 |
|
ਪ੍ਰਿਟੀ
ਜ਼ਿੰਟਾ |
ਪ੍ਰਿਟੀ
ਜ਼ਿੰਟਾ ਦਾ ਮੰਨਣਾ ਹੈ ਕਿ ਕਿਸੇ ਨਿਰਦੇਸ਼ਕ ਦੀ ਮਨਪਸੰਦ ਸਟਾਰ ਹੋਣ ਵਿਚ ਕੋਈ ਬੁਰਾਈ ਨਹੀਂ
ਹੈ। ਉਸ ਦਾ ਕਹਿਣਾ ਹੈ ਕਿ ਕੈਰੀਅਰ ਦੀ ਸ਼ੁਰੂਆਤ ਵਿਚ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ
ਸਾਹਮਣਾ ਕਰਨਾ ਪਿਆ ਪਰ ਇਸ ਦਾ ਉਸ ਨੂੰ ਫਾਇਦਾ ਵੀ ਹੋਇਆ ਕਿਉਂਕਿ ਇਸ ਨਾਲ ਉਸ ਨੂੰ ਆਪਣੇ
ਅਭਿਨੈ ਵਿਚ ਨਿਖਾਰ ਲਿਆਉਣ ਵਿਚ ਮਦਦ ਮਿਲੀ, ਉਦੋਂ ਉਸ ਦਾ ਹਥ ਫੜ ਕੇ ਅਗੇ ਲਿਆਉਣ ਵਾਲਾ ਕੋਈ
ਨਹੀਂ ਸੀ ਸੀ ਪਰ ਹੁਣ ਤਪ ਕੇ ਨਿਖਰਨ ਦੇ ਬਾਅਦ ਇਨੀਂ ਦਿਨੀਂ ਉਹ ਸਫਲਤਾ ਦੇ ਘੋੜੇ ਤੇ ਸਵਾਰ
ਹੈ। ਪਿਛਲਾ ਸਾਲ ਜਾਂਦੇ ਜਾਂਦੇ ਉਸ ਨੂੰ ਯਸ਼ ਚੋਪਲੜਾ ਦੀ ਵੀਰ ਜ਼ਾਰਾ ਦੇ ਰੂਪ ਵਿਚ ਇਕ
ਸੁਪਰਹਿਟ ਫਿਲਮ ਦੇ ਗਿਆ। ਪਾਠਕਾਂ ਨੂੰ ਯਾਦ ਹੋਵੇਗਾ ਕਿ ਪ੍ਰਿਟੀ ਜ਼ਿੰਟਾ ਨੇ ਇਸ ਫਿਲਮ
ਵਿਜ਼ ਜ਼ਾਰਾ ਹਯਾਤ ਨਾਂ ਦੀ ਪਾਕਿਸਤਾਨੀ ਲੜਕੀ ਦੀ ਭੂਮਿਕਾ ਨਿਭਾਈ ਹੈ ਤੇ ਹੁਣ ਕਰਣ ਜੌਹਰ
ਨੇ ਵੀ ਪ੍ਰਿਟੀ ਜ਼ਿੰਟਾ ਨੂੰ ਆਪਣੀ ਅਗਲੀ ਫਿਲਮ ਲਈ ਸਾਈਨ ਕਰ ਲਿਆ ਹੈ।
ਇਕ ਪਾਸੇ
ਜਿਥੇ ਪ੍ਰਿਟੀ ਜ਼ਿੰਟਾ ਨੂੰ ਕੈਰੀਅਰ ਦੇ ਲਿਹਾਜ਼ ਤੋਂ ਵਧੀਆ ਫਿਲਮਾਂ ਮਿਲ ਰਹੀਆਂ ਹਨ, ਉਥੇ
ਹੀ ਕੁਝ ਅਫਵਾਹਾਂ ਕਾਰਨ ਪ੍ਰਿਟੀ ਜ਼ਿੰਟਾ ਦਾ ਨਾਂ ਆਦਿਤਿਆ ਖੰਨਾ ਨਾਂ ਦੇ ਦਿੱਲੀ ਦੇ ਇਕ
ਅਮਿਰ ਵਪਾਰੀ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਦਿਲੀ ਦੇ ਸੋਸ਼ਲ ਸਰਕਲਸ ਵਿਚ ਡਿਟਸ ਨਾਂ ਨਾਲ
ਜਾਣਿਆ ਜਾਂਦਾ ਹੈ। ਹਾਲਾਂਕਿ ਪ੍ਰਿਟੀ ਜ਼ਿੰਟਾ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਉਸ ਦੀ
ਆਦਿਤਿਆ ਦੇ ਇਕ ਰਿਸ਼ਤੇਦਾਰ ਸ਼ਗੂਨ ਖੰਨਾ ਤੇ ਆਦਿਤਿਆ ਨਾਲ ਦੋਸਤੀ ਹੈ ਪਰ ਉਹ ਡਿਟਸ ਦੇ ਨਾਲ
ਕਿਸੇ ਤਰ੍ਹਾਂ ਦੇ ਰੋਮਾਂਟਿਕ ਸਬੰਧਾਂ ਤੋਂ ਇਨਕਾਰ ਕਰਦੀ ਹੈ। ਪ੍ਰਿਟੀ ਦੇ ਇਸ ਸਪਸ਼ਟੀਕਰਨ ਦੇ
ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪ੍ਰਿਟੀ ਅਜੇ ਇਕੱਲੀ ਹੀ ਹੈ। |