ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.)
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

 


 

ਮਹਿੰਦਰ ਗਿੱਲ ਸਮਕਾਲੀ ਪੰਜਾਬੀ ਕਵਿਤਾ ਵਿਚ ਵੱਖਰੀ ਕਾਵਿ-ਸ਼ੈਲੀ ਅਤੇ ਵਿਚਾਰ-ਪ੍ਰਬੰਧ ਨੂੰ ਸਿਰਜਣ ਵਾਲਾ ਕਵੀ ਹੈ। ਲਗਭਗ ਤਿੰਨ ਦਹਾਕਿਆਂ ਤੋਂ ਕਾਵਿ-ਰਚਨਾ ਕਰ ਰਹੇ ਇਸ ਸ਼ਾਇਰ ਦੀਆਂ ਇਸ ਤੋਂ ਪਹਿਲਾਂ ਚਾਰ ਕਾਵਿ-ਪੁਸਤਕਾਂ; ਮੇਰੇ ਲੋਕ (1983), ਬਿਨ ਬਰਸਾਤੀਂ ਮੇਘਲੇ (1989), ਅੱਖ ਦੇ ਬੋਲ (1995) ਅਤੇ ‘ੳਦੋਂ ਤੇ ਹੁਣ’ (2009) ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਉਸ ਦੀ ਸਮੁੱਚੀ ਕਵਿਤਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪਾਸੇ ਤਾਂ ਪੰਜਾਬੀ ਕਵਿਤਾ ਦੇ ਬਰਤਾਨਵੀ ਰੂਪ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਵਾਪਰੇ ਸਮਾਜਿਕ, ਵਿਚਾਰਾਤਮਕ ਅਤੇ ਸੁਹਜਾਤਮਕ ਫੇਰ ਬਦਲ ਨਾਲ ਰਿਸ਼ਤਾ ਜੋੜ ਕੇ ਤੁਰਦੀ ਹੈ ਅਤੇ ਨਾਲ ਦੀ ਨਾਲ ਹੀ ਇਹ ਉਹਨਾਂ ਸਥਾਈ ਅਤੇ ਤਸਦੀਕੀ ਮਾਨਵੀ ਮੁੱਲ-ਵਿਧਾਨ ਦੇ ਧਰਾਤਲ ਉਤੇ ਖੜੀ ਹੈ ਜੋ ਸਮਿਆਂ ਨਾਲ ਰਿਸ਼ਤਾ ਰੱਖਦਾ ਹੋਇਆ ਵੀ ਸਮਿਆਂ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦਾ ਹੈ। ‘ਬੱਦਲਾਂ ਤੋਂ ਪਾਰ’ ਕਾਵਿ-ਸੰਗ੍ਰਹਿ ਦੀ ਕਵਿਤਾ ਇਸ ਮੁੱਲ-ਵਿਧਾਨ ਦੀ ਪੇਸ਼ਕਾਰੀ ਦੇ ਵਰਤਮਾਨ ਸੰਦਰਭ ਨੂੰ ਮੁਖਾਤਿਬ ਹੋਣ ਵਾਲੀ ਕਵਿਤਾ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ।

ਇਸ ਕਾਵਿ-ਸੰਗ੍ਰਹਿ ਦੇ ਅਧਿਐਨ ਸਮੇਂ ਅਸੀਂ ਆਪਣੀ ਗੱਲ ਉਸ ਦੀ ਲੰਮੀ ਕਵਿਤਾ ‘ਬਿਨ ਬਰਸਾਤੀਂ ਮੇਘਲੇ’ ਦੇ ਹਵਾਲੇ ਨਾਲ ਵੀ ਸ਼ੁਰੂ ਕਰ ਸਕਦੇ ਹਾਂ। ਇਹ ਦੋਵੇਂ ਰਚਨਾਵਾਂ ਆਪਣੇ ਆਪਣੇ ਸਮੇਂ ਦੇ ਬਰਤਾਨਵੀ ਪੰਜਾਬੀ ਭਾਈਚਾਰੇ ਦੇ ਸੱਚ ਨੂੰ ਆਪਣੇ ਆਪਣੇ ਸੰਦਰਭਾਂ ਵਿਚ ਪੇਸ਼ ਕਰ ਰਹੀਆਂ ਹਨ; ਪਹਿਲੀ, ਉਸ ਸਮੇਂ ਦੇ ਸੱਚ ਨੂੰ ‘ਬਿਨ ਬਰਸਾਤੀਂ ਮੇਘਲੇ’ ਦੇ ਇਸ਼ਤਿਆਰੇ ਨਾਲ ਬਿਆਨ ਕਰ ਰਹੀ ਹੈ, ਜਦ ਕਿ ਦੂਜੀ ‘ਬੱਦਲਾਂ ਤੋਂ ਪਾਰ’ ਜਾਣ ਦੀ ਅਭਿਲਾਸ਼ਾ ਅਤੇ ਜੁਸਤਜੂ ਦੇ ਪ੍ਰਤੀਕਾਂ ਨਾਲ ਰੂਪਮਾਨ ਕਰਦੀ ਹੈ। ਪਹਿਲੀ ਕਵਿਤਾ ਦਾ ਆਪਣਾ ਸਮਾਜਿਕ ਅਤੇ ਰਚਨਾਤਮਕ ਸੰਦਰਭ ਹੈ ਅਤੇ ਦੂਜੀ ਕਵਿਤਾ ਦਾ ਆਪਣਾ। ਪਰ, ਇਹ ਦੋਵੇਂ ਰਚਨਾਵਾਂ ਹੀ ਸੱਚ ਦੇ ਵਿਸ਼ੇਸ਼ ਕਾਲਿਕ ਸੰਦਰਭ ਦੀ ਸੀਮਾ-ਬੱਧਤਾ ਨੂੰ ਮੁਖ਼ਾਤਬ ਹੋ ਕੇ ਇਸ ਤੋਂ ਪਾਰ ਜਾਣ ਦੀ ਲੋੜ ਅਤੇ ਅਹਿਮੀਅਤ ਨੂੰ ਰੂਪਮਾਨ ਕਰ ਰਹੀਆਂ ਹਨ। ਮਹਿੰਦਰ ਗਿੱਲ ਦੀ ਕਾਵਿ-ਸੰਵੇਦਨਾ ਦੀ ਇਹ ਗਤੀ ਹੀ ਉਸ ਦੀ ਸਮੁੱਚੀ ਕਾਵਿ-ਸਾਧਨਾ ਦੇ ਅੰਤਰੀਵੀ ਤਰਕ ਨੂੰ ਉਭਾਰਦੀ ਹੈ। ਉਸ ਦੀ ਕਵਿਤਾ ‘ਅੰਗ’ ਸਮਕਾਲ ਤੇ ਪਾਰਕਾਲ ਦੀ ਇਸ ਵਿਚਾਰਾਤਮਕ ਖੇਡ ਦੇ ਅਸਰਦਾਰ ਦ੍ਰਿਸ਼ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ;

ਮੇਰੇ ਤੇ ਥੋਪ
ਰਹੇ ਨੇ ਨਵੇਂ ਨਵੇਂ ਅੰਗ
ਕੀ ਹੋਰ ਰਿਹਾ ਹੈ, ਮੇਰੇ ਸਰੀਰ ਨੂੰ
ਮੈਂ ਨਹੀਂ ਸਨ ਮੰਗੇ
ਇਹ ਓਪਰੇ-ਓਪਰੇ ਅੰਗ
ਆਲੇ ਦੁਆਲਾ ਸ਼ਾਇਦ ਨਿਪੁੰਸਕ ਹੈ
ਕਿ ਅਚੇਤ ਬਾਹਰਲੇ ਨੂੰ ਲੋਚਾਂ
ਜੋ ਵੀ ਮਿਲਦਾ ਹੈ
ਹੂੰਝਦਾ ਜਾਂਦਾ ਹਾਂ
ਮੇਰਾ ਆਪਾ, ਬਣਿਆਂ ਕਬਾੜ ਖਾਨਾ
.....
ਮੈਨੂੰ ਜਚਦੇ ਤਾਂ ਹਨ
ਪਰ ਇਹਨਾਂ ਦੀ ਆਦਤ ਨਹੀਂ ਮੈਨੂੰ
ਮੇਰੇ ਜਜ਼ਬਾਤ ਦਾ ਹਿੱਸਾ ਨਹੀਂ
ਸਹਿਜ ਨਾਲ ਉਗੇ
ਅੰਗਾਂ ਨੂੰ
ਆਖਰ ਕਿੱਦਾਂ ਵਰਤਾਂ?
(ਮਹਿੰਦਰ ਗਿੱਲ; 2014, ਪੰਨਾ 9)

ਮਹਿੰਦਰ ਗਿੱਲ

ਇਹ ਕਵਿਤਾ ਇਕ ਪਾਸੇ ਤਾਂ ਸਮਕਾਲੀ ਵਿਸ਼ਵੀਕ੍ਰਿਤ ਮੁਆਸ਼ਰੇ ਦੀ ਉਪਭੋਗਤਾਵਾਦੀ ਸੰਵੇਦਨਾ ਦੀ ਪੇਸ਼ਕਾਰੀ ਕਰਦੀ ਹੈ ਅਤੇ ਨਾਲ ਦੀ ਨਾਲ ਉਸ ਕੋਫ਼ਤ ਨੂੰ ਵੀ ਚਿਤਰ ਰਹੀ ਹੈ, ਜੋ ਇਹ ਸੰਵੇਦਨਸ਼ੀਲ ਮਨੁੱਖੀ ਜੀਵਨ ਵਿਚ ਭਰ ਰਹੀ ਹੈ। ‘ਥੋਪੇ ਜਾ ਰਹੇ ਅੰਗ’ ਇਕ ਪਾਸੇ ਤਾਂ ਸਾਡੇ ਉਤੇ ਮੁਆਸ਼ਰੇ ਦਾ ਅਰੋਪਣ ਹੈ ਅਤੇ ਨਾਲ ਦੀ ਨਾਲ ਸਾਡੇ ਹਿਰਸ ਨੁਮਾ ਚੇਤਨਾ ਦੀ ਤਲਬ ਅਤੇ ਸੀਮਾ ਬੱਧਤਾ ਵੀ। ਇਸ ਕਰਕੇ ਅਸੀਂ ਇਹਨਾਂ ਨੂੰ ਸਵੀਕਾਰ ਵੀ ਕਰ ਰਹੇ ਹਾਂ ਅਤੇ ਇਹਨਾਂ ਤੋਂ ਮੁਨਕਰ ਵੀ ਹੋ ਰਹੇ ਹਾਂ। ਅਸੀਂ ਇਹਨਾਂ ਨੂੰ ਲੋਚਦੇ ਵੀ ਹਾਂ ਅਤੇ ਇਹ ਸਾਡੇ ‘ਸਵੈ’ ਨੂੰ ਕਬਾੜ੍ਹਖਾਨਾ ਵੀ ਬਣਾ ਰਹੇ ਹਨ। ਇਹੀ ਸਾਡੇ ਸਮੇਂ ਦਾ ਸੱਚ ਹੈ।

‘ਬੱਦਲਾਂ ਤੋਂ ਪਾਰ’ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਸਾਡੀਆਂ ਇਹਨਾਂ ਦੋਵਾਂ ਪ੍ਰਵਿਰਤੀਆਂ ਦੇ ਮਿਲਣ ਬਿੰਦੂ ਤੇ ਖਲੋ ਕੇ ਕਾਵਿ-ਅਰਥਾਂ ਦਾ ਨਿਰਮਾਣ ਕਰਦੀਆਂ ਹਨ। ਇਸੇ ਵਾਸਤੇ ਇਹ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਦੀ ਥਾਂ, ਦੋਹਾਂ ਵਿਚ ਸੰਤੁਲਨ ਸਿਰਜਣ ਦਾ ਸੰਦੇਸ਼ ਦਿੰਦੀਆਂ ਹਨ। ਇਹ ਉਪਭੋਗ ਦੇ ਵਹਾਓ ਤੋਂ ਵੀ ਮੁਨਕਰ ਨਹੀਂ ਪਰ ਇਹ ਮਾਨਵਵਾਦੀ ਮੁੱਲ-ਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਨਿਭਾਉਣ ਦੀ ਪ੍ਰਵਿਰਤੀ ਉਪਰ ਪਹਿਰਾ ਦੇਣ ਦੇ ਭਾਵ-ਪ੍ਰਬੰਧ ਦੀ ਸਿਰਜਣਾ ਵੀ ਕਰਦੀਆਂ ਹਨ। ਇਹੀ ਸਥਿਤੀ ਹੀ ਸ਼ਾਇਦ ਸਮੇਂ ਦੇ ਬੱਦਲਾਂ ਤੋਂ ਪਾਰ ਜਾਣ ਦੀ ਸਥਿਤੀ ਹੈ।

ਇਸ ਸਥਿਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਦੁਬਿਧਾਵਾਂ, ਦੁਚਿੱਤੀਆਂ ਅਤੇ ਹੀਣ ਭਾਵਨਾ ਦੀਆਂ ਮਨੋ-ਸਥਿਤੀਆਂ ਤੋਂ ਪਾਰ ਜਾਣ ਦੀ ਕੋਸਿ਼ਸ਼ ਵਿਚ ਨਿਰੰਤਰ ਗਤੀਮਾਨ ਹੈ। ਹਾਲਾਂਕਿ ਮਹਿੰਦਰ ਗਿੱਲ ਦੀ ਪਹਿਲੀ ਕਵਿਤਾ ਵਿਚ ਪਰਵਾਸੀ ਹੋਣ ਦੀ ਦੁਬਿਧਾ ਅਤੇ ਚੌਗਿਰਦੇ ਦੀਆਂ ਸਿਤਮ ਜ਼ਰੀਫੀਆਂ ਵਿਚ ਉਲਝੇ ਹੋਏ ਬੰਦੇ ਦੀਆਂ ਦੁਚਿੱਤੀਆਂ ਨਿਰੰਤਰ ਸਰਗਰਮ ਰਹਿੰਦੀਆਂ ਹਨ, ਪਰ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਅਜਿਹੀਆਂ ਸਥਿਤੀਆਂ ਤੋਂ ਪੂਰੀ ਤਰ੍ਹਾਂ ਮੁਕਤ ਹਨ। ਇਹ ਤਾਂ ਹਾਲਾਤ ਦੇ ਵਿਰੋਧਾਂ ਨੂੰ ਉਜਾਗਰ ਕਰਕੇ, ਉਹਨਾਂ ਨਾਲ ਤਾਲਮੇਲ ਸਥਾਪਤ ਕਰਨ ਦੀ ਜਗਿਆਸਾ ਦੇ ਰਾਹਗੀਰ ਮਨੁੱਖ ਦੀਆਂ ਗਤੀਵਿਧੀਆਂ ਨੂੰ ਨਿਆਂਸ਼ੀਲ ਬਣਾ ਰਹੀ ਹੈ;

ਕੀ ਕਹਾਂ ਇਹ ਸਮੇਂ ਨੂੰ
ਦਰਖਤ ਆਪਣੀ
ਛਾਂ ਨੂੰ ਸਿਰ ਤੇ ਚੁੱਕੀ
ਭਾਲਦੇ ਫਿਰਦੇ ਨੇ
ਉਸ ਨੂੰ
ਜਿਸ ਦੇ ਮੇਚ ਆ ਜਾਵੇ
ਇਹਨਾਂ ਦੀ ਛਾਂ।
(ਮਹਿੰਦਰ ਗਿੱਲ; 2014, ਪੰਨਾ 13)

ਇਸ ਤਰ੍ਹਾਂ ਇਹ ਕਵਿਤਾ ਕਿਸੇ ਸੁਪਨਮਈ ਸੰਸਾਰ ਜਾਂ ਅਦਭੁਤ ਭਾਵ-ਮੰਡਲ ਦੀ ਕਲਪਨਾ ਨਹੀਂ ਕਰਦੀ। ਨਾ ਹੀ ਇਹ ਵਰਤਮਾਨ ਯਥਾਰਥ ਵਿਚ ਲੀਨ ਹੋਣ ਦੀ ਖਸਲਤ ਜਾਂ ਅਕਾਂਖਿਆ ਨੂੰ ਮੁਖਾਤਿਬ ਹੈ। ਇਸ ਦੇ ਉਲਟ ਇਹ ਤਾਂ ਯਥਾਰਥ ਦੀ ਤਹਿ ਵਿਚ ਛੁਪੀ ‘ਹਕੀਕਤ’ ਦੀ ਖ਼ਸਲਤ ਦੀ ਟੋਹ ਲਾਉਣ ਦੀ ਕੋਸਿ਼ਸ਼ ਕਰਦੀ ਹੈ। ਇਸੇ ਕਰਕੇ ਇਹ ਯਥਾਰਥ ਦੀ ਪੇਸ਼ਕਾਰੀ ਅਤੇ ਯਥਾਰਥ ਦੀ ਹਕੀਕਤ ਵਿਚਲੀ ਦੁਫੇੜ ਬਾਰੇ ਪੂਰੀ ਤਰ੍ਹਾਂ ਚੇਤਨ ਹੈ। ਹੋਰ ਸਪੱਸ਼ਟ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਕਵਿਤਾ ਵਿਚ ਪੇਸ਼ ਮਨੁੱਖ ਮਹਾਂ ਕਾਰਜਾਂ ਦੇ ਦਾਅਵਿਆਂ ਨਾਲ ਭਰੇ ਆਦਰਸ਼ ਦੀ ਸਿਰਜਨਾ ਕਰਨ ਦੀ ਥਾਂ, ਆਪਣੇ ਸੱਚ ਦੀਆਂ ਸੇਵਾਵਾਂ ਤੋਂ ਚੇਤਨ ਹੋ ਕੇ ਸੱਚ ਨਾਲ ਨੈਗੋਸ਼ੀਏਟ ਕਰਦਾ ਹੈ;

ਪੂਜਿਆ
ਦਰਖਤਾ ਨੂੰ, ਨਦੀਆਂ ਨੂੰ
ਸੂਰਜਾਂ ਨੂੰ, ਤਾਰਿਆਂ ਨੂੰ
ਸੱਪਾਂ ਨੂੰ, ਅਗਨੀ ਨੂੰ
______
ਬੁੱਤਾਂ ਬਹੁਤਿਆਂ ਤੋਂ
ਪਹੁੰਚ ਗਿਆ ਮੈਂ ਇਕ ਤੇ
ਕੌਣ ਜਾਣੇ
ਇਕ ਤੋਂ ਮੈਂ
ਕਿਧਰ ਜਾਵਾਂਗਾ
(ਮਹਿੰਦਰ ਗਿੱਲ; 2014, ਪੰਨਾ 24)

ਇਸੇ ਨੈਗੋਸ਼ੀਏਸ਼ਨ ਦੀ ਸਰਗਰਮੀ ਵਿਚ ਹੀ ਕਵੀ ‘ਕਵਿਤਾ ਦੀ ਭਾਲ’, ‘ਰਿਆਜ਼’, ‘ਕੈਨਵਸ’, ‘ਸੁਪਨੇ’, ਅਤੇ ‘ਤਥਾ ਅਸਤੂ’ ਆਦਿ ਵਰਗੀਆਂ ਖੂਬਸੂਰਤ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਪਰ, ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਮਹਿੰਦਰ ਗਿੱਲ ਦੀ ਕਾਵਿ ਸੰਵੇਦਨਾ ਵਿਚ ਨੈਗੋਸ਼ੀਏਸ਼ਨ ਹਾਰ ਨੂੰ ਸਵੀਕਾਰ ਕਰਨ ਦਾ ਇਸ਼ਤਿਆਰਾ ਨਹੀਂ। ਇਸ ਦੇ ਉਲਟ ਇਹ ਸਥਿਤੀ ਤਾਂ ਹਾਰਨ ਜਾਂ ਹਰਾਉਣ ਦੀ ਹਿਰਸ ਤੋਂ ਪਾਰ ਜਾਣ ਦੀ ਸਥਿਤੀ ਹੈ। ਇਕ ਦੂਜੇ ਨੂੰ ਸਮਾਨਆਂਤਰ ਮੰਨਣ ਦੀ ਅਵਸਥਾ। ਆਪਣੇ ਆਪ ਵਿਚ ਬਿਰਾਜਮਾਨ ਐਬਾਂ, ਕਮੀਆਂ ਅਤੇ ਸੀਮਾਵਾਂ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਦੂਸਰੇ ਦੀ ਸੰਪੂਰਨਤਾ ਦੇ ਰੂਬਰੂ ਹੋਣ ਦੀ ਹਿੰਮਤ ਨੂੰ ਧਾਰਨ ਕਰਨ ਦੀ ਮਨੋਅਵਸਥਾ। ਦੂਸਰੇ ਦੇ ਦੂਸਰੇਪਨ ਨੂੰ ਫਨਾਹ ਕਰਨ ਦੀ ਅਕਾਂਖਿਆ ਦੀ ਥਾਂ ਉਸ ਨਾਲ ਧੁਰ ਅੰਦਰ ਤਕ ਸੰਵਾਨ ਸਿਰਜਣ ਦੀ ਅਭਿਲਾਸ਼ਾ। ਇਸ ਸੰਗ੍ਰਹਿ ਦੀਆਂ ਇਕ ਤੋਂ ਵੱਧ ਕਵਿਤਾਵਾਂ ਇਸ ਕਿਸਮ ਦੇ ਕਾਵਿ ਅਰਥਾਂ ਦੀ ਰਚਨਾ ਕਰਦੀਆਂ ਹਨ;

ਜੁਆਹਰੀ ਪਰਖ ਕਰਦਾ ਹੈ
ਹੀਰੇ ਦਾ ਮੁੱਲ ਪੈਂਦਾ ਹੈ
ਕਵਿਤਾ ਦਾ ਪਾਰਖੂ
ਕਿਹੜਾ ਤਰਾਜ਼ੂ ਲੈ ਕੇ ਆਉਂਦਾ
____
ਰੱਤ ਨੂੰ ਪਛਣਨਾ ਹੈ
ਅਲੋਚਕ
ਜਾਂ, ਸ਼ਬਦਾਂ ਦੇ ਹਨੇਰੇ ਵਿਚ ਹੈ
ਇਸ ਦੀ ਸੰਵੇਦਨਾ
ਇਹ ਮੇਰੀ ਕੱਸਵੱਟੀ
ਆਲੋਚਕ ਤੂੰ ਤਾਂ ਪਰਖਿਆ ਜਾਂਦਾ ਹੈਂ
(ਮਹਿੰਦਰ ਗਿੱਲ; 2014, ਪੰਨਾ 60)

ਯਥਾਰਥ ਦੇ ਵਿਵੇਕ ਨਾਲ ਸੰਵਾਦ ਸਿਰਜਣ ਦੀ ਇਸ ਰੁਚੀ ਅਧੀਨ ਹੀ ਇਹ ਕਵਿਤਾ ਇਸਦੇ ਸਾਕਾਰ ਦ੍ਰਿਸ਼ ਪ੍ਰਤੀ ਉਤੇਜਤ ਹੋਣ ਦੀ ਥਾਂ, ਉਸ ਪ੍ਰਤੀ ਸਹਿਜਤਾ ਦਾ ਇਜ਼ਹਾਰ ਕਰਦੀ ਹੈ। ਇਹ ਸਹਿਜਤਾ ਯਥਾਰਥ ਦੀਆਂ ਤਹਿ ਵਿਚ ਛੁਪੀਆਂ ਹਕੀਕਤਾਂ ਨੂੰ ਸਮਝਣ ਲਈ ਵੀ ਸੁਚੇਤ ਹੈ ਅਤੇ ਉਸ ਦੀਆਂ ਸੀਮਾਵਾਂ ਨੂੰ ਬਿਆਨ ਕਰਨ ਲਈ ਵੀ। ਜਿਸ ਪ੍ਰਕਾਰ ਸਾਡੀ ਮੁਢਲੀ ਬਰਤਾਨਵੀ ਕਵਿਤਾ ਪੱਛਮੀ ਸਮਾਜਕ ਯਥਾਰਥ ਪ੍ਰਤੀ ਆਕਰਸ਼ਮਈ ਜਾਂ ਖੌਫਮਈ ਰੁਝਾਨ ਰੱਖਣ ਦੀ ਕਮਜ਼ੋਰੀ ਦਾ ਸਿ਼ਕਾਰ ਸੀ, ਇਹ ਕਵਿਤਾ ਇਸ ਵਿਚ ਸੁੰਤਲਨ ਸਿਰਜਣ ਲਈ ਸਰਗਰਮ ਹੈ। ਜਿਥੇ ਇਹ ਪੱਛਮੀ ਮੁਆਸ਼ਰੇ ਦੇ ਚੰਗੇ ਗੁਣਾਂ ਨੂੰ ਉਭਾਰਦੀ ਹੈ ਉਥੇ ਉਸ ਦੀ ਆਲੋਚਨਾ ਵੀ ਕਰਦੀ ਹੈ। ਇਸੇ ਪ੍ਰਕਾਰ ਇਹ ਪੂਰਬੀ ਜੀਵਨ-ਵਿਧੀ ਅਤੇ ਸਮਾਜਕ ਆਰਥਕ ਯਥਾਰਥ ਦੇ ਵੀ ਵੱਖਰੇ ਕਿਸਮ ਦੇ ਦ੍ਰਿਸ਼ ਚਿਤਰਣ ਦੀ ਕੋਸਿ਼ਸ਼ ਕਰਦੀ ਹੈ। ਇਸ ਸੰਦਰਭ ਵਿਚ ਉਸ ਦੀ ਕਵਿਤਾ ‘ਤਰੱਕੀ’ ਨੂੰ ਵਿਚਾਰਨਾ ਲਾਹੇਵੰਦ ਹੋਵੇਗਾ;

Detroit, ਦਿਵਾਲੀਆ, ਕਰਜ਼ਦਾਰ, ਏਦਾਂ ਡਿਗਦੇ ਨੇ ਹਿਮਾਲਾ
ਮੇਰਾ ਪਿੰਡ, ਉਮਰ ਛੇ ਸੌ ਸਾਲ, ਜਾਂ ਹਜ਼ਾਰ ਸਾਲ, ਪਤਾ ਨਹੀਂ,
ਕਦੇ ਨਾ ਹੋਇਆ ਦੀਵਾਲੀਆ
ਕਿੱਦਾਂ ਦੀ ਤਰੱਕੀ ਹੈ ਇਹ
(ਮਹਿੰਦਰ ਗਿੱਲ; 2014, ਪੰਨਾ 71)

ਜ਼ਾਹਿਰ ਹੈ ਕਿ ਇਹ ਕਵਿਤਾ ਕਿਸੇ ਵੀ ਥਾਂ ਉਤੇ ਰਹਿੰਦੇ ਪਰਵਾਸੀ, ਮੂਲਵਾਸੀ ਜਾਂ ਡਾਇਸਪੋਰਕ ਸਬਜੈਕਟ ਦੀ ਧਿਰ ਬਣ ਕੇ ਆਪਣੇ ਕਾਵਿ ਪ੍ਰਵਚਨ ਦਾ ਨਿਰਮਾਣ ਨਹੀਂ ਕਰਦੀ। ਇਸ ਦੇ ਉਲਟ ਇਸ ਵਿਚ ਇਹ ਸਾਰੀਆਂ ਕੋਟੀਆਂ ਇਕ ਦੂਜੇ ਵਿਚ ਰਲ਼ ਮਿਲ਼ ਕੇ ਪਹਿਲੇ ਪੱਧਰ ਤੇ ਸਮਜਾਕ ਯਥਾਂਰਥ ਦੀਆਂ ਬੇਤਰਤੀਬੀਆਂ ਦੀ ਪੇਸ਼ਕਾਰੀ ਕਰਦੀਆਂ ਹਨ। ਦੂਜੇ ਪੱਧਰ ਤੇ ਇਹ ਮਾਨਵਵਾਦੀ ਮੁੱਲ-ਵਿਧਾਨ ਦਾ ਨਿਰਮਾਣ ਕਰਨ ਲਈ ਸਰਗਰਮ ਹਨ। ਇਹੀ ਵਜ੍ਹਾ ਹੈ ਕਿ ਇਸ ਵਿਚ ਤਾਹਨ, ਮਿਹਣੇ, ਉਦਾਸੀਆਂ, ਬੇਵਸੀਆਂ ਅਤੇ ਵਿਡੰਬਨਾਵਾਂ ਦਾ ਚਿਤਰਣ ਹੀ ਨਹੀਂ ਸਗੋਂ ਇਹਨਾਂ ਤੋਂ ਪਾਰ ਜਾਣ ਦੀ ਕੋਸਿ਼ਸ਼ ਹੈ। ਇਹ ਕੋਸਿ਼ਸ਼ ਸਮਾਜਕ ਯਥਾਰਥ ਨਾਲ ਰਸਾਈ ਕਾਇਮ ਕਰਨ ਦੀ ਵੀ ਹੈ ਅਤੇ ਇਸ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੇ ਵਿਚਾਰਾਂ ਨੂੰ ਪ੍ਰਸਤੁਤ ਕਰਨ ਦੀ ਵੀ।

ਯਥਾਰਥ ਦੀ ਸੁਚੇਤ ਦ੍ਰਿਸ਼ਟੀਕੋਨ ਤੋਂ ਵਿਆਖਿਆ ਤੇ ਪੇਸ਼ਕਾਰੀ ਕਰਨ ਤੋਂ ਬਚਣ ਦੀ ਇਸ ਰੁਚੀ ਕਰਕੇ ਹੀ ਕਵੀ ਕਦੇ ਵੀ ਪੂਰਬ-ਪੱਛਮ, ਮੈਂ-ਤੁਸੀਂ, ਮੂਲਵਾਸੀ-ਪਰਵਾਸੀ, ਸੱਚ-ਸੁਪਨੇ ਅਤੇ ਹਕੀਕਤ-ਆਦਰਸ਼ ਨੂੰ ਵਿਰੋਧੀ ਧਿਰਾਂ ਦੇ ਰੂਪ ਵਿਚ ਪੇਸ਼ ਨਹੀਂ ਕਰਦਾ। ਇਸ ਦੇ ਉਲਟ ਇਥੇ ਗੁਰੂ ਅਰਜਨ ਦੇਵ, ਮਹਾਤਮਾ ਬੁੱਧ, ਈਸਾ ਮਸੀਹ ਅਤੇ ਹਜ਼ਰਤ ਮੁਹੰਮਦ ਸਾਰੇ ਇਕੋ ਸੱਚ ਨੂੰ ਪੇਸ਼ ਕਰਨ ਵਾਲੇ ਦੈਵੀ ਪੁਰਸ਼ ਬਣਦੇ ਹਨ। ਸਿੱਟੇ ਵਜੋਂ ਇਹ ਕਵਿਤਾ ਦਾਇਰੇ ਰਚਣ ਦੇ ਕਾਰਜ ਵਿਚ ਪੈਣ ਦੀ ਥਾਂ ਹਰ ਤਰ੍ਹਾਂ ਦੇ ਦਾਇਰਿਆਂ ਤੋਂ ਪਾਰ ਜਾਣ ਦੇ ਕਾਵਿ-ਅਰਥਾਂ ਦੀ ਰਚਨਾ ਕਰਨ ਦੇ ਰਾਹੇ ਪੈਂਦੇ ਹਨ।

ਪਰ ਦਾਇਰਿਆਂ ਤੋਂ ਪਾਰ ਜਾਣ ਦਾ ਅਰਥ ਸੱਚ ਤੋਂ ਬੇਮੁੱਖ ਹੋਣਾ ਨਹੀਂ, ਸਗੋਂ ਇਸ ਦੀ ਅਸਲੀਅਤ ਦੇ ਰੂਬਰੂ ਹੋਣਾ ਹੈ। ਆਪਣੇ ਸਮਕਾਲੀ ਸੰਦਰਭ ਵਿਚ ਇਹ ਸੱਚ ਵਿਸ਼ਵੀਕ੍ਰਿਤ ਉਪਭੋਗਵਾਦ, ਪਾਸਾਰਵਾਦ ਅਤੇ ਦਮਨਕਾਰੀ ਮੰਡੀਕਰਨ ਦੇ ਸੱਚੇ ਦੇ ਸਨਮੁੱਖ ਹੋਣਾ ਹੈ। ਇਹ ਸੱਚ ਨਾ ਕੇਵਲ ਮਨੁੱਖ ਦੇ ਸੁਚੇਤ ਵਿਹਾਰ ਨੂੰ ਪੇਸ਼ ਕਰ ਰਿਹਾ ਹੈ ਸਗੋਂ ਉਸ ਦੀਆਂ ਸਭਿਆਚਾਰਕ ਯਾਦਾਂ, ਪਰੰਪਰਾਵਾਂ ਅਤੇ ਅਵਚੇਤਨੀ ਕਿਰਿਆਵਾਂ-ਪ੍ਰਤੀਕਿਰਿਆਵਾਂ ਨੂੰ ਰੂਪਗਤ ਵੀ ਕਰ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ‘ਤਖ਼ਤ ਹਜ਼ਾਰਾ’ ਇਸ ਉਪਭੋਗਤਾਵਾਦੀ ਨਿਜ਼ਾਮ ਦੇ ਦਿਸਦੇ ਪਾਸਾਰਾਂ ਅਤੇ ਅਦ੍ਰਿਸ਼ ਸਰੋਕਾਰਾਂ ਨੂੰ ਬਹੁ-ਅਰਥੀ ਬਿੰਬ-ਵਿਦਾਨ ਅਧੀਨ ਇਸ ਤਰ੍ਹਾ ਪੇਸ਼ ਕਰਦੀ ਹੈ;

ਤਖ਼ਤ ਹਜ਼ਾਰੇ ਪਰਤਣ ਦੀ
ਕੋਸਿ਼ਸ਼ ਨਾ ਕਰਨਾ
ਇਹਦੀਆਂ ਗਲੀਆਂ
ਹੁਣ, ਝੰਗ ਸਿਆਲ ਦੇ
ਦਿਲਕਸ਼ ਨਜ਼ਾਰੇ ਨੇ

ਇਹਦੇ ਰੰਗਢੰਗ
ਹੋ ਗਏ ਨੇ ਝੰਗ ਸਿਆਲੀ
ਇਹਦੀ ਗੁੰਮਦੀ ਜਾਵੇ ਬੋਲੀ
ਹੌਲੀ ਹੌਲੀ ਖਰੀਦੇ ਦੇ ਨੇ
ਝੰਗ ਸਿਆਲ
ਵਿਕਦਾ ਹੈ ਸਹਿਜੇ ਸਹਿਜੇ
ਤਖ਼ਤ ਹਜ਼ਾਰਾ
(ਮਹਿੰਦਰ ਗਿੱਲ; 2014, ਪੰਨਾ 83)

ਜ਼ਾਹਿਰ ਹੈ ਕਿ ਇਥੇ ਤਖ਼ਤ ਹਜ਼ਾਰਾ ਇਕ ਬਹੁ-ਅਰਥੀ ਕਾਵਿ-ਪ੍ਰਤੀਕ ਹੈ। ਹੁਣ ਇਹ ਰਾਂਝੇ ਦਾ ਉਹ ਤਖ਼ਤ ਹਜ਼ਾਰਾ ਨਹੀਂ ਜੋ ਝੰਗ ਸਿਆਲ ਦੇ ਅਸਰਾਂ ਤੋਂ ਮੁਕਤ ਹੋ ਕੇ ਉਸ ਦੇ ਬਰਾਬਰ ਖੜਾ ਹੁੰਦਾ ਸੀ। ਹੁਣ ਤਾਂ ਇਹ ਮੰਡੀ ਦੀ ਵਸਤੂ ਬਣ ਚੁੱਕਿਆ ਹੈ। ਇਥੇ ਰਾਂਝੇ ਦੇ ਇਸ਼ਕ ਤੋਂ ਲੈ ਕੇ ਉਥੋਂ ਦੇ ਚੌਧਰੀਆਂ ਸੰਗ ਸਾਰਾ ਤਖ਼ਤ ਹਜ਼ਾਰੇ ਹੀ ਚੂਚਕ ਅਤੇ ਖੇੜਿਆਂ ਦੀ ਸਿੱਕਦਾਰੀ ਅਤੇ ਮਾਇਆ ਦੇ ਬੱਦਲਾਂ ਵਿਚ ਉਪਭੋਗ ਦੀ ਵਸਤੂ ਬਣ ਗਿਆ ਹੈ। ਪਰ, ਇਸ ਕਵਿਤਾ ਦੀ ਖੂਬਸੂਰਤੀ ਇਸ ਨੂੰ ਦ੍ਰਿਸ਼ ਪੇਸ਼ ਕਰਨ ਤੋਂ ਵੱਧ ਅਜਿਹੇ ਅਰਥਾਂ ਦੀ ਰਚਨਾ ਕਰਨਾ ਹੈ, ਜਿਥੇ ਕਵਿਤਾ ਦਾ ਸੱਚ ਮੁਆਸ਼ਰੇ ਦੇ ਉਪਰੋਕਤ ਸੱਚ ਨੂੰ ਸਵੀਕਾਰ ਕਰਨ ਦੀ ਥਾਂ ਉਸ ਪ੍ਰਤੀ ਨਾਬਰੀ ਦਾ ਹੁੰਘਾਰਾ ਭਰਨ ਦੇ ਭਾਵ-ਪ੍ਰਬੰਧ ਦੀ ਸਿਰਜਣਾ ਕਰਦਾ ਹੈ।

ਉਪਰੋਕਤ ਵਿਚਾਰ ਚਰਚਾ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਮਹਿੰਦਰ ਗਿੱਲ ਦਾ ਕਾਵਿ ਸੰਗ੍ਰਹਿ ‘ਬੱਦਲਾਂ ਤੋਂ ਪਾਰ’ ਸਮਕਾਲੀ ਪੰਜਾਬੀ ਕਵਿਤਾ ਦੇ ਨਵੇਂ ਬਰਤਾਨਵੀ ਪ੍ਰਸੰਗ ਦੀ ਅਰਥਪੂਰਨ ਪੇਸ਼ਕਾਰੀ ਕਰ ਰਿਹਾ ਹੈ। ਇਹ ਇਥੋਂ ਦੀ ਰਵਾਇਤੀ ਕਾਵਿ-ਸਿਰਜਣ ਦੀ ਪ੍ਰਕਿਰਿਆ ਤੋਂ ਵਿੱਥ ‘ਤੇ ਵੀ ਖੜਾ ਹੋ ਰਿਹਾ ਹੈ ਅਤੇ ਉਸ ਨੂੰ ਨਵਾਂ ਕਾਵਿ-ਪ੍ਰਸੰਗ ਵੀ ਪ੍ਰਦਾਨ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿਚ ਮਹਿੰਦਰ ਗਿੱਲ ਦੀ ਵਰਤਮਾਨ ਕਵਿਤਾ ਨਾਲ ਪੰਜਾਬੀ ਕਵਿਤਾ ਮੂਲਵਾਦ-ਪਰਵਾਸ, ਪੂਰਬ-ਪੱਛਮ, ਨਿੱਜ-ਪਰ ਅਤੇ ਬੰਧਨਾਂ ਆਦਿ ਦਾਇਰਿਆਂ ਦੇ ਮੰਜ਼ਰਾਂ ਦੀ ਸਿਰਜਣਾ ਕਰਨ ਦੀ ਥਾਂ ਇਸ ਤੋਂ ਪਾਰ ਜਾਣ ਦੇ ਅਰਥਾਂ ਦਾ ਕਾਵਿ-ਨਿਰਮਾਣ ਕਰਦੀ ਹੈ। ਇਹ ਯਥਾਰਥ ਦੀ ਪੇਸ਼ਕਾਰੀ ਦੇ ਸੱਚ ਤੋਂ ਅੱਗੇ ਜਾ ਕੇ ਯਥਾਰਥ ਦੀ ਹਕੀਕਤ ਦੇ ਰੂਬਰੂ ਹੋਣ ਲਈ ਸਰਗਰਮ ਹੈ। ਸ਼ਾਇਦ ਇਹ ਪ੍ਰਵਿਰਤੀ ਹੀ ਭਵਿੱਖ ਵਿਚ ਰਚੀ ਜਾਣ ਵਾਲੀ ਪੰਜਾਬੀ ਕਵਿਤਾ ਦੇ ਬਰਤਾਨਵੀ ਪ੍ਰਸੰਗ ਨੂੰ ਨਵੀਂ ਦਿਸ਼ਾ ਅਤੇ ਸਰੂਪ ਪ੍ਰਦਾਨ ਕਰਨ ਵਿਚ ਸਹਾਈ ਹੋਵੇਗੀ।

31/08/14


    ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)