ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਰਾਈਟ੍ਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ,  ਕੈਲਗਰੀ        (09/07/2018)

 


calgary

 

ਰਾਈਟਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ 7 ਜੁਲਾਈ 2018 ਦਿਨ ਸਨਿਚਰਵਾਰ ਨੂੰ ਕੋਸੋ ਦੇ ਹਾਲ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਅਹਿਮਦ ਚੁਗਤਾਈ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਬਰਾਂ ਨੂੰ ਜੀ ਆਇਆਂ ਆਖਦਿਆਂ "ਕੈਨੇਡਾ ਡੇ" ਦੀਆਂ ਮੁਬਾਰਕਾਂ ਦੇਂਦੇ ਹੋਏ ਦੱਸਿਆਂ ਕਿ 1 ਜੁਲਾਈ ਦਾ ਦਿਨ ਕੈਨੇਡਾ ਦਾ "ਨੈਸ਼ਨਲ ਹੌਲੀ–ਡੇ" ਹੈ। ਇਸ ਦਿਨ "ਕਨਫੈਡਰੇਸ਼ਨ ਐਕਟ  1867" ਨੂੰ ਲਾਗੂ ਹੋਇਆ ਸੀ ਜੋ ਕਿ ਪਹਿਲਾਂ "ਡਮੀਨਅਨ ਡੇ" ਨਾਲ ਵੀ ਜਾਣਿਆਂ ਜਾਂਦਾ ਸੀ ।

ਜੁਲਾਈ ਮਹੀਨੇ ਸਿੱਖ ਇਤਹਾਸ ਵਿਚ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਧਰਮ ਪ੍ਰਤੀ ਸਿਰੜ, ਦ੍ਰਿੜਤਾ ਅਤੇ ਸੇਵਾ ਭਾਵਨਾ ਦੀ ਪ੍ਰਤੀਕ ਹੈ। ਸ਼ਹੀਦ ਤਾਰੂ ਸਿੰਘ ਜੀ ਦਾ ਜਨਮ 6 ਅਕਤੂਬਰ 1720 ਨੂੰ ਅਮ੍ਰਿਤਸਰ ਦੇ ਪੂਹਲਾ ਪਿੰਡ ਵਿਚ ਮਾਤਾ ਧਰਮ ਕੌਰ ਅਤੇ ਭਾਈ ਜੋਧ ਸਿੰਘ ਜੀ ਦੇ ਘਰ ਹੋਇਆ ਅਤੇ ਸ਼ਹਾਦਤ ਜੁਲਾਈ 1745 ਨੁੰ ਲਹੋਰ ਵਿਚ ਹੋਈ।
             
ਬੀਬੀ ਰਜਿੰਦਰ ਕੌਰ ਚੋਹਕਾ ਨੇ ਅਫਗਾਨਿਸਤਾਨ ਵਿਚ ਸਿੱਖਾਂ ਉੱਪਰ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਕਰਦੇ ਹੋਏ, ਮਾਰੇ ਗਏ ਸਿੱਖ ਪ੍ਰਵਾਰਾਂ ਨਾਲ ਹਮਦਰਦੀ ਵਜੋਂ ਸਭਾ ਨੇ ਇਕ ਮਿੰਟ ਦਾ ਮੋਨ ਰਖਿਆ। ਔਰਤਾਂ ਪ੍ਰਤੀ ਦੁਨੀਆਂ ਭਰ ਵਿਚ ਅਸਭਿਅਕ ਵਰਤਾਰੇ ਤੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਭਾਰਤ ਉਨ੍ਹਾ ਦੇਸ਼ਾਂ ਚੋਂ ਮੋਹਰੀ ਦੇਸ਼ ਹੈ ਜਿੱਥੈ ਆਏ ਦਿਨ ਸਭ ਤੋਂ ਵੱਧ ਰੇਪ ਦੇ ਕੇਸ ਹੋ ਰਹੇ ਹਨ ਅਤੇ ‘ਅਜੀਤ ਕਮਲ’ ਦੀ ਰਚਨਾ ਸਾਂਝੀ ਕੀਤੀ।

“ਇਕ ਮੇਰੀ ਫਰਿਆਦ ਹੈ ਲੋਕੋ ਰਾਜੇ ਦੇ ਦਰਬਾਰ
ਮਹਿਲਾਂ ਦੀ ਥਾਂ ਤੇ ਰਾਜਿਆ ਤੂੰ ਗੁਦਾਮ ਉਸਾਰ”


ਅਮਰੀਕ ਸਿੰਘ ਚੀਮਾਂ ਹੋਰਾਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਬਾਰੇ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਫਰੀ ਦਾ ਲਿਖਿਆ ਗੀਤ “ਹਾਏ ਲੰਮੀਆਂ ਸਿੱਖੀ ਦੀਆਂ ਵਾਟਾਂ ਅੱਜ ਮਚੀਆਂ ਕਹਿਰ ਦੀਆਂ ਲਾਟਾਂ’ ਪੇਸ਼ ਕੀਤਾ। ਅਹਿਮਦ ਚੁਗਤਾਈ ਜੋ ਪੰਜਾਬੀ ਵਿਚ ਲਿਖਦੇ ਹਨ, ਨੇ ਖੂਭਸੂਰਤ ਰਚਨਾ ਸੁਣਾਈ। 

ਜਸਵੰਤ ਸਿੰਘ ਸੇਖੋਂ ਹੋਰਾਂ ਕਰਤਾਰ ਸਿੰਘ ਸਰਾਭਾ ਜੋ ਅਮਰੀਕਾ ਵਿਚ ਉੱਚ ਵਿਦਿਆ ਲਈ ਆਏ ਅਤੇ ਅਮਰੀਕਨਾ ਦੇ ਭਾਰਤਵਾਸੀਆਂ ਪ੍ਰਤੀ ਸਲੂਕ ਤੋਂ ਬਹੁਤ ਨਿਰਾਸ ਹੋਏ। ਜਿਸ ਕਰਕੇ ਅਜਾਦੀ ਦੀ ਜਦੋ ਜਹਿਦ ਵਿਚ ਸ਼ਾਮਲ ਹੋ ਗਏ ਅਤੇ ਭਾਰਤ ਪਰਤ ਕੇ ਸ਼ਹਾਦਤ ਦਿੱਤੀ। ਇਸ ਸਾਕੇ ਨੂੰ ਆਪਣੀ   ਕਵੀਸ਼ਰੀ ਦੇ ਖੂਬਸੂਰਤ ਬੋਲਾਂ ਵਿਚ ਪੇਸ਼ ਕੀਤਾ। ਰਮੇਸ਼ ਅਨੰਦ ਜੀ ਜੋ ਆਪਣੇ ਵਿਆਹੁਤਾ ਜੀਵਨ ਦੇ 50 ਸਾਲ ਪੂਰੇ ਕਰ ਚੁੱਕੇ ਨੇ ਵਿਅੰਗਮਈ ਢੰਗ ਵਿਚ ਇਸ ਦੇ ਰਾਜ ਦੱਸੇ। ਸੁਰਜੀਤ ਸਿੰਘ ‘ਸੀਤਲ’ ਪੰਨੂ ਕੰਡਲੀਏ ਛੰਦ ਵਿਚ ਦੋ ਰੁਬਾਈਆਂ ਅਤੇ ਗਜਲ ਨਾਲ ਸਰੋਤਿਆਂ ਦੇ ਰੂਬਰੂ ਹੋਏ।

“ਆਪਣੇ ਹੀ ਹੁਣ ਠੱਗ ਰਹੇ ਬਣ ਬਣਕੇ ਮਿੱਠੇ
ਇਨ੍ਹਾਂ ਵਰਗੇ ਮੋਮੋ ਠਗਣੇ ਹੋਰ ਕਿਤੇ ਨਾ ਡਿੱਠੈ, 
ਹੋਰ ਕਿੱਤੇ ਨਾ ਡਿੱਠੇ ਇਨ੍ਹਾਂ ਜਿਹੇ ਭੇਖ ਨਿਰਾਲੇ, 
ਵਿਚ ਕੱਛਾਂ ਦੇ ਛੁਰੀਆਂ ਉਂਜ ਹਨ ਭੋਲੇ ਭਾਲੇ,
ਕਹੇ ਪੰਨੂ ਹੱਥ ਜੋੜ ਪੁੱਠੀਆਂ ਮਾਲਾ ਜਪਣੇ,
ਜੋਕਾਂ ਬਣਕੇ ਚਿੰਬੜ ਜਾਣ ਲਹੂ ਪੀਣੇ ਆਪਣੇ” 

ਹਰ ਸਮਾਜ ਵਿਚ ਵਿਅਕਤੀ ਦੇ ਮਾਪੇ ਸੋਹਣੇ ਸੋਹਣੇ ਨਾਮ ਰੱਖੇਦੇ ਹਨ ਜਿਨ੍ਹਾਂ ਦੇ ਖਾਸ ਅਰਥ ਹੁੰਦੇ ਹਨ। ਅਸਲ ਜੀਵਨ ਵਿਚ ਭਾਵੇ ਉਹ ਕੁਝ ਵੀ ਹੋਣ। ਇਸ ਵਿਸ਼ੇ ਤੇ ਤੇ ਰਣਜੀਤ ਸਿੰਘ ਮਨਿਹਾਸ ਹੋਰਾਂ ਕਵਿਤਾ ਪੇਸ਼ ਕੀਤੀ ।

“ ਸੋਹਣੇ ਸੋਹਣੇ ਨਾਮ ਰੱਖਕੇ ਖੁਸ਼ ਨੇ ਭਾਰਤ ਵਾਸੀ।
ਫੂਲ਼ ਚੰਦ ਦੇ ਮੂੰਹ ਉੱਤੇ ਮੈਂ ਤੱਕੀ ਸਦਾ ਉਦਾਸੀ ।
ਅਰਬਾਂ ਪਤੀ ਗਰੀਬ ਦਾਸ ਹੈ,ਧਨੀ ਰਾਮ ਹੈ ਭੁੱਖਾ।
ਖੁਸ਼ੀ ਰਾਮ ਨੂੰ ਹਰਦਮ ਚਿੰਤਾ,ਖਾਣਦਾ ਰੁੱਖਾ ਸੁੱਖਾ”।
ਮੱਖਣ ਸਿੰਘ ਨੇ ਸਾਰੀ ਉਮਰ ਚੱਬੇ ਟੁੱਕਰ ਸੁੱਕੇ, 
ਮਿਰਚ ਤੋਂ ਕੌੜੇ ਬੋਲ ਬੋਲਦਾ ਨਾਮ ਹੈ ਜਿਸ ਦਾ ਮਿੱਠਾ”   

ਜਗਦੀਸ਼ ਸਿੰਘ ਚੋਹਕਾ ਹੋਰੀ ਲੱਚਰਤਾ ਵਾਰੇ ਬੋਲਦਿਆਂ ਆਖਿਆ ਸਾਹਿਤ ਵਿਚ ਗੀਤ ਸੰਗੀਤ ਦੀ ਇਕ ਵਿਸ਼ੇਸ਼ ਥਾ ਹੈ ਇਹ ਇਕ ਸਲਾਹੁਣਯੋਗ ਕਲਾ ਹੈ ਪਰ ਜੋ ਰਚਨਾ ਸਮਾਜ ਵਿਚ,ਲੋਕਾਂ ਦੇ ਅਚਾਰਣ ਵਿਚ ਪ੍ਰਦੂਸ਼ਣ ਪੈਦਾ ਕਰਦੀ ਹੈ ਤਾਂ ਸਾਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਕੈਲਗਰੀ ਵਿਚ ਲੱਚਰਤਾ ਵਾਰੇ ਹੋਣ ਜਾ ਰਹੇ ਸ਼ਾਂਤਮਈ ਰੋਸ ਵਿਖਾਵੇ ਵਾਰੇ ਜਾਣਕਾਰੀ ਦਿੱਤੀ। ਤਰਲੋਕ ਸਿੰਘ ਚੁੱਘ ਹੋਰਾਂ ਹਾਸਰਸ ਚੁੱਟਕਲਿਆਂ ਨਾਲ ਹਾਸਿਆਂ ਦੇ ਤੋਹਫੇ ਵੰਡੇ। ਸਭਾ ਦੇ ਬਜ਼ੁਰਗ ਮੈਂਬਰ ਸ.ਗੁਰਨਾਮ ਸਿੰਘ ਗਿੱਲ ਹੋਰਾਂ ਰਾਮੂਵਾਲਿਆ ਦੀ ਰਚਨਾ ਸੁਣਾਈ। ਅਸ਼ੋਕ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਸਭਾ ਵਿਚ ਹਾਜ਼ਰੀ ਲਗਵਾਈ। ਸਾਹਿਤ ਦੀ ਰੁਚੀ ਹੋਣ ਕਰਕੇ ਸਭਾ ਦੀ ਸ਼ਲਾਘਾ ਕਰਦਿਆਂ ਅੱਗੋਂ ਤੋ ਹਰ ਮੀਟਿੰਗ ਤੇ ਆਉਣ ਦੀ ਇੱਛਾ ਜਾਹਿਰ ਕੀਤੀ।

ਗਜ਼ਲਗੋ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਬੁਢਾਪੇ ਦੀ ਕਮਜੋਰ ਹਾਲਤ ਵਿਚ ਵੀ ਸਭਾ ਪ੍ਰਤੀ ਜਿਮੇਂਵਾਰੀ ਨਿਭਾਉਂਦਿਆਂ ਵੇਖਕੇ, ਸਭਾ ਪ੍ਰਤੀ ਲਗਨ ਵੇਖਕੇ ਹਾਜ਼ਰੀਨ ਨੇ ਤਾੜੀਆਂ ਨਾਲ ਸਨਮਾਨ ਦਿੱਤਾ। ਸੰਧੂ ਸਾਹਿਬ ਨੇ ਧੰਨਵਾਦ ਕਰਦਿਆਂ ਇਕ ਗਜ਼ਲ ਸੁਣਾਈ------ 

“ਦੋ ਭਾਈਆਂ ਨੇ ਗੁਸੇ ਹੋਕੇ ਵੰਡ ਲਿਆ ਸੀ ਚੁਲਾ
ਵੰਡ ਨਾ ਹੋਣਾ ਵਾਰਸ ਸਾਥੋਂ ਸ਼ਾਹ ਹੁਸੈਨ ਤੇ ਬੁਲ੍ਹਾ
ਬਾਬੇ ਨਾਨਕ ਨਾਲ ਰਹੇਗਾ ਸਾਥੀ ਬਣ ਮਰਦਾਨਾਂ
ਰਾਗ ਇਲਾਹੀ ਗਾਸਣ ਉਹ ਤੇ ਸਾਥ ਅਜੇ ਨਾ ਭੁਲਾ

ਦੁਨੀਆਂ ਭਰ ਵਿਚ ਅੱਜ ਦਾ ਨੌਜੁਵਾਨ ਭਾਂਤ ਭਾਂਤ ਦੇ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਇਸ ਭੈੜੇ ਰੁਝਾਨ ਦੀ ਨਿਖੇਧੀ ਕਰਦਿਆਂ ਸ਼ਿਵ ਕੁਮਾਰ ਸ਼ਰਮਾ ਆਪਣੀ ਕਵਿਤਾ ਕਹੀ।

“ਸੋਹਲ ਜਵਾਨੀ ਚਿਟੇ ਡੰਗਤੀ ਚਿਟੇ ਜ਼ਹਿਰੀ ਨਾਗ ਨੇ,
ਦੇਸ਼ ਮੇਰੇ ਪੰਜਾਬ ਦੇ ਕਿਵੇਂ ਫੁੱਟੇ ਭਾਗ ਨੇ,
ਮਾਵਾਂ ਧੀਆਂ ਪਾਉਂਦੀਆਂ ਉੱਚੀ ਉੱਚੀ ਵੈਣ
ਜਿਸ ਦਾ ਸਾਂਈ ਤੁਰ ਗਿਆ,ਉਹ ਨਾਰੀ ਹੋਈ ਸੁਦੈਣ
ਬਾਪੁ ਚੁੱਕੇ ਪੁੱਤ ਦੀ ਮੋਢੇ ਉੱਤੇ ਲਾਸ਼,
ਗੇਲੀ ਵਰਗੇ ਗਭਰੂ ਚਿੱਟੇ ਦਿੱਤੇ ਰੋਲ਼”।

ਅੰਤ ਵਿਚ ਜਸਵੀਰ ਸਿੰਘ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। 4 ਅਗਸਤ 2018 ਨੂੰ ਹੋਣ ਜਾ ਰਹੀ ਮੀਟਿੰਗ ਲਈ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਲਿਖਣ ਵਾਲਿਆਂ ਸਭ ਨੁੰ ਖੁੱਲਾ ਸੱਦਾ ਦਿੱਤਾ। ਰਾਈਟ੍ਰਜ਼ ਫੋਰਮ ਦਾ ਮੁੱਖ ਉਦੇਸ਼ ਵੱਖ ਵੱਖ ਭਾਸ਼ਾਵਾਂ ਵਿਚ ਲਿਖਣ ਵਾਲਿਆ ਨੂੰ ਸਾਂਝਾ ਪਲੇਟ ਫਾਰਮ ਪ੍ਰਦਾਨ ਕਰਨਾ ਹੈ। ਜੋ ਜੋੜਵੇਂ ਪੁਲ਼ ਦਾ ਕੰਮ ਕਰੇਗਾ। ਸਾਹਿਤ ਅਦਬ ਨਾਲ ਬਣੀ ਇਹ ਸਾਂਝ ਮਾਨਵੀ ਵਿਚਾਰਾਂ ਨੂੰ ਮਜਬੂਤ ਕਰੇਗੀ।

ਵਧੇਰੇ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ  403 285 5609 ਤੇ ਜਾਂ ਜਸਵੀਰ ਸਿੰਘ ਸੀਹੋਤਾ ਨਾਲ 403-681-8281 ਤੇ ਸੰਪਰਕ ਕਰ ਸਕਦੇ ਹੋ।  

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

calgaryਰਾਈਟ੍ਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ,  ਕੈਲਗਰੀ
pxl3 ਬਰੈਡਫੋਰਡ, ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ
gonianaਬਾਬਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ ਲਗਾਏ ਪੌਦੇ
ਪਰਮਜੀਤ ਰਾਮਗੜ੍ਹੀਆ, ਬਠਿੰਡਾ
torronto"ਗਲੋਬਲ ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ
ਸੁਰਜੀਤ ਕੌਰ, ਟਰਾਂਟੋ, ਕਨੇਡਾ
calsaਕੈਲਸਾ (CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ  
glasgowਪੰਜਾਬੀ ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ  
ਮਨਦੀਪ ਖੁਰਮੀ, ਲੰਡਨ 
shabeelਸ਼ਹਾਦਤ ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ  
ਮਨਦੀਪ ਖੁਰਮੀ, ਲੰਡਨ 
GGSSC1ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,  ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ
ਹਰਜਿੰਦਰ ਸਿੰਘ ਮਾਣਕਪੁਰਾ, ਅਮ੍ਰਿਤਸਰ
pinkਲੰਡਨ ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ ਹੁਸੈਨਪੁਰੀ ਹੋਏ ਰੂਬਰੂ - ਮਨਦੀਪ ਖੁਰਮੀ, ਲੰਡਨ gurnaibਗੁਰਨੈਬ ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ 
ਗੁਰਬਾਜ ਗਿੱਲ, ਬਠਿੰਡਾ
jaaniਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼ 
ਚਰਨਜੀਤ ਚੰਨੀ, ਪਟਿਆਲਾ  
ramgarhਪਿੰਡ ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ   
ਗੁਰਬਾਜ ਗਿੱਲ, ਬਠਿੰਡਾ
lalਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ   
ਅਮਰਜੀਤ ਸਿੰਘ
harsh1ਡਾ ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ  
bansalਇੰਗਲੈਂਡ ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ 
ਮਨਦੀਪ ਖੁਰਮੀ, ਲੰਡਨ
osloਨਾਰਵੇ ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ  ਧੂਮਧਾਮ ਨਾਲ ਮਨਾਇਆ ਗਿਆ 
ਰੁਪਿੰਦਰ ਢਿੱਲੋ ਮੋਗਾ, ਓਸਲੋ
italyਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ 
ਬਲਵਿੰਦਰ ਚਾਹਲ, ਇਟਲੀ
anmolਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ 
ਇਕਬਾਲ ਸਿੰਘ, ਸਰੀ, ਕਨੇਡਾ  
hoshiarpurਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ
bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)