 |
|
ਏਸ਼ਾ ਦਿਓਲ
|
ਅਜਿਹਾ
ਲਗਦਾ ਹੈ ਕਿ ਏਸ਼ਾ ਦਿਓਲ ਨੇ ਆਪਣੇ ਮਨ ਵਿਚ ਜੋ ਗਲ ਫਿਲਮ ਧੂਮ ਦੀ ਸ਼ੂਟਿੰਗ ਦੌਰਾਨ ਧਾਰ ਲਈ
ਸੀ, ਉਸ ਤੋਂ ਅੱਗੇ ਵੀ ਕਾਇਮ ਰਹਿਣ ਦਾ ਨਿਸ਼ਚਾ ਬਣਾ ਲਿਆ ਹੈ। ਜੀ ਹਾਂ, ਫਿਲਮ ਧੂਮ ਲਈ ਆਪਣੇ
ਬਦਨ ਨੂੰ ਪਹਿਲਾਂ ਤੋਂ ਵੀ ਵਧ ਸੁੰਦਰ ਤੇ ਲੱਕ ਨੂੰ ਪਹਿਲਾਂ ਨਾਲੋਂ ਜ਼ਿਆਦਾ ਪਤਲਾ ਕਰਨ ਵਿਚ
ਸਫਲ ਰਹੀ ਏਸ਼ਾ ਦਿਓਲ ਨੇ ਨਿਸ਼ਚਾ ਕਰ ਲਿਆ ਹੈ ਕਿ ਉਹ ਹੁਣ ਆਪਣੀ ਸੁੰਦਰਤਾ ਨੂੰ ਗ੍ਰਹਿਣ ਨਹੀਂ
ਲਗਣ ਦੇਵੇਗੀ। ਇਹੀ ਕਾਰਨ ਹੈ ਕਿ ਏਸ਼ਾ ਦਿਓਲ ਹੁਣ ਘਰ ਤੋਂ ਬਾਹਰ ਘਰ ਦੀਆਂ ਬਣੀਆਂ ਚੀਜ਼ਾਂ
ਤੋਂ ਇਲਾਵਾ ਹੋਰ ਕੁਝ ਵੀ ਨਹੀਂ ਖਾਂਦੀ ਤੇ ਖਾਣਾ ਵੀ ਅਜਿਹਾ ਹੋ ਜੈਤੂਨ ਦੇ ਤੇਲ ਵਿਚ ਪਕਾਇਆ
ਹੋਵੇ। ਅਸੀਂ ਉਮੀਦ ਕਰਦੇ ਹਾਂ ਕਿ ਇਹ ਬੇਬੀ ਡੌਲ ਆਪਣੇ ਇਸ ਸੰਕਲਪ ਤੇ ਕਾਇਮ ਰਹੇਗੀ ਤੇ
ਆਪਣੇ ਪ੍ਰੰਸ਼ਸਕਾਂ ਨੂੰ ਅਭਿਨੈ ਰਾਹੀਂ ਇਸੇ ਤਰ੍ਹਾਂ ਖੁਸ਼ ਕਰਦੀ ਰਹੇਗੀ। |