ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ
ਕੌਂ. ਇੰਦਰਜੀਤ ਗੁਗਨਾਨੀ, ਲੈਸਟਰ

 

 

ਪਿਛਲੇ ਦਿਨੀੰ ਬ੍ਰਤਾਨੀਆ ਭਰ ਦੇ ਨਾਮਵਰ ਗੁਰਦਵਾਰਿਆਂ ਦੀ ਸੂਚੀ 'ਚ ਗਿਣੇ ਜਾਣ ਵਾਲ਼ੇ, ਲੈੱਸਟਰ ਸ਼ਹਿਰ ਦੇ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪੰਜਾਬੀ ਵਿਕਾਸ ਮੰਚ (ਯੂ.ਕੇ) ਵੱਲੋਂ ਯੂਨੀਕੋਡ ਦੇ ਅਧਾਰ ਤੇ ਬਣਾਏ ਗਏ ਪੰਜਾਬੀ ਦੇ ਨਵੇਂ ਕੀ-ਬੋਰਡ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ੧੧ ਫ਼ਰਵਰੀ ਦੇ ਇਸ ਕੋਰਸ ਵਿੱਚ ਪੰਜਾਬੀ ਸਕੂਲ ਦੀਆਂ ੧੧ ਅਧਿਆਪਕਾਵਾਂ ਨੇ ਭਾਗ ਲਿਆ। ਗੁਰੂ ਘਰ ਦੇ ਜਨਰਲ ਸਕੱਤਰ ਸ. ਮੁਹਿੰਦਰ ਸਿੰਘ ਸੰਘਾ ਦੇ ਉੱਦਮੀ ਉਪ੍ਰਾਲੇ ਸਦਕਾ ਇਹ ਕੋਰਸ ਬਹੁਤ ਕਾਮਯਾਬ ਰਿਹਾ। ਇਸ ਸਿਖਲਾਈ ਕੋਰਸ ਦੌਰਾਨ ਕੌਂ. ਇੰਦਰਜੀਤ ਗੁਗਨਾਨੀ ਅਤੇ ਸ. ਸੰਘਾ ਜੀ, ਵੀ ਸ਼ਾਮਿਲ ਸਨ। ਇਸ ਕੋਰਸ ਵਿੱਚ ਸਹਾਇਕ ਸ਼ਿੰਦਰ ਪਾਲ ਸਿੰਘ ਮਾਹਲ ਨੇ ਸਭ ਤੋਂ ਪਹਿਲਾਂ ਕੋਰਸ ਦੀ ਰੂਪ ਰੇਖਾ ਤੋਂ ਜਾਣੂ ਕਰਾਇਆ ਤੇ ਉਪ੍ਰੰਤ ਡਾ. ਬਲਦੇਵ ਸਿੰਘ ਕੰਦੋਲ਼ਾ ਨੇ ਸਾਰੇ ਕੋਰਸ ਨੂੰ ਵਿਸਥਾਰ ਨੇਪਰੇ ਚਾੜ੍ਹਿਆ। ਸਕੂਲ ਸਟਾਫ਼ ਅੰਸ਼ ਕੋਰਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੁੱਖ-ਅਧਿਆਪਕਾ ਰਜਿੰਦਰ ਕੌਰ ਨੇ ਇਸ ਕੋਰਸ ਦੀ ਵਰਕਸ਼ਾਪ ਲਈ ਵੀ ਜਲਦੀ ਹੀ ਪ੍ਰਬੰਧ ਕਪਨ ਦੀ ਇੱਛਾ ਵੀ ਪ੍ਰਗਟਾਈ। ਜੋ ਹੁਣ ਚਾਰ  ਮਾਰਚ ਨੂੰ ਰੱਖੀ ਗਈ। ਗੁਰੂਘਰ ਅਤੇ ਸਕੂਲ ਸਟਾਫ਼ ਵੱਲੋਂ ਵੀ ਵਿਕਾਸ ਮੰਚ ਦਾ ਧੰਨਵਾਦ ਕੀਤਾ ਗਿਆ।

ਯੂਨੀਕੋਡ ਦੇ ਕੋਰਸ ਉਪ੍ਰੰਤ ਪੰਜਾਬੀ ਵਿਕਾਸ ਮੰਚ ਦੀ ਮਿਲ਼ਣੀ ਵੀ ਸਫਲ ਰਹੀ ਜਿਸ ਵਿੱਚ ਕੌ. ਇੰਦਰਜੀਤ ਸਿੰਘ ਗੁਗਨਾਨੀ, ਸੁਰਿੰਦਰ ਸੰਧੂ, ਦਵਿੰਦਰ ਸਿੰਘ ਢੇਸੀ, ਮੁਹਿੰਦਰ ਸਿੰਘ ਸੰਘਾ, ਸਕੱਤਰ ਗੁਰੂ ਤੇਗ ਬਹਾਦਰ ਗੁਰਦਵਾਰਾ ਲੈੱਸਟਰ ਤੋਂ ਇਲਾਵਾ ਕਵੈਂਟਰੀ ਲਿਖਾਰੀ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਪੂਨੀ ਤੇ ਸਕੱਤਰ ਸੁਰਿੰਦਰ ਪਾਲ ਸਿੰਘ ਜੀ ਨੇ ਕੌਵੈਂਟਰੀ ਤੋਂ ਸ਼ਿਰਕਤ ਕੀਤੀ। ਜਿਨ੍ਹਾਂ ਨੇ "ਬੀਬੀਸੀ ਤੇ ਪੰਜਾਬੀ ਭਾਸ਼ਾ" ਮੁਹਿੰਮ ਦੌਰਾਨ ਕਵੈਂਟਰੀ ਦੇ ਪੰਜਾਬੀਆਂ ਵੱਲੋਂ ਮੁਹਿੰਮ ਦੇ ਸਮਰਥਨ ਵਿੱਚ ਵੱਡੀ ਗਿਣਤੀ 'ਚ ਦਸਤਖ਼ਤ ਕੀਤੇ ਅਤੇ ਉਹ ਸਾਰੇ ਇਸ ਮੁਹਿੰਮ ਦੇ ਮੋਢੀਆਂ ਸ਼ਿੰਦਰ ਪਾਲ਼ ਸਿੰਘ ਤੇ ਡਾ. ਬਲਦੇਵ ਕੰਦੋਲਾ ਨੂੰ ਸੌਪਦਿਆੰ ਮਾਣਮੱਤੀ ਖ਼ੁਸ਼ੀ ਮਹਿਸੂਸ ਕੀਤੀ ਅਤੇ ਭਵਿੱਖ ਵਿੱਚ ਵਿਕਾਸ ਮੰਚ ਨਾਲ਼ ਮੋਢੇ ਨਾਲ਼ ਮੋਢਾ ਲਾ ਕੇ ਤੁਰਨ ਦਾ ਵਾਅਦਾ ਵੀ ਕੀਤਾ।

ਏਸੇ ਤਰਾਂ ਹੀ ਸ. ਸੰਘਾ ਨੇ ਪਹਿਲਾਂ ਕੋਰਸ ਦਾ ਪ੍ਰਬੰਧ ਕਰਕੇ ਤੇ ਫੇਰ ਮਾਤ-ਭਾਸ਼ਾ ਦਿਵਸ ਲਈ ਲੰਗਰ ਲਈ ਗੁਰੂਘਰ ਵੱਲੋਂ ਸੇਵਾ ਲੈ ਕੇ ਪੰਜਾਬੀ ਵਿਕਾਸ ਮੰਚ ਸਿਰ ਬਹੁਤ ਵੱਡਾ ਅਹਿਸਾਨ ਕਰਦਿਆਂ ਬਹੁਤ ਹੀ ਵਧੀਆ ਅਤੇ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਹੈ। ਦਵਿੰਦਰ ਸਿੰਘ ਜੀ ਵੱਲੋਂ ਬੀਬੀਸੀ ਨਾਲ਼ ਹੁਣ ਤੱਕ ਹੋਏ ਤਾਲ਼ਮੇਲ਼ ਬਾਰੇ ਜਾਣਕਾਰੀ ਦਿੱਤੀ ਤੇ ਨਾਲ਼ ਹੀ ਕਿਹਾ ਕਿ ਪੰਜਾਬੀ ਭਾਸ਼ਾ ਦੇ ਅਜਿਹੇ ਸਮਾਗਮਾਂ ਵਿੱਚ ਮੀਟ-ਸ਼ਰਾਬ ਤੇ ਸ਼ੋਰ ਸ਼ਰਾਬੇ ਤੋਂ ਗੁਰੇਜ਼ ਕਰਕੇ ਨਵੀਂ ਪੀੜ੍ਹੀ ਨੂੰ ਨਾਲ਼ ਜੋੜ ਕੇ ਨਿੱਗਰ ਸੇਧ ਦੇਣ ਦੇ ਯਤਨ ਤੇ ਜ਼ੋਰ ਦੇਣ ਦੀ ਲੋੜ ਤੇ ਸਮੇਂ ਦੀ ਅਹਿਮ ਜ਼ਰੂਰਤ ਹੈ।

ਮੀਟਿੰਗ ਦੀ ਸਮਾਪਤੀ ਤੇ ਚੇਅਰ ਸ਼ਿੰਦਰ ਵੱਲੋਂ ਆਏ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

ਰਿਪੋਰਟ: ਕੌਂ. ਇੰਦਰਜੀਤ ਗੁਗਨਾਨੀ

13/02/17

ਸ਼ਿੰਦਰ ਪਾਲ਼ ਸਿੰਘ, ਡਾ. ਬਲਦੇਵ ਕੰਦੋਲਾ ਅਤੇ ਕਵੈਂਟਰੀ ਲਿਖਾਰੀ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਪੂਨੀ ਤੇ ਸਕੱਤਰ ਸੁਰਿੰਦਰ ਪਾਲ ਸਿੰਘ ਜੀ


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
  ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)