ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ

 

 

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ  ਵਿਚ ਐਤਵਾਰ 26 ਫਰਵਰੀ ਵਾਲੇ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਢਾਈ ਸੌ ਦੇ ਕਰੀਬ ਪੰਜਾਬੀ ਬੋਲੀ ਨਾਲ ਮੋਹ ਰੱਖਣ ਵਾਲੇ ਲੋਕ ਪਹੁੰਚੇ ਜਿਨ੍ਹਾਂ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ, ਉਨ੍ਹਾਂ ਦੇ ਅਧਿਆਪਕ ਤੇ ਮਾਪੇ ਸ਼ਾਮਲ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਪਲੀ ਮੈਂਬਰ ਅਤੇ ਯੂ ਬੀ ਸੀ ਦੇ ਵਿਦਿਆਰਥੀ ਗੁਰਿੰਦਰ ਮਾਨ ਨੇ ਆਪਣੀ ਲਿਖੀ ਕਵਿਤਾ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤੀ। ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਪਲੀ ਵਲੋਂ ਬੀ ਸੀ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਕੀਤੀਆਂ ਸਰਗਰਮੀਆਂ ਬਾਰੇ ਸੰਖੇਪ ਵਿਚ ਸ੍ਰੋਤਿਆਂ ਨੂੰ ਦੱਸਿਆ। ਉਨ੍ਹਾਂ ਨੇ ਪਲੀ ਦੇ ਸਰਗਰਮ ਮੈਂਬਰਾਂ ਦੀ ਜਾਣ ਪਛਾਣ ਵੀ ਕਰਾਈ। ਜਿਨ੍ਹਾਂ ਵਿਚ ਸ਼ਾਮਲ ਹਨ: ਸਾਧੂ ਬਿਨਿੰਗ, ਪਰਵਿੰਦਰ ਧਾਰੀਵਾਲ, ਪਾਲ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਪੰਧੇਰ, ਰਣਬੀਰ ਜੌਹਲ, ਰਜਿੰਦਰ ਪੰਧੇਰ, ਗੁਰਿੰਦਰ ਮਾਨ ਤੇ ਦਇਆ ਕੌਰ ਜੌਹਲ।

ਇਸ ਵਰ੍ਹੇ ਦੇ ਸਮਾਗਮ ਦੇ ਹਿੱਸੇ ਵਜੋਂ ਪਲੀ ਨੇ ਪੰਜਾਬੀ ਅਦਾਕਾਰ ਓਮ ਪੁਰੀ ਦੀ ਜਨਵਰੀ ਵਿਚ ਹੋਈ ਅਚਾਨਕ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਲੀ ਦੇ ਸਾਧੂ ਬਿਨਿੰਗ ਨੇ, ਜਿਨ੍ਹਾਂ ਦੇ ਪਰਿਵਾਰ ਦੀ ਓਮ ਪੁਰੀ ਹੋਰਾਂ ਨਾਲ ਬੜੀ ਪੁਰਾਣੀ ਨੇੜੇ ਦੀ ਸਾਂਝ ਸੀ, ਉਨ੍ਹਾਂ ਦੀ ਯਾਦ ਵਿਚ ਕਿਹਾ ਕਿ ਓਮ ਪੁਰੀ ਹੋਰਾਂ ਆਪਣੀ ਕਲਾ ਨਾਲ ਸਮੁੱਚੀ ਦੁਨੀਆ ਦੇ ਸੁਹੱਪਣ ਵਿਚ ਨਵੇਂ ਰੰਗ ਭਰੇ ਅਤੇ ਸੰਸਾਰ ਭਰ ਵਿਚ ਪੰਜਾਬੀਅਤ ਨੂੰ ਮਾਣ ਦੁਆਇਆ।

ਸਰੀ ਦੇ ਨਿਊਟਨ ਹਲਕੇ ਦੀ ਰਹਿ ਚੁੱਕੀ ਐਮ ਪੀ ਜਿੰਨੀ ਸਿੰਮਜ਼ ਨੇ ਪਲੀ ਵਲੋਂ ਅਗਲੀ ਪੀੜ੍ਹੀ ਨਾਲ ਪੰਜਾਬੀ ਦੀ ਸਾਂਝ ਗੂਹੜੀ ਕਰਨ ਦੀਆਂ ਕੋਸ਼ਸ਼ਾਂ ਨੂੰ ਸਰਾਹਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨ। ਸਰੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ ਹੋਰਾਂ ਵੀ ਪਲੀ ਦੇ ਕੰਮਾਂ ਦੀ ਪ੍ਰੋੜਤਾ ਕੀਤੀ ਅਤੇ ਆਪਣੀ ਵਲੋਂ ਹਰ ਪੱਧਰ ’ਤੇ ਹਿਮਾਇਤ ਕਰਨ ਦਾ ਵਾਅਦਾ ਕੀਤਾ। ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਪੰਜਾਬੀ ਬੋਲੀ ਤੇ ਸਾਹਿਤ ਦੀ ਅਮੀਰੀ ਬਾਰੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਵਾਂਟਲਿਨ ਯੂਨੀਵਰਸਿਟੀ ਤੋਂ ਪਰਵਿੰਦਰ ਧਾਰੀਵਾਲ ਦੇ ਵਿਦਿਆਰਥੀ ਲੈਂਗ ਕੋਚ ਨੇ ਪੰਜਾਬੀ ਸਿੱਖਣ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਦੱਸੇ। ਕੰਬੋਡੀਅਨ ਪਿਛੋਕੜ ਦੇ ਇਸ ਵਿਦਿਆਰਥੀ ਨੇ ਦੱਸਿਆ ਕਿ ਪੰਜਾਬੀ ਸਿੱਖਣ ਨਾਲ ਕਿਸ ਤਰ੍ਹਾਂ ਉਹ ਆਪਣੇ ਪੰਜਾਬੀ ਦੋਸਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਘੁਲ਼ ਮਿਲ਼ ਗਿਆ ਹੈ ਅਤੇ ਉਹਦੇ ਲਈ ਨਵੀਂ ਦੁਨੀਆਂ ਦੇ ਦਰਵਾਜੇ ਖੁੱਲ੍ਹ ਗਏ ਹਨ।

ਪਲੀ ਹਰ ਵਰ੍ਹੇ ਆਪਣੇ ਭਾਈਚਾਰੇ ਵਿਚੋਂ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਆਪਣੇ ਕੰਮਾਂ ਨਾਲ ਪੰਜਾਬੀ ਬੋਲੀ ਨੂੰ ਕਨੇਡਾ ਵਿਚ ਸਥਾਪਤ ਕਰਨ ਵਿਚ ਯੋਗਦਾਨ ਪਾਇਆ ਹੁੰਦਾ ਹੈ। ਇਸ ਵਾਰੀ ਵੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਆਸਾ ਸਿੰਘ ਜੌਹਲ ਹੋਰਾਂ ਨੂੰ ਉਨ੍ਹਾਂ ਵਲੋਂ ਯੂ ਬੀ ਸੀ ਵਿਚ ਪੰਜਾਬੀ ਦੀ ਪੜ੍ਹਾਈ ਚਲਦੀ ਰੱਖਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਦਿੱਤੀ ਜਾਂਦੀ ਮਾਇਕ ਸਹਾਇਤਾ ਲਈ ਸਨਮਾਨਤ ਕੀਤਾ। ਆਸਾ ਸਿੰਘ, ਜੋ ਨੱਬਿਆਂ ਸਾਲਾਂ ਤੋਂ ਵੱਧ ਉਮਰ ਦੇ ਹਨ, ਆਪਣੀ ਪਤਨੀ ਕਸ਼ਮੀਰ ਕੌਰ ਜੌਹਲ ਤੇ ਬੇਟੇ ਦਰਸ਼ੀ ਸਿੰਘ ਜੌਹਲ ਹੋਰਾਂ ਨਾਲ ਪਲੀ ਦੇ ਸਮਾਗਮ ’ਤੇ ਪਹੁੰਚੇ ਤੇ ਸ੍ਰੋਤਿਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।

ਓਮਨੀ ਪੰਜਾਬੀ ਟੀ ਵੀ ਦੇ ਰਹਿ ਚੁੱਕੇ ਨਿਊਜ਼ ਮੈਨੇਜਰ ਤੇ ਹੁਣ ਹਾਕੀ ਨਾਈਟ ਇਨ ਪੰਜਾਬੀ ਦੀ ਆਵਾਜ਼ ਭੁਪਿੰਦਰ ਹੁੰਦਲ ਹੋਰਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਾਕੀ ਦਾ ਪੰਜਾਬੀ ਵਿਚ ਪ੍ਰਸਾਰਣ ਕਰਨ ਬਦਲੇ ਕਨੇਡਾ ਅਤੇ ਅਮਰੀਕਾ ਵਿਚ ਮਿਲ ਰਹੀ ਸ਼ੁਹਰਤ ਤੇ ਪਹਿਚਾਣ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਨੇ ਖਾਸ ਤੌਰ ’ਤੇ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਨ ਅਤੇ ਪੂਰੇ ਮਨ ਨਾਲ ਪੰਜਾਬੀ ਸਿੱਖਣ।

ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਪਲੀ ਦੇ ਮਾਂ-ਬੋਲੀ ਦਿਨ ਦੇ ਸਮਾਗਮ ਦਾ ਮੁੱਖ ਫੋਕੱਸ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਉਤਸਾਹਤ ਕਰਨ ਲਈ ਉਨ੍ਹਾਂ ਵਲੋਂ ਕਵਿਤਾਵਾਂ, ਗੀਤ, ਤੇ ਲੇਖਾਂ ਦੀਆਂ ਪੇਸ਼ਕਾਰੀਆਂ ਸਨ। ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨ: ਸੁਖਮਣ ਕੌਰ ਕੰਬੋਅ, ਸਾਹਿਬ ਸਿੰਘ ਕੰਬੋਅ, ਰਮਿੰਦਰ ਧਾਰੀਵਾਲ, ਸਿਮਰਤ ਜੇਠੀ, ਲਵਲੀਨ ਛਰਹਾਨ, ਆਸ਼ਮੀਨ ਸੰਧੂ, ਨਵਰੀਤ ਵਿਰਕ, ਪਰਲੀਨ ਸਹੋਤਾ, ਆਰਮਨ ਸਿੱਧੂ, ਸੁਰਖਾਬ ਢਿੱਲੋਂ, ਕਰਨ ਸੰਧੂ, ਗੁਨੀਤ ਝੱਜ, ਸਿਦਕਦੀਪ ਲਾਲੀ, ਜੀਆ ਗਿੱਲ, ਜਸਮੀਤ ਸਿੱਧੂ, ਗੁਰਨੀਤ ਕੌਰ ਸੇਠੀ, ਹਰਨੂਰ ਸਿੰਘ, ਲਵਲੀਨ ਵਾਲ਼ੀਆ, ਇਸ਼ਰੀਤ ਸਰਾਂ, ਤਮਨਪ੍ਰੀਤ ਬਹਿਲ, ਪ੍ਰਬਲੀਨ ਰਾਏ, ਐਨਰੂਪ ਕੌਰ, ਲਵਜੋਤ ਛਰਹਾਨ, ਰੰਜੀਵ ਸਹੋਤਾ, ਕਰਮਜੀਤ ਖੇਲਾ, ਗੁਰਸਾਗਰ ਦੋਸਾਂਝ, ਮਨਦੀਪ ਕੰਗ, ਇਨਦੀਪ ਸੰਧੂ, ਰੋਹਨ ਵਰਮਾ, ਸੁਖਰਾਜ ਗਿੱਲ, ਅਰਜਨ ਰਾਏ, ਸੇਵਾ ਪੰਧੇਰ, ਸਹਿਜ ਬਾਜਵਾ ਅਤੇ ਗੁਰਦਿੱਤ ਔਲਖ। ਇਹ ਸਾਰੇ ਵਿਦਿਆਰਥੀ ਇਨ੍ਹਾਂ ਦੇ ਅਧਿਆਪਕ ਗਰੀਨ ਟਿੰਬਰਜ਼ ਐਲਿਮੈਂਟਰੀ ਤੋਂ ਕਮਲਜੀਤ ਕੌਰ ਬਾਜਵਾ, ਨਿਊਵੈਸਟ ਸੈਕੰਡਰੀ ਸਕੂਲ ਤੋਂ ਸਤਨਾਮ ਸਾਂਗਰਾ, ਬੀਵਰ ਕਰੀਕ ਐਲਿਮੈਂਟਰੀ ਤੋਂ ਹਰਮਨ ਪੰਧੇਰ, ਐਲ ਏ ਮੈਥਿਸਨ ਸੈਕੰਡਰੀ ਤੋਂ ਗੁਰਪ੍ਰੀਤ ਬੈਂਸ, ਪਰਿੰਸਸ ਮਾਰਗਰੈਟ ਸੈਕੰਡਰੀ ਤੋਂ ਅਮਨਦੀਪ ਛੀਨਾ ਹੋਰਾਂ ਦੇ ਸਹਿਯੋਗ ਨਾਲ ਆਏ ਸਨ। ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪਲੀ ਵਲੋਂ ਸਰਟੀਫਿਕੇਟ ਅਤੇ ਤੋਹਫੇ ਦਿੱਤੇ ਗਏ।

ਪਲੀ ਦਾ ਇਹ ਪ੍ਰੋਗਰਾਮ ਭਰਪੂਰ ਹਾਜ਼ਰੀ ਵਿਚ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨਾਲ ਮਾਂ-ਬੋਲੀ ਪੰਜਾਬੀ ਦਾ ਢੁੱਕਵਾਂ ਜਸ਼ਨ ਸੀ। ਸਾਰੇ ਪ੍ਰੋਗਰਾਮ ਨੂੰ ਪਲੀ ਦੇ ਹਰਮਨ ਪੰਧੇਰ, ਜੋ ਖੁਦ ਪੰਜਾਬੀ ਪੜ੍ਹਾਉਂਦੇ ਹਨ ਅਤੇ ਬਰਨਬੀ ਸਕੂਲ ਬੋਰਡ ਦੇ ਚੁਣੇ ਹੋਏ ਮੈਂਬਰ ਹਨ, ਨੇ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਅੰਤ ਵਿਚ ਬਲਵੰਤ ਸੰਘੇੜਾ ਹੋਰਾਂ ਆਏ ਸ੍ਰੋਤਿਆਂ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਚੰਦਰ ਬੋਡਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਦੀ ਤਰ੍ਹਾਂ ਸਮਾਗਮ ਦੀਆਂ ਤਸਵੀਰਾਂ ਲੈਣ ਲਈ ਉਚੇਚੇ ਪਹੁੰਚੇ। ਸਮਾਗਮ ਸਮੇਂ ਪਲੀ ਦੀ ਸਹਾਇਤਾ ਕਰਨ ਲਈ ਉਨ੍ਹਾਂ ਮੱਖਣ ਟੁੱਟ, ਪ੍ਰੀਤ ਬਿਨਿੰਗ, ਸੁਖਵੰਤ ਹੁੰਦਲ, ਨਵਦੀਪ ਸਿੱਧੂ ਤੇ ਹੋਰਨਾਂ ਦਾ ਵੀ ਧੰਨਵਾਦ ਕੀਤਾ।

01/03/17

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
  ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)