|
|
|
|
|
|
ਵਪਾਰੀਆਂ ਵਲੋਂ ਕਣਕ ਦੀ ਖਰੀਦ ਕੇਵਲ ਇਕ ਪ੍ਰਤੀਸ਼ਤ |
ਚੰਡੀਗੜ੍ਹ, 29 ਅਪ੍ਰੈਲ
-ਹਰਿਆਣਾ ਸਰਕਾਰ ਨੇ ਚਾਲੂ ਰੱਬੀ ਮੌਸਮ ਦੇ ਦੌਰਾਨ ਵੱਖ-ਵੱਖ ਖਰੀਦ
ਏਜੰਸੀਆਂ ਦੁਆਰਾ ਖਰੀਦੀ ਗਈ ਕਣਕ ਲਈ 1874 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਵਿਚ ਵੰਡੀ ਹੈ।
ਉਪ ਮੁੱਖ ਮੰਤਰੀ ਚੰਦਰ ਮੋਹਨ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਫ ਖੁਰਾਕ ਅਤੇ
ਸਪਲਾਈ ਵਿਭਾਗ ਨੇ ਰਾਜ ਦੇ ਕਿਸਾਨਾਂ ਨੂੰ ਹੁਣ ਤਕ 558.77 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ
ਹੈ। ਉਨ੍ਹਾਂ ਦੱਸਿਆ ਕਿ ਰਾਜ ਦੀਆਂ ਮੰਡੀਆਂ ਵਿਚ 42.23 ਲੱਖ ਟਨ ਕਣਕ ਦੀ ਕੁੱਲ ਆਮਦ ਵਿਚੋਂ 41.82
ਲੱਖ ਕਣਕ ਦੀ ਖਰੀਦ ਸਾਰੀ ਖਰੀਦ ਏਜੰਸੀਆਂ ਨੇ ਕੀਤੀ ਹੈ। ਵਪਾਰੀਆਂ ਵਲੋਂ ਸਿਰਫ 40304 ਮੀਟਰਕ ਟਨ
ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕੁੱਲ ਖਰੀਦ ਦਾ ਇਕ ਪ੍ਰਤੀਸ਼ਤ ਹੈ।
ਉਨ੍ਹਾਂ ਕਿਹਾ ਕਿ ਕਰਨਾਲ ਜ਼ਿਲਾ 5.48 ਲੱਖ ਟਨ ਕਣਕ ਦੀ ਖਰੀਦ ਦੇ ਨਾਲ ਰਾਜ ਵਿਚ ਅੱਗੇ ਹੈ ਜਦਕਿ
ਸਿਰਸਾ ਨੇ 5.12 ਲੱਖ ਟਨ, ਕੈਥਨ ਨੇ 4.97 ਲੱਖ ਟਨ ਅਤੇ ਜੀਂਦ ਨੇ 4.84 ਲੱਖ ਟਨ ਕਣਕ ਦੀ ਖਰੀਦ
ਕੀਤੀ ਹੈ। ਇਸੇ ਤਰ੍ਹਾਂ ਫਤਿਹਾਬਾਦ ਨੇ 4.49 ਲੱਖ ਟਨ ਅਤੇ ਕੁਰੂਕਸ਼ੇਤਰ ਨੇ 3.85 ਲੱਖ ਟਨ ਕਣਕ ਦੀ
ਖਰੀਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਖੁਰਾਕ ਅਤੇ ਸਪਲਾਈ ਵਿਭਾਗ ਨੇ 8.89 ਲੱਖ ਟਨ, ਹੈਫਡ ਨੇ 15.27 ਲੱਖ ਟਨ, ਹਰਿਆਣਾ
ਖੇਤੀਬਾੜੀ ਉਦਯੋਗ ਨਿਗਮ ਨੇ 4.07 ਲੱਖ ਟਨ, ਭਾਰਤੀ ਖੁਾਰਕ ਨਿਗਮ ਨੇ 5.77 ਲੱਖ ਟਨ, ਹਰਿਆਣਾ ਵੇਅਰ
ਹਾਊਸਿੰਗ ਨਿਗਮ ਨੇ 3.96 ਲੱਖ ਟਨ ਅਤੇ ਕਾਨਫੈ¤ਡ ਨੇ 3.84 ਲੱਖ ਟਨ ਕਣਕ ਦੀ ਖਰੀਦ ਕੀਤੀ ਹੈ। |
|
|
ਆਪਣੇ ਵਿਚਾਰ ਸਾਨੂੰ ਲਿਖੋ |
|
|
|
|