ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸਿਏਸ਼ਨ) ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ
ਨਵਪ੍ਰੀਤ ਰੰਧਾਵਾ, ਕੈਲਗਰੀ

 

 

ਜੁਲਾਈ 15, ਸ਼ਨਿੱਚਰਵਾਰ ਕੈਲਸਾ (CALSA) ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਆਏ ਹੋਏ ਸਰੋਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤ ਦੇ ਦੌਰ ਵਿੱਚ ਸੱਭ ਤੋਂ ਪਹਿਲਾਂ 'ਰੈਡ ਐਫ ਐਮ ਆਈਡਲ 2016’ ਦੇ ਵਿਜੇਤਾ ਵਰਿੰਦਰ ਸੇਠੀ ਅਤੇ ਰਨਰਅਪ ਮਨਜੀਤ ਸੇਠੀ ਨੇ ਖ਼ੂਬਸੂਰਤ ਗ਼ਜ਼ਲਾਂ ਪੇਸ਼ ਕਰ ਕੇ ਮਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਜੋੜੇ ਨੇ ਆਪਣੀ ਕਲਾ ਨਾਲ ਸਰੋਤੇ ਝੂਮਣ ਲਾ ਦਿੱਤੇ। “ਅਕੈਡਮੀ ਔਫ ਇਨਡੀਯਨ ਕਲਾਸੀਕਲ ਮਿਊਜ਼ਿਕ” ਨਾਲ ਜੁੜੇ ਦੋ ਕਲਾਕਾਰਾਂ ਵੱਲੋਂ ਖ਼ੂਬਸੂਰਤ ਸੰਗੀਤਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਰੀਟਾ ਕਰਮਾਕਰ ਨੇ ਠੁਮਰੀ ਅਤੇ ਇਕ ਗ਼ਜ਼ਲ ਪੇਸ਼ ਕੀਤੀ ਜੋ ਜੱਸਬੀਰ ਚਾਹਲ “ਤਨਹਾ” ਦੀ ਲਿਖੀ ਹੋਈ ਸੀ। ਸ਼ਰੁਤੀ ਕੁਲਕਰਨੀ ਨੇ ਦਾਦਰਾ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਹੀ ਲਿਆ ਅਤੇ ਇਹਨਾਂ ਦੋਹਾਂ ਕਲਾਕਾਰਾਂ ਲਈ ਤਬਲੇ ਤੇ ਬਾ-ਕਮਾਲ ਸੰਗਤ ਕੀਤੀ ਸ. ਹਰਜੀਤ ਸਿੰਘ ਜੀ ਨੇ। ਆਏ ਹੋਏ ਸਾਰੇ ਸਰੋਤਿਆਂ ਅਤੇ ਮਹਿਮਾਨਾਂ ਨੇ ਉੱਚ ਪਾਏ ਦੇ ਸੈਮੀ-ਕਲਾਸੀਕਲ ਸੰਗੀਤ ਦਾ ਖ਼ੂਬ ਆਨੰਦ ਮਾਣਿਆਂ। ਕੈਲਸਾ ਦੀ ਟੀਮ ਮੈਂਬਰ ਗਗਨ ਬੁੱਟਰ ਨੇ ਇਸ ਪ੍ਰੋਗਰਾਮ ਵਿੱਚ ਸੰਗੀਤ ਅਤੇ ਅਦਬ ਦੇ ਅਨੋਖੇ ਸੁਮੇਲ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਇਹ ਪ੍ਰੋਗਰਾਮ ਜੋ ਕਿ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦੇ ਸਹਿਯੋਗ ਨਾਲ ਕੀਤਾ ਗਿਆ, ਇਸ ਦੇ ਅਗਲੇ ਅੱਧ ਵਿੱਚ ਪੰਜਾਬੀ ਅਤੇ ਉਰਦੂ ਸ਼ਾਇਰੀ ਦਾ ਦੌਰ ਚੱਲਿਆ। ਸਰੀ (BC) ਤੋਂ ਆਏ ਮੇਹਮਾਨ ਸ਼ਾਇਰ ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਰਾਜਵੰਤ ਰਾਜ ਅਤੇ ਕੈਲਗਰੀ ਤੋਂ ਕਰਾਰ ਬੁਖਾਰੀ ਅਤੇ ਜਾਵੇਦ ਨਿਜ਼ਾਮੀ ਹੁਰਾਂ ਨੇ ਆਪਣੇ ਕਲਾਮ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ। ਹਰ ਸ਼ਾਇਰ ਦੇ ਵਿਲੱਖਣ ਰੰਗ ਨੇ ਸਰੋਤਿਆਂ ਨੂੰ ਦਿਲ ਖੋਲਕੇ ਦਾਦ ਦੇਣ ਨੂੰ ਮਜਬੂਰ ਕਰ ਦਿੱਤਾ। ਫਜ਼ਾ ਵਿੱਚ ਕਵਿਤਾਵਾਂ ਅਤੇ ਗ਼ਜ਼ਲਾਂ ਨੇ ਕਿੱਕਲੀਆਂ ਪਾਈਆ, ਸ਼ਬਦ ਹੱਸੇ, ਰੂਹਾਂ ਸ਼ਰਸਾਰ ਹੋਈਆਂ ਅਤੇ ਲੋਕ ਝੂਮੇ। ਇਸ ਤਰ੍ਹਾਂ ਸ਼ਾਇਰੀ ਨੇ ਇੱਕ ਵੱਖਰੀ ਤਰ੍ਹਾਂ ਦਾ ਮਹੌਲ ਸਿਰਜ ਦਿੱਤਾ। ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਬਾਹਰ ਤੋਂ ਪੰਜ ਕਵੀ ਕਿਸੇ ਪ੍ਰੋਗਰਾਮ ਲਈ ਆਏ ਹੋਣ ਅਤੇ ਉਹ ਵੀ ਉੱਚ ਪੱਧਰ ਦੇ।

ਸਰੀ ਤੋਂ ਆਏ ਸ਼ਾਇਰਾਂ ਨੇ “ਪੰਜਾਬ ਭਵਨ” ਸਰੀ ਵੱਲੋਂ ਕੈਲਸਾ ਨੂੰ ਮਾਣ ਪੱਤਰ ਪੇਸ਼ ਕੀਤਾ ਜੋ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਬੜੀ ਨਿਮਰਤਾ ਨਾਲ ਸਵੀਕਾਰ ਕਰਦੇ ਹੋਏ “ਪੰਜਾਬ ਭਵਨ” ਸਰੀ ਦਾ ਦਿਲੀ ਧੰਨਵਾਦ ਕੀਤਾ। ਸਿਰਫ਼ ਦੋ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੰਸਥਾ ਕੈਲਸਾ ਲਈ ਇਸ ਤੋਂ ਵਡਾ ਮਾਣ ਹੋਰ ਕੀ ਹੋ ਸਕਦਾ ਸੀ? ਕੈਲਸਾ ਨੂੰ ਸਰੀ ਤੋਂ ਆਏ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਜੀ ਦੀ ਅਰੂਜ਼ ਤੇ ਲਿਖੀ ਹੋਈ ਕਿਤਾਬ “ਗ਼ਜ਼ਲ ਦੀ ਬਣਤਰ ਅਤੇ ਅਰੂਜ਼” ਰਲੀਜ਼ ਕਰਨ ਦਾ ਮਾਣ ਵੀ ਹਾਸਿਲ ਹੋਇਆ ਜਿਸਦੀ ਘੁੰਡ-ਚੁਕਾਈ ਤਾੜੀਆਂ ਦੀ ਗੂੰਜ ਵਿੱਚ ਕੀਤੀ ਗਈ।

ਇਸ “ਮਹਫ਼ਿਲੇ-ਸੰਗੀਤੋ-ਅਦਬ” ਦੀ ਖ਼ੂਬਸੂਰਤੀ ਇਹ ਰਹੀ ਕਿ ਇਸ ਵਿੱਚ ਆਮ ਸਰੋਤਿਆਂ ਦੇ ਨਾਲ ਨਾਲ ਕੈਲਗਰੀ ਦੀਆਂ ਬਾਕੀ ਸਾਹਿਤਕ ਸਭਾਵਾਂ ਦਾ ਭਰਪੂਰ ਯੋਗਦਾਨ ਰਿਹਾ। ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਕਰਕੇ ਇਹਨਾਂ ਹਸਤੀਆਂ ਦਾ ਧੰਨਵਾਦ ਜਿਹਨਾਂ ਇਸ ਮਹਫ਼ਿਲ ਦੀ ਰੌਣਕ ਵਧਾਈ:

ਸਾਹਿਤਕ ਹਸਤੀਆਂ: ਪ੍ਰੋ. ਸ਼ਮਸ਼ੇਰ ਸੰਧੂ, ਮੋਹਿੰਦਰਪਾਲ ਸਿੰਘ ਪਾਲ, ਇਕਬਾਲ ਖ਼ਾਨ, ਸਤਪਾਲ ਕੌਰ ਬੱਲ, ਜਸਵੀਰ ਸਿਹੋਤਾ, ਜਰਨੈਲ ਤੱਗੜ, ਜੋਗਿੰਦਰ ਸੰਘਾ, ਸੁਖਪਾਲ ਪਰਮਾਰ, ਬਲਵੀਰ ਗੋਰਾ, ਤਰਲੋਚਨ ਸੈਂਭੀ, ਅਮਤੁਲ ਮਤੀਨ ਖ਼ਾਨ ਅਤੇ ਰਜਿੰਦਰ ਕੌਰ ਚੋਹਕਾ

ਮੀਡੀਆ ਹਸਤੀਆਂ: ਗੁਰਦੀਪ ਕੌਰ ਪਰਹਾਰ, ਹਰਬੰਸ ਬੁੱਟਰ, ਰਾਜੇਸ਼ ਅੰਗਰਾਲ, ਰਿਸ਼ੀ ਨਾਗਰ, ਡਾ. ਹਰਭਜਨ ਢਿੱਲੋਂ, ਚੰਦ ਸਿੰਘ ਸਦਿਓੜਾ, ਬਲਜਿੰਦਰ ਸੰਘਾ, ਗੁਰਵਰਿੰਦਰ ਧਾਲੀਵਾਲ ਅਤੇ ਗੁਰਬਚਨ ਬਰਾੜ

ਸਮਾਜਕ ਹਸਤੀਆਂ: ਹੈਪੀ ਮਾਨ, ਸਰਬਦੀਪ (ਪ੍ਰੀਤ) ਬੈਦਵਾਨ, ਗੋਲਡਨ ਭਾਟੀਆ, ਅਸਜਦ ਬੁਖ਼ਾਰੀ, ਓਮੇਰ ਅਹਦ ਖ਼ਾਨ, ਵਸੀਮਾ ਸੁਲਤਾਨ, ਅਮਨ ਬਰਾੜ, ਸੁਖਵਿੰਦਰ ਬਰਾੜ, ਗੁਰਮੀਤ ਸਰਪਾਲ, ਮਾਸਟਰ ਭਜਨ ਸਿੰਘ, ਲਲਿਤਾ ਸਿੰਘ ਅਤੇ ਨਿਸ਼ੀਕਾਂਤ ਬਾਲੀ

ਸਰਬ ਅਕਾਲ ਟੀਮ: ਹਰਜੀਤ ਸਿੰਘ, ਹਰਦੀਪ ਸਿੰਘ ਅਤੇ ਰਾਜੇਸ਼ ਪਟੇਲ

ਕੈਲਸਾ ਟੀਮ: ਡਾ. ਅਮਨਦੀਪ ਖਟੌੜ, ਡਾ. ਸਤਿੰਦਰ ਸੋਹੀ, ਡਾ. ਰਮਨ ਗਿੱਲ, ਗੁਰਦੀਸ਼ ਕੌਰ ਗਰੇਵਾਲ, ਲੱਕੀ ਚੀਮਾ, ਸ਼ੀਤਲ ਚੀਮਾ, ਗਗਨ ਬੁੱਟਰ, ਸ਼ਾਲੂ ਗਰੇਵਾਲ, ਹਰਦੀਪ ਸਿੰਘ, ਵਿਕਰਮ ਚਾਹਲ, ਜਵਾਦ ਮਲਿਕ, ਲਵਦੀਪ ਬਰਾੜ ਅਤੇ ਬੌਬੀ

ਸਪੌਂਸਰਸ: ਅਲੀਮ ਉੱਦੀਨ, ਆਰ. ਸਿੰਘ ਪ੍ਰੋਫੈਸ਼ਨਲ ਕਾਰਪੋਰੇਸ਼ਨ, ਗਗਨ ਬੁੱਟਰ (ਸਾਈ ਪੇਂਟਸ)

ਅਖੀਰ ਵਿੱਚ ਜਸਬੀਰ ਚਾਹਲ ਜੀ ਨੇ ਇਸ “ਮਹਫ਼ਿਲੇ-ਸੰਗੀਤੋ-ਅਦਬ” ਦੀ ਪੂਰੀ ਸਫ਼ਲਤਾ ਲਈ ਆਪਣੇ ਸਪੌਂਸਰਸ, ਡੋਨਰਸ, ਮੀਡੀਆ, ਕੈਲਸਾ ਟੀਮ ਅਤੇ ਸਹਯੋਗੀ ਸੰਸਥਾ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦਾ ਸ਼ੁਕਰਾਨਾ ਅਦਾ ਕੀਤਾ ਜਿਹਨਾਂ ਦੀ ਵੱਖ-ਵੱਖ ਤਰੀਕੇ ਰਾਹੀਂ ਕੀਤੀ ਗਈ ਮਦਦ ਸਦਕਾ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ।
ਕੈਲਗਰੀ ਦੇ ਉਰਦੂ ਸ਼ਾਇਰ ਜਾਵੇਦ ਨਿਜ਼ਾਮੀ ਜੀ ਨੇ ਜੋ ਕਲਾਮ ਪੜ੍ਹਿਆ, ਉਸ ਵਿੱਚੋਂ ਇਕ ਸ਼ੇ’ਰ ਪੇਸ਼ ਹੈ:

“ਨਾ ਸਿਆਸਤ ਨਾ ਧਰਮ ਕਾ ਜ਼ਿਕਰ ਹੋਤਾ ਹੈ ਯਹਾਂ,
ਜਿਸ ਮੇਂ ਘਰ ਹੈ ਬਸ ਮੁਹੱਬਤ ਕਾ, ਚਲਨ ਹੈ ਕੈਲਸਾ”

ਹੋਰ ਜਾਣਕਾਰੀ ਲਈ ਜਸਬੀਰ ਚਾਹਲ ਨਾਲ ਫੇਸਬੁਕ ਤੇ ਜਾਂ ਫੋਨ 403-667-0128 ਤੇ ਸੰਪਰਕ ਕੀਤਾ ਜਾ ਸਕਦਾ ਹੈ।

01/08/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸਿਏਸ਼ਨ) ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ
ਨਵਪ੍ਰੀਤ ਰੰਧਾਵਾ, ਕੈਲਗਰੀ
ਪ੍ਰਿੰ. ਬਹਾਦਰ ਸਿੰਘ ਗੋਸਲ 'ਲਾਈਫ਼-ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ
 ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿਰਮੌਰ ਨਾਟਕਕਾਰ ਪ੍ਰੋ: ਔਲਖ ਅਤੇ ਵਿਦਵਾਨ ਲੇਖਕ ਰਾਮੂਵਾਲੀਆ ਦੇ ਅਕਾਲ ਚਲਾਣੇ ਤੇ ਸ਼ੋਕ ਇੱਕਤਰਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਜਿਲਾ ਸੰਗਰੂਰ ਦੇ ਪਿੰਡ ਦੁੱਗਾਂ ਵਿਖੇ ਚੱਲ ਰਿਹਾ ਸਕਿੱਲ ਸੈਂਟਰ, ਬਣਿਆ ਬੱਚਿਆਂ ਲਈ ਆਸ ਦੀ ਕਿਰਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਨਾਰਵੇ ਦੇ ਲੋਕਾ ਦਾ ਪੈਡੂ ਮੇਲਾ - ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਚੰਦਨ ਨੇਗੀ ਨੂੰ ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ` ਪ੍ਰਦਾਨ
ਦਵਿੰਦਰ ਪਟਿਆਲਵੀ, ਪਟਿਆਲਾ
ਕੈਸਰ ਰੋਕੂ ਸੰਸਥਾਵਾ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕੱਲਬ ਨਾਰਵੇ ਵੱਲੋ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ,  ਨਾਰਵੇ
“ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ” (CALSA) - ਨਵੀਂ ਸੋਚ ਨਵਾਂ ਉਪਰਾਲਾ
ਜਸਬੀਰ ਚਾਹਲ, ਕੈਲਗਰੀ
ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਜ਼ਾਦ ਸਪੋਰਟਸ ਕਲਚਰਲ ਕਲੱਬ (ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਡਾ. ਹਰਸ਼ ਚੈਰੀਟੇਬਲ ਟਰੱਸਟ ਵੱਲੋਂ 133 ਜ਼ਰੂਰਤਮੰਦ ਬੱਚੀਆਂ ਨੂੰ ਚੈਕ ਵੰਡੇ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਖੂਬ ਸਫਲ ਰਿਹਾ, ਸਾਹਿਤ ਸਭਾ ਗੁਰਦਾਸਪੁਰ (ਰਜਿ.) ਦਾ ਮਾਂ-ਦਿਵਸ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਜੋਗਿੰਦਰ ਸੰਘਾ ਦੀ ਪੁਸਤਕ 'ਮੇਰਾ ਸਫ਼ਰ ਮੇਰਾ ਸੁਪਨਾ' ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਦਿਸ਼ਾ ਨੂੰ ਮਿਲਿਆ ਸਥਾਨਕ ਜਥੇਬੰਦੀਆਂ ਦਾ ਭਰ੍ਹਵਾਂ ਹੁੰਘਾਰਾ
ਸੁਰਜੀਤ ਕੌਰ, ਟਰਾਂਟੋ
ਐਕਟਿਵ ਪੰਜਾਬੀ ਸੰਸਥਾ ਦੀ ਇਕੱਤਰਤਾ 'ਚ ਬਰਤਾਨਵੀ ਜੰਮਪਲ ਨਾਵਲਕਾਰ ਰੂਪ ਢਿੱਲੋਂ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ
ਖੇਤੀਬਾੜੀ ਯੂਨੀਵਰਸਿਟੀ ਦੀ ਬੱਕਰੀ ਨੇ ਦੁੱਧ ਤਾਂ ਦਿੱਤਾ, ਪਰ ਮੀਂਗਣਾਂ ਘੋਲ ਕੇ
ਪਲਵਿੰਦਰ, ਲੁਧਿਆਣਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਪਰੋਗਰਾਮ ਨਿਹਾਇਤ ਸਫਲ ਰਿਹਾ
ਅਜ਼ੀਮ ਸ਼ੇਖ਼ਰ, ਲੰਡਨ
ਗੁਰਿੰਦਰ ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ 'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ
ਫ਼ਿੰਨਲੈਂਡ ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ ਖੂਬ ਰੰਗ ਬੰਨਿਆ
ਵਿੱਕੀ ਮੋਗਾ, ਫ਼ਿੰਨਲੈਂਡ
ਪ੍ਰਵਾਸੀ ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫ਼ਿੰਨਲੈਂਡ ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਗਲੋਬਲ ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ
ਅਮਿੱਟ ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ
'ਪਾਹੜਾ' ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)