ਉਰਮਿਲਾ ਵਿਆਹ ਲਈ ਉਤਾਵਲੀ


ਉਰਮਿਲਾ

ਭਾਵੇਂ ਉਰਮਿਲਾ ਇਨ੍ਹਾਂ ਗਲਾਂ ਦਾ ਖੰਡਨ ਕਰ ਰਹੀ ਹੈ। ਇਨੀਂ ਦਿਨੀਂ ਮੁੰਬਈ ਵਿਚ ਖਬਰ ਬਹੁਤ ਗਰਮ ਹੈ ਕਿ ਉਰਮਿਲਾ ਛੇਤੀ ਹੀ ਵਿਆਹ ਕਰਨ ਵਾਲੀ ਹੈ।

ਉਰਮਿਲਾ ਦਾ ਕਹਿਣਾ ਹੈ ਕਿ ਉਸ ਦੇ ਬੈਚ ਦੀ ਕ੍ਰਿਸ਼ਮਾ, ਰਵੀਨਾ ਤੇ ਸੋਨਾਲੀ ਬੇਂਦਰੇ ਵਿਆਹ ਕਰਵਾ ਚੁਕੀਆਂ ਹਨ ਇਸੇ ਕਾਰਨ ਇਸ ਤਰ੍ਹਾਂ ਦੀਆਂ ਅਫਵਾਹਾਂ ਉਡ ਰਹੀਆਂ ਹਨ ਕਿ ਉਹ ਵੀ ਵਿਆਹ ਕਰਕੇ ਸੈਟਲ ਹੋ ਜਾਣਾ ਚਾਹੁੰਦੀ ਹੈ।

ਇਨੀਂ ਦਿਨੀਂ ਉਰਮਿਲਾ ਕੋਲ ਨਾਂਹ ਦੇ ਬਰਾਬਰ ਫਿਲਮਾਂ ਹਨ। ਇਨ੍ਹਾਂ ਕਾਰਨਾਂ ਕਰਕੇ ਵੀ ਇਸ ਤਰ੍ਹਾਂ ਦੀ ਗਲਾਂ ਨੂੰ ਹਵਾ ਮਿਲ ਰਹੀ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਰਾਮੂ ਨੂੰ ਉਹ ਆਪਣੇ ਪੱਲੇ ਨਾਲ ਬੰਨ੍ਹ ਕੇ ਨਹੀਂ ਰਖ ਸਕੀ ਇਸੇ ਕਾਰਨ ਵੀ ਨਿਰਾਸ਼ ਹੋ ਕੇ ਉਹ ਵਿਆਹ ਕਰਕੇ ਹੁਣ ਸੈਟਲ ਹੋ ਜਾਣ ਦੀ ਚਾਹਵਾਨ ਹੈ।

ਕਦੇ ਰਾਮੂ ਦੀ ਖਾਸ ਰਹੀ ਉਰਮਿਲਾ ਉਸ ਦੀ ਹਰ ਫਿਲਮ ਵਿਚ ਨਾਇਕਾ ਹੁੰਦੀ ਸੀ। ਫਿਰ ਰਾਮੂ ਨੇ ਉਰਮਿਲਾ ਨੂੰਪਰੇ ਝਟਕਦੇ ਹੋਏ ਆਪਣੀਆਂ ਸਾਰੀਆਂ ਮਿਹਰਬਾਨੀਆਂ ਖਲਾਸ ਗਰਲ ਈਸ਼ਾ ਕੋਪੀਕਰ ਤੇ ਪਾ ਦਿਤੀਆਂ ਤੇ ਅਜ ਕਲ ਉਸ ਨੇ ਖੂਬਸੂਰਤ ਅੰਤਰਾ ਮਾਲੀ ਨੂੰ ਉਹੀ ਦਰਜਾ ਦੇ ਰਖਿਆ ਹੈ ਜੋ ਕੇ ਉਰਮਿਲਾ ਦਾ ਹੁੰਦਾ ਸੀ। ਅਜ ਕਲ ਰਾਮੂ ਦੀ ਫੈਕਟਰੀ ਵਿਚ ਬਣਨ ਵਾਲੀ ਹਰ ਫਿਲਮ ਵਿਚ ਅੰਤਰਾ ਨੂੰ ਕੋਈ ਨਾ ਕੋਈ ਰੋਲ ਦਿਤਾ ਜਾ ਰਿਹਾ ਹੈ।

ਅੰਤਰਾ ਨੇ ਉਰਮਿਲਾ ਵਾਲਾ ਦਾਅ ਰਾਮੂ ਤੇ ਚਲਾ ਕੇ ਉਰਮਿਲਾ ਅਤੇ ਰਾਮੂ ਵਿਚਕਾਰ ਦੂਰੀਆਂ ਪੈਦਾ ਕਰ ਦਿਤੀਆਂ ਹਨ ਤੇ ਉਰਮਿਲਾ ਰਾਮੂ ਤੋਂ ਬਹੁਤ ਨਰਾਜ਼ ਹੈ।

(c)copyright1999 - 2004, 5abi