ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

ਪੰਜਾਬੀ ਦੇ ਉੱਘੇ ਲਿਖਾਰੀ ਅਤੇ ਸਾਬਕਾ ਡੀ.ਸੀ. ਕੁਲਵੀਰ ਸਿੰਘ ਸਿੱਧੂ ਦਾ ਸਨਮਾਨ
ਬਲਰਾਜ ਸਿੱਧੂ)

 

ਬ੍ਰਮਿੰਘਮ, (ਯੂ. ਕੇ.) - ਬੀਤੇ ਸ਼ੁਕਰਵਾਰ ਮਿਤੀ 16 ਜੁਲਾਈ ਨੂੰ ਸਿੱਖ ਕਮਿਉਨਟੀ ਐਂਡ ਯੀਥ ਸਰਵਿਸ, ਯੂ. ਕੇ. ਸੋਹੋ ਰੋਡ, ਹੈਂਡਸਵਰਥ ਵਿਖੇ ਇਕ ਸਮਾਗਮ ਕਰਵਾ ਕੇ ਰੋਪੜ, ਫਿਰੋਜ਼ਪੁਰ ਅਤੇ ਫਰੀਦਕੋਟ ਵਿਖੇ ਤਾਇਨਾਤ ਰਹਿ ਚੁੱਕੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬੀ ਦੇ ਪ੍ਰਸਿੱਧ ਲਿਖਾਰੀ ਸ੍ਰ: ਕੁਲਵੀਰ ਸਿੰਘ ਸਿੱਧੂ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ਼੍ਰੀ ਸਿੱਧੂ ਨੇ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬਧਿਤ ਛੇ ਵੱਡਅਕਾਰੀ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਖਾਲਸਾ ਸਿਰਜਣਾ ਦਿਵਸ ਦੇ 300 ਸਾਲਾ ਸਮਾਗਮਾਂ ਦੇ ਉਹ ਸੂਤਰਧਾਰ ਰਹੇ ਸਨ। ਸਮਾਗਮ ਦੀ ਸ਼ੁਰੂਆਤ ਵਿਚ ਹਰਜਿੰਦਰ ਸਿੰਘ ਸੰਧੂ ਜੀ ਨੇ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਬਲਰਾਜ ਸਿੱਧੂ ਤੋਂ ਕੁਲਵੀਰ ਸਿੰਘ ਸਿੱਧੂ ਸਾਹਿਬ ਬਾਰੇ ਪ੍ਰਾਪਤ ਕੀਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੇ ਕਾਰਜ ਕਾਲ ਦੌਰਾਨ ਸਿੱਖ ਵਿਰਾਸਤਾਂ ਨੂੰ ਸੰਭਾਲਣ ਦੇ ਉਪਰਾਲੇ ਕੀਤੇ ਅਤੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਨਵੇਂ ਸਮਾਰਕਾਂ ਦੀ ਉਸਾਰੀ ਵੀ ਕੀਤੀ।

ਇਸ ਮੌਕੇ ਤੇਜਾ ਸਿੰਘ ਤੇਜ ਕੋਟਲੇਵਾਲੇ, ਗੁਰਦੇਵ ਸਿੰਘ ਮਠਾੜੂ, ਮਹਿੰਦਰ ਸਿੰਘ ਦਿਲਬਰ, ਪਰਮਿੰਦਰ ਸਿੰਘ ਸਿੱਧੂ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਇਹਨਾਂ ਤੋਂ ਇਲਾਵਾ ਧਨਵੰਤ ਸਿੰਘ ਬਾਹੜਾ, ਪ੍ਰਿਤਪਾਲ ਸਿੰਘ ਮਾਨ, ਅਜੀਤ ਸਿੰਘ, ਕਰਮ ਸਿੰਘ ਸੰਧੂ, ਕੌਂਸਲਰ ਚਮਨ ਲਾਲ, ਬਿੱਲਾ ਸੰਧੂ, ਗੁਰਮੇਲ ਸਿੰਘ ਸੰਘੇੜਾ, ਕਰਮ ਸਿੰਘ ਸੰਧੂ, ਡਾ: ਰਣਜੀਤ ਸਿੰਘ ਰੰਧਾਵਾ, ਸਾਬਕਾ ਕੌਂਸਲਰ ਗੁਰਦੇਵ ਸਿੰਘ ਮਣਕੂ, ਸਤਨਾਮ ਸਿੰਘ ਪੂਨੀਆ ਆਦਿ ਅਨੇਕਾਂ ਸੱਜਣ ਉਪਸਥਿਤ ਸਨ। ਇਸ ਸਮਾਗਮ ਦੌਰਾਨ ਸਧਾਰਨ ਸਿੱਖਾਂ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਰਲਮਿਲ ਕੇ ਸਿੱਖੀ ਨੂੰ ਪ੍ਰਫਲਤ ਕਰਨ ਉੱਤੇ ਵਿਚਾਰ ਵਟਾਂਦਰੇ ਵੀ ਹੋਏ।ਆਪਣੇ ਭਾਸ਼ਣ ਵਿਚ ਕੁਲਵੀਰ ਸਿੰਘ ਸਿੱਧੂ ਜੀ ਨੇ ਇਤਿਹਾਸ ਨੂੰ ਵਿਸਾਰੇ ਜਾਣ ਅਤੇ ਇਤਿਹਾਸ ਨੂੰ ਕਲਮਬੰਦ ਨਾ ਕਰਨ ਦੀ ਅਣਗਹਿਲੀ ਉੱਤੇ ਚਿੰਤਾ ਪ੍ਰਗਟਾਈ। ਅੰਤ ਵਿਚ ਅਮਰੀਕ ਸਿੰਘ ਢੇਸੀ ਤੇ ਦਲ ਸਿੰਘ ਢੇਸੀ ਨੇ ਆਪਣੇ ਸਮਾਪਤੀ ਭਾਸ਼ਨ ਵਿਚ ਆਏ ਸੱਜਣਾਂ ਦਾ ਧੰਨਵਾਦ ਕੀਤਾ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)