ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 
ਜਸਵੀਰ ਸਿੰਘ ਸਿਹੋਤਾ,  ਕੈਲਗਰੀ      (10/08/2018)

 


calgary

 

04 ਅਗਸਤ 2018 ਨੂੰ ਰਾਈਟ੍ਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਕਮਰੇ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਰਹਿਸੀ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ 15 ਅਗਸਤ, ਇਸ ਮਹੀਨੇ ਆ ਰਹੇ 71ਵੇਂ ਅਜਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਜੋ ਸਮੁੱਚੇ ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਮਾਣ ਨਾਲ ਮਨਾਉਂਦੇ ਹਨ। ਅਜ਼ਾਦੀ ਦੀ ਪ੍ਰਾਪਤੀ ਲਈ, ਸਮੂ੍ਹਹ ਸ਼ਹੀਦਾਂ ਦੀ ਘਾਲਣਾ ਨੂੰ ਪ੍ਰਨਾਮ ਕੀਤਾ। ਨਾਲ ਹੀ ਰੱਖੜੀ ਜੋ ਸਾਡੇ ਸਮਾਜ ਦਾ ਸਭਿਆਚਾਰਕ ਤਿਓਹਾਰ ਹੈ, ਦੀਆਂ ਮੁਬਾਰਕਾਂ ਦਿੱਤੀਆਂ। ਕੁਝ ਮੈਬਰਾਂ ਦੀ ਗੈਰਹਾਜ਼ਰੀ ਨੂੰ ਮਹਿਸੂਸ ਕਰਦਿਆਂ ਦੱਸਿਆ ਕਿ ਸੁਰਜੀਤ ਸਿੰਘ ਸੀਤਲ, ਮਨਮੋਹਨ ਸਿੰਘ ਬਾਠ ਅਤੇ ਮਾਸਟਰ ਚਰਨ ਸਿੰਘ ਜੀ ਸਿਹਤ ਦੀਆਂ ਪ੍ਰੇਸ਼ਾਨੀਆਂ ਕਰਕੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ।   

ਅਮਰੀਕ ਸਿੰਘ ਚੀਮਾਂ ਨੇ ਰਚਨਾਵਾਂ ਦਾ ਦੌਰ ਦਾ ਅਰੰਭ ਕਰਦਿਆਂ, ਉਜਾਗਰ ਸਿੰਘ ਕੰਵਲ ਦੀ ਰਚਨਾ ਹਾਜ਼ਰੀਨ ਨਾਲ ਸਾਝੀ ਕੀਤੀ 

“ਕਿਹੜੀ ਨੀ ਮੈਂ ਮੰਜ਼ਲ ਖੋਜ਼ਾ ਕੋਣ ਦਿਸ਼ਾ ਨੂੰ ਜਾਵਾਂ, 
ਮਨ ਦੇ ਇਸ ਚੰਚਲ ਪੰਛੀ ਨੂੰ ਮੈਂ ਕਿਸ ਪਿੰਜਰੇ ਵਿਚ ਪਾਵਾਂ”।

ਰਣਜੀਤ ਸਿੰਘ ਮਨਿਹਾਸ ਹੋਰਾਂ ਹਾਸਰਸ ਕਵਿਤਾ ਸੁਣਾਈ। ਗੁਰਚਰਨ ਸਿੰਘ ਹੇਹਰ ਹੋਰਾਂ ਇਸ ਸੰਸਾਰ ਨੂੰ ਕੰਡਿਆਂ ਦੀ ਬਸਤੀ ਆਖਿਆ

’ਕੰਡਿਆਂ ਦੀ ਬਸਤੀ ਵੇਖਿਆ ਜਲਵਾ ਫੁੱਲਾਂ ਦੇ ਸ਼ਹਿਰ ਦਾ’।

ਲੇਖਕ ਅਹਿਮਦ ਚੁਗਤਾਈ ਹੋਰਾਂ ਵਿਅੰਗਆਤਮਕ ਰਚਨਾ ਪੇਸ਼ ਕੀਤੀ

‘ਮੈਂ ਤੈਂਨੂੰ ਬੈਠ ਕੇ ਰੋਂਦਾ ਨਹੀਂ, ਕੀ ਸਮਝੀ ਏਂ ਮੈਨੂੰ ਕੁਝ ਵੀ ਹੋਂਦਾ ਨਹੀ।

ਜਸਵੰਤ ਸਿੰਘ ਸੇਖੋਂ ਹੋਰਾਂ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਬਿਆਨਦੀ ਕਵਿਤਾ ਦਵੈਯਾ ਛੰਦ ਵਿਚ ਸੁਣਾਈ।

‘ਮੌਤੋਂ ਮਾੜੀ ਕਹਿਣ ਗੁਲਾਮੀ, ਰਲ਼ਕੇ ਦੇਸੋਂ ਕੱਢਣੀ
ਵਿਆਹ ਕੇ ਤੇ ਹੀਰ ਅਜਾਦੀ, ਡੈਣ ਗੁਲਾਮੀ ਛੱਡਣੀ
ਚੁੱਭਦੀ ਰਹੇ ਵਾ ਗੋਰਿਆਂ, ਜੋ ਛੋਹ ਗੁਲਾਮਾਂ ਆਵੇ
ਸ਼ਿੱਦਤ ਦੇ ਨਾਲ ਡੰਗ ਗੁਲਾਮੀ ਚੋਭਾ ਚੋਭ ਸਤਾਵੇ’।

ਜਗਜੀਤ ਸਿੰਘ ਰਹਿਸੀ ਹੋਰਾਂ ਉਰਦੂ ਦੇ ਨਾਮਵਰ ਸ਼ਾਇਰਾਂ ਦੇ ਖੂਬਸੂਰਤ ਸ਼ਿਅਰ ਪੜ੍ਹੇ। 

“ਕਭੀ ਗਿਰਤੇ ਕਭੀ ਗਿਰਕੇ ਸੰਭਲਤੇ ਰਹਿਤੇ
ਬੈਠੇ ਰਹਿਨੇ ਸੇ ਤੋ ਅੱਛਾ ਥਾ ਕੇ ਚਲਤੇ ਰਹਿਤੇ
ਚਲਕੇ ਤੁਮ ਗੈਰੋਂ ਕੇ ਕਦਮੋਂ ਪੇ ਕਹੀਂ ਕੇ ਨਾ ਰਹੇ
ਅਪਨੇ ਕਦਮੋਂ ਸੇ ਜੋ ਚਲਤੇ ਤੋ ਚਲਤੇ ਰਹਿਤੇ”

ਪ੍ਰਭਦੇਵ ਸਿੰਘ ਗਿੱਲ ਹੋਰਾਂ ਲੱਚਰ ਗਾਇਕੀ ਬਾਰੇ ਬੋਲਦਿਆਂ ਇਸ ਤਰ੍ਹਾਂ ਦੇ ਗੀਤ ਲਿਖਣ ਵਾਲਿਆਂ ਅਤੇ ਗਾਇਕਾ ਨੂੰ ਚੰਗੀ ਸਭਿਆਚਾਰਕ ਗੀਤਕਾਰੀ ਲਈ ਪ੍ਰੇਰਿਆ ਅਤੇ ਇਕ ਰਚਨਾ ਸਾਂਝੀ ਕੀਤੀ ।

‘ਮੈਂ ਮੱਥੇ ਬਾਲ਼ ਦੀਵਾ ਚੁਰਸਤੇ ਖੜਾ ਰਿਹਾ, 
ਤੂੰ ਰਸਤਾ ਰੁਸ਼ਨਾਉਣ ਲਈ ਇਕਵਾਰ ਕਿਹਾ‘।

ਸੁਰੀਲੀ ਅਵਾ ਵਿਚ ਰਵੀ ਪ੍ਰਕਾਸ਼ ਜਨਾਗਲ ਹੋਰਾਂ ਰਫੀ ਸਾਹਿਬ ਦਾ ਗਾਇਆ ਇਕ ਗੀਤ ਪੇਸ਼ ਕੀਤਾ

‘ਖਿਜ਼ਾ ਕੇ ਫੂਲ ਪੇ ਆਤੀ ਕਭੀ ਬਹਾਰ ਨਹੀਂ,
 ਮੇਰੇ ਨਸੀਬ ਮੈਂ ਐ ਦੋਸਤ ਤੇਰਾ ਪਿਆਰ ਨਹੀਂ’।

ਸਾਹਿਤ ਸਭਾ ਦੀ ਪ੍ਰਧਾਨ ਬੀਬੀ ਸੁਰਿੰਦਰ ਗੀਤ ਨੇ ਇਕ ਖੂਬਸੂਰਤ ਗਜ਼ਲ ਤੇ ਕਵਿਤਾ ਨਾਲ ਹਾਜ਼ਰੀ ਲਗਵਾਈ। ਕਵਿਤਾ ਦੇ ਬੋਲ ਹਨ।‘

ਸਾਗਰ ਨੂੰ ਮੈਂ ਤੱਕ ਤੱਕ ਝੂਰੀ 
ਲਹਿਰਾਂ ਤੋਂ ਰੱਖਦੀ ਸਾਂ ਦੂ੍ਰਰੀ,
ਜਦ ਅਸਵਾਰ ਹੋਈ ਲਹਿਰਾਂ ਤੇ 
ਸਾਗਰ ਵਿਚ ਕਲਾਵੇ ਆਇਆ’

ਜਸਵੰਤ ਸਿੰਘ ਹਿਸੋਵਾਲ ਹੋਰਾਂ ਸਿਹਤ ਸੰਭਾਲ ਦੀ ਗਲ ਕਰਦਿਆਂ ਹੋਮੋਪੈਥੀ ਬਾਰੇ ਕੁਝ ਤੱਥ ਪੇਸ਼ ਕੀਤੇ ਅਤੇ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਕਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਪੰਜਾਬੀ ਵਿਚ ਉਲੱਥਾ ਕਰਨ ਤੇ ਮੁੜ ਵਧਾਈ ਦਿੱਤੀ। ਜੋ ਹਮੇਸ਼ਾ ਜਿਉਂਦੀ ਰਹਿਣ ਵਾਲੀ ਰਚਨਾ ਹੈ।

ਜੋਗਾ ਸਿੰਘ ਸਹੋਤਾ ਹੋਰਾਂ ਡਰੱਗ ਡਜ਼ੀਜ਼ ਵਾਰੇ ਜਾਣਕਾਰੀ ਦਿੱਤੀ ਅੱਗੋਂ ‘ਬਚਪਨ ਦੇ ਦਿਨ’ ਆਪਣੀ ਮੋਲਿਕ ਰਚਨਾ ਅਤੇ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਲਿੱਖੀ ਗਜ਼ਲ ਪੇਸ਼ ਕੀਤੀ-- 

ਘਰ ਵੀ ਪਿਆਰ ਨਾਹੀਂ ਬਾਹਰ ਦੁਲਾਰ ਨਾਹੀਂ
ਜਾਵਾਂ ਮੈਂ ਕੇਸ ਥਾਂ ਤੇ ਦਿਲ  ਨੂੰ ਕਰਾਰ ਨਾਹੀਂ
‘ਪੰਛੀ ਹਵਾ ਦੇ ਝੰਬੇ ਵਾਗੂੰ ਹੈ ਹਾਲ ਮੇਰਾ,
ਘਾਇਲ ਜੋ ਕਰ ਗਈ ਦਿਸਦੀ ਕਟਾਰ ਨਾਹੀਂ 

ਗ਼ਜ਼ਲ ਗੋ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਇਕੱਤਰਤਾ ਵਿਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ  ਤੇ ਇਕ ਗ਼ਜ਼ਲ ਪੇਸ਼ ਕੀਤੀ--

‘ਤੇਜ਼ ਹਵਾ ਵਿਚ ਕਦ ਤੱਕ ਸੰਧੂ ਦੀਵਾ ਰੋਜ਼ ਜਗਾਵੇਂਗਾ,
ਲੋਹਾ ਲੈਣਾ ਸੱਚ ਦੀ ਖਾਤਰ ਕਦ ਤੱਕ ਵਚਨ ਨਿਭਾਵੇਂਗਾ’। 

ਰਫੀ ਅਹਿਮਦ ਹੋਰਾਂ ਅਜਾਦੀ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਭਾਰਤ ਪਾਕਿ ਦੀ ਵੰਡ ਨਾਲ ਸਬੰਧਤ, ਦਰਦ ਭਰੀ ਕਹਾਣੀ ਸੁਣਾਈ। ਸੁਰਿੰਦਰ ਸਿੰਘ ਢਿੱਲੋਂ ਹੋਰਾਂ ਗਜ਼ਲ/ਕਾਵਿ ਦਾ ਪਿਛੋਕੜ ਦੱਸਦਿਆਂ ਕਿਹਾ ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਪ੍ਰਵੇਸ਼ ਹੋਈ। ਅਰਬੀ ਲੋਕ ਜਦੋਂ ਵਪਾਰ ਲਈ ਦੇਸ਼ ਵਿਦੇਸ਼ ਸਫਰ ਕਰਦੇ ਸਨ, ਜਿੱਥੇ ਵੀ ਠਹਿਰਾਓ ਕਰਦੇ ਓਥੇ ਹੀ ਮਹਿਫਲ ਲਗਾਉਂਦੇ ਆਪਣੇ ਘਰਾਂ ਪ੍ਰਵਾਰਾਂ ਦੀ ਯਾਦ ਤਾਜ਼ਾ ਕਰਦੇ ਅਤੇ ਇਲਾਕੇ ਦੇ ਹਾਕਮਾਂ ਦੀ ਉਸਤੱਤ ਕਰਦੇ। ਜੋ ਕਿ ਗਜ਼ਲ ਦੇ ਮੁੱਖ ਵਿਸ਼ੇ ਵਜੋਂ ਜਾਣੇ ਜਾਂਦੇ ਸਨ। ਅੱਜ ਗਜ਼ਲ ਹਰ ਇਕ ਪਹਿਲੂ ਤੇ ਲਿੱਖੀ ਜਾਣ ਲੱਗੀ ਹੈ। ਇਦ ਪਿਛੋਂ ਅਦੀਮ ਹਾਸ਼ਮੀ ਦੀ ਗਜਲ ਤਰੱਨਮ ਵਿਚ ਸੁਣਾਈ।

ਅੰਤ ਵਿਚ ਜਸਵੀਰ ਸਿੰਘ ਸਿਹੋਤਾ ਨੇ ਆਪਣੇ ਅਤੇ ਪਰਧਾਨ ਵਲੋਂ ਆਏ ਲਿਖਾਰੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਤੰਬਰ ਮਹੀਨੇ ਵਿਚ ਹੋਣ ਵਾਲੀ ਮੀਟਿੰਗ ਵਿਚ ਆਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ।

ਰਾਈਟ੍ਰਜ਼ ਫੋਰਮ ਦਾ ਮੁੱਖ ਉਦੇਸ਼ ਵੱਖ ਵੱਖ ਭਾਸ਼ਾਵਾਂ ਵਿਚ ਲਿਖਣ ਵਾਲਿਆ ਨੂੰ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ। ਜੋ ਜੋੜਵੇਂ ਪੁਲ਼ ਦਾ ਕੰਮ ਕਰੇਗਾ। ਸਾਹਿਤ ਅਦਬ ਨਾਲ ਬਣੀ ਇਹ ਸਾਂਝ ਮਾਨਵੀ ਵਿਚਾਰਾਂ ਨੂੰ ਮਜਬੂਤ ਕਰੇਗੀ।

ਵਧੇਰੇ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨਾਲ 403-285- 5609 ਤੇ ਜਸਵੀਰ ਸਿੰਘ ਸਿਹੋਤਾ ਨਾਲ 403-681-8281 ਤੇ ਸੰਪਰਕ ਕੀਤਾ ਜਾ ਸਕਦੈ।        

 
calgary
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

calgaryਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ,  ਕੈਲਗਰੀ
global2ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ ਸਨਮਾਨ ਸਮਾਰੋਹ
ਕੁਲਜੀਤ ਸਿੰਘ ਜੰਜੂਆ,  ਟੋਰੋਂਟੋ
mel32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ 
ਅਮਨਦੀਪ ਸਿੰਘ ਸਿੱਧੂ,  ਆਸਟ੍ਰੇਲੀਆ
finlandਫ਼ਿੰਨਲੈਂਡ ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ ਨੇ ਲਾਈਆਂ ਰੌਣਕਾਂ   
ਵਿੱਕੀ ਮੋਗਾ,   ਫ਼ਿੰਨਲੈਂਡ  
pooran"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ .....
ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.
goshti1ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ 'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ  
ਗੁਰਬਾਜ ਗਿੱਲ, ਬਠਿੰਡਾ 
calgaryਰਾਈਟ੍ਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ,  ਕੈਲਗਰੀ
pxl3 ਬਰੈਡਫੋਰਡ, ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ
gonianaਬਾਬਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ ਲਗਾਏ ਪੌਦੇ
ਪਰਮਜੀਤ ਰਾਮਗੜ੍ਹੀਆ, ਬਠਿੰਡਾ
torronto"ਗਲੋਬਲ ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ
ਸੁਰਜੀਤ ਕੌਰ, ਟਰਾਂਟੋ, ਕਨੇਡਾ
calsaਕੈਲਸਾ (CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ  
glasgowਪੰਜਾਬੀ ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ  
ਮਨਦੀਪ ਖੁਰਮੀ, ਲੰਡਨ 
shabeelਸ਼ਹਾਦਤ ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ  
ਮਨਦੀਪ ਖੁਰਮੀ, ਲੰਡਨ 
GGSSC1ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,  ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ
ਹਰਜਿੰਦਰ ਸਿੰਘ ਮਾਣਕਪੁਰਾ, ਅਮ੍ਰਿਤਸਰ
pinkਲੰਡਨ ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ ਹੁਸੈਨਪੁਰੀ ਹੋਏ ਰੂਬਰੂ - ਮਨਦੀਪ ਖੁਰਮੀ, ਲੰਡਨ gurnaibਗੁਰਨੈਬ ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ 
ਗੁਰਬਾਜ ਗਿੱਲ, ਬਠਿੰਡਾ
jaaniਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼ 
ਚਰਨਜੀਤ ਚੰਨੀ, ਪਟਿਆਲਾ  
ramgarhਪਿੰਡ ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ   
ਗੁਰਬਾਜ ਗਿੱਲ, ਬਠਿੰਡਾ
lalਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ   
ਅਮਰਜੀਤ ਸਿੰਘ
harsh1ਡਾ ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ  
bansalਇੰਗਲੈਂਡ ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ 
ਮਨਦੀਪ ਖੁਰਮੀ, ਲੰਡਨ
osloਨਾਰਵੇ ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ  ਧੂਮਧਾਮ ਨਾਲ ਮਨਾਇਆ ਗਿਆ 
ਰੁਪਿੰਦਰ ਢਿੱਲੋ ਮੋਗਾ, ਓਸਲੋ
italyਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ 
ਬਲਵਿੰਦਰ ਚਾਹਲ, ਇਟਲੀ
anmolਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ 
ਇਕਬਾਲ ਸਿੰਘ, ਸਰੀ, ਕਨੇਡਾ  
hoshiarpurਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ
bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)