ਨਵੀਆਂ ਉਮੰਗਾਂ ਤੇ ਜੋਸ਼ ਨਾਲ ਭਰਪੂਰ ਦੀਆ


ਦੀਆ ਮਿਰਜ਼ਾ

ਦੀਆ ਮਿਰਜ਼ਾ ਇਨੀਂ ਦਿਨੀਂ ਖੁਸ਼ ਹੈ ਅਤੇ ਖੁਸ਼ ਹੋਵੇ ਵੀ ਕਿਉਂ ਨਾ? ਆਖਰ ਉਸ ਨੂੰ ਬਿਗ ਬੀ ਅਮਿਤਾਭ ਨਾਲ ਫਿਲਮ ਜੋ ਮਿਲ ਗਈ ਹੈ ਤੇ ਫਿਰ ਇਕ ਗੱਲ ਇਹ ਵੀ ਹੈ ਕਿ ਨਵੇਂ ਸਾਲ ਵਿਚ ਉਸ ਨੇ ਨਵੀਆਂ ਉਮੰਗਾਂ ਨਾਲ ਤੇ ਜੋਸ਼ ਨਾਲ ਪ੍ਰਵੇਸ਼ ਕੀਤਾ ਹੈ। ਸ਼ਾਇਦ ਆਪਣੇ ਅੰਦਰ ਕੰਮ ਦਾ ਜੋਸ਼ ਭਰਨ ਲਈ ਹੀ ਪਿਛਲੇ ਦਿਨੀਂ ਉਹ ਖੂਬ ਘੁੰਮੀ, ਉਹ ਵੀ ਸਾਰੀ ਦੁਨੀਆ ਵਿਚ। ਨਾ ਨਾ...ਉਹ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਵਿਦੇਸ਼ ਦੀ ਯਾਤਰਾਵਾਂ ਤੇ ਨਹੀਂ ਗਈ ਸੀ, ਉਸ ਦਾ ਤਾਂ ਮਕਸਦ ਸੀ ਸੈਰ ਸਪਾਟਾ ਤੇ ਸਿਰਫ ਸੈਰ ਸਪਾਟਾ।

ਸਭ ਤੋਂ ਪਹਿਲਾਂ ਇਹ ਹੈਦਰਾਬਾਦੀ ਕੰਨਿਆ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਦਖਣੀ ਅਫਰੀਕਾ ਦੀ ਯਾਤਰਾ ਤੇ ਰਹੀ ਤੇ ਉਸ ਦੇ ਬਾਅਦ ਵਾਲੀ ਵਿਚ ਛੁਟੀਆਂ ਮਨਾਉਣ ਲਈ ਚਲੀ ਗਈ ਤੇ ਹਾਂ, ਇਹ ਗੱਲ ਤਾਂ ਦਸਣੀ ਹੀ ਭੁੱਲ ਗਏ ਕਿ ਇਨ੍ਹਾਂ ਸੈਰ ਸਪਾਟਿਆਂ ਦੌਰਾਨ ਮਿਸ ਦੀਆ ਇਕੱਲੀ ਨਹੀਂ ਸੀ ਸਗੋਂ ਉਸ ਦੇ ਨਜ਼ਦੀਕੀ ਮਿੱਤਰ ਦੋਸਤ ਵੀ ਇਨ੍ਹਾਂ ਯਾਤਰਾਵਾਂ ਦੌਰਾਨ ਨਾਲ ਸਨ। ਸਹੀ ਹੀ ਤਾਂ ਹੈ, ਇਕਲੇ ਛੁਟੀਆਂ ਮਨਾਉਣ ਵਿਚ ਭਲਾ ਕੀ ਰਖਿਆ ਹੈ? ਅਤੇ ਅਸੀਂ ਪੂਰੇ ਭਰੋਸੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਦੀਆ ਮਿਰਜ਼ਾ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ।

(c)copyright1999 - 2004, 5abi