ਬਿਜ਼ੀ ਰਹਿਣਾ ਚਾਹੁੰਦੀ ਹਾਂ:ਸ਼ਿਲਪਾ ਸ਼ੈਟੀ


ਸ਼ਿਲਪਾ ਸ਼ੈਟੀ

ਬਹੁਤ ਖੂਬਸੂਰਤ, ਸੈਕਸੀ ਤੇ ਸਾਂਚੇ ਵਿਚ ਢਲੀ ਸੁੰਦਰਤਾ ਵਾਲੀ ਸ਼ਿਲਪਾ ਸੈਟੀ ਨੇ ਹੀਰੋਇਨ ਦੇ ਤੌਰ ਤੇ ਆਪਣੀ ਸੁਰੂਆਤ ਬਹੁਤ ਧਮਾਕੇਦਾਰ ਅੰਦਾਜ਼ ਵਿਚ ਕੀਤੀ ਸੀ। ਉਸ ਦੀ ਪਹਿਲੀ ਫਿਲਮ ਸੀ ਬਾਜ਼ੀਗਰ ਜਿਸ ਵਿਚ ਉਸ ਨੇ ਕਾਜਲ ਦੀ ਛੁੱਟੀ ਕਰ ਦਿਤੀ ਸੀ। ਉਸ ਦੇ ਬਾਅਦ ਮੈਂ ਖਿਲਾੜੀ ਤੂੰ ਅਨਾੜੀ ਵਿਚ ਤਾਂ ਸ਼ਿਲਪਾ ਦਾ ਗਲੈਮਰਸ ਰੂਪ ਵੇਖਦੇ ਹੀ ਬਣਦਾ ਸੀ। ਧੜਕਨ ਤੋਂ ਪਹਿਲਾਂ ਸ਼ਿਲਪਾ ਦੀ ਬਹੁਤ ਸਾਰੀਆਂ ਫਿਲਮਾਂ ਰਿਲਿਜ਼ ਹੋਈਆਂ ਜਿਨ੍ਹਾਂ ਵਿਚ ਉਸ ਦਾ ਕੰਮ ਬਹੁਤ ਸ਼ਾਨਦਾਰ ਰਿਹਾ। ਇਸਦੇ ਬਾਵਜੂਦ ਉਸ ਦੀ ਪੁਜੀਸ਼ਨ ਕਦੀ ਸਿਖਰ ਵਾਲਾ ਸਿਤਾਰਾ ਵਾਲੀ ਨਹੀਂ ਰਹੀ ਪਰ ਧੜਕਨ ਦੇ ਬਾਅਦ ਸ਼ਿਲਪਾ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਗਏ।

ਅਜ ਉਸ ਦੀਆਂ ਜੋ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਇਨ੍ਹਾਂ ਵਿਚ ਦਿਲ ਚੁਰਾ ਕੇ ਚਲ ਦੀਏ ਤੇ ਖਾਮੋਸ ਬਹੁਤ ਮਹਤਵਪੂਰਨ ਹਨ ਇਸ ਦੇ ਨਾਲ ਹੀ ਉਸ ਨੇ ਕੁਝ ਚਿਰ ਪਹਿਲਾਂ ਹੀ ਨਿਤਿਨ ਮਨਮੋਹਨ ਦੀ ਅਨੁਭਵਨ ਸਿਨਹਾ ਦੁਆਰਾ ਨਿਰਦੇਸ਼ਿਤ ਫਿਲਮ ਦਸ ਲਈ ਸੰਜੇ ਦਤ ਦੇ ਨਾਲ ਉਸ ਨੂੰ ਸਾਈਨ ਕੀਤਾ ਹੈ। ਵਿਕਰਮ ਭੱਟ ਦੁਆਰਾ ਨਿਰਦੇਸ਼ਤ ਮਹਾਰਥੀ ਵੀ ਉਸਨੇ ਕੁਝ ਚਿਰ ਪਹਿਲਾਂ ਹੀ ਸਾਈਨ ਕੀਤੀ ਹੈ, ਜਿਸ ਵਿਚ ਉਸਦੇ ਨਾਲ ਮੇਗਾ ਸਟਾਰ ਅਭਿਨੇਤਾ ਅਮਿਤਾਭ ਬਚਨ ਟਾਈਟਲ ਰੋਲ ਵਿਚ ਨਜ਼ਰ ਆਉਣਗੇ। ਇਥੇ ਪੇਸ਼ ਹਨ ਖੂਬਸੂਰਤ ਸ਼ਿਲਪਾ ਸ਼ੈਟੀ ਦੇ ਨਾਲ ਗਲਬਾਤ ਦੇ ਮਹਤਵਪੂਰਨ ਅੰਸ਼:

  • ਅਭਿਨੈ ਦੇ ਮੁਕਾਬਲੇ ਹਮੇਸ਼ਾ ਤੁਹਾਡੀ ਸੈਕਸੀ ਫਿਗਰ ਦੇ ਚਰਚੇ ਜ਼ਿਆਦਾ ਹੁੰਦੇ ਰਹੇ ਹਨ। ਤੁਸੀਂ ਵੀ ਅਭਿਨੈ ਦੀ ਜਗ੍ਹਾ ਅੰਗ ਪ੍ਰਦਰਸ਼ਨ ਤੇ ਜ਼ਿਆਦਾ ਜ਼ੋਰ ਦੇਣ ਲਗੇ ਸੀ ਪਰ ਪਿਛਲੇ ਕੁਝ ਸਮੇਂ ਤੋਂ ਜੋ ਲੜਕੀਆਂ ਫਿਲਮ ਨਗਰੀ ਵਿਚ ਆ ਰਹੀਆਂ ਹਨ ਉਹ ਤੁਹਾਡੇ ਤੋਂ ਬਿਹਤਰ ਕੰਮ ਕਰ ਰਹੀਆਂ ਹਨ?

-         ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਮੇਰੇ ਅਭਿਨੈ ਦੇ ਮੁਕਾਬਲੇ ਮੇਰੀ ਸੈਕਸੀ ਫਿਗਰ ਨੇ ਦਰਸ਼ਕਾਂ ਨੂੰ ਜ਼ਿਆਦਾ ਪ੍ਰਭਾਵਤ ਕੀਤਾ ਹੈ ਤੇ ਸੈਕਸੀ ਅਖਵਾਉਣ ਵਿਚ ਮੈਨੂੰ ਆਪਣੀ ਤਾਰੀਫ ਵਾਲੀ ਗੱਲ ਲਗਦੀ ਹੈ। ਇਸ ਨੂੰ ਆਪਣੀ ਪ੍ਰਸ਼ੰਸਾ ਦੇ ਰੂਪ ਵਿਚ ਲੈਂਦੀ ਹਾਂ ਪਰ ਮੈਂ ਸਚ ਕਹਿੰਦੀ ਹਾਂ ਕਿ ਮੈਂ ਆਪਣੇ ਇਸ ਖਿਤਾਬ ਨੂੰ ਆਪਣੀ ਪਰਫਾਰਮੈਂਸ ਤੇ ਕਦੀ ਹਾਵੀ ਨਹੀਂ ਹੋਣ ਦਿਤਾ। ਖਾਸ ਕਰਕੇ ਅਜ ਜੋ ਲੜਕੀਆਂ ਕਰ ਰਹੀਆਂ ਹਨ,ਉਹ ਤਾਂ ਮੈਂ ਕਦੀ ਵੀ ਨਹੀਂ ਕਰ ਸਕਦੀ।

  • ਪਰ ਇਨ੍ਹਾਂ ਲੜਕੀਆਂ ਦੇ ਆ ਜਾਣ ਨਾਲ ਤੁਹਾਡੀ ਸਿਖਰ ਤਕ ਪਹੁੰਚਣ ਦੀ ਇੱਛਾ ਅਧੂਰੀ ਨਹੀਂ ਰਹਿ ਜਾਵੇਗੀ?

-ਮੈਂ ਸਿਰਫ ਇਨ੍ਹਾਂ ਫਿਲਮਾਂ ਵਿਚ ਬਿਜ਼ੀ ਰਹਿਣਾ ਚਾਹੁੰਦੀ ਹਾਂ। ਟਾਪ ਪਹੁੰਚਣ ਦੀ ਚਾਹ ਮੇਰੀ ਕਦੀ ਨਹੀਂ ਰਹੀ। ਫਿਲਮਾਂ ਵਿਚ ਬਿਜ਼ੀ ਰਹਿਣ ਲਈ ਕਾਮਯਾਬੀ ਜ਼ਰੂਰੀ ਹੈ ਤੇ ਮੈਂ ਚਾਹੁੰਦੀ ਹਾ ਕਿ ਮੇਰੀਆਂ ਫਿਲਮਾਂ ਵਧੀਆ ਬਿਜ਼ਨੈਸ ਕਰਨ। ਮੈਂ ਅਜ ਸਥਾਪਤ ਨਿਰਮਾਤਾ ਨਿਰਦੇਸ਼ਕਾਂ ਦੀਆਂ ਫਿਲਮਾਂ ਕਰ ਰਹੀ ਹਾਂ।  ਮੇਰੀ ਇਮੇਜ ਵੀ ਵਖਰੀ ਤਰ੍ਹਾਂ ਦੀ ਬਣ ਰਹੀ ਹੈ। ਮੈਂ ਵਖਰੀ ਤਰ੍ਹਾਂ ਦੇ ਰੋਲ ਕਰ ਰਹੀ ਹਾਂ। ਇਨ੍ਹਾਂ ਵਿਚੋਂ ਮੇਰੀਆਂ ਕੁਝ ਫਿਲਮਾਂ ਤਾਂ ਅਜਿਹੀਆਂ ਹਨ ਜੋ ਮੇਰੀ ਅਗੇ ਦੀ ਦਿਸ਼ਾ ਤੈਅ ਕਰਨਗੀਆਂ। ਮੈਂ ਕਦੀ ਮੁਕਾਬਲੇ ਦੀ ਪਰਵਾਹ ਨਹੀਨ ਕੀਤੀ ਸਗੋਂ ਇਹ ਤਾਂ ਮੈਨੂੰ ਹੋਰ ਵਧੀਆ ਕੰਮ ਕਰਨ ਲਈ ਉਕਸਾਉਂਦਾ ਰਹਿੰਦਾ ਹੈ। ਜੇ ਇਹ ਮੁਕਾਬਲਾ ਨਾ ਹੋਵੇ ਤਾਂ ਮੈਂ ਬਿਹਤਰ ਕੰਮ ਕਰਨ ਬਾਰੇ ਸੋਚ ਹੀ ਨਹੀਂ ਪਾਉਂਦੀ। ਇਸ ਦੀ ਬਦੌਲਤ ਹੀ ਮੈਂ ਆਪਣੀ ਪਰਫਾਰਮੈਂਸ ਵਿਚ ਲਗਾਤਾਰ ਸੁਧਾਰ ਕਰ ਸਕਣ ਵਿਚ ਸਫਲ ਰਹੀ ਹਾਂ।

* ਤੁਹਾਨੂੰ ਇਸ ਨਗਰੀ ਵਿਚ ਇਕ ਦਹਾਕਾ ਹੋ ਚੁਕਾ ਹੈ। ਇਸ ਦੌਰਾਨ ਇਕ ਹੀਰੋਇਨ ਦੇ ਤੋਰ ਤੇ ਤੁਸੀਂ ਆਪਣੇ ਅੰਦਰ ਕੀ ਫਰਕ ਮਹਿਸੂਸ ਕਰਦੇ ਹੋ?

- ਹਾਂ, ਮੈਨੂੰ ਇਥੇ ਬਹੁਤ ਸਮਾਂ ਹੋ ਚੁਕਾ ਹੈ ਤੇ ਇਸ ਦੌਰਾਨ ਮੈਨੂੰ ਬਹੁਤ ਕੁਝ ਲਿਖਣ ਦਾ ਮੌਕਾ ਮਿਲਿਆ ਹੈ। ਮੈਂ ਇਹ ਸਮਝ ਚੁਕੀ ਹਾਂ ਕਿ ਇਨਸਾਨ ਦੇ ਰਸਤੇ ਵਿਚ ਹਰ ਪਲ ਮੁਸ਼ਕਲਾਂ ਆਉਂਦੀਆਂ ਹਨ ਪਰ ਆਤਮਵਿਸ਼ਵਾਸ ਨਾਲ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ। ਇਥੇ ਸਫਲ ਹੋਣ ਤੋਂ ਇਲਾਵਾ ਹੋਰ ਕੋਈ ਦੂਸਰਾ ਬਦਲ ਨਹੀਂ ਹੈ।

* ਆਉਣ ਵਾਲੀ ਕਿਸ ਫਿਲਮ ਤੋਂ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਹੈ?

- ਪਹਿਲਾਂ ਵਧੀਆ ਸੈਟਅਪ ਤੇ ਵਧੀਆ ਰੋਲ ਦੇਖ ਕੇ ਮੈਂ ਉਤਸ਼ਾਹਿਤ ਹੋ ਕੇ ਕਈ ਤਰ੍ਹਾਂ ਦੇ ਦਾਅਵੇ ਕਰਦੀ ਸੀ ਪਰ ਹੁਣ ਅਜਿਹਾ ਨਹੀਂ ਕਰਦੀ ਕਿਉਂਕਿ ਜਿਸ ਫਿਲਮ ਤੋਂ ਤੁਸੀਂ ਜਿੰਨੀ ਉਮੀਦ ਲਗਾ ਕੇ ਬੈਠਦੇ ਹੋ, ਜੇ ਉਹ ਓਨੀ ਨਹੀਂ ਚਲਦੀ ਤਾਂ ਦੁਖ ਹੁੰਦਾ ਹੈ। ਉਂਝ ਖਾਮੋਸ਼ ਤੇ ਦਿਲ ਚੁਰਾ ਕੇ ਚਲ ਦੀਏ ਬਹੁਤ ਵਧੀਆ ਫਿਲਮਾਂ ਹਨ। ਖਾਮੋਸ਼ ਇਕ ਬਿਲਕੁਲ ਨਵੇਂ ਸਬਜੈਕਟ ਤੇ ਅਧਾਰਤ ਹੈ। ਇਸ ਵਿਚ ਮੈਂ ਇਕ ਹਾਈ ਸੋਸਾਇਟੀ ਐਸਕਾਰਟ ਦੇ ਰੋਲ ਵਿਚ ਨਜ਼ਰ ਆਵਾਂਗੀ।

(c)copyright1999 - 2004, 5abi