ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ 
ਰਸ਼ਪਾਲ ਸਿੰਘ, ਹੁਸ਼ਿਆਰਪੁਰ     (30/04/2018)

rashpal


hoshiarpur

 

ਹੁਸ਼ਿਆਰਪੁਰ — ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ "ਪੰਜਾਬੀ ਵਿਕਾਸ ਮੰਚ ਯੂ.ਕੇ." ਅਤੇ "ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ" ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ: ਮੋਹਣ ਸਿੰਘ ਲੇਹਲ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਹੀਰਾਂ (ਹੁਸ਼ਿਆਰਪੁਰ) ਵਿਖੇ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਵਿਭਾਗ ਦੇ ਉੱਦਮ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਪਿਊਟਰ ਅਧਿਆਪਕਾਂ ਨੇ ਉਚੇਚਾ ਹਿੱਸਾ ਲਿਆ।

ਸੈਮੀਨਾਰ ਦੀ ਆਰੰਭਤਾ ਕਰਦਿਆਂ ਸ: ਮੋਹਣ ਸਿੰਘ ਲੇਹਲ ਨੇ ਕਿਹਾ ਕਿ ਭਾਸ਼ਾ ਮਨੁੱਖੀ ਜਜ਼ਬਿਆਂ ਦੇ ਪ੍ਰਗਟਾਅ ਦਾ ਮਾਧਿਅਮ ਹੈ। ਭਾਸ਼ਾਈ ਵਿਕਾਸ ਦਾ ਸਿਧਾਂਤ ਹਰ ਭਾਸ਼ਾ ਉੱਪਰ ਲਾਗੂ ਹੁੰਦਾ ਹੈ। ਪੰਜਾਬੀ ਭਾਸ਼ਾ ਕੋਲ ਅਨੇਕਾਂ ਉੱਚ ਕੋਟੀ ਦੇ ਭਾਸ਼ਾ ਵਿਗਿਆਨੀ ਵਿਦਮਾਨ ਹਨ। ਕੰਪਿਊਟਰ ਜਗਤ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਸਮੇਂ ਦੀ ਮੰਗ ਹੈ। ਉਹਨਾਂ ਸੈਮੀਨਾਰ ਆਯੋਜਕਾਂ ਦੀ ਅਤੇ ਭਾਗੀਦਾਰ ਅਧਿਆਪਕਾਂ ਦੀ ਸ਼ਲਾਘਾ ਕੀਤੀ।

ਮੁੱਖ ਬੁਲਾਰਾ ਸ: ਸ਼ਿੰਦਰਪਾਲ ਸਿੰਘ ਯੂ.ਕੇ. ਨੇ ਸਲਾਈਡਾਂ ਰਾਹੀਂ ਤਕਨੀਕੀ ਸ਼ੈਸ਼ਨ ਵਿਚ ਵਡਮੁੱਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਫੌਂਟ ਦੇ ਮਿਆਰੀਕਰਣ ਦੀ ਸਮੱਸਿਆ ਦਾ ਹੱਲ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਵਿਭਾਗ ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ਼ ਅਡਵਾਂਸਡ ਵਿਭਾਗ ਵਲੋਂ 30-40 ਸਾਲ ਪਹਿਲਾਂ ਕਰ ਲਿਆ ਗਿਆ ਸੀ। ਪ੍ਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਹੁਣ ਪਿਛਲੇ 20-25 ਸਾਲ ਤੋਂ ਯੂਨੀਕੋਡ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਪੰਜਾਬੀ ਦੇ ”ਮਿਆਰੀ” ਫੌਂਟ ਹਰ ਨਵੇਂ ਕੰਪਿਊਟਰ’ਤੇ ਉਪਲਬਧ ਹਨ। ਦੁਨੀਆਂ ਭਰ ਵਿਚ ਇਕੋ ਇਕ ਮਿਆਰੀ ਕੀ-ਬੋਰਡ ਜਿਸ ਦੀ ਵਰਤੋਂ ਅਤੇ ਇਸ ਦੇ ਨਤੀਜੇ ਸੰਸਾਰ ਭਰ ਦੇ ਹਰ ਵਿੰਡੋਜ਼ ਆਈਪੈਡ, ਲੈਪਟੌਪ ਅਤੇ ਡੈਸਕਟੌਪ ਕੰਪਿਊਟਰ ਇਕ ਸਮਾਨ ਹਨ। ਗੂਗਲ ਅਤੇ ਹੋਰ ਭਾਲ਼ ਇੰਜਣਾਂ’ਤੇ ਪੰਜਾਬੀ ਵਿਚ ਭਾਲ ਸੰਭਵ ਹੈ।ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਪੰਜਾਬੀ’ਚ ਤਾਲ਼ਮੇਲ਼ ਕਰਨ ਵਿਚ ਅਤੇ ਈਮੇਲ ਰਾਹੀਂ ਭੇਜੇ ਕਿਸੇ ਵੀ ਦਸਤਾਵੇਜ਼ ਵਿਚ ਸੋਧ ਕਰਨੀ ਬਹੁਤ ਹੀ ਆਸਾਨੀ ਬਣ ਰਹੀ ਹੈ। ਕਿਸੇ ਹੋਰ ਸੌਫਟਵੇਅਰ ਜਾਂ ਕਨਵਰਟਰ ਦੀ ਉੱਕਾ ਹੀ ਲੋੜ ਨਹੀਂ ਹੈ।

ਡਾ: ਗੁਰਇਕਬਾਲ ਸਿੰਘ ਕਾਹਲੋਂ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬੀ ਦੇ ਅਣਮਿਆਰੀ ਕੀ-ਬੋਰਡਾਂ ਕਾਰਨ ਹੀ ਅੱਜ ਤੱਕ ਭਾਰੀ ਭੰਬਲਭੂਸਾ ਬਣਿਆ ਹੋਇਆ ਹੈ ਅਤੇ ਯੂਨੀਕੋਡ ਸਮਝਣ, ਸਿੱਖਣ ਜਾਂ ਨਾ ਵਰਤਣ ਦਾ ਮੁੱਖ ਕਾਰਨ ਹੀ ਇਹ ਹੈ। ਇੰਸਕ੍ਰਿਪਟ ਦੀ ਵਰਤੋਂ ਦੇ ਮੁੱਖ ਪਹਿਲੂਆਂ ਦਾ ਵਰਣਨ ਕੀਤਾ ਕਿ ਸਾਰੀਆਂ ਲਗਾ-ਮਾਤਰਾ ਕੀ-ਬੋਰਡ ਦੀਆਂ ਪਹਿਲੀਆਂ ਦੋ ਕਤਾਰਾਂ ਵਿਚ ਹੀ ਦਰਜ ਹਨ। ਪੰਜਾਬੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਦੀ ਵਰਤੋਂ ਕਰਨੀ ਵੀ ਆਸਾਨ ਹੈ। ਹਿੰਦੀ ਤੇ ਗੁਜਰਾਤੀ ਆਦਿਕ ਭਾਸ਼ਾਵਾਂ ਦੀਆਂ ਕੁੰਜੀਆਂ ਵੀ ਉਸੇ ਥਾਂ’ਤੇ ਹਨ।
ਸ: ਰਸ਼ਪਾਲ ਸਿੰਘ ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਨੇ ਇਸ ਤਕਨੀਕ ਦੀ ਸਰਾਹਨਾ ਕੀਤੀ। ਉਹਨਾਂ ਕਿਹਾ ਇਹ ਅਹਿਮ ਤੇ ਵਿਲੱਖਣ ਪਹਿਲੂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਉਂਦੇ ਅਨੇਕਾਂ ਸ਼ਬਦਾਂ ਦੇ ਪੈਰਾਂ ਵਿਚ ਪੈਣ ਵਾਲੇ ਅੱਖਰਾਂ ਨੂੰ ਲਿਖਿਆ ਜਾ ਸਕੇਗਾ। ਜੋ ਹੋਰ ਕਿਸੇ ਵੀ ਹੋਰ ਕੀ-ਬੋਰਡ ਨਾਲ਼ ਸੰਭਵ ਨਹੀਂ ਹੈ।

ਪ੍ਰਿੰਸੀਪਲ ਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰਹੀਰਾਂ ਨੇ ਪੰਜਾਬੀ ਵਿਕਾਸ ਮੰਚ ਅਤੇ ਭਾਸ਼ਾ ਪ੍ਰੇਮੀਆਂ ਨੂੰ ਵਧਾਈ ਦਿੱਤੀ ਕਿ ਪੰਜਾਬੀ ਦਾ ਸਮਰੱਥ ਕੀ-ਬੋਰਡ ਸਾਹਮਣੇ ਆਇਆ ਹੈ। ਜੋ ਸੰਸਾਰ ਪੱਧਰ’ਤੇ ਦੁਨੀਆਂ ਦੀ ਨੰਬਰ ਇਕ ਕੰਪਿਊਟਰ ਕੰਪਨੀ ਮਾਈਕ੍ਰੋਸੌਫਟ ਵਲੋਂ ਮਾਨਤਾ ਪ੍ਰਾਪਤ ਹੈ। ਇਸ ਨਾਲ ਪੰਜਾਬੀ ਭਾਸ਼ਾ ਦੀ ਸੰਭਾਲ ਵੀ ਹੋਵੇਗੀ ਤੇ ਪੰਜਾਬੀ ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ।

ਸ਼ੁਭ ਕਰਮਨ ਦੇ ਸਕੱਤਰ ਸ: ਪਰਮਿੰਦਰ ਸਿੰਘ ਖਾਨਪੁਰ ਸਹੋਤਾ ਨੇ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਵਿਸ਼ਵਵਿਦਿਆਲਿਆਂ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ, ਸਰਕਾਰ ਤੇ ਗੈਰ-ਸਰਕਾਰੀ ਅਦਾਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਰਲ਼ ਕੇ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਵਿਗਿਆਨਕ ਪ੍ਰਸਾਰ ਤੇ ਪ੍ਰਚਾਰ ਲਈ ਵੱਧ ਤੋਂ ਵੱਧ ਅੰਤਰ-ਰਾਸ਼ਟਰ ਪੱਧਰ’ਤੇ ਪ੍ਰਵਾਨਤ ਪੰਜਾਬੀ ਯੂਨੀਕੋਡ-ਇੰਨਸਕ੍ਰਿਪਟ ਕੀ-ਬੋਰਡ ਸਿੱਖਣ ਤੇ ਵਰਤਣ ਲਈ ਅੱਜ ਤੋਂ ਯਤਨਸ਼ੀਲ ਹੋਣਾ ਚਾਹੀਦਾ ਹੈ।

ਕੰਪਿਊਟਰ ਅਧਿਆਪਕ ਸੰਦੀਪ ਸਿੰਘ, ਮੋਨਿਕਾ ਅਰੋੜਾ ਅਤੇ ਰਣਦੀਪ ਕੁਮਾਰ ਨੇ ਇਸ ਸੰਵਾਦ ਨੂੰ ਰੌਚਿਕ ਬਣਾਇਆ। ਇਸ ਮੌਕੇ ਸਮਾਜ-ਸੇਵੀ ਜਸਪਿੰਦਰ ਸਿੰਘ ਧਾਮੀ, ਪ੍ਰੋ: ਕੁਲਵੰਤ ਕੌਰ ਤੇ ਪ੍ਰੋ:ਸਿਮਰਨ ਕੌਰ ਗੁਰੂ ਨਾਨਕ ਖਾਲਸਾ ਕਾਲਜ, ਸਕੂਲ ਸਟਾਫ਼ ਅਤੇ ਸਿੱਖਿਆ ਵਿਭਾਗ ਤੋਂ ਸਟਾਫ਼ ਮੈਂਬਰ ਹਾਜ਼ਰ ਸਨ। (30/04/2018)
- ਰਸ਼ਪਾਲ ਸਿੰਘ

hoshiarpur1

 
hoshiarpur2
 
hoshiarpur3
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

hoshiarpurਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ
bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)