ਸੰਘਰਸ਼ ਨਹੀਂ ਕਰਨਾ ਪਿਆ: ਇਮਰਾਨ ਹਾਸ਼ਮੀ


ਇਮਰਾਨ ਹਾਸ਼ਮੀ

ਫਿਲਮ ਵਿਚ ਟਪੋਰੀ ਦੀ ਭੂਮਿਕਾ ਵਿਚ ਪ੍ਰਵੇਸ਼ ਕਰਨ ਤੇ ਆਪਣੀ ਇਕ ਛਾਪ ਛੱਡਣ ਵਾਲੇ ਇਮਰਾਨ ਹਾਸ਼ਮੀ ਨੇ ਸ਼ਾਇਦ ਅਲ੍ਹਾ ਤੋਂ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਗਿਆ ਸੀ। ਮਹੇਸ਼ ਭੱਟ ਦੇ ਇਸ ਭਤੀਜੇ ਨੂੰ ਬਹੁਤਾ ਸੰਘਰਸ਼ ਨਹੀਂ ਕਰਨਾ ਪਿਆ, ਜਿੰਨਾ ਕਿ ਹੋਰਨਾਂ ਨੂੰ ਕਰਨਾ ਪਿਆ ਹੈ। ਉਸ ਨੂੰ ਮਿਲੀ ਅਗਲੀ ਫਿਲਮ ਨੇ ਹੀ ਉਸ ਨੂੰ ਆਸਮਾਨ ਦੀ ਬੁਲੰਦੀਆਂ ਤਕ ਪਹੁੰਚਾ ਦਿਤਾ। ਜੀ ਹਾਂ, ਇਹ ਸੀ ਅਨੁਰਾਸ ਬਸੂ ਦੁਆਰਾ ਨਿਰਦੇਸ਼ਤ ਗਰਮਾ ਗਰਮ ਫਿਲਮ ‘ਮਰਡਰ’ ਜਿਸ ਵਿਚ ਉਸ ਨੇ ਇਕ ਲਵਰ ਬੁਆਏ ਦੀ ਨੈਗੇਟਿਵ ਭੂਮਿਕਾ ਨਿਭਾਈ ਹੈ।

ਪੇਸ਼ ਹਨ ਇਮਰਾਨ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼:-

• ‘ਮਰਡਰ’ ਇਕ ਹੀਰੋ ਵਜੋਂ ਤੁਹਾਨੂੰ ਕਿੰਨਾ ਅੱਗੇ ਲਿਆਈ? ਕੀ ਤੁਸੀਂ ਸੰਤੁਸ਼ਟ ਹੈ?

- ਫੁਟਪਾਥ ਮੇਰੀ ਪਹਿਲੀ ਫਿਲਮ ਸੀ, ਜਿਸ ਵਿਚ ਮੈਂ ਇਕ ਟੋਪਰੀ ਦੀ ਭੂਮਿਕਾ ਨਿਭਾਈ ਤੇ ਇਹ ਉਸ ਚਰਿਤਰ ਤੋਂ ਬਿਲਕੁਲ ਹਟ ਕੇ ਸੀੴ ਜੋਹੋ ਜਿਹਾ ਮੈਂ ਮਰਡਰ ਵਿਚ ਨਿਭਾਇਆ ਹੈ। ਮਰਡਰ ਵਿਚ ਮੇਰੀ ਭੂਮਿਕਾ ਇਕ ਲਵਰ ਬੁਆਏ ਦੀ ਹੈ, ਜੋ ਪਹਿਲੀ ਨਜ਼ਰ ਵਿਚ ਦੇਖਣ ਤੇ ਬਹੁਤ ਚੰਗਾ ਵਿਖਾਈ ਦਿੰਦਾ ਹੈ ਪਰ ਅੰਦਰ ਉਹ ਬਹੁਤ ਚਾਲਬਾਜ਼ ਹੈ। ਸਿਰਫ ਦੋ ਫਿਲਮਾਂ ਕਰਨ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਮੈਂ ਸੰਤੁਸ਼ਟ ਹਾਂ ਪਰ ਹਾਂ, ਮੈਂ ਕਹਿ ਸਕਦਾ ਹਾਂ ਕਿ ਮੈਨੂੰ ਵਖਰੀ ਤਰ੍ਹਾਂ ਦੀਆਂ ਦੋ ਫਿਲਮਾਂ ਵਿਚ ਕੰਮ ਕਰਨ ਦਾ ਬਹੁਤ ਵੱਡਾ ਮੌਕਾ ਪ੍ਰਾਪਤ ਹੋਇਆ ਹੈ ਤੇ ਉਹ ਵੀ ਆਪਣੇ ਮਾਰਗ ਦਰਸ਼ਕ ਮਹੇਸ਼ ਅੰਕਲ ਦੇ ਨਾਲ। ਮੈਂ ਮਰਡਰ ਵਿਚ 2003 ਵਿਚ ਕੰਮ ਸ਼ੁਰੂ ਕੀਤਾ ਸੀ ਤੇ 2004 ਦੇ ਸੁਰੂ ਵਿਚ ਇਹ ਪੂਰਾ ਹੋ ਗਿਆ ਸੀ। ਇਹ ਇਕ ਤੇਣੀ ਨਾਲ ਬਣਨ ਵਾਲੀ ਫਿਲਮ ਸੀ। ਥੋੜ੍ਹੇ ਸਮੇਂ ਵਿਚ ਤੁਹਾਨੂੰ ਚੰਗੀ ਪਰਫਾਰਮੈਂਸ ਕਰਨੀ ਹੁੰਦੀ ਹੈ ਤੇ ਨਿਰਦੇਸ਼ਕ ਨੂੰ ਸਹਿਯੋਗ ਦਿੰਦੇ ਹੋਏ ਫਿਲਮ ਵੀ ਪੂਰੀ ਕਰਨੀ ਹੁੰਦੀ ਹੈ।

• ਤੁਸੀਂ ਅਸਲ ਵਿਚ ਕਦੋਂ ਆਪਣਾ ਕੈਰੀਅਰ ਸ਼ੁਰੂ ਕੀਤਾ?

- ਮੈਂ ਜਦ ਪੰਜ ਸਾਲ ਦਾ ਸੀ, ਉਦੋਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ। ਮੈਂ ਇਕ ਚਾਈਲਡ ਮਾਡਲ ਸੀ। ਮੈਂ ਬਹੁਤ ਸਾਰੇ ਟੀ ਵੀ ਵਿਗਿਆਪਨ ਕੀਤੇ ਹਨ, ਜਿਵੇਂ ਰਸਨਾ, ਗੁਡ ਨਾਈਟ, ਲਿਕਰਾ ਕਫ ਸਿਰਫ, ਪਰ ਜ਼ਿੰਦਗੀ ਵਿਚ ਮੈਂ ਸਦਾ ਪਾਇਲਟ ਬਣਨਾ ਚਾਹੁੰਦਾ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਮੀਡੀਆ ਨਾਲ ਸਬੰਧਤ ਕੋਈ ਕੰਮ ਕਰਾਂਗਾ। ਮੈਂ ਆਪਣੀ ਸਕੂਲਿੰਗ ਮਾਨਿਕ ਜੀ ਸਕੂਲ ਤੋਂ ਹੀ ਕੀਤੀ ਅਤੇ ਫਿਰ ਕਾਲਜ ਤੋਂ ਕਾਮਰਸ ਕੀਤੀ। ਉਸ ਤੋਂ ਬਾਅਦ ਮੈਂ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਵਿਕਰਮ ਭੱਟ ਨੂੰ ਸਹਿਯੋਗ ਦੇਣਾ ਸ਼ੁਰੂ ਕੀਤਾ।

• ‘ਤੁਮਸਾ ਨਹੀਂ ਦੇਖਾ’ ਦੇ ਬਾਰੇ ਕੁਝ ਹੋਰ ਦਸੋ?

- ਤੁਮਸਾ ਨਹੀਂ ਦੇਖਾ’ ਵਿਚ ਨਿਰਦੇਸ਼ਕ ਅਨੁਰਾਗ ਬਸੂ ਦੇ ਨਾਲ ਲਗਭਗ ਉਹੀ ਟੀਮ ਸੀ। ਇਸ ਫਿਲਮ ਵਿਚ ਮੇਰਾ ਨਾਂ ਦਕਸ਼ ਹੈ। ਮੈਂ ਇਕ ਬਹੁਤ ਅਮੀਰ ਲੜਕਾ ਹਾਂ। ਉਹ ਜ਼ਿੰਦਗੀ ਵਿਚ ਖੁਦ ਨੂੰ ਇਕਲਾ ਮਹਿਸੂਸ ਕਰਦਾ ਹੈ। ਆਪਣੇ ਲਈ ਭਾਵਨਾਵਾਂ ਤੇ ਮਨੁਖੀ ਪਿਆਰ ਦੇ ਮਾਮਲੇ ਵਿਚ ਉਹ ਖੋਖਲਾਪਣ ਪਾਉਂਦਾ ਹੈ। ਕਦੇ ਉਸ ਨੂੰ ਪਿਆਰ ਨਹੀਂ ਮਿਲਿਆ। ਉਸ ਦੇ ਗਾਰਡੀਅਨ ਦੀ ਭੂਮਿਕਾ ਅਨੁਪਮ ਖੇਰ ਨੇ ਨਿਭਾਈ ਹੈ। ਫਿਰ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ ਤੇ ਇਕ ਦਿਨ ਜੀਆ ਨਾਂ ਦੀ ਲੜਕੀ ਨਾਲ ਟਕਰਾ ਜਾਂਦਾ ਹੈ। ਇਹ ਭੂਮਿਕਾ ਦੀਆ ਮਿਰਜ਼ਾ ਨੇ ਨਿਭਾਈ ਹੈ। ਉਸ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਲੜਕੀ ਬਿਲਕੁਲ ਉਸ ਦੇ ਉਲਟ ਹੈ। ਇਸ ਤੋਂ ਬਾਅਦ ਕਹਾਣੀ ਵਿਚ ਮੋੜ ਆਉਂਦਾ ਹੈ, ਜਿਥੇ ਅਨੁਮਾਨ ਅੰਕਲ ਤੇ ਜੀਆ ਮੈਨੂੰ ਚੰਗਾ ਇਨਸਾਨ ਬਣਨ ਵਿਚ ਸਹਾਇਤਾ ਕਰਦੇ ਹਨ।

• ਮਰਡਰ ਵਿਚ ਤੁਹਾਡਾ ਗੀਤ ‘ਭੀਗੇ ਹੋਂਠ ਤੇਰੇ’ ਵਿਸ਼ਵ ਵਿਚ ਧੁੰਮਾਂ ਮਚਾ ਰਿਹਾ ਹੈ। ਇਸ ਦੇ ਬਾਰੇ ਵਿਚ ਕੀ ਕਹੋਗੇ?

- ਹਾਂ ਇਹ ਤਾਂ ਹੈ। ਮੈਂ ਇਸ ਨਾਲ ਬਹੁਤ ਖੁਸ਼ ਹਾਂ। ਪਰ ਮੈਂ ਤੁਹਾਨੂੰ ਇਕ ਹੋਰ ਗੀਤ ਕਹੋ ਨਾ ਕਹੋ ਦੇ ਬਾਰੇ ਵਿਚ ਦਸਣਾ ਚਾਹਾਂਗਾ। ਹੋਇਆ ਇਸ ਤਰ੍ਹਾਂ ਕਿ ਮੈਂ ਨੈਟ ਤੇ ਸਰਫਿੰਗ ਕਰ ਰਿਹਾ ਸੀ ਕਿ ਮੇਰੇ ਇਕ ਮਿੱਤਰ ਨੇ ਮੈਨੂੰ ਪਾਕਿਸਤਾਨ ਵਿਚ ਇਕ ਬੈਂਡ ਬਾਰੇ ਦਸਿਆ।ਇਕ ਦਿਨ ਅਸੀਂ ਉਸ ਬੈਂਡ ਦੀ ਸਾਈਟ ਨਾਲ ਇਕ ਗੀਤ ਡਾਊਨਲੋਡ ਕੀਤਾ ਤੇ ਮਹੇਸ਼ ਅੰਕਲ ਨੂੰ ਸੁਣਾਇਆ। ਉਨ੍ਹਾਂ ਨੂੰ ਉਹ ਬਹੁਤ ਚੰਗਾ ਲਗਾ ਤੇ ਫਿਰ ਮੈਂ ਆਪਣੇ ਮਿਤਰ ਤੇ ਬੈਂਡ ਦੇ ਲੜਕਿਆਂ ਨੂੰ ਪਾਕਿਸਤਾਨ ਤੋਂ ਬੁਲਾਇਆ। ਉਨ੍ਹਾਂ ਨੇ ਉਹ ਗੀਤ ਸਾਡੇ ਲਈ ਗਾਇਆ। ਇਸ ਲਈ ਦੋਵੇਂ ਹੀ ਗੀਤ ਕਹੋ ਨਾ ਕਹੋ ਤੇ ਭੀਗੇ ਹੋਂਠ ਤੇਰੇ ਮੇਰੇ ਬਹੁਤ ਨੇੜੇ ਹਨ।

• ਤੁਸੀਂ ਆਪਣੇ ਦਿਨ ਦੀ ਯੋਜਨਾ ਕਿਵੇਂ ਬਣਾਉਂਦੇ ਹੋ?

- ਮੈਂ ਦਿਨ ਵਿਚ ਪੰਜ ਵਾਰ ਜਿਮ ਜਾਂਦਾ ਹਾਂ। ਮੈਂ ਆਪਣੇ ਦਿਨ ਇਕ ਬਹੁਤ ਸਾਰੇ ਪ੍ਰੋਟੀਨਸ ਵਾਲੇ ਸਿਹਤ ਵਧਾਊ ਬ੍ਰੇਕਫਾਸਟ ਨਾਲ ਕਰਦਾ ਹਾਂ। ਫਿਰ ਉਸਤੋਂ ਬਾਅਦ ਸ਼ੂਟਿੰਗ ਲਈ ਜਾਂਦਾ ਹੈ।

• ਤੁਸੀਂ ਅਭਿਨੈ ਕਿਵੇਂ ਸਿਖਿਆ?

- ਮੈਂ ਕਦੇ ਥਿਏਟਰ ਨਹੀਂ ਕੀਤਾ ਤੇ ਸਿੱਖਣਾ ਬਹੁਤ ਮਹੱਤਵਪੂਰਨ ਹੈ।

(c)copyright1999 - 2004, 5abi