ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ

 

 

ਲੰਘੇ ਸ਼ਨੀਵਾਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਵਲੋਂ ਕੈਲੀਫ਼ੋਰਨੀਆ ਦੀ ਨਾਮਵਰ ਸ਼ਾਇਰਾ ਨੀਲਮ ਸੈਣੀ ਨਾਲ ਬਰੈਂਪਟਨ ਵਿਖੇ ਇਕ ਸਾਹਿਤੱਕ ਮਿਲਣੀ ਕਰਵਾਈ ਗਈ ਜੋ ਕਿ ਅਤਿਅੰਤ ਕਾਮਯਾਬ, ਰੌਚਕ ਅਤੇ ਯਾਦਗਾਰੀ ਹੋ ਨਿੱਬੜੀ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।

ਇਹ ਪ੍ਰੋਗਰਾਮ 2250 ਬੋਵੇਅਰਡ ਡਰਾਈਵ ਈਸਟ, ਬਰੈਂਪਟਨ ‘ਤੇ ਸਥਿਤ ‘ਰੀ ਮੈਕਸ ਰੀਐਲਟੀ‘ ਦੇ ਮੀਟਿੰਗ ਹਾਲ ਵਿਚ ਸੰਪੰਨ ਹੋਇਆ । ਚਾਹ-ਪਾਣੀ ਪੀਣ ਅਤੇ ਆਪਸੀ ਮੇਲ-ਮਿਲਾਪ ਤੋਂ ਬਾਅਦ ਗਲੋਬਲ ਪੰਜਾਬ ਫਾਊਂਡੇਸ਼ਨ, ਟੋਰਾਂਟੋ ਚੈਪਟਰ ਦੇ ਪ੍ਰਧਾਨ ਡਾ. ਕੁਲਜੀਤ ਸਿੰਘ ਜੰਜੂਆ ਨੇ ਚਾਰ ਵਜੇ ਪ੍ਰੋਗਰਾਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤਾ। ਉਨ੍ਹਾਂ ਬਲਰਾਜ ਚੀਮਾ, ਕੁਲਦੀਪ ਗਿੱਲ, ਭੁਪਿੰਦਰ ਦੂਲੇ ਅਤੇ ਨੀਲਮ ਸੈਣੀ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਇਆ। ਜੰਜੂਆ ਨੇ ਖੁਦ ਸਟੇਜ ਦੀ ਕਾਰਵਾਈ ਬਹੁਤ ਖੂਬਸੂਰਤੀ ਨਾਲ ਨਿਭਾਈ।

ਸਭ ਤੋਂ ਪਹਿਲਾਂ ਉਨ੍ਹਾਂ ਜੀ. ਪੀ. ਐਫ਼. ਦੇ ਚੇਅਰਮੈਨ ਹਰਜਿੰਦਰ ਵਾਲੀਆ ਜੀ ਬਾਰੇ, ਸਭਾ ਦੇ ਸੰਖੇਪ ਪਿਛੋਕੜ ਅਤੇ ਉਦੇਸ਼ਾਂ ਬਾਰੇ ਸਰੋਤਿਆਂ ਨੂੰ ਦੱਸਿਆ। ਇਸ ਸਮਾਗਮ ਵਿਚ ‘ਜੀਟੀਏ‘ ਦੀਆਂ ਸਾਰੀਆਂ ਸਿਰਕੱਢ ਸੰਸਥਾਵਾਂ ਜਿਵੇਂ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਕਲਮਾਂ ਦਾ ਕਾਫ਼ਲਾ, ਫ਼ੋਰਮ ਫ਼ਾਰ ਪੀਸ ਐਂਡ ਜਸਟਿਸ, ਦਿਸ਼ਾ ਅਤੇ ਕਈਸੀਨੀਅਰ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਰੋਤਿਆਂ ਦੇ ਭਰ੍ਹਵੇਂ ਹੁੰਘਾਰੇ ਨੇ ਸਮਾਗਮ ਵਿਚ ਇਕ ਖਾਸ ਹੁੱਲਾਸ ਭਰ ਦਿੱਤਾ। ਪ੍ਰੋਗਰਾਮ ਵਿਚ ਹਾਜ਼ਰ ਤਕਰੀਬਨ ਹਰ ਸ੍ਰੋਤੇ ਨੇ ਸਟੇਜ ਤੇ ਆਕੇ ਆਪਣੇ ਜਜ਼ਬਾਤ ਸਾਂਝੇ ਕੀਤੇ। ਗੀਤਾਂ, ਗ਼ਜ਼ਲਾਂ, ਕਵਿਤਾਵਾਂ ਅਤੇ ਗੱਲਾਂ-ਬਾਤਾਂ ਨਾਲ ਭਰਪੂਰ ਇਹ ਪ੍ਰੋਗਰਾਮ ਤਕਰੀਨ ਇਕ ਘੰਟਾ ਚੱਲਦਾ ਰਿਹਾ।

ਸਭਾ ਦੀ ਮੀਤ-ਪ੍ਰਧਾਨ ਸੁਰਜੀਤ ਨੇ ਨੀਲਮ ਸੈਣੀ ਦੀ ਜਾਣ-ਪਛਾਣ ਕਰਵਾਉਂਦਿਆ ਦੱਸਿਆ ਕਿ ਉਹ ਇਕ ਦੂਜੇ ਨੂੰ 1997 ਤੋਂ ਜਾਣਦੇ ਹਨ। ਦੋਸਤੀ ਦੇ ਨਿੱਘ ਦੇ ਨਾਲ ਨਾਲ ਇਕ ਦੂਜੇ ਦੀਆਂ ਰਚਨਾਵਾਂ ਦੀ ਪਰਖ ਪੜਚੋਲ ਵੀ ਉਹ ਕਰਦੀਆਂ ਹਨ। ਨੀਲਮ ਸੈਣੀ ਇਕ ਸੁਘੜ ਸਿਆਣੀ ਧੀ, ਜਿੰਮੇਵਾਰ ਭੈਣ, ਚੰਗੀ ਪਤਨੀ ਤੇ ਮਮਤਾਮਈ ਮਾਂ ਹੈ ਜਿਸਨੇ ਆਪਣੇ ਫਰਜ਼ਾਂ ਦੀ ਪੂਰਤੀ ਦੇ ਨਾਲ ਨਾਲ ਸਾਹਿਤੱਕ ਹਲਕਿਆਂ ਵਿਚ ਆਪਣੀ ਇਕ ਵਿਸ਼ੇਸ਼ ਪਛਾਣ ਬਣਾਈ ਹੈ। ਅੱਜਕਲ ਉਹ ਤੀਆਂ ਅਤੇ ਲੋਹੜੀ ਵਰਗੇ ਮੇਲਿਆਂ ਦੀਆਂ ਸਟੇਜਾਂ ਨੂੰ ਵੀ ਚਾਰ ਚੰਨ ਲਾ ਰਹੀ ਹੈ। ਉਸਨੇ ਡਬਲ ਐਮ ਏ, ਐਮ ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਦੇਸ ਵਿਚ ਅਤੇ ਕੈਲੇਫੋਰਨੀਆ ਵਿਚ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ। ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ। ਹੁਣੇ ਜਿਹੇ ਉਸਨੇ ਸਾਡੀਆਂ ਰਸਮਾਂ ਸਾਡੇ ਗੀਤ ਨਾਮੀ ਪੁਸਤਕ ਤਿਆਰ ਕੀਤੀ ਹੈ ਜੋ ਕਿ ਬਹੁਤ ਸਲਾਹੀ ਗਈ।

ਸੁਰਜੀਤ ਦੁਆਰਾ ਨੀਲਮ ਦੇ ਤੁਆਰਫ਼ ਤੋਂ ਬਾਅਦ ਨੀਲਮ ਸੈਣੀ ਨੂੰ ਸਟੇਜ ਤੇ ਸੱਦਾ ਦਿੱਤਾ ਗਿਆ। ਨੀਲਮ ਨੇ ਆਪਣੀਆਂ ਕਵਿਤਾਵਾਂ, ਬੋਲੀਆਂ ਅਤੇ ਸਾਹਿਤਕ ਸਿੱਠਣੀਆਂ ਨਾਲ ਖ਼ੂਬ ਰੰਗ ਬੰਨਿਆਂ। ਜਿੰਦਾ ਦਿਲ ਨੀਲਮ ਦੀ ਸੰਗਤ ਮਾਣ ਕੇ ਸਭ ਨੂੰ ਬਹੁਤ ਚੰਗਾ ਲੱਗਾ। ਸਰੋਤਿਆਂ ਨੇ ਇਸ ਸਮਾਗਮ ਨੂੰ ਭਰਪੂਰ ਮਾਣਿਆ ਅਤੇ ਟੋਰਾਂਟੋ ਵਿਚ ਹੋਏ ਨਿਵੇਕਲੀ ਕਿਸਮ ਦੇ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ।

19/01/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
  ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)