ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ     (29/04/2018)

 


bhupindra

 

ਮੋਗਾ- ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ  ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 108ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸਕੂਲੀ  ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਜਲੀ ਸਮਾਰੋਹ ਦਾ ਆਰੰਭ ਕੀਤਾ। ਸਕੂਲ ਦੇ  ਅਧਿਕਾਰੀਆਂ, ਪਰਿਵਾਰਿਕ ਮੈਬਰਾਂ ਅਤੇ ਇਲਾਕੇ ਦੀਆਂ ਜਾਣੀਆ ਮਾਣੀਆ ਸ਼ਖਸੀਅਤਾ ਵੱਲੋ  ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ ਕੱਦ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰ ਉਨਾ ਨੂੰ ਸੱਚੀ ਸ਼ਰਧਾਜਲੀ ਭੇਟ ਕੀਤੀ।

ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ  ਵੱਲੋ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਹਨਾ ਨੇ ਇੱਕ ਸਦੀ ਪਹਿਲਾ ਆਪਣੇ ਇਲਾਕੇ 'ਚ ਵਿਦਿਆ ਨੂੰ ਸਾਖਾਰ ਕਰਨ  ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ ਪ੍ਰੇਰਿਤ ਕਰ  ਇਸ ਸਕੂਲ ਤੋ ਇਲਾਵਾ ਚਹੂੜਚੱਕ ਪਿੰਡ 'ਚ ਸਕੂਲ, ਸਰਕਾਰੀ ਸਕੂਲ ਮਹਿਣਾ (ਮੋਗਾ) ਇੱਕ ਸਕੂਲ  ਜ਼ਿਲਾ ਲੁਧਿਆਣੇ 'ਚ, ਇੱਕ ਸਕੂਲ ਜ਼ਿਲਾ ਫਿਰੋਜਪੁਰ 'ਚ ਆਪਣੀ ਕਮਾਈ,ਪਰਿਵਾਰਿਕ ਪੁਸ਼ਤੀ ਜਮੀਨਾ ਦੇ ਕਮਾਈ ਦੇ ਸਾਧਨ ਅਤੇ ਦੇਸ਼ ਵਿਦੇਸ਼ ਤੋਂ ਉਗਰਾਹੀ ਕਰ ਇਮਾਰਤਾਂ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫਖ਼ਰ ਹੈ ਕਿ ਇਸ ਸਕੂਲ 'ਚ ਪੜੇ ਵਿਦਿਆਰਥੀ ਦੇਸ਼ ਵਿਦੇਸ਼ 'ਚ ਉੱਚ ਅਹੁਦਿਆ, ਚੰਗੇ ਕਾਰੋਬਾਰਾ ਆਦਿ ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ ਕੈਪਟਨ ਗੁਰਦਿੱਤ ਸਿੰਘ ਗਿੱਲ (ਚਹੂੜਚੱਕ) ਨੂੰ ਸੱਚੀ ਸ਼ਰਧਾਜਲੀ ਭੇਟ ਕਰ ਰਹੇ ਹਨ।

ਇਸ ਮੌਕੇ ਕੈਪਟਨ ਗਿੱਲ ਦੀ ਪ੍ਹੀੜੀ ਦੇ ਪਰਿਵਾਰਿਕ ਮੈਬਰਾਂ ਚੋ ਸ੍ਰ: ਜਸਮੇਲ ਸਿੰਘ ਗਿੱਲ, ਮਨਮੋਹਨ ਸਿੰਘ ਗਿੱਲ, ਡਿੰਪੀ ਗਿੱਲ (ਨਾਰਵੇ) ਹਰਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਢਿੱਲੋ, ਪਰਿਵਾਰ ਦੀ ਬੀਬੀਆ, ਦੋਸਤ ਮਿੱਤਰ ਮਿੱਕੀ, ਬੰਟੀ, ਪੱਤਵੰਤੇ ਸ਼ਹਿਰੀ  ਸਮੂਹ ਅਧਿਕਾਰੀਆਂ ਅਤੇ ਵਿਦਿਆਰਥੀ ਹਾਜ਼ਰ ਸਨ। ਕੈਪਟਨ ਗੁਰਦਿੱਤ ਸਿੰਘ ਗਿੱਲ ਪਰਿਵਾਰ ਦੀ ਪੀੜ੍ਹੀ ਦੇ ਦੂਸਰੇ ਮੈਬਰ, ਜੋ ਵਿਦੇਸ਼ਾ ਵਿੱਚ ਵੱਸਦੇ ਹਨ,  ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਵਿਸ਼ੇਸ ਉਪਰਾਲੇ 'ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ  ਲਈ ਪ੍ਰਣ ਲਿਆ। ਜ਼ਿਕਰਯੋਗ ਹੈ ਪਹਿਲਾਂ ਪਰਿਵਾਰਿਕ ਮੈਬਰਾਂ ਨੂੰ ਇਸ ਸੰਬੱਧੀ ਜਾਣਕਾਰੀ ਨਹੀ ਸੀ ਪਰ ਸਕੂਲ ਦੇ ਸਾਬਕਾ ਪ੍ਰਿਸੀਪਾਲ ਸ੍ਰ ਦਰਸ਼ਨ ਸਿੰਘ (ਦਾਉਧਰ) ਹੋਰਾਂ ਦੀ ਅਣਥੱਕ ਮਹਿਨਤ ਅਤੇ ਉਹਨਾ  ਨੇ  ਪੁਰਾਣੇ  ਰਿਕਾਰਡ  ਪ੍ਰਾਪਤ ਕਰ  ਇਸ ਸਕੂਲ ਦੇ ਬਾਨੀ ਕੈਪਟਨ ਸ੍ਰ:  ਗੁਰਦਿੱਤ ਸਿੰਘ ਗਿੱਲ  ਜੀ ਦਾ ਅਪ੍ਰੈਲ 25, 2013 ਨੂੰ ਸਕੂਲ ਪਰਿਸਰ 'ਚ ਇਹ ਆਦਮ ਕੱਦ ਬੁੱਤ ਸਥਾਪਿਤ ਕਰ  ਸੱਚੀ ਸ਼ਰਧਾਜਲੀ ਦਿੱਤੀ।

ਗਿੱਲ ਪਰਿਵਾਰ ਦੀ ਪੀੜ੍ਹੀ 'ਚੋ  ਡਿੰਪੀ ਗਿੱਲ (ਨਾਰਵੇ ਵਾਸੀ) ਹਰ ਸਾਲ  ਆਪਣੇ ਰੁਝਾਵੇ ਭਰੀ ਜਿੰਦਗੀ 'ਚੋ ਸਮਾ ਕੱਢ ਅਪ੍ਰੈਲ ਮਹੀਨੇ ਨਾਰਵੇ ਤੋਂ ਮੋਗਾ ਜਾ 25 ਤਾਰੀਕ  ਨੂੰ  ਆਪਣੇ ਵੱਡੇ ਵੱਡੇਰਿਆ ਦੇ ਵਿਦਿਆ ਦੇ ਖੇਤਰ 'ਚ ਕੀਤੇ ਇਸ ਯੋਗਧਾਨ  ਤੇ ਉਹਨਾ ਦੀ ਬਰਸੀ ਮੌਕੇ  ਸਕੂਲ ਸਟਾਫ, ਵਿਦਿਆਰਥੀਆਂ  'ਤੇ ਇਲਾਕੇ ਦੇ ਲੋਕਾ  ਨਾਲ  ਮਿਲ ਉਹਨਾ ਨੂੰ  ਸੱਚੀ ਸ਼ਰਧਾਂਜਲੀ ਭੇਟ ਕਰਦੇ ਹਨ।

Rupinder Dhillon Moga journalist
Norway 0047 48051951

bhupindra


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

  bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)