 |
|
ਯਾਨਾ
ਗੁਪਤਾ |
ਅਜ ਜਿਥੇ
ਜ਼ਿਆਦਾਤਰ ਅਭਿਨੇਤਰੀ ਹੀਰੋਇਨ ਬਣਨ ਦੀ ਇਛਾ ਰਖਦੀਆਂ ਹਨ, ਉਥੇ ਹੀ ਯਾਨਾ ਗੁਪਤਾ ਇਕ ਅਜਿਹੀ
ਅਭਿਨੇਤਰੀ ਹੈ ਜੋ ਫਿਲਮਾਂ ਵਿਚ ਆਈਟਮ ਗੀਤ ਕਰਕੇ ਹੀ ਖੁਸ਼ ਹੈ। ਹਿੰਦੀ ਫਿਲਮਾਂ ਆਪਣੇ ਆਈਟਮ
ਡਾਂਸ ਨਾਲ ਗਰਮੀ ਪੈਦਾ ਕਰਨ ਵਾਲੀ ਯਾਨਾ ਗੁਪਤਾ ਨੂੰ ਹੁਣ ਦਖਣੀ ਭਾਰਤੀ ਫਿਲਮਕਾਰ ਪਸੰਦ ਆਉਣ
ਲਗੇ ਹਨ। ਕੰਨੜ ਫਿਲਮ ਜੋਗੀ ਵਿਚ ਉਸ ਨੇ ਕਮਾਲ ਦਾ ਆਈਟਮ ਡਾਂਸ ਕੀਤਾ ਹੈ। ਉਸ ਦੇ ਆਈਟਮ
ਡਾਂਸ ਤੋਂ ਖੁਸ਼ ਹੋ ਕੇ ਫਿਲਮ ਦਾ ਨਿਰਦੇਸ਼ਕ ਪ੍ਰੇਮ ਉਸ ਦੇ ਗਲੇ ਲਗ ਗਿਆ ਪਰ ਪ੍ਰੇਮ ਤੋਂ
ਪਿੱਛਾ ਛੁਡਾ ਕੇ ਯਾਨਾ ਗੁਪਤਾ ਚੇਨਈ ਚਲੀ ਗਈ।, ਜਿਥੇ ਤਮਿਲ ਫਿਲਮ ਮਨਮਥਨ ਵਿਚ ਉਸ ਨੇ ਆਈਟਮ
ਡਾਂਸ ਕੀਤਾ। ਜ਼ਾਹਿਰ ਹੈ ਕਿ ਦਖਣ ਦੇ ਦਰਸ਼ਕ ਵੀ ਉਸ ਦਾ ਡਸ ਵੇਖ ਕੇ ਸੰਤੁਸ਼ਟ ਹੋਣੇਗ। ਇਹ
ਤਾਂ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਯਾਨਾ ਸਿਰਫ ਇਕੋ ਅਜਿਹਿ ਅਭਿਨੇਤਰੀ ਹੈ ਜਿਸ ਦੀ
ਦਿਲਚਸਪੀ ਅਭਿਨੈ ਵਿਚ ਘੱਟ, ਆਈਟਮ ਡਾਂਸ ਵਿਚ ਜ਼ਿਆਦਾ ਹੈ। ਕਿਉਂ ਯਾਨਾ? ਹਾਂ....ਜਾਂ ਨ? |