ਅਮਿਸ਼ਾ ਪਟੇਲ ਨੂੰ ਲੋਅ ਬਲੱਡ ਪ੍ਰੈਸ਼ਰ


ਅਮਿਸ਼ਾ ਪਟੇਲ

ਆਪਣੇ ਹੀ ਮਾਂ ਬਾਪ ਹਥੋਂ ਲੁੱਟ ਚੁਕੀ ਅਮਿਸ਼ਾ ਪਟੇਲ ਨੂੰ ਕਿਸਮਤ ਦੀ ਇਕ ਹੋਰ ਮਾਰ ਪਈ। ਲਗਾਤਾਰ ਸ਼ੂਟਿੰਗ ਕਰਨ ਕਾਰਨ ਉਹ ਪਿਛਲੇ ਦਿਨੀਂ ਵਾਇਰਲ ਫੀਵਰ ਤੇ ਲੋਅ ਬਲਡ ਪ੍ਰੈਸ਼ਰ ਦੀ ਸ਼ਿਕਾਰ ਹੋ ਗਈ। ਲਗਾਤਾਰ ਪੰਜ ਦਿਨਾਂ ਤਕ ਬਿਸਤਰ ਤੇ ਪਈ ਅਮਿਸ਼ਾ ਦਾ ਹਾਲ ਚਾਲ ਪਲੁਛਣ ਤਾਂ ਕੋਈ ਨਹੀਂ ਗਿਆ, ਉਟਾ ਬਾਲੀਵੁੱਡ ਦੇ ਨਿਰਮਾਤਾ ਨਿਰਦੇਸ਼ਕਾਂ ਨੇ ਫੋਨ ਘੁੰਮਾ ਘੁੰਮਾ ਕੇ ਉਸ ਨੂੰ ਪਰੇਸ਼ਾਨ ਕਰ ਦਿਤਾ ਕਿ ਉਹ ਸ਼ੂਟਿੰਗ ਲਈ ਕਦੋਂ ਆ ਰਹੀ ਹੈ। ਪਰੇਸ਼ਾਨ ਹੋ ਕੇ ਛੇਵੇਂ ਦਿਨ ਅਮਿਸ਼ਾ ਬਿਸਤਰੇ ਤੋਂ ਉਠੀ ਤੇ ਸ਼ੂਟਿੰਗ ਲਈ ਗਈ। ਸੈੱਟ ਤੇ ਉਸ ਦੇ ਪੀਲੇ ਮੁਰਝਾਏ ਚਿਹਰੇ ਨੂੰ ਮੇਕਅਪ ਨਾਲ ਜ਼ਬਰਦਸਤੀ ਸੁਰਖ ਕਰਕੇ ਸ਼ੂਟਿੰਗ ਸ਼ੁਰੂ ਕੀਤੀ ਗਈ।

(c)copyright1999 - 2004, 5abi