 |
|
ਬਿਪਾਸ਼ਾ
ਬਸੂ |
ਬਿੰਦਾਸ
ਅਤੇ ਅਜ਼ਾਦ ਖਿਆਲਾਂਵਾਲੀ ਬਿਪਾਸ਼ਾ ਬਸੂ ਨੇ ਆਪਣੀ ਬਿੰਦਾਸ ਇਮੇਜ ਨਾਲ ਹੀ ਮਾਇਆ ਨਗਰੀ ਵਿਚ
ਆਪਣੀ ਇਕ ਖਾਸ ਜਗ੍ਹਾ ਬਣਾਈ ਹੈ ਤੇ ਸਮਕਾਲੀ ਅਭਿਨੇਤਰੀਆਂ ਦੀ ਸਖਤ ਚੁਣੌਤੀ ਦੇ ਬਾਵਜੂਦ ਉਸ
ਨੂੰ ਬਣਾਏ ਰਖਣ ਵਿਚ ਸਫਲ ਰਹੀ ਹੈ। ਬਿਪਾਸ਼ਾ ਇਹ ਸਵਿਕਾਰ ਕਰਨ ਵਿਚ ਬਿਲਕੁਲ ਵੀ ਸੰਕੋਚ ਨਹੀਂ
ਕਰਦੀ ਕਿ ਉਸ ਦਾ ਬਿੰਦਾਸ ਇਮੇਜ ਹੀ ਉਸ ਨੂੰ ਬ੍ਰੈੱਡ ਐਂਡ ਬਟਰ ਦਿਵਾਉਂਦੀ ਹੈ। ਉਹ ਅਜਿਹਾ
ਇਸ ਲਈ ਕਹਿੰਦੀ ਹੈ ਕਿਉਂਕਿ ਉਹ ਇਸ ਫਿਲਮ ਨਗਰੀ ਵਿਚ ਦੋਹਰੀ ਜ਼ਿੰਦਗੀ ਨਹੀਂ ਜਿਉਂਦੀ। ਉਸ
ਨੇ ਹੁਣ ਤਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ, ਉਨ੍ਹਾਂ ਨਾਲ ਉਸ ਦੀ ਬੈਲਡ ਇਮੇਜ ਹੀ ਉਭਰ
ਕੇ ਸਾਹਮਣੇ ਆਈ ਹੈ ਤੇ ਉਸ ਤਰ੍ਹਾਂ ਦੀਆਂ ਫਿਲਮਾਂ ਕਰਕੇ ਉਸ ਨੇ ਆਪਣਾ ਇਕ ਖਾਸ ਮੁਕਾਮ
ਬਣਾਇਆ ਹੈ ਤੇ ਇਸ ਫਿਲਮ ਨਗਰੀ ਵਿਚ ਰਾਜ ਕਰ ਰਹੀ ਹੈ। ਉਸ ਦਾ ਕੋਈ ਗਾਡਫਾਦਰ ਨਹੀਂ ਹੈ ਤੇ
ਉਹ ਆਪਣੇ ਦਮ ਤੇ ਹੀ ਫਿਲਮਾਂ ਹਾਸਲ ਕਰ ਰਹੀ ਹੈ ਤੇ ਸਿਤਾਰਾ ਪੁਤਰੀਆਂ ਲਈ ਵੀ ਚੁਣੌਤੀ ਬਣ
ਰਹੀ ਹੈ। ਕਰੀਨਾ ਕਪੂਰ ਦੇ ਨਾਲ ਉਸ ਦਾ ਝਗੜਾ ਤਾਂ ਪਹਿਲੀ ਫਿਲਮ ਅਜਨਬੀ ਤੋਂ ਹੀ ਸ਼ੁਰੂ ਹੈ।
ਇਹ ਵਖਰੀ ਗਲ ਹੈ ਕਿ ਕਰੀਨਾ ਨਾਲ ਉਹ ਕਦੀ ਕਦੀ ਗੱਲ ਕਰ ਲੈਂਦੀ ਹੈ ਪਰ ਹੁਣ ਤਾਂ ਉਹ
ਸੁੰਦਰੀਆਂ ਤੇ ਹੀ ਹਮਲਾ ਕਰਨ ਲਗੀ ਹੈ। ਫਿਰੋਜ਼ ਨਾਡੀਆਡਵਾਲਾ ਦੀ ਸੀਕਵੇਲ ਫਿਲਮ ‘ਫਿਰ
ਹੇਰਾ ਫੇਰੀ’ ਵਿਚ ਉਸ ਨੇ
ਲਾਰਾ ਦੱਤਾ ਨੂੰ ਬਾਹਰ ਕਰਵਾ ਦਿਤਾ ਤੇ ਉਸ ਦੀ ਭੂਮਿਕਾ ਹਾਸਲ ਕਰ ਲਈ। ਬਿਪਾਸ਼ਾ ਇਸ ਤਰ੍ਹਾਂ
ਵੀ ਆਪਣੇ ਲਈ ਬ੍ਰੈੱਡ ਐਂਡ ਬਟਰ ਦਾ ਇੰਤਜ਼ਾਮ ਕਰ ਲੈਂਦੀ ਹੈ ਜਿਸ ਨੂੰ ਉਹ ਗਲਤ ਨਹੀਂ
ਮੰਨਦੀ। |