੇ ਆਪਣੇ 118 ਏਕੜ੍ਹ ਜ਼ਮੀਨ ਪਾਣੀ ਲਾਉਂਣ ਦੀ ਕੋਸਿਸ ਕੀਤੀ ਹੈ, ਉਨ੍ਹਾਂ ਦੀਆਂ ਪਾਈਪਾਂ ’ਤੇ 3 ਲੱਖ ਰੁਪਏ ਦੇ ਕਰੀਬ, ਖਾਲੀ ਪੁੱਟਣ ਵਾਲੀ ਮਸ਼ੀਨ ਦੇ ਮਾਲਕ ਨੂੰ 20 ਹਜ਼ਾਰ ਰੁਪਏ, ਪਾਈਪਾਂ ਦੇ ਜੋੜ੍ਹ ਲਾਉਂਣ ਵਾਲੇ ਮਿਸਤਰੀ ਨੂੰ 6 ਹਜ਼ਾਰ ਰੁਪਏ ਅਤੇ ਲੇਬਰ ਆਦਿ ’ਤੇ 50 ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆ ਚੁਕੇ ਹਨ। ਕੁਝ ਸਮਾਂ ਪਹਿਲਾ ਹੀ ਤੇਜਾਬੀ ਪਾਣੀ ਖਾਤਰ ਪਾਈਪਾਂ ਪਾ ਚੁੱਕੇ ਕਿਸਾਨ ਸਮੂਹਿਕ ਤੋਰ ’ਤੇ ਹਿਸਾਬ ਲਗਾ ਰਹੇ ਸਨ। ਕਿਸਾਨ ਜੁਗਰਾਜ ਸਿੰਘ, ਨੌਜਵਾਨ ਗੁਰਸੇਵਕ ਸਿੰਘ ਨੇ ਡਾਇਰੀ ਪੱਤਰਕਾਰਾਂ ਸਾਹਮਣੇ ਕਰਦਿਆ ਦੱਸਿਆ ਕਿ 16 ਕਿਸਾਨਾਂ ਨੇ ਆਪਣੀ 64 ਏਕੜ ਵਾਹਣ ਵਿੱਚ ਬਦਬੂਦਾਰ ਪਾਣਂ ਲਗਾਉਂਣ ਖਾਤਰ ਡੇਢ ਲੱਖ ਰੁਪਇਆ ਖ਼ਰਚ ਕੀਤਾ ਹੈ। ਜਿਸ ਵਿੱਚੋਂ ਪਲਾਸਟਿਕ ਪਾਇਪਾਂ ’ਤੇ ਲੰਬਾਈ ਤਿਨ ਹਜ਼ਾਰ ਫੁੱਟ ’ਤੇ ਇੱਕ ਲੱਖ, ਖਾਈ ਪੁੱਟਣ ਵਾਲੀ ਮਸ਼ੀਨ ਦੇ ਮਾਲਕ ਨੂੰ 450 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 8 ਹਜ਼ਾਰ ਰੁਪਏ, 15 ਹਜ਼ਾਰ ਰੁਪਏ ਦਾ ਪੱਖਾ ਦਾ ਸਿਸਟਮ ਆਦਿ ਸ਼ਾਮਲ ਹੈ।

ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਦੇ ਨੌਜਵਾਨ ਆਗੂ ਯਾਦਵਿੰਦਰ ਸਿੰਘਲ ਯਾਦ, ਚੱਠੇਵਾਲਾ ਦੇ ਕਿਸਾਨ ਆਗੂ ਮੋਹਣ ਸਿੰਘ ਚੱਠਾ, ਜੀਵਨ ਸਿੰਘ ਵਾਲਾ ਦੇ ਕਿਸਾਨ ਗੁਰਮੇਲ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦਿਆ ਦੱਸਿਆ ਕਿ ਭਾਵੇਂ ਉਹ ਦੂਸ਼ਿਤ ਪਾਣੀ ਨਾਲ ਉਨ੍ਹਾ ਨੂੰ, ਉਨ੍ਹਾਂ ਦੇ ਦਿਹਾੜ੍ਹੀਦਾਰ ਮਜਦੂਰਾਂ ਨੂੰ ਲੱਗਣ ਵਾਲੇ ਰੋਗ ਅਤੇ ਜਮੀਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚੇਤਨ ਹਨ ਪਰੰਤੂ ਦੂਜੇ ਪਾਸੇ ਫ਼ਸਲ ਨਾ ਹੋਣ ਕਾਰਨ ਵੀ ਸੋਖੇ ਨਹੀਂ ਹੋਣਗੇ। ਕੁਝ ਹੋਬ ਹਿੱਸੇਦਾਰਾਂ ’ਚੋਂ ਬਲਵਿੰਦਰ ਸਿੰਘ ਸਰ੍ਹਾਂ ਨੇ ਦੱਸਿਆ ਕਿ ਕਈ ਕਿਸਾਨਾਂ ਨੇ ਆਪਣੀ 70 ਏਕੜ ਜਮੀਨ ਨੂੰ ਸਿੰਜਦਾ ਕਰਨ ਲਈ ਇੱਕ ਲੱਖ ਰੁਪਏ ਤੋ ਵੱਧ ਕਰਜਾ ਲੈ ਕੇ ਗੰਦੇ ਪਾਣੀ ਦੀ ਭੇਂਟ ਚੜ੍ਹਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੇ ਆਪਣੀ 1500 ਏਕੜ ਜਮੀਨ ’ਚ ਤੇਜਾਬੀ ਪਾਣੀ ਲਾਉਂਣ ਲਈ 60 ਤੋਂ ਵੱਘ ਦੇ ਪ੍ਰੋਜੇਕਟਾਂ ਬਨਾਮ ਜੁਗਾੜਾਂ ਤੇ 90 ਲੱਖ ਰੁਪਏ ਦੇ ਕਰੀਬ ਖਰਚ ਕਰ ਦਿੱਤਾ ਹੈ। ਗੌਰਤਲਬ ਹੈ ਕਿ ਪਾਰਲਮੈਂਟ ਦੀਆਂ ਚੋਣਾਂ ਸਮੇਂ ਹਰਸਿਮਰਤ ਕੌਰ ਬਾਦਲ ਨੇ ਕੋਟ ਫ਼ੱਤਾ ਵਿੱਚ ਪੱਤਰਕਾਰਾਂ ਸਾਹਮਣੇ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ।

ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਇਸ ਦੇ ਲਈ ਸਮੇਂ ਦੇ ਹਾਕਮਾਂ ’ਤੇ ਕਿਸਾਨਾਂ ਪ੍ਰਤੀ ਮਾਰੂ ਨੀਤੀ ਅਪਣਾਉਂਣ ਦਾ ਦੋਸ ਲਾਉਂਦਿਆ ਕਿਹਾ ਕਿ ਹਕੂਮਤਾਂ ਕਿਸਾਨਾਂ ਦੀ ਰੱਤ ਚੂਸ ਕੇ ਉਨ੍ਹਾਂ ਨੂੰ ਆਪਣੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬੀ ਪਾਣੀ ਤੋਂ ਨਿਕਲਣ ਵਾਲੀ ਮਾਰੂ ਨਤੀਜਿਆਂ ਦੀ ਜਿੰਮੇਵਾਰੀ ਸੂਬਾ ਹਕੂਮਤ ’ਤੇ ਹੋਵੇਗੀ, ਉਨ੍ਹਾਂ ਕਿਸਾਨਾਂ ਨੂੰ ਇਸ ਮੁੱਦੇ ’ਤੇ ਇੱਕਤਰ ਹੋ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਮਜਬੂਰੀਵੱਸ ਮਾਲਵੇ ਦੇ ਕਿਸਾਨ ਜਹਿਰੀਲਾ ਕਾਲਾ ਪਾਣੀ ਆਪਣੀਆਂ ਫ਼ਸਲਾਂ ਲਾਉਂਦੇ ਹੋਏ

ਖ਼ੇਤਾਂ ਨੂੰ ਦਿਤਾ ਜਾ ਰਿਹਾ ਕਾਲਾ ਜਹਿਰੀਲਾ ਪਾਣੀ

ਖ਼ੇਤਾਂ ਨੂੰ ਦਿਤਾ ਜਾ ਰਿਹਾ ਕਾਲਾ ਜਹਿਰੀਲਾ ਪਾਣੀ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)