|
ਬਾਲੀਵੁੱਡ
ਵਿਚ ਫਲਾਪ ਹੋ ਚੁੱਕੀ ਸੇਲਿਨ ਜੇਤਲੀ ਨੇ ਤੇਲਗੂ ਫਿਲਮਾਂ ਨਾਲ ਸ਼ੁਰੂਆਤ ਕਰਦੇ ਹੋਏ ਮੋਹਨ
ਬਾਬੂ ਦੀ ਫਿਲਮ ਸੂਰਯਮ ਕੀਤੀ ਹੈ। ਫਿਲਮ ਦੀ ਸ਼ੂਟਿੰਗ ਪੂਰੀ ਕਰਦਿਆਂ ਪਿਛਲੇ ਦਿਨੀਂ ਮੁੰਬਈ
ਪਰਤੀ ਸੇਲਿਨਾ ਨੇ ਦਸਿਆ ਕਿ ਸਾਊਥ ਤੋਂ ਆਪਣੀ ਵਾਪਸੀ ਵਾਲੇ ਦਿਨ ਉਹ ਸ਼ਾਮ ਤਕ ਰੋਂਦੀ ਰਹੀ
ਕਿਉਂਕਿ ਸ਼ੂਟਿੰਗ ਦੌਰਾਨ ਸਾਰੀ ਯੂਨਿਟ ਨੇ ਉਸ ਨੂੰ ਜੋ ਪਿਆਰ ਦਿਤਾ, ਉਸ ਕਾਰਨ ਉਨ੍ਹਾਂ ਸਾਰੇ
ਲੋਕਾਂ ਤੋਂ ਵਿਛੜਨ ਤੇ ਸਚਮੁਚ ਬਹੁਤ ਇਮੋਸ਼ਨਲ ਹੋ ਗਈ ਸੀ। ਹੋਰ ਤਾਂ ਹੋਰ ਯੂਨਿਟ ਦੇ ਲੋਕਾਂ
ਨੇ ਸੇਲਿਨਾ ਨੂੰ ਉਸ ਦੀ ਇਕ ਪੇਂਟਿੰਗ ਵੀ ਭੇਟ ਕੀਤੀ। ਡੀਅਰ ਸੇਲਿਨਾ, ਜੇਕਰ ਤੁਹਾਡੀ ਇਹ
ਸਾਊਥ ਦੀ ਫਿਲਮ ਸੂਰਯਮ ਹਿੱਟ ਹੋ ਗਈ ਤਾਂ ਹੋ ਸਕਦਾ ਹੈ ਕਿ ਖੂਸ਼ਬੂ ਦੀ ਤਰ੍ਹਾਂ ਦਖਣੀ ਭਾਰਤ
ਵਿਚ ਤੁਹਾਡਾ ਵੀ ਮੰਦਰ ਬਣ ਜਾਵੇ। ਉਂਝ ਉਸ ਦਾ ਇਹ ਵੀ ਕਹਿਣਾ ਹੈ ਕਿ ਔਰਤਾਂ ਦੇ ਭੜਕਾਊ
ਲਿਬਾਸ ਪਹਿਨਣ ਨਾਲ ਮਰਦਾਂ ਦਾ ਧਿਆਨ ਉਨ੍ਹਾਂਵਲ ਮਲਮਲੀ ਜਾਂਦਾ ਹੈ। ਇਸ ਦੇ ਨਾਲ ਨਾਲ ਇਹ
ਗੱਲ ਵੀ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਮਰਦਾਂ ਦੇ ਮੂੰਹੋਂ ਔਰਤਾਂ ਦੇ ਲਿਬਾਸ ਦੀ ਤਾਰੀਫ
ਹੀ ਹੁੰਦੀ ਹੈ, ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈ। ਅਜਕਲ ਦੀਆਂ ਵੱਡੀਆਂ ਵੱਡੀਆਂ ਹੀਰੋਇਨਾਂ
ਵੀ ਵੱਡੀਆਂ ਵੱਡੀਆਂ ਪਾਰਟੀਆਂ ਵਿਚ ਪੂਰੇ ਭਰੋਸੇ ਨਾਲ ਭੜਕਾਊ ਡ੍ਰੈਸਾਂ ਵਿਚ ਹਸਦੀਆਂ ਨਜ਼ਰ
ਆਉਂਦੀਆਂ ਹਨ। ਮੇਰੀ ਨਜ਼ਰ ਵਿਚ ਔਰਤਾਂ ਨੂੰ ਜਵਾਨੀ ਵਿਚ ਹੀ ਆਪਣੇ ਸ਼ੌਂਕ ਪੂਰੇ ਕਰ ਲੈਣੇ
ਚਾਹੀਦੇ ਹਨ, ਨਹੀਂ ਤਾਂ ਬੁਢਾਪੇ ਵਿਚ ਉਨ੍ਹਾਂ ਨੂੰ ਆਪਣੇ ਸ਼ੌਕ ਪੂਰੇ ਨਾ ਕਰਨ ਦਾ ਮਲਾਲ ਹੀ
ਰਹਿਣਾ ਹੈ।
|