ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ

 

ਬ੍ਰਤਾਨੀਆ ਭਰ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ hਸਾਰ ਦੀ ਨਵੇਕਲੀ ਲਹਿਰ ਨੂੰ ਭਾਰੀ ਸਹਿਯੋਗ ਅਤੇ ਉਤਸ਼ਾਹ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਦੇਸ਼ ਭਰ ਦਾ ਸਮੁੱਚਾ ਪੰਜਾਬੀ ਮੀਡੀਆ ਵੀ ਪੂਰੀ ਤਰਾਂ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਗੁਰੂ ਨਾਨਕ ਸਿੱਖ ਅਕਾਦਮੀ, ਹੇਜ਼ (ਲੰਡਨ) ਦੇ ਸਹਾਇਕ ਪ੍ਰਿੰਸੀਪਲ ਨਰੇਸ਼ ਚਾਂਦਲਾ ਜੀ ਦੇ ਉਤਸ਼ਾਹੀ ਅਤੇ ਉੱਦਮੀ ਉਪ੍ਰਾਲਿਆਂ ਨਾਲ ਹਰ ਸਾਲ਼ ਹੀ ਪੰਜਾਬੀ ਅਧਿਆਪਕ ਸਿਖਲਾਈ ਦਿਨ ਦਾ ਸੁਯੋਗ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਾਲ ਸ਼ਨੀਵਾਰ, 4 ਮਾਰਚ ਨੂੰ ਉਨ੍ਹਾਂ ਅਤੇ ਅਕਾਦਮੀ ਦੇ ਪੰਜਾਬੀ ਸਟਾਫ਼ ਵੱਲੋਂ ਬਹੁਤ ਹੀ ਮਿਆਰੀ ਤੇ ਗੁਣਕਾਰੀ ਪੇਸ਼ਕਾਰੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਵਿੱਚ AQA ਦੀ ਕੁਰੀਕਲਮ (ਸਿਲੇਬਸ) ਵਿਭਾਗ ਦੀ ਮੁਖੀ ਜੂਡਿਥ ਰੋਲੈਂਡ-ਜੋਨਜ਼ ਨੇ ਬਹੁਤ ਹੀ ਵਿਸਥਾਰ ਵਿੱਚ ਪੰਜਾਬੀ GCSE ਦੇ ਔਣ ਵਾਲ਼ੇ ਇਮਤਿਹਾਨਾਂ ਸਬੰਧੀ ਹੋਣ ਵਾਲ਼ੀਆਂ ਤਬਦੀਲੀਆਂ ਦੀ ਰੂਪ ਰੇਖਾ ਪੰਜਾਬੀ ਅਧਿਆਪਕਾਂ ਨਾਲ਼ ਸਾਂਝੀ ਕੀਤੀ। ਇਸ ਸਮਾਗਮ ਵਿੱਚ ਸਾਊਥੈਂਪਟਨ, ਗ੍ਰੇਵਜੈਂਡ, ਡਰਬੀ, ਵੁਲਵਰਹੈਂਪਟਨ, ਸਾਊਥਾਲ, ਸਲੋਹ ਅਤੇ ਕਰੈਨਫੋਰਡ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਪੰਜਾਬੀ ਵਿਕਾਸ ਮੰਚ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਜਿਸ ਵਿੱਚ ਡਾ. ਮੰਗਤ ਰਾਏ ਭਾਰਦ੍ਵਾਜ, ਡਾ. ਬਲਦੇਵ ਸਿੰਘ ਕੰਦੋਲਾ, ਮਨਮੋਹਨ ਸਿੰਘ ਮਹੇੜੂ ਅਤੇ ਸ਼ਿੰਦਰ ਮਾਹਲ ਹਾਜਰ ਹੋਏ। ਜੂਡਿਥ ਤੋਂ ਬਾਅਦ ਡਾ. ਬਲਦੇਵ ਕੰਦੋਲਾ ਨੇ ਪੰਜਾਬੀ ਯੂਨੀਕੋਡ ਦੀ ਬਹੁਤ ਮਿਹਨਤ ਨਾਲ਼ ਤਿਆਰ ਕੀਤੀ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਕੀਤੀ ਜਿਸਦੀ ਸਾਰੇ ਹੀ ਅਧਿਆਪਕਾੰ ਨੇ ਭਰਪੂਰ ਸਰਾਹਨਾ ਕਰਦਿਆਂ ਇਸਨੂੰ ਮਨਚਿੱਤ ਲਾ ਕੇ ਸਿੱਖਣ ਅਤੇ ਵਰਤਣ ਦਾ ਪ੍ਰਣ ਕੀਤਾ ਤੇ ਨਾਲ਼ ਹੀ ਪੰਜਾਬੀ ਵਿਕਾਸ ਮੰਚ ਨੂੰ ਹਾਰਦਿਕ ਵਧਾਈ ਵੀ ਦਿੱਤੀ। ਨਾਲ਼ ਹੀ ਕਈ ਅਧਿਆਪਕਾਂ ਨੇ ਬਹੁਤ ਗੰਭੀਰ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਡਾ. ਬਲਦੇਵ ਜੀ ਨੇ ਤਰਕ ਸਹਿਤ ਜਵਾਬ ਦਿੱਤੇ। ਮਿ. ਚਾਂਦਲਾ ਦੇ ਦੱਸਣ ਮੁਤਾਬਿਕ AQA ਵੱਲੋਂ, ਡਾ. ਭਾਰਦ੍ਵਾਜ ਜੀ ਬਣਾਏ, 'ਲੋਕ ਲਿੱਪੀ' ਅੱਖਰਾਂ ਨਾਲ਼ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਦਰਪੇਸ਼ ਸਨ ਜੋ ਹੁਣ ਯੂਨੀਕੋਡ ਨਾਲ਼ ਹੱਲ ਹੋ ਜਾਣਗੀਆੰ। ਦੁਪਹਿਰ ਦੇ ਸੁਆਦਲੇ ਖਾਣੇ ਬਾਅਦ ਉਨ੍ਹਾਂ ਪੜ੍ਹਾਉਣ ਦੇ ਵੱਖ ਵੱਖ ਨਵੇਂ ਢੰਗਾਂ ਨਾਲ਼ ਅਧਿਆਪਕਾਂ ਲਈ ਜਾਣਕਾਰੀ ਭਰਪੂਰ ਉੱਚਤਮ ਪੇਸ਼ਕਾਰੀ ਕੀਤੀ ਜੋ ਆਪਣੀ ਮਿਸਾਲ ਆਪ ਹੀ ਸੀ। ਸਾਰੇ ਅਧਿਆਪਕਾਂ ਨੇ ਬਹੁਤ ਸਾਰੇ ਨਵੇਂ ਗੁਰ ਪਹਿਲੀ ਵਾਰ ਸਿੱਖੇ।

ਏਸੇ ਤਰਾਂ 5 ਮਾਰਚ ਨੂੰ ਗੁ. ਗੁਰੂ ਤੇਗ ਬਹਾਦਰ ਗੁਰਦਵਾਰਾ, ਲੈੱਸਟਰ ਵਿਖੇ ਵੀ ਇਸ ਕੀ-ਬੋਰਡ ਦੀ ਖਾਸ ਕਾਰਜਸ਼ਾਲਾ (ਵਰਕਸ਼ਾਪ) ਦਾ ਪ੍ਰਬੰਧ ਸ. ਮੁਹਿੰਦਰ ਸਿੰਘ ਸੰਘਾ ਅਤੇ ਕੌ. ਇੰਦਰਜੀਤ ਗੁਗਨਾਨੀ ਜੀ ਦੀ ਮੱਦਦ ਨਾਲ਼ ਕੀਤਾ ਗਿਆ ਜਿਸ ਵਿੱਚ ਪੰਜਾਬੀ ਸਕੂਲ ਦੇ ੧੨ ਅਧਿਆਪਕਾਂ ਨੇ, ਸਮੇਤ ਮੁੱਖ ਅਧਿਆਪਕਾ ਰਜਿੰਦਰ ਕੌਰ ਤੱਖਰ, ਨੇ ਭਾਗ ਲਿਆ। ਇਹ ਕੀ-ਬੋਰਡ ਦੀ ਮੁੱਢਲੀ ਜਾਣ-ਪਛਾਣ ਬਾਅਦ ਪਹਿਲੀ ਕਾਰਜਸ਼ਾਲਾ ਸੀ। ਸਭ ਅਧਿਆਪਕਾਂ ਵਲੋ ਹੀ ਅਥਾਹ ਰੁਚੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਸ. ਸੰਘਾ ਜੀ ਦਾ ਵਿਚਾਰ ਸੀ ਉਹ ਦਿਨ ਦੂਰ ਨਹੀਂ ਜਿਸ ਦਿਨ ਸੂਚਨਾ ਟੈਕਨਾਲੋਜੀ ਦੇ ਖੇਤ੍ਰ ਵਿਚ ਪੰਜਾਬੀ ਯੂਨੀਕੋਡ ਦਾ ਬੋਲਬਾਲਾ ਸਾਰੇ ਹੀ ਦੇਸ਼ ਵਿੱਚ ਹੋਵੇਗਾ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬੀ ਆਪਣੀ ਭਾਸ਼ਾ ਵਿੱਚ ਸੰਦੇਸ਼ ਅਥਾਹ ਖ਼ੁਸ਼ੀ, ਆਸਾਨੀ ਅਤੇ ਮਾਣ ਨਾਲ਼ ਪੜ੍ਹ ਸਕਣਗੇ।

ਇਸ ਸਿਖਲਾਈ ਦਾ ਅਗਲਾ ਕੋਰਸ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ, ਸਾਰੇ ਸਥਾਨਕ ਪੰਜਾਬੀ ਦੇ ਅਧਿਆਪਕਾਂ ਲਈ ਆਉਂਦੇ ਐਤਵਾਰ 12 ਮਾਰਚ ਨੂੰ ਹੋਵੇਗਾ। ਉਸਤੋਂ ਅਗਲਾ ਕੋਰਸ, ਸਿਰਫ ਅਧਿਆਪਕਾਂ ਵਾਸਤੇ, 19 ਮਾਰਚ ਨੂੰ ਗੁਰੂ ਨਾਨਕ ਗੁਰਦਵਾਰਾ, ਵੇਕਫੀਲਡ ਰੋਡ, ਬ੍ਰੈਡਫੋਰਡ ਵਿਖੇ ਹੋਵੇਗਾ। ਇਹ ਜਾਣਕਾਰੀ, ਮੰਚ ਦੇ ਮੁੱਖ ਸਕੱਤਰ ਸ਼ਿੰਦਰਪਾਲ ਸਿੰਘ ਵਲੋਂ ਪ੍ਰੈਸ ਦੇ ਨਾਮ ਜਾਰੀ ਕੀਤੀ ਸੂਚਨਾ ਤਹਿਤ ਦਿੱਤੀ, ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਕੀ-ਬੋਰਡ ਸਕੂਲਾਂ ਵਿੱਚ *ਜੀ.ਸੀ.ਐਸ.ਸੀ* ਅਤੇ *ਏ ਲੈਵਲ* ਦੀ ਪੰਜਾਬੀ ਪੜ੍ਹਾਈ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਈਕ੍ਰੋਸੌਫਟ ਵੱਲੋਂ ਇਹ ਕੀ-ਬੋਰਡ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕਾ ਹੈ ਤੇ ਹਰ ਨਵੇਂ ਵਿੰਡੋਜ਼ ਕੰਪਿਊਟਰ ਤੇ ਇਹ ਪਹਿਲਾਂ ਹੀ ਉਪਲਬਧ ਹੈ। ਸਿਰਫ ਇਸਦੀ ਅਥਾਹ ਸਮਰੱਥਾ ਨੂੰ ਜਾਨਣ, ਸਿੱਖਣ ਅਤੇ ਵਰਤਣ ਦੀ ਲੋੜ ਹੈ।

10/03/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ
'ਪਾਹੜਾ' ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)