ਆਮਿਰ ਖਾਨ ਜੁੜੇ ਯਸ਼ ਚੋਪੜਾ ਨਾਲ


ਆਮਿਰ ਖਾਨ

ਆਮਿਰ ਖਾਨ ਤੇ ਸ਼ਾਹਰੁਖ ਵਿਚਕਾਰ ਕੋਈ ਕਾਰੋਬਾਰੀ ਲੜਾਈ ਨਹੀਂ ਹੈ ਪਰ ਆਮਿਰ ਆਪਣੀਆਂ ਸ਼ਰਤਾਂ ਤੇ ਫਿਲਮ ਕਰਦਾ ਹੈ ਜਿਸ ਕਾਰਨ ਉਸ ਨੂੰ ਸ਼ਾਹਰੁਖ ਨਾਲ ਖਾਸ ਕਰਕੇ ਉਸ ਫਿਲਮ ਵਿਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਿਸ ਵਿਚ ਸ਼ਾਹਰੁਖ ਨੂੰ ਯਸ਼ ਚੋਪੜਾ ਨਿਰਦੇਸ਼ਤ ਕਰਦੇ ਹਨ। ਇਹ ਸਾਰਿਆਂ ਨੂੰ ਪਤਾ ਹੈ ਯਸ਼ ਦੀ ਫਿਲਮ ਵਿਚ ਸ਼ਾਹਰੁਖ ਦੀ ਹੀ ਚਲਦੀ ਹੈ। ਆਮਿਰ ਨੇ ਡਰ ਫਿਲਮ ਕਰਨ ਤੋਂ ਇਸ ਲਈ ਮਨ੍ਹਾਂ ਕਰ ਦਿਤਾ ਸੀ ਕਿਉਂਕਿ ਉਸ ਨੂੰ ਸੰਨੀ ਦਿਓਲ ਵਾਲਾ ਕਿਰਦਾਰ ਮਿਲ ਰਿਹਰਾ ਸੀ ਜਦਕਿ ਆਮਿਰ ਸ਼ਾਹਰੁਖ ਵਾਲਾ ਕਿਰਦਾਰ ਚਾਹੁੰਦੇ ਸਨ। ਯਸ਼ ਨੇ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਕੀਤੀ ਤਾਂ ਆਮਿਰ ਨੇ ਯਸ਼ ਨਾਲ ਫਿਲਮ ਨਾ ਕਰਨ ਦੀ ਇਕ ਤਰ੍ਹਾਂ ਨਾਲ ਕਸਮ ਖਾ ਲਈ ਸੀ ਪਰ ਨਿਰਦੇਸ਼ਕ ਕੁਣਾਲ ਕੋਹਲੀ ਨੇ ਉਸ ਨੂੰ ਯਸ਼ ਚੋਪੜਾ ਦੇ ਬੈਨਰ ਹੇਠ ਬਣਨ ਜਾ ਰਹੀ ਇਕ ਫਿਲਮ ਲਈ ਸਾਈਨ ਕਰ ਲਿਆ ਹੈ। ਆਮਿਰ ਡਰ ਨੂੰ ਛੱਡਣ ਦਾ ਨੁਕਸਾਨ ਸਹਿ ਚੁਕਾ ਹੈ।

ਫਿਰ ਕੁਣਾਲ ਨੇ ਵੀ ਉਨ੍ਹਾਂ ਨੂੰ ਹਮ ਤੁਮ ਵਿਚ ਸੈਫ ਅਲੀ ਖਾਨ ਦੀ ਭੂਮਿਕਾ ਆਫਰ ਕੀਤੀ ਸੀ ਪਰ ਆਮਿਰ ਨੇ ਠੁਕਰਾ ਦਿਤੀ। ਹਮ ਤੁਮ ਦੀ ਸਫਲਤਾ ਨੇ ਆਮਿਰ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ ਕਿ ਜੇਕਰ ਇਸ ਵਾਰ ਵੀ ਕੁਣਾਲ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਫਿਲਮ ਨੂੰ ਛੱਡ ਦਿਤਾ ਤਾਂ ਉਸ ਨੂੰ ਫਿਰ ਅਫਸੋਸ ਹੋ ਸਕਦਾ ਹੈ। ਫਿਲਹਾਲ ਤਾਂ ਆਮਿਰ ਇਸ ਨਵੀਂ ਫਿਲਮ ਰਾਹੀਂ ਯਸ਼ ਦੇ ਬੈਨਰ ਨਾਲ ਜੁੜ ਕੇ ਉਨ੍ਹਾਂ ਨੂੰ ਖੁਸ਼ ਕਰ ਰਿਹਾ ਹੈ।

(c)copyright1999 - 2004, 5abi