ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
 ਬਲਜਿੰਦਰ ਸੰਘਾ, ਕੈਲਗਰੀ (06/02/2018)

sangha


calgary

 

... ਹੋ ਸਕਿਆ ਤਾਂ ਅਜਿਹੇ ਗਾਇਕਾਂ ਦੇ ਵੀਜ਼ੇ ਰੁਕਵਾਉਣ ਲਈ ਅੰਬੈਸੀ ਨਾਲ ਵੀ ਰਾਬਤਾ ਕੀਤਾ ਜਾਵੇਗਾ
ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ‘ਤੇ ਸਿੱਖ ਵਿਰਸਾ ਇੰਟਰਨੈਸ਼ਨਲ (ਮੈਗਜ਼ੀਨ) ਵੱਲੋਂ ਸਾਂਝੇ ਤੌਰ ਤੇ ਲੱਚਰ, ਹਿੰਸਕ, ਨੰਗੇਜ਼ਵਾਦ ਅਤੇ ਨਸ਼ਿਆਂ ਨੂੰ ਪਰਮੋਟ ਕਰਨ ਵਾਲੀ ਪੰਜਾਬੀ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਹਰਚਰਨ ਸਿੰਘ ਪਰਹਾਰ ਅਤੇ ਮਾਸਟਰ ਭਜਨ ਸਿੰਘ ਨੇ ਇਸ ਸਬੰਧੀ ਪਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜੇ ਗਾਇਕ ਤੇ ਲੇਖਕ ਲੱਚਰਤਾ, ਨੰਗੇਜ਼ਵਾਦ, ਹਿੰਸਾ, ਹਥਿਆਰ ਕਲਚਰ, ਗੈਂਗਵਾਦ, ਜੱਟਵਾਦ, ਨਸਲਵਾਦ, ਔਰਤਾਂ ਪ੍ਰਤੀ ਭੱਦੀ ਸ਼ਬਦਾਵਾਲੀ ਆਦਿ ਵਰਗੇ ਗੀਤ ਲਿਖ਼ਦੇ ਜਾਂ ਗਾਉਂਦੇ ਹਨ, ਉਹਨਾਂ ਦਾ ਪੂਰੇ ਸਗੰਠਤ ਢੰਗ ਨਾਲ ਵਿਰੋਧ ਕੀਤਾ ਜਾਵੇਗਾ ਨਾ ਕਿ ਸਿਰਫ਼ ਬਿਆਨਬਾਜ਼ੀ। ਇਸ ਲਈ ਕਈ ਕਦਮ ਚੁੱਕੇ ਜਾਣਗੇ ਜਿਸ ਵਿਚ ਜਿਵੇਂ ਲੋਕਾਂ ਵਿਚ ਇਹੋ ਜਿਹੀ ਗਾਇਕੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਤਾਂ ਕਿ ਲੋਕ ਇਸਦੇ ਮਾਰੂ ਪ੍ਰਭਾਵਾਂ ਬਾਰੇ ਜਾਣ ਸਕਣ ਅਤੇ ਆਪਣੇ ਬੱਚਿਆਂ ਨੂੰ ਬਚਾ ਲੈਣ, ਗਾਇਕਾਂ ਦੇ ਵਿਦੇਸ਼ਾਂ ਵਿਚਲੇ ਸ਼ੋਆਂ ਦੇ ਪਰਮੋਟਰਾਂ ਨੂੰ ਅਜਿਹੇ ਸ਼ੋਅ ਨਾ ਕਰਵਾਉਣ ਲਈ ਕਿਹਾ ਜਾਵੇਗਾ, ਸ਼ੋਆਂ ਦੇ ਸਪਾਂਸਰ ਵਪਾਰੀਆਂ ਨੂੰ ਅਜਿਹੇ ਸ਼ੋਆਂ ਲਈ ਸਹਾਇਤਾ ਨਾ ਦੇਣ ਲਈ ਕਿਹਾ ਜਾਵੇਗਾ, ਘਰੇਲੂ ਅਤੇ ਜਨਤਕ ਸਮਾਗਮਾਂ ਤੇ ਡੀ ਜੇ ਰਾਹੀਂ ਅਜਿਹੀ ਗਾਇਕੀ ਨੂੰ ਪਰਮੋਟ ਕਰਨ ਤੋਂ ਰੋਕਣ ਲਈ ਯਤਨ ਕੀਤੇ ਜਾਣਗੇ।

ਇਲੈਕਟਰੌਨਿਕ ਮੀਡੀਆ (ਰੇਡੀਓ ਤੇ ਟੀ.ਵੀ.) ‘ਤੇ ਅਜਿਹੇ ਗੀਤਾਂ ਨੂੰ ਪਰਮੋਟ ਕਰਨ ਤੋਂ ਰੋਕਣ ਲਈ ਅਪੀਲ ਕੀਤੀ ਜਾਵੇਗੀ। ਲੋਕਲ ਗਿੱਧਾ, ਭੰਗੜਾ ਸਿਖਾ ਰਹੇ ਗਰੁੱਪਾਂ ਨੂੰ ਬੱਚਿਆਂ ਨੂੰ ਸਿਖਾਂਉਣ ਮੌਕੇ ਅਜਿਹੇ ਗੀਤਾਂ ਪ੍ਰਤੀ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਸੰਭਵ ਹੋਇਆ ਤਾਂ ਅਜਿਹੇ ਗਾਇਕਾਂ ਦੇ ਵੀਜ਼ੇ ਰੁਕਵਾਉਣ ਲਈ ਅੰਬੈਸੀ ਨਾਲ ਵੀ ਪੱਤਰ ਵਿਹਾਰ ਕੀਤਾ ਜਾਵੇਗਾ। ਇਸ ਬਾਰੇ ਬੋਲਦਿਆਂ ਹਰਚਰਨ ਸਿੰਘ ਪਰਹਾਰ ਅਤੇ ਮਾਸਟਰ ਭਜਨ ਸਿੰਘ ਨੇ ਇਹ ਵੀ ਕਿਹਾ ਕਿ ਇਹਨਾਂ ਗਾਇਕਾਂ ਨੂੰ ਪਰਮੋਟ ਕਰਨ ਵਾਲਿਆਂ ਅਤੇ ਸ਼ੋਅ ਕਰਵਾਉਣ ਵਾਲਿਆਂ ਨੂੰ ਸੁਚੇਤ ਕੀਤਾ ਜਾਵੇਗਾ ਕਿ ਤੁਸੀਂ ਆਪਣੀ ਐਨਰਜ਼ੀ ਅਤੇ ਪੈਸਾ ਲਾ ਕੇ ਇਹਨਾਂ ਨੂੰ ਸੱਦਦੇ ਹੋ ਤੇ ਆਪਣੀਆਂ ਹੀ ਧੀਆਂ-ਭੈਣਾਂ ਨੂੰ ਪੁਰਜੇ, ਪਟੋਲੇ ਦੱਸਦੇ, ਗੰਨਾਂ ਨਾਲ ਬੰਦੇ ਮਾਰਨ ਦੀ ਪੁੱਠੀ ਸਿੱਖਿਆ ਦਿੰਦੇ, ਧੀਆਂ-ਭੈਣਾਂ ਨੂੰ ਘਰੋਂ ਚੁੱਕਣ ਦੀਆਂ ਧਮਕੀਆਂ ਦਿੰਦੇ, ਕਰਜ਼ੇ ਵਿਚ ਡੁੱਬ ਚੁੱਕੀ ਕਿਸਾਨੀ ਨੂੰ ਵੱਡੀਆਂ ਕਾਰਾਂ ਤੇ ਕੋਠੀਆਂ ਰਾਹੀਂ ਫੋਕੀ ਸ਼ੋਹਰਤ ਵੱਲ ਧੱਕਦੇ, ਕੈਨੇਡਾ ਅਮਰੀਕਾ ਵਿਚ ਜੰਮੀਆਂ ਆਪਣੀਆਂ ਬੱਚੀਆਂ ਨੂੰ ਵਿਦੇਸ਼ੀ ਮਾਲ ਤੇ ਪਤਾ ਨੀ ਕੀ-ਕੀ ਘਟੀਆ ਸ਼ਬਦਾਂ ਰਾਹੀ ਸੰਬੋਧਨ ਕਰਦੇ ਹਨ। ਪਰ ਪੱਲਿਓ ਮਿਹਨਤ ਨਾਲ ਕਮਾਏ ਡਾਲਰ ਲਾ ਕੇ ਇਹਨਾਂ ਨੂੰ ਸੱਦਣ ਵਾਲੇ ਇਹਨਾਂ ਬੇਇੱਜਤੀ ਭਰੇ ਬੋਲਾਂ ਤੇ ਇਹਨਾਂ ਸ਼ੋਆਂ ਵਿਚ ਆਪਣੇ ਹੀ ਪਰਿਵਾਰਾਂ ਨਾਲ ਮੂਹਰਲੀਆਂ ਸੀਟਾਂ ਤੇ ਬੈਠੇ ਲਲਕਾਰੇ ਮਾਰਦੇ ਹਨ।

ਉਹਨਾਂ ਇਹੋ ਜਿਹੇ ਸਮਾਗਮਾਂ ਦੇ ਪੋਸਟਰ ਰੀਲੀਜ਼ ਸਮਾਗਮਾਂ ਵਿਚ ਰਾਜਸੀ ਲੀਡਰਾਂ ਦੇ ਆਉਣ ਤੇ ਦੁੱਖ ਜ਼ਾਹਿਰ ਕੀਤਾ। ਗਿੱਧੇ-ਭੰਗੜੇ ਦੇ ਗਰੁੱਪਾਂ ਦੇ ਆਏ ਦਿਨ ਹੁੰਦੇ ਸਮਾਗਮ ਕਮਿਊਨਟੀ ਲਈ ਕੀ ਸੇਧ ਦਿੰਦੇ ਹਨ ਇਸ ਬਾਰੇ ਵੀ ਗੱਲ ਕੀਤੀ। ਕਮਲਪ੍ਰੀਤ ਪੰਧੇਰ ਨੇ ਕਿਹਾ ਕਿ ਸਿਰਫ ਸੱਗੀ ਫੁੱਲ ਪਾਉਣੇ ਹੀ ਪੰਜਾਬੀ ਸੱਭਿਆਚਾਰ ਨਹੀਂ ਬਲਕਿ ਸਾਨੂੰ ਇਹਨਾਂ ਦੇਸ਼ਾਂ ਵਿਚ ਆਪਣੇ-ਆਪ ਨੂੰ ਹੋਰ ਗਿਆਨਵਾਨ ਕਰਕੇ ਆਪਣੇ ਅਮੀਰ ਵਿਰਸੇ ਦੇ ਰੰਗ ਵਿਦਵਤਾ ਨਾਲ ਦਿਖਾਉਣੇ ਚਾਹੀਦੇ ਹਨ। ਹਰਚਰਨ ਸਿੰਘ ਪਰਹਾਰ ਅਤੇ ਮਾਸਟਰ ਭਜਨ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਨੂੰ ਜਨਤਕ ਕਰਨ ਲਈ ਹੋਰ ਆਮ ਸਹਿਮਤੀ ਵਾਲੀਆਂ ਸਮਾਜਿਕ, ਧਾਰਮਿਕ, ਸਾਹਿਤਕ ਸੰਸਥਾਵਾਂ ਨੂੰ ਨਾਲ ਲੈ ਕੇ ਅਗਲੇ ਪਰੋਗਰਾਮ ਉਲੀਕੇ ਜਾਣਗੇ। ਇਸ ਸਮੇਂ ਉਹਨਾਂ ਮੀਡੀਆ ਕਲੱਬ ਦੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਈ ਵਿਚਾਰਾਂ ਉੱਤੇ ਆਪਸੀ ਉਸਾਰੂ ਗੱਲ-ਬਾਤ ਵੀ ਹੋਈ। ਉਹਨਾਂ ਇਸ ਪਰੈਸ ਕਾਨਫਰੰਸ ਵਿਚ ਪਹੁੰਚੇ ਪੰਜਾਬੀ ਮੀਡੀਆ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।  (06/02/2018)

 

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)