 |
|
ਕਿਮ ਸ਼ਰਮਾ
|
ਪਿਛਲੇ
ਦਿਨੀਂ ਹੀਰੋਇਨ ਕਿਮ ਸ਼ਰਮਾ ਤੇ ਕ੍ਰਿਕਟ ਸਟਾਰ ਯੁਵਰਾਜ ਸਿੰਘ ਦੇ ਰੋਮਾਂਟਿਕ ਸਬੰਧਾਂ ਦੀ
ਬਹੁਤ ਚਰਚਾ ਰਹੀ। ਕਿਮ ਦਾ ਕਹਿਣਾ ਹੈ ਕਿ ਯੁਵਰਾਜ ਉਸ ਦਾ ਇਕ ਚੰਗਾ ਦੋਸਤ ਹੀ ਹੈ ਪਰ ਹੁਣ
ਇਕ ਅਖਬਾਰ ਨੇ ਇਹ ਖੁਲਾਸਾ ਕੀਤਾ ਕਿ ਕਿਸਮ ਸ਼ਰਮਾ ਅਤੇ ਯੁਵਰਾਜ ਵਿਚਕਾਰ ਸਬੰਧ ਟੁੱਟ ਚੁਕਾ
ਹੈ। ਸ਼ਾਇਦ ਇਹੀ ਕਾਰਨ ਹੈ ਕਿ ਫਿਲਮਾਂ ਵਿਚ ਅਭਿਨੈ ਦੀ ਬਜਾਏ ਦੂਸਰੀਆਂ ਗਲਾਂ ਵਲ ਧਿਆਨ ਦੇਣ
ਕਾਰਨ ਕਿਮ ਦਾ ਕੈਰੀਅਰ ਪ੍ਰਭਾਵਿਤ ਹੋਇਆ। ਇਸ ਲਈ ਪਿਛਲੇ ਦਿਨੀਂ ਇਕ ਅਖਬਾਰ ਨੇ ਉਸ ਨੂੰ ਇਹ
ਸਵਾਲ ਕੀਤਾ ਕਿ ਉਸ ਨੂੰ ਹੋਰ ਹੀਰੋਇਨਾਂ ਦੇ ਮੁਕਾਬਲੇ ਜ਼ਿਆਦਾ ਫਿਲਮਾਂ ਆਫਰ ਕਿਉਂ ਨਹੀਂ ਹੋ
ਰਹੀਆਂ ਤਾਂ ਉਸ ਨੇ ਉਤਰ ਦਿਤਾ ਕਿ ਅਜਿਹੀ ਕੋਈ ਗਲ ਨਹੀਂ, ਹੁਣੇ ਹੁਣੇ ਉਸ ਨੇ ਆਪਣੀਆਂ ਦੋ
ਫਿਲਮਾਂ ਦੀ ਸ਼ੂਟਿੰਗ ਪੂਰੀ ਕੀਤੀ ਹੈ। ਕਿਮ ਦਾ ਕਹਿਣਾ ਹੈ ਕਿ ਫਿਲਮ ਨਗਰੀ ਵਿਚ ਇਕ ਜਾਂ ਦੋ
ਫਿਲਮ ਮੇਕਰ ਉਸ ਦਾ ਭਵਿਖ ਨਹੀਂ ਤੈਅ ਕਰ ਸਕਦੇ। ਇਸ ਦੇ ਨਾਲ ਹੀ ਕਿਮ ਨੇ ਇਹ ਵੀ ਕਿਹਾ ਕਿ
ਉਹ ਸੈਕਸੀ ਫਿਲਮਾਂ ਨਹੀਂ ਕਰ ਸਕਦੀ। ਉਸ ਅਨੁਸਾਰ ਕਈ ਬੈਡਰੂਮ ਸੀਨ ਵਾਲੀਆਂ ਫਿਲਮਾਂ ਦੇ ਆਫਰ
ਉਸ ਨੂੰ ਆਏ ਪਰ ਉਹ ਮਲਿਕਾ ਸ਼ੇਰਾਵਤ ਨਹੀਂ ਹੈ ਤੇ ਮਰਡਰ ਵਰਗੀਆਂ ਫਿਲਮਾਂ ਨਹੀਂ ਕਰ ਸਕਦੀ।
ਕਿਮ ਨੇ ਇਹ ਵੀ ਕਿਹਾ ਕਿ ਭਾਵੇਂ ਇਨੀਂ ਦਿਨੀਂ ਸੈਕਸੀ ਤੇ ਬੋਲਡ ਫਿਲਮਾਂ ਦਾ ਦੌਰ ਚੱਲ ਰਿਹਾ
ਹੈ ਪਰ ਛੇਤੀ ਹੀ ਖਤਮ ਹੋ ਜਾਵੇਗਾ ਤੇ ਮੈਂ ਇਹ ਦੌਰ ਖਤਮ ਹੋਣ ਦੀ ਉਡੀਕ ਕਰ ਰਹੀ ਹਾਂ। |