ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ

 

 

ਦੁਨੀਆਂ ਭਰ ਵਿੱਚ ਆਪੋ ਆਪਣੀ ਬੋਲੀ ਅਤੇ ਭਾਸ਼ਾ ਨੂੰ ਪਿਆਰ ਕਰਨ ਵਾਲ਼ਿਆਂ ਵਲੋਂ ਇਨ੍ਹਾਂ ਦੀ ਸਦੀਵੀ ਸਲਾਮਤੀ ਲਈ ਕੋਸ਼ਿਸ਼ਾਂ ਜਾਰੀ ਹਨ। ਇਹ ਵਰਤਾਰਾ ਕਿਸੇ ਵੀ ਭਾਸ਼ਾ ਦੇ ਉਤਪਤੀ ਸਥਾਨ ਤੇ ਸ਼ਾਇਦ ਘੱਟ ਹੋਵੇ ਪਰ ਵਿਦੇਸ਼ਾਂ ਵਿੱਚ, ਜਿੱਥੇ ਇਸਦੀ ਘਾਟ ਵੱਧ ਮਹਿਸੂਸ ਕੀਤੀ ਜਾਂਦੀ ਹੈ, ਜ਼ਿਆਦਾ ਹੈ। ਬ੍ਰਤਾਨੀਆ ਭਰ ਵਿੱਚ ਪੰਜਾਬੀ, ਬੋਲਣ ਵਾਲ਼ਿਆਂ ਦੀ ਗਿਣਤੀ ਦੇ ਲਿਹਾਜ਼ ਨਾਲ਼, ਤੀਜੇ ਨੰਬਰ ਤੇ ਹੈ, ਪਰ ਗੁਰਮੁਖੀ ਲਿੱਪੀ ਵਰਤਣ ਵਾਲ਼ੇ ਘਰਾਂ ਦੀ ਗਿਣਤੀ ਅੱਠ ਲੱਖ ਦੇ ਕਰੀਬ ਹੈ। ਇੱਥੇ 350 ਤੋਂ ਵੱਧ ਗੁਰਦਵਾਰੇ, ਅਨੇਕਾਂ ਪੰਜਾਬੀ ਸਾਹਿਤਕ ਸਭਾਵਾਂ, ਮੰਦਰ ਅਤੇ ਇਸਾਈ ਧਰਮ ਦੇ ਅਨੁਯਾਈ ਆਪਸੀ ਬੋਲ ਚਾਲ ਤੇ ਲਿਖਣ ਲਈ ਪੰਜਾਬੀ ਵਰਤਦੇ ਹਨ। ਪੰਜਾਬੀ ਬੋਲੀ ਅਤੇ ਭਾਸ਼ਾ ਦੀ ਸੰਭਾਲ਼ ਦੇ ਉਪ੍ਰਾਲੇ ਵੀ ਇਨ੍ਹਾਂ ਵਲੋਂ ਹੀ ਸਭ ਤੋਂ ਵੱਧ ਕੀਤੇ ਜਾ ਰਹੇ ਹਨ। ਇਸੇ ਸੱਚਾਈ ਨੂੰ ਸੱਚ ਕਰਨ ਲਈ ਬ੍ਰਤਾਨੀਆ ਦੇ ਵੱਡੀ ਗਿਣਤੀ ਵਸੋਂ ਵਾਲ਼ੇ ਸ਼ਹਿਰ ਲੈੱਸਟਰ ਵਿਖੇ "ਪੰਜਾਬੀ ਵਿਕਾਸ ਮੰਚ" ਵੱਲੋਂ ਪੰਜਾਬੀ ਭਾਸ਼ਾ ਨੂੰ ਸਮਰਪਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੇਸ਼ ਭਰ ਦੇ ਪੰਜਾਬੀ ਭਾਸ਼ਾ ਨਾਲ਼ ਜੁੜੇ ਬੁੱਧੀਜੀਵੀਆਂ, ਚਿੰਤਕਾਂ, ਭਾਸ਼ਾ ਵਿਗਿਆਨੀਆਂ, ਲਿਖਾਰੀਆਂ, ਸਕੂਲਾਂ ਵਿੱਚ ਪੜ੍ਹਾਈ ਜਾਣ ਵਾਲ਼ੀ ਪੰਜਾਬੀ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਲੇਖਕ, ਪੰਜਾਬੀ ਪ੍ਰੀਖਿਆਵਾਂ ਦੇ ਪਰਚੇ ਮੁਲਅੰਕਣ ਕਰਤਾ, ਸਕੂਲਾਂ ਦੇ ਪ੍ਰਬੰਧਕ ਸਕੂਲਾਂ ਦੇ ਮੁਖੀ, ਅਧਿਆਪਕਾਂ ਅਤੇ ਮਾਪਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਵਿਲੱਖਣ ਵਿਸ਼ੇਸਤਾ ਇਹ ਵੀ ਸੀ ਕਿ ਇਸ ਵਿੱਚ ਅਜਿਹੇ ਉੱਚ ਪੱਧਰ ਤੇ ਬ੍ਰਤਾਨੀਆਂ ਭਰ ਵਿੱਚ ਪਹਿਲੀ ਵਾਰ ਪੰਜਾਬੀ ਭਾਸ਼ਾ ਅਤੇ ਪੰਜਾਬੀ ਦੀ ਪੜ੍ਹਾਈ ਨਾਲ਼ ਸਬੰਧਤ ਸਰੋਕਾਰਾਂ ਤੇ ਏਨੀ ਸ਼ਿੱਦਤ ਨਾਲ਼ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਸੰਭਾਲ਼ ਵਿੱਚ ਆ ਰਹੀਆਂ ਔਕੜਾਂ ਬਾਰੇ ਨਿੱਠ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਇਹ ਵੀ ਸੀ ਕਿ ਤਿੰਨ ਖੋਜ ਪੱਤਰ ਅਧੁਨਿਕ ਤਕਨਾਲੋਜੀ ਦੀ ਮੱਦਦ ਨਾਲ਼ ਤਿਆਰ ਅਤੇ ਅਧੁਨਿਕ ਤਰੀਕਿਆਂ ਨਾਲ਼ ਹੀ ਪੇਸ਼ ਕੀਤੇ ਗਏ। ਕੋਈ ਲਮਕਾਅ ਜਾਂ ਖਿਲਾਰੇ ਦੀ ਗੁੰਜਾਇਸ਼ ਹੀ ਨਹੀਂ ਸੀ। ਮੁੱਖ ਖੋਜ-ਪੱਤਰ ਪੇਸ਼ ਕਰਨ ਵਾਲ਼ੇ ਤਿੰਨ ਪੇਸ਼ਕਾਰ ਬ੍ਰਤਾਨੀਆ ਦੇ ਵਿਸ਼ਵ-ਵਿਦਿਆਲਿਆਂ ਤੋਂ ਡਾਕਟ੍ਰੇਟ  ਦੀ ਉਪਾਧੀ ਪ੍ਰਾਪਤ ਉੱਚ ਕੋਟੀ ਦੇ, ਪੰਜਾਬੀ ਅਤੇ ਇੰਜਨੀਅਰਿੰਗ ਦੇ ਵਿਦਵਾਨ ਸਨ।

ਸਮਾਗਮ ਦੀ ਸ਼ੁਰੂਆਤ 'ਪੰਜਾਬੀ ਵਿਕਾਸ ਮੰਚ' ਦੇ ਮੁੱਖ ਸਕੱਤਰ ਸ਼ਿੰਦਰਪਾਲ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ਼ ਕੀਤੀ ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ "ਬੀ.ਬੀ.ਸੀ ਦੀ ਵੈੱਬਸਾਈਟ ਤੇ ਪੰਜਾਬੀ ਭਾਸ਼ਾ ਲਈ ਅਰੰਭੀ ਮੁਹਿੰਮ ਨੇ ਦੇਸ਼ ਵਿਦੇਸ਼ ਦੇ ਪੰਜਾਬੀਆਂ ਵਿੱਚ ਆਪਣੀ ਭਾਸ਼ਾ ਪ੍ਰਤੀ ਨਵੀਂ ਚੇਤੰਨਤਾ ਭਰੀ ਹੈ। ਬੀ.ਬੀ.ਸੀ ਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਪ੍ਰਾਪਤ ਹੋ ਜਾਣਾ ਕੋਈ ਸਧਾਰਨ ਗੱਲ ਨਹੀਂ। ਆਸ ਬੱਝੀ ਹੈ ਇਸ ਅਹਿਮ ਪ੍ਰਾਪਤੀ ਨਾਲ਼ ਦੇਸ਼ ਵਿਦੇਸ਼ ਵਿੱਚ ਪੰਜਾਬੀ ਨੂੰ ਬਣਦਾ ਦਰਜਾ ਤੇ ਸਨਮਾਨ ਮਿਲੇਗਾ। ਪਰ ਇਹ ਹੀ ਸਾਡੀ ਮੰਜ਼ਲ ਨਹੀਂ । ਜਿਸ ਦਿਨ ਅਸੀਂ ਪੰਜਾਬੀ, ਆਪਣੀ ਭਾਸ਼ਾ ਦੀ ਵਰਤੋਂ ਕਰਨ ਪ੍ਰਤੀ ਪੂਰਨ ਤੌਰ ਤੇ ਸੁਚੇਤ ਹੋ ਗਏ, ਪੰਜਾਬੀ ਬੋਲ਼ਣ 'ਚ ਮਾਣ ਮਹਿਸੂਸ ਕਰਨ ਲੱਗ ਪਏ, ਤਾਂ ਜਾ ਕੇ ਸਮਝਾਂਗੇ ਕਿ ਅਸੀਂ ਭਾਸ਼ਾ ਦੇ ਫਰਜ਼ ਪ੍ਰਤੀ ਹੋਰ ਵੀ ਜ਼ੁੰਮੇਵਾਰ ਹੋ ਗਏ ਹਾਂ। ਅਸੀਂ ੨੧ਵੀਂ ਸਦੀ ਦੇ ਕੰਪਿਊਟਰ ਯੁੱਗ ਦੀ ਸਿਖਰ ਵਿੱਚੋਂ ਗੁਜ਼ਰ ਰਹੇ ਹਾਂ। ਏਸ ਦੌਰ ਵਿੱਚ ਸਾਡੀ ਭਾਸ਼ਾ ਕੰਪਿਊਟਰ ਦੇ ਹਾਣ ਦੀ ਉਦੋਂ ਬਣੇਗੀ ਜਦ ਅਸੀਂ ਇਸਦੀ ਸਹੀ ਅਤੇ ਮਿਆਰੀ ਵਰਤੋਂ ਆਪਣੇ ਕੰਪਿਊਟਰ ਤੇ ਕਰਨ ਅਤੇ ਆਪਸੀ ਲਿਖਤੀ ਗੱਲਬਾਤ ਪੰਜਾਬੀ 'ਚ ਕਰਨ 'ਚ ਕਾਮਯਾਬ ਹੋ ਜਾਵਾਂਗੇ। ਯਾਦ ਰਹੇ ਸਾਨੂੰ ਯੂਨੀਕੋਡ ਵੀ ਅਪਨਾਉਣਾ ਪੈਣਾ ਹੈ।"

ਸਟੇਜ ਸੰਚਾਲਨ ਦੀ ਸੇਵਾ ਸੰਭਾਲਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਖੋਜ-ਪੱਤਰ ਪੇਸ਼ ਕਰਨ ਵਾਲ਼ੇ ਤਿੰਨਾਂ ਵਿਦਵਾਨਾਂ ਦੇ ਪ੍ਰੀਚਯ ਦੇ ਸਬੰਧ ਵਿੱਚ ਸਿਰਫ਼ ਏਨਾ ਹੀ ਕਿਹਾ ਕਿ ਇਨ੍ਹਾਂ ਤਿੰਨਾਂ ਵਿਦਵਾਨਾਂ ਦੀ ਖੋਜ ਦੀ ਉੱਚੀ ਉਡਾਣ ਅਤੇ ਤਰਕ ਭਰਪੂਰ ਖ਼ਿਆਲਾਂ ਦੀ ਗੰਭੀਰ ਗਹਿਰਾਈ ਹੀ ਇਨ੍ਹਾਂ ਦੀ ਅਸਲ ਜਾਣ ਪਛਾਣ ਦੀ ਸਹੀ ਤਰਜਮਾਨੀ ਕਰੇਗੀ।

ਆਪਣਾ ਖੋਜ ਪੱਤਰ 'ਵਿਸ਼ਵੀ ਕਰਨ ਦੌਰ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਰੁਤਬਾ, ਮਹੱਤਵ ਅਤੇ ਚੁਣੌਤੀਆਂ' ਪੇਸ਼ ਕਰਦਿਆਂ ਡਾ. ਸੁਜਿੰਦਰ ਸਿੰਘ ਸੰਘਾ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੰਜਾਬੀ ਭਾਸ਼ਾ ਦੇ ਵਿਸ਼ਾਲ ਇਤਿਹਾਸਕ ਪਛੋਕੜ ਤੋਂ ਲੈ ਕੇ ਮੌਜੂਦਾ ਸਮੇਂ ਵਿੱਚ ਬਦਲ ਰਹੀ ਦੁਨੀਆਂ ਅਤੇ ਉੱਭਰ ਰਹੀਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਅਤੇ ਵਿਸ਼ਵੀਕਰਨ ਦੇ ਅਸਰ ਦੇ ਮਹੱਤਵ ਨੂੰ ਪਰਦੇ ਉੱਤੇ, ਮਿਹਨਤ ਨਾਲ਼ ਤਿਆਰ ਕੀਤੀਆਂ ਫ਼ਿਲਮ ਪੱਤਰੀਆਂ (ਸਲਾਈਡਜ਼) ਰਾਹੀਂ ਬਹੁਤ ਹੀ ਵਿਸਥਾਰ ਪੂਰਬਕ ਦਰਸਾਇਆ ਅਤੇ ਸਮਝਾਇਆ।

ਭਾਸ਼ਾ ਵਿਗਿਆਨੀ, ਡਾ. ਮੰਗਤ ਰਾਏ ਭਾਰਦਵਾਜ ਨੇ ਆਪਣੇ ਖੋਜ ਪੱਤਰ ਦੀ ਸ਼ੁਰੂਆਤ ਅਹਿਮ ਸੰਦੇਸ਼ "ਉੱਜਲੇ ਭਵਿੱਖ ਦੀ ਉਸਾਰੀ ਲਈ ਸੁਪਨੇ ਜ਼ਰੂਰ ਦੇਖੋ, ਪਰ ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣ ਲਈ ਯਤਨਸ਼ੀਲ ਵੀ ਰਹੋ।" ਨਾਲ਼ ਅਰੰਭ ਕੀਤੀ। ਉਨ੍ਹਾਂ ਦੇ ਖੋਜ-ਪੱਤਰ ਦਾ ਸਿਰਲੇਖ ਸੀ, 'ਵਿਦੇਸ਼ਾਂ ਵਿਚ ਪੰਜਾਬੀ ਦੀ ਸੰਭਾਲ ਤੇ ਪ੍ਰਸਾਰ' ਜਿਸ ਵਿੱਚ ਉਨ੍ਹਾਂ  ਬ੍ਰਤਾਨੀਆਂ ਭਰ ਵਿੱਚ ਕੀਤੇ ਗਏ ਅਤੇ ਹੋ ਰਹੇ ਯਤਨਾਂ, ਜਿਨ੍ਹਾਂ ਵਿੱਚ ਪੰਜਾਬੀ ਅਖ਼ਬਾਰਾਂ, ਪੰਜਾਬੀ ਰੇਡੀਓ ਅਤੇ ਟੈਲੀਵਿਯਨ ਦਾ ਰੋਲ, ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਵਾਲ਼ੇ ਤੌਰ ਤਰੀਕਿਆਂ, ਦੇਸ਼ ਭਰ ਦੇ ਬਹੁ-ਗਿਣਤੀ ਗੁਰਦਵਾਰਿਆਂ ਦੇ ਸ਼ਲਾਘਾ ਭਰਪੂਰ ਯਤਨਾਂ ਅਤੇ ਕਈਆਂ ਦੇ ਪ੍ਰਬੰਧ ਵਲੋਂ ਪੰਜਾਬੀ ਦੀ ਪੜ੍ਹਾਈ ਵੱਲ੍ਹ ਕੀਤੀ ਜਾਣ ਵਾਲ਼ੀ ਅਣਗਹਿਲੀ, ਪੂਰੀ ਤਰਾਂ ਸਿੱਖਿਅਤ ਪੰਜਾਬੀ ਅਧਿਆਪਕਾਂ ਦੀ ਘਾਟ, ਅਧੁਨਿਕ ਤਕਨਾਲੋਜੀ ਰਾਹੀਂ ਪੰਜਾਬੀ ਸਿੱਖਣ ਅਤੇ ਪੜ੍ਹਾਉਣ ਵਾਲ਼ੇ ਸਰੋਤਾਂ ਦੀ ਘਾਟ, ਵਿਆਕਰਣ ਦੇ ਸਬੰਧ ਵਿੱਚ ਹੋਏ ਕੰਮਾਂ ਦੇ ਇਤਿਹਾਸ ਬਾਰੇ ਭਰਪੂਰ ਚਾਨਣਾ ਪਾਇਆ। ਉਨ੍ਹਾਂ ਨੇ ਪੰਜਾਬੀ ਪੜ੍ਹਾਉਣ ਲਈ ਤਿਆਰ ਕੀਤੇ ਸਰੋਤਾਂ ਅਤੇ ਅਧਿਆਪਕਾਂ ਦੀ ਸਿਖਲਾਈ ਤੇ ਹੋਰ ਧਿਆਨ ਦੇਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਸ ਕਾਰਜ ਵਿੱਚ ਉਨ੍ਹਾਂ ਡਾ. ਜਗਤ ਸਿੰਘ ਨਾਗਰਾ, ਗੁਰਜੀਤ ਗਿੱਲ ਅਤੇ ਸ਼੍ਰੀ ਨਰੇਸ਼ ਚਾਂਦਲਾ ਵਲੇਂ ਪਾਏ ਗਏ ਅਤੇ ਜਾ ਰਹੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ।

ਇੰਜਨੀਅਰਿੰਗ ਵਿਗਿਆਨ ਨਾਲ ਸਬੰਧਤ ਡਾ. ਬਲਦੇਵ ਸਿੰਘ ਕੰਦੋਲਾ ਨੇ ਆਪਣੇ ਖੋਜ ਪੱਤਰ 'ਪੰਜਾਬੀ ਭਾਸ਼ਾ ਸਿੱਖਣ ਤੇ ਸਿਖਾਲਣ ਵਿਚ ਆ ਰਹੀਆਂ ਵਿਹਾਰਕ ਔਕੜਾਂ ਅਤੇ ਸੰਭਵ ਸਮਾਧਾਨ' ਬਾਰੇ ਖੋਜ ਭਰਪੂਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ਼ ਭਾਸ਼ਾ ਦੀਆਂ ਸ਼੍ਰੇਣੀਆਂ, ਪੰਜਾਬੀ ਭਾਸ਼ਾ ਦਾ ਰੁਤਬਾ ਵਰਤਮਾਨ ਪ੍ਰਸਥਿਤੀ, ਪੰਜਾਬੀ ਭਾਸ਼ਾ ਦੀ ਅਧੁਨਿਕਤਾ, ਬ੍ਰਤਾਨੀਆ ਵਿੱਚ ਪੰਜਾਬੀ ਅਤੇ ਇਸਦੀ ਪੜ੍ਹਾਈ ਦੀ ਸਥਿਤੀ, ਪੰਜਾਬੀ ਸਿੱਖਣ ਅਤੇ ਸਿਖਾਲਣ ਨੂੰ ਹੋਰ ਦਿਲਚਸਪ ਬਣਾਉਣ ਲਈ ਨਵੇਂ ਤਰੀਕਿਆਂ ਅਤੇ ਅਧੁਨਿਕ ਸਰੋਤਾਂ ਦੀ ਉਪਲਬਧੀ ਅਤੇ ਅਧਿਆਪਕਾਂ ਨੂੰ ਖ਼ੁਦ ਨੂੰ ਅਧੁਨਿਕ ਤਕਨੀਕ ਨਾਲ਼ ਲੈਸ ਕਰਨ ਤੇ ਜਿੱਥੇ ਜ਼ੋਰ ਦਿੱਤਾ ਉੱਥੇ ਭਾਸ਼ਾ ਦੀਆਂ ਸ਼੍ਰੇਣੀਆਂ ਵਿੱਚ, ਪੰਜਾਬੀ ਨੂੰ ,ਤਰਕ ਸਹਿਤ, ਅਧੁਨਿਕਤਾ ਪੱਖੋਂ ਪਛੜੀ ਭਾਸ਼ਾ ਵੀ ਦਰਸਾਇਆ। ਇਸ ਪੱਖੋਂ ਉਨ੍ਹਾਂ ਪੰਜਾਬ ਦੀਆਂ ਸਿਰਮੌਰ ਸੰਸਥਾਵਾਂ ਨੂੰ ਆਪਣੇ ਫਰਜ਼ ਨੂੰ ਹੋਰ ਜ਼ੁੰਮੇਵਾਰੀ ਨਾਲ਼ ਨਿਭਾਉਣ ਵੱਲ੍ਹ ਵੀ ਧਿਆਨ ਦਵਾਇਆ। ਉਨ੍ਹਾਂ ਭਾਸ਼ਾ ਦੀਆਂ ਸ਼੍ਰੇਣੀਆਂ ਵਿੱਚ "ਅਧੁਨਿਕ ਭਾਸ਼ਾ" ਅਤੇ "ਸ਼ਾਸਤਰੀ ਭਾਸ਼ਾ" ਦੇ ਵਿਸਥਾਰ ਨੂੰ ਰੂਪਮਾਨ ਕੀਤਾ। ਮੌਜੂਦਾ ਸਮੇ ਵਿੱਚ ਅਧੁਨਿਕ ਭਾਸ਼ਾ ਵਿੱਚ ਸ਼੍ਰੇਣੀ ਵਿੱਤ ਉਨ੍ਹਾਂ ਜਰਮਨ, ਫ੍ਰਾਂਸੀਸੀ, ਅੰਗ੍ਰੇਜ਼ੀ, ਜਪਾਨੀ ਅਤੇ ਸਪੇਨੀ ਭਾਸ਼ਾਵਾਂ ਦੇ ਤਰਕ ਭਰਪੂਰ ਵਿਸਥਾਰ ਦਿੱਤੇ। ਉਨ੍ਹਾਂ ਨੇ ਅਧੁਨਿਕ ਅਤੇ ਸ਼ਾਸਤਰੀ ਭਾਸ਼ਾ ਦਾ ਸਬੰਧਾਂ ਬਾਰੇ ਅਤੇ ਅਧੁਨਿਕਤਾ ਦੇ ਗੁਣ ਸਮਝਾਉਂਦਿਆਂ ਅਮੀਰ ਅਤੇ ਵਿਸ਼ਾਲ ਸ਼ਬਦਾਵਲੀ ਅਤੇ ਅਮੀਰ ਗਿਆਨ ਸ੍ਰੋਤਾਂ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਈ ਅਹਿਮ ਸਵਾਲ ਵੀ ਖੜ੍ਹੇ ਕੀਤੇ : ਕੀ ਪੰਜਾਬੀ ਅਧੁਨਿਕ ਜਾਂ ਵਿਗਿਆਨਕ ਭਾਸ਼ਾ ਹੈ? ਕੀ ਇਸ ਕੋਲ਼ ਵਿਗਿਆਨਕ ਭਾਸ਼ਾਵਾਂ ਦੇ ਬਰਾਬਰ ਦੀ ਨਿਪੰਨਤਾ ਹੈ? ਕੀ ਇਸ ਕੋਲ਼ ਉਹ ਸੰਚਾਰਣ ਸ਼ਕਤੀ ਮੌਜੂਦ ਹੈ ਜੋ ਇਸ ਨੂੰ ਅਧੁਨਿਕ ਬਣਾ ਸਕੇ? ਇਨ੍ਹਾਂ ਦੇ ਜਵਾਬ ਲੱਭਣ ਦੀ ਲੋੜ ਹੈ। ਨਾਲ਼ ਹੀ ਉਨ੍ਹਾਂ ਅਧੁਨਿਕ ਭਾਸ਼ਾਵਾਂ ਵਿੱਚ ਵਿਸ਼ਾਲ ਲੋਕ ਮਾਧਿਅਮ ਅਤੇ ਤਕਨੀਕੀ ਸਾਹਿਤ ਦੀ ਵਰਤੋਂ, ਵਿਗਿਆਨ ਸੰਵਾਦ, ਕੌਮਾਂਤਰੀ ਪੱਧਰ ਤੇ ਵਪਾਰ ਵਿੱਚ ਪ੍ਰਯੋਗ ਬਾਰੇ ਵੀ ਜਾਣਕਾਰੀ ਦਿੱਤੀ। ਸ਼ਾਸਤਰੀ ਭਾਸ਼ਾ ਦੀ ਸ਼੍ਰੇਣੀ ਵਿੱਚ ਉਨ੍ਹਾਂ ਯੂਨਾਨੀ, ਲਤੀਨੀ, ਸੰਸਕ੍ਰਿਤ ਅਤੇ ਚੀਨੀ ਭਾਸ਼ਾ ਬਾਰੇ ਜਾਣਕਾਰੀ ਉਨ੍ਹਾਂ ਦੀ ਵਿਦਵਤਾ ਅਤੇ ਖੋਜੀ ਲਗਨ ਦਾ ਪ੍ਰਤੱਖ ਪ੍ਰਮਾਣ ਸੀ।

ਹਾਜ਼ਰ ਦਰਸ਼ਕਾਂ-ਸ੍ਰੋਤਿਆਂ ਦਾ ਵਿੱਚ ਜਾਨਣ ਦੀ ਜਗਿਆਸਾ, ਹਰ ਪੇਸ਼ਕਾਰ ਨੂੰ ਅੰਤਰ ਧਿਆਨ ਹੋ ਕੇ ਸੁਣਨਾ ਇਸ ਸਮਾਗਮ ਦਾ ਹਾਸਿਲ ਸੀ। ਕੁੱਝ ਅਹਿਮ ਸਵਾਲਾਂ ਦੇ ਨਾਲ਼ ਨਾਲ਼ ਕੁੱਝ ਅਹਿਮ ਸੁਝਾਅ ਵੀ ਆਏ। ਲੰਬੇ ਸਮੇਂ ਤੋਂ ਪੰਜਾਬੀ ਅਧਿਆਪਨ ਨਾਲ਼ ਜੁੜੇ ਗੁਰਜੀਤ ਸਿੰਘ ਗਿੱਲ ਨੇ "ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਦੀ ਪੜ੍ਹਾਈ ਨੂੰ ਹੋਰ ਪ੍ਰਚੰਡ ਕਰਨ ਲਈ, ਮੀਡੀਏ ਦਾ ਸਹਾਰਾ ਲੈ ਕੇ, ਸਾਨੂੰ ਰਲ਼ ਕੇ ਦੇਸ਼ ਵਿਆਪਕ ਮੁਹਿੰਮ ਅਰੰਭ ਕਰਨੀ ਚਾਹੀਦੀ ਹੈ। ਸਵਾਲ ਕਰਨ ਅਤੇ ਸੁਝਾਅ ਦੇਣ ਵਾਲ਼ਿਆਂ ਵਿੱਚ ਕੌਵੈਂਟਰੀ ਯੂਨੀਵਰਸਿਟੀ ਤੋਂ ਡਾ. ਗੁਰਨਾਮ ਸਿੰਘ, ਅਕਾਲ ਚੈਨਲ ਤੋਂ ਨਿਰਮਲ ਕੰਧਾਲ਼ਵੀ, ਬੀਬੀਸੀ ਦੇ ਧਾਰਮਕ ਪ੍ਰੋਗਰਾਮ ਦੇ ਸਾਬਕਾ ਮੇਜ਼ਬਾਨ ਰਵਿੰਦਰ ਸਿੰਘ ਕੁੰਦਰਾ, ਅਵਤਾਰ ਸਾਦਿਕ, ਐੱਸ. ਬਲਵੰਤ, ਦਵਿੰਦਰ ਸਿੰਘ ਢੇਸੀ, ਇੰਦਰਜੀਤ ਗੁਗਨਾਨੀ ਅਤੇ ਅਜੇ ਅਗਰਵਾਲ ਨਾਮ ਵਰਣਨਯੋਗ ਹਨ। ਇਸ ਸਮਾਗਮ ਦੇ ਮੁੱਖ ਪ੍ਰਯੋਜਕ ਸ. ਬਲਵੀਰ ਸਿੰਘ ਢੀਂਡਸਾ ਦਾ ਵਿਸ਼ੇਸ਼ ਦੌਰ ਤੇ ਧੰਨਵਾਦ ਵੀ ਕੀਤਾ ਗਿਆ।

ਲੈੱਸਟਰ ਦੇ ਸਿਟੀ ਮੇਅਰ  ਸਰ ਪੀਟਰ ਸੋਲਸਬੀ ਨੇ ਕੌਮਾਂਤਰੀ ਮਾਤ-ਭਾਸ਼ਾ ਅਤੇ ਇਸ ਦਿਵਸ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕੌਂਸਲ ਵਲੋਂ ਬਾਕੀ ਭਾਸ਼ਾਵਾਂ ਦੇ ਸਨਮਾਨ ਦੀ ਗੱਲ ਅਤੇ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦੱਸਿਆ ਤੇ ਪੰਜਾਬੀ ਵਿਕਾਸ ਮੰਚ ਅਤੇ ਮੰਚ ਦੇ ਸਰਗਰਮ ਮੈਂਬਰ ਕੌਂ. ਇੰਦਰਜੀਤ ਗੁਗਨਾਨੀ ਦੀ ਕਿਤਾਬ ਜਾਰੀ ਕਰਦਿਆਂ ਪੰਜਾਬੀ ਲਈ ਉਸ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸ਼ਲਾਘਾ ਵੀ ਕੀਤੀ।

ਇਸਤੋਂ ਇਲਾਵਾ ਇਸ ਮੌਕੇ ਕੌਂਸਲਰ ਮੰਜੂਲਾ ਸੂਦ, ਵਿਜੇ ਰਿਐਤ, ਕੁਲਵਿੰਦਰ ਜੌਹਲ਼, ਤੋਲਕਰ, ਜਾਵੇਦ ਇਨਾਇਤ, ਪਰਮਜੀਤ ਸਿੰਘ ਰਿਐਤ, ਕੁਲਵੰਤ ਸਿੰਘ ਫਗੂੜਾ, ਹਰਜਿੰਦਰ ਸਿੰਘ ਮੰਡੇਰ, ਮਨਜੀਤ ਕੌਰ, ਜਸਵੰਤ ਬੈਂਸ, ਰਾਜਿੰਦਰ ਕੌਰ ਤੱਖਰ, ਦਰਸ਼ਨ ਬੁਲੰਦਵੀ, ਡਾ. ਮੁਹਿੰਦਰ ਗਿੱਲ, ਪ੍ਰੇਮ ਸਿੰਘ ਦੁੱਗਲ ਲੀਡਜ਼, ਜਗਤ ਸਿੰਘ ਨਾਗਰਾ, ਚਰਨਜੀਤ ਸਿੰਘ ਵੇਕਫੀਲਡ, ਕੌਂਸਲਰ ਮੋਤਾ ਸਿੰਘ, ਸ਼ਲਵਿੰਦਰ ਸਿੰਘ ਮੱਲ੍ਹੀ, ਐਸ ਬਲਵੰਤ, ਬੀਬੀ ਕੁਲਜੀਤ ਕੌਰ, ਮਨਮੋਹਨ ਸਿੰਘ ਮੁਹੇੜੂ, ਜਗਤਾਰ ਸਿੰਘ ਨਿੱਝਰ ਤੇ ਨਿਰਮਲ ਸਿੰਘ ਲੱਡੂ ਨੇ ਸ਼ਿਰਕਤ ਕੀਤੀ। ਬ੍ਰਤਾਨੀਆ ਦੇ ਪਹਿਲੇ ਪੰਜਾਬੀ, ਸਿੱਖ ਚੈਨਲ ਵਲੋਂ ਇਸ ਪ੍ਰੋਗਰਾਮ ਨੂੰ ਕੈਮਰੇ 'ਚ ਬੰਦ ਕਰ ਲਿਆ ਗਿਆ।

01/03/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)