ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ

 

ਬੀਬੀ ਜੌਹਰੀ ਦੀ ਪੁਸਤਕ ‘ਬੀਬਾ ਜੀ` ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਪ੍ਰੋ.ਮੇਵਾ ਸਿੰਘ ਤੁੰਗ,ਪ੍ਰੋ. ਕੁਲਵੰਤ ਗਰੇਵਾਲ, ਪ੍ਰੋ. ਸੁਭਾਸ਼ ਸ਼ਰਮਾ,ਹਰਬੰਸ ਮਾਣਕਪੁਰੀ, ਬਾਬੂ ਸਿੰਘ ਰਹਿਲ, ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਆਦਿ।

ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕਵਿੱਤਰੀ ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੰਜਾਬੀ ਮਾਂ ਬੋਲੀ ਪ੍ਰਤੀ ਹੋਰ ਵਧੇਰੇ ਪ੍ਰਤਿਬੱਧਤਾ, ਸਿਰੜ ਅਤੇ ਲਗਨ ਨਾਲ ਕਾਰਜ ਕਰਨ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਾਨੂੰ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਉਪਰ ਹੋ ਰਹੇ ਹਮਲਿਆਂ ਪ੍ਰਤੀ ਸਾਵਧਾਨ ਹੋਣ ਦੀ ਜ਼ਰੂਰਤ ਹੈ। ਉਘੇ ਚਿੰਤਕ ਪ੍ਰੋ. ਮੇਵਾ ਸਿੰਘ ਤੁੰਗ ਨੇ ਸਾਹਿਤਕਾਰਾਂ ਦੀ ਸਾਹਿਤ ਨਾਲ ਪ੍ਰਤਿਬੱਧਤਾ ਦਾ ਜ਼ਿਕਰ ਕੀਤਾ ਜਦੋਂ ਕਿ ਡਾ. ਹਰਜੀਤ ਸਿੰਘ ਸੱਧਰ (ਰਾਜਪੁਰਾ) ਨੇ ਪੁਸਤਕ ‘ਬੀਬਾ ਜੀ` ਸੰਬੰਧੀ ਖੋਜ ਪੱਤਰ ਪੇਸ਼ ਕਰਦਿਆਂ ਨੇ ਕਿਹਾ ਕਿ ਕਵਿੱਤਰੀ ਕੋਲ ਸਮਾਜਕ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਦੀ ਸਮਰੱਥਾ ਹੈ।

ਦੂਜੇ ਪੇਪਰ ਵਕਤਾ ਲੈਕਚਰਾਰ ਧਰਮਿੰਦਰ ਸਿੰਘ ਨੇ ਬੀਬੀ ਜੌਹਰੀ ਦੀ ਕਾਵਿ ਸੰਵੇਦਨਾ ਦੀ ਗੱਲ ਕੀਤੀ। ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ਸਭਾ ਦੀ ਉਸਾਰੂ ਕਾਰਗੁਜ਼ਾਰੀ ਬਾਰੇ ਤਫ਼ਸੀਲ ਨਾਲ ਚਾਨਣਾ ਪਾਇਆ। ਪ੍ਰੋ. ਸੁਭਾਸ਼ ਚੰਦਰ ਸ਼ਰਮਾ ਨੇ ਵੰਨ ਸੁਵੰਨੇ ਸ਼ਿਅਰ ਪ੍ਰਸਤੁੱਤ ਕੀਤੇ ਕਿਹਾ ਕਿ ਬੀਬੀ ਜੌਹਰੀ ਦੀਆਂ ਕਵਿਤਾਵਾਂ ਸਮਾਜਕ ਮੁੱਦਿਆਂ ਦੀ ਤਰਜ਼ਮਾਨੀ ਕਰਦੀਆਂ ਹਨ।ਇਸ ਦੌਰਾਨ ਹਰਬੰਸ ਸਿੰਘ ਮਾਣਕਪੁਰੀ ਦੇ ਕਾਵਿ ਸੰਗ੍ਰਹਿ ‘ਮਾਂ ਹੁਣ ਖੁਸ਼ ਹੈ` ਅਤੇ ‘ਗੁਸਈਆਂ` ਰਸਾਲੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤੇ ਗਏ।

ਅਗਲੇ ਦੌਰ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ ਨੇ ਸਮਾਜਕ ਵਿਸ਼ੇ ਨਾਲ ਸੰਬੰਧਤ ਮਿੰਨੀ ਕਹਾਣੀ ਪ੍ਰਸਤੁੱਤ ਕੀਤੀ ਜਦੋਂ ਕਿ ਡਾ. ਜੀ.ਐਸ.ਆਨੰਦ, ਮਨਜੀਤ ਪੱਟੀ,ਬਾਬੂ ਸਿੰਘ ਰੈਹਲ, ਸ੍ਰੀਮਤੀ ਕਮਲ ਸੇਖੋਂ, ਸੁਰਿੰਦਰ ਕੌਰ ਬਾੜਾ ,ਰਾਜਵਿੰਦਰ ਕੌਰ ਜਟਾਣਾ,ਦਵਿੰਦਰ ਪਟਿਆਲਵੀ,ਹਰਗੁਣਪ੍ਰੀਤ ਸਿੰਘ, ਹਰਸਿਮਰਨ ਸਿੰਘ, ਚਹਿਲ ਜਗਪਾਲ,ਹਰਵਿੰਦਰ ਸਿੰਘ ਵਿੰਦਰ, ਗੁਰਪ੍ਰੀਤ ਸਿੰਘ ਜਖਵਾਲੀ, ਹਰਬੰਸ ਮਾਣਕਪੁਰੀ,ਕੁਲਦੀਪ ਸਿੰਘ ਧਾਲੀਵਾਲ, ਮਨਵਿੰਦਰਜੀਤ ਸਿੰਘ, ਕੁਲਵੰਤ ਸਿੰਘ ਨਾਰੀਕੇ,ਮੰਗਤ ਖ਼ਾਨ, ਅੰਮ੍ਰਿਤਜੀਤ ਸਿੰਘ, ਸੁਖਵਿੰਦਰ ਚਹਿਲ, ਨਵਦੀਪ ਮੁੰਡੀ, ਸੰਤੋਸ਼ ਸੰਧੀਰ,ਸ਼ਰਨਪ੍ਰੀਤ ਕੌਰ,ਸੁਰਜੀਤ ਕੌਰ, ਦਰਸ਼ਨ ਸਿੰਘ ਸ਼ੇਖਪੁਰਾ, ਕਰਨ ਪਰਵਾਜ਼, ਕੁਲਵੰਤ ਖਨੌਰੀ, ਜਸਵਿੰਦਰ ਸਿੰਘ ਘੱਗਾ, ਮਨਜੋਤ ਕੌਰ,ਸ਼ੀਸ਼ਪਾਲ ਸਿੰਘ ਮਾਣਕਪੁਰੀ,ਮੰਗਤ ਖ਼ਾਨ, ਦੀਦਾਰ ਖ਼ਾਨ ਧਬਲਾਨ, ਜਸਵਿੰਦਰ ਸਿੰਘ ਖਾਰਾ,ਨਵਜੋਤ ਸੇਖੋਂ,ਗੋਪਾਲ ਸ਼ਰਮਾ,ਗੁਰਦਰਸ਼ਨ ਸਿੰਘ ਗੁਸੀਲ, ਰਾਮੇਸ਼ਵਰੀ ਘਾਰੂ, ਸੁਰਜੀਤ ਠਾਕੁਰ, ਪਰਵੇਸ਼ ਪਟਿਆਲਵੀ, ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।

ਇਸ ਸਮਾਗਮ ਵਿਚ ਡਾ.ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਡਾ. ਬਾਵਾ, ਪ੍ਰਵੀਨ ਅਧਰ, ਅਮਰਜੀਤ ਸਿੰਘ (ਜ਼ੋਹਰਾ ਪ੍ਰਕਾਸ਼ਨ), ਐਮ.ਐਸ.ਜੱਗੀ,ਪ੍ਰੀਤਮ ਪ੍ਰਵਾਸੀ,ਹਰਜਿੰਦਰ ਕੌਰ ਰਾਜਪੁਰਾ,ਬਲਜਿਦਰ ਕੌਰ,ਦਲੀਪ ਸਿੰਘ,ਦੀਦਾਰ ਸਿੰਘ ਪਟਿਆਲਾ ਗੁਰਪ੍ਰੀਤ ਕਾਠਮੱਠੀ, ਬਲਵਿੰਦਰ ਸਿੰਘ ਰਟੌਲ, ਲਖਵਿੰਦਰ ਜੁਲਕਾਂ,ਡਾ. ਸੁਖਵਿੰਦਰ ਪਾਲ ਸਿੰਘ,ਸਿੰਦਰ ਕੌਰ,ਅਮਰੀਕ ਸਿੰਘ ਧਬਲਾਨ, ਰੋਹਿਨੀ,ਨੀਲਮ,ਅਮਿਤ ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ। ਇਸ ਦੌਰਾਨ ਸਨਮਾਨ ਰਸਮ ਵੀ ਨਿਭਾਈ ਗਈ।ਅੰਤ ਵਿਚ ਵਿੱਛੜ ਗਏ ਪੈਦਲ ਧਿਆਨਪੁਰੀ,ਰਾਜ ਬਰਾੜ,ਪ੍ਰੋ. ਸੁਰਜੀਤ ਮਾਨ ਅਤੇ ਪ੍ਰੋ. ਸੋਬਤੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।

ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

ਰਿਪੋਰਟ : ਦਵਿੰਦਰ ਪਟਿਆਲਵੀ
ਪ੍ਰਚਾਰ ਸਕੱਤਰ

09/01/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)