030103_kaam_100.jpg (3880 bytes)ਕਾਮ ਸ਼ਕਤੀ ਨੂੰ ਰੁਪਾਂਤਰਿਤ ਕਰਨ ਦਾ ਢੰਗ
- ਡਾ· ਅਜਾਇਬ ਸਿੰਘ


ਜਦੋਂ ਵੀ ਤੁਸੀਂ ਆਪਣੇ ਅੰਦਰ ਕਾਮ-ਵਾਸਨਾ ਨੂੰ ਮਹਿਸੂਸ ਕਰਦੇ ਹੋ ਤਾਂ ਸਾਹ ਕਿਰਿਆ ਨਾਲ ਇਸ ਸ਼ਕਤੀ ਦਾ ਰੂਪ ਬਦਲ ਕੇ ਇਸ ਨੂੰ ਰਚਨਾਤਮਿਕ ਢੰਗ ਨਾਲ ਵਰਤਿਆ ਜਾ ਸਕਦਾ ਹੈ। ਮਨੁੱਖ ਦੀ ਜੀਵਨ ਵਿੱਚ ਸਾਹ ਕਿਰਿਆ ਦਾ ਭੇਦ ਬਹੁਤ ਹੀ ਰਹੱਸ ਭਰਿਆ ਹੈ। ਇਸ ਮਹੱਤਵਪੂਰਨ ਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਵੱਖ ਵੱਖ ਢੰਗਾਂ ਨਾਲ ਸਾਹ ਲੈ ਕੇ ਅਸੀਂ ਆਪਣੇ ਹਰ ਮੂਡ ਨੂੰ ਬਦਲ ਸਕਦੇ ਹਾਂ। ਤੁਸੀਂ ਕੁਰਸੀ ਜਾਂ ਫਰਸ਼ ਉਪਰ ਆਰਾਮ ਨਾਲ ਇਸ ਤਰ੍ਹਾਂ ਬੈਠੋ ਕਿ ਤੁਹਾਡੀ ਰੀੜ੍ਹ ਦੀ ਹੱਡੀ ਸਿੱਧੀ ਹੋਵੇ। ਰੀੜ੍ਹ ਦੀ ਹੱਡੀ ਸਾਡੇ ਸਰੀਰ ਦਾ ਸਭ ਤੋਂ ਵੱਧ ਸੰਵੇਦਨਸ਼ੀਲ ਅੰਗ ਹੈ ਕਿਉਂਕਿ ਇਸ ਦਾ ਉਪਰਲਾ ਸਿਰਾ ਦਿਮਾਗ ਨਾਲ ਜੁੜਿਆ ਹੋਇਆ ਹੈ। ਸਰੀਰ ਵਿੱਚ ਤਣਾਅ ਨਹੀਂ ਹੋਣਾ ਚਾਹੀਦਾ, ਸਾਰਾ ਸਰੀਰ ਢਿੱਲਾ ਹੋਣਾ ਚਾਹੀਦਾ ਹੈ। ਹੁਣ ਦੋਵੇਂ ਅੱਖਾਂ ਬੰਦ ਕਰਕੇ ਹੌਲੀ ਹੌਲੀ ਲੰਮਾ ਅਤੇ ਡੂੰਘਾ ਸਾਹ ਅੰਦਰ ਲੈ ਕੇ ਜਾਣਾ ਹੈ। ਪਹਿਲਾਂ ਢਿੱਡ ਬਾਹਰ ਆਵੇਗਾ, ਸਾਹ ਹੋਰ ਅੰਦਰ ਲੈ ਕੇ ਜਾਓ, ਬਾਅਦ ਵਿੱਚ ਛਾਤੀ ਵੀ ਬਾਹਰ ਨੂੰ ਫੈਲ ਜਾਵੇਗੀ ਅਤੇ ਹੁਣ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਸਰੀਰ ਵਿੱਚ ਹਵਾ ਗਰਦਨ ਤੱਕ ਭਰ ਗਈ ਹੈ। ਇਸ ਅਵਸਥਾ ਵਿੱਚ ਇਕ ਜਾਂ ਦੋ ਸਕਿੰਟ ਰੁਕੋ ਅਤੇ ਫਿਰ ਸਹਿਜੇ ਸਹਿਜੇ ਉਸੇ ਲੈਅ ਨਾਲ ਸਾਹ ਬਾਹਰ ਕੱਢੋ। ਜਦੋਂ ਢਿੱਡ ਖਾਲੀ ਹੋ ਗਿਆ ਤਾਂ ਢਿੱਡ ਨੂੰ ਅੰਦਰ ਵੱਲ ਲੈ ਕੇ ਜਾਓ ਤਾਂ ਕਿ ਸਾਰੀ ਹਵਾ ਬਾਹਰ ਨਿਕਲ ਜਾਵੇ।

030103_kaam1_150.jpg (13274 bytes)ਇਸ ਕਿਰਿਆ ਨੂੰ ਸੱਤ ਵਾਰ ਦੁਹਰਾਓ। ਇਸ ਤੋਂ ਬਾਅਦ ਆਰਾਮ ਨਾਲ ਬੈਠੇ ਰਹੋ ਅਤੇ ਲੰਮੀ ਹੇਕ ਵਿੱਚ ਇਕੋ ਲੈਅ ਨਾਲ ਹੂ ਹੂ ਹੂ··ਕਹਿਣਾ ਸ਼ੁਰੂ ਕਰੋ ਆਪਣਾ ਧਿਆਨ ਦੋਹਾਂ ਭਰਵੱਟਿਆਂ ਦੇ ਵਿਚਕਾਰ ਤੀਸਰੇ ਨੇਤਰ 'ਤੇ ਕੇਂਦਰਿਤ ਕਰੋ। ਹੁਣ ਸਾਹ ਕਿਰਿਆ ਨੂੰ ਭੁੱਲ ਜਾਓ ਅਤੇ ਦੋ ਜਾਂ ਤਿੰਨ ਮਿੰਟ ਹੂ ਹੂ ਹੂ·ਕਹਿਣਾ ਜਾਰੀ ਰੱਖੋ। ਇਹ ਹੂ ਦੀ ਅਵਾਜ਼ ਖਾਲੀ ਢਿੱਡ ਵਿੱਚੋਂ ਆਉਣੀ ਚਾਹੀਦੀ ਹੈ। ਇਹ ਆਵਾਜ਼ ਸ਼ਕਤੀਪਾਠ ਦਾ ਕੰਮ ਕਰਦੀ ਹੈ।

ਹੁਣ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਤੁਹਾਡਾ ਸਿਰ ਸਿਥਿਲ ਹੋ ਰਿਹਾ ਹੈ। ਛੇਤੀ ਹੀ ਤੁਸੀਂ ਇਹ ਵੀ ਅਨੁਭਵ ਕਰੋਗੇ ਕਿ ਸਰੀਰ ਵਿੱਚੋਂ ਤਣਾਅ ਖਤਮ ਹੋ ਰਿਹਾ ਹੈ। ਹੌਲੀ ਹੌਲੀ ਆਪਣਾ ਧਿਆਨ ਤੀਸਰੇ ਨੇਤਰ ਤੋਂ ਹੇਠਾਂ ਸੰਘ ਸੈਂਟਰ 'ਤੇ ਇਕੱਠਾ ਕਰੋ। ਤੁਸੀਂ ਦੇਖੋਗੇ ਕਿ ਤੁਹਾਡਾ ਸੰਘ ਅਤੇ ਮੋਢਿਆਂ ਤੱਕ ਸਾਰਾ ਚਿਹਰਾ ਸਿਥਿਲ ਹੋ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਹਲਕਾ ਮਹਿਸੂਸ ਕਰੋਗੇ ਜਿਵੇਂ ਤੁਹਾਡੇ ਸਿਰ ਤੋਂ ਕੋਈ ਬੋਝ ਉਤਰ ਗਿਆ ਹੈ।

030103_kaam2_150.jpg (4744 bytes)ਇਸ ਤੋਂ ਬਾਅਦ ਤੁਸੀਂ ਆਪਣਾ ਧਿਆਨ ਕੁਝ ਦੇਰ ਨਾਭੀ ਸੈਂਟਰ ਉਪਰ ਫੋਕਸ ਕਰੋ ਅਤੇ ਹੂ ਹੂ ਹੂ··ਕਹਿਣਾ ਜਾਰੀ ਰੱਖੋ। ਤੁਸੀਂ ਹੌਲੀ ਹੌਲੀ ਆਪਣਾ ਧਿਆਨ ਹੇਠਾਂ ਵੱਲ ਲਿਜਾ ਰਹੇ ਹੋ ਅਤੇ ਜਦੋਂ ਤੁਸੀਂ ਸੈਕਸ ਸੈਂਟਰ ਉਪਰ ਆਪਣਾ ਧਿਆਨ ਇਕਾਗਰ ਕਰੋਗੇ ਤਾਂ ਤੁਹਾਡਾ ਸਾਰਾ ਸਰੀਰ ਸਿਥਿਲ ਹੋ ਜਾਵੇਗਾ। ਇਹ ਅਭਿਆਸ ਕਰਨ ਲਈ ਤੁਹਾਨੂੰ ਵੱਧ ਤੋਂ ਵੱਧ ਦਸ ਮਿੰਟ ਲੱਗਣਗੇ। ਤੁਸੀਂ ਪੰਦਰਾਂ ਮਿੰਟ ਵੀ ਲਗਾ ਸਕਦੇ ਹੋ। ਕਾਹਲੀ ਨਹੀਂ ਕਰਨੀ। ਹੌਲੀ ਹੌਲੀ ਦ੍ਰਿੜ ਇਰਾਦੇ ਨਾਲ ਇਸ ਕਿਰਿਆ ਨੂੰ ਪੂਰਾ ਕਰਨਾ ਹੈ।

ਇਹ ਅਭਿਆਸ ਕਰਨ ਤੋਂ ਬਾਅਦ ਤੁਹਾਡਾ ਸਾਰਾ ਸਰੀਰ ਨਵੀਂ ਸ਼ਕਤੀ ਨਾਲ ਭਰ ਜਾਵੇਗਾ। ਇਹ ਸ਼ਕਤੀ ਤਰੰਗਾਂ ਜਾਂ ਲਹਿਰਾਂ ਤੋਂ ਬਗੈਰ ਸ਼ਾਂਤ ਹੋਵੇਗੀ। ਤੁਸੀਂ ਆਪਣੀ ਇੱਛਾ ਅਨੁਸਾਰ ਕੁਝ ਦੇਰ ਇਸ ਅਵਸਥਾ ਵਿੱਚ ਬੈਠ ਸਕਦੇ ਹੋ। ਹੁਣ ਹੂ ਹੂ ਹੂ···ਕਹਿਣ ਦੀ ਲੋੜ ਨਹੀਂ। ਤੁਸੀਂ ਚੁੱਪ ਚਾਪ ਬੈਠ ਕੇ ਆਨੰਦ ਪ੍ਰਾਪਤ ਕਰੋ। ਜੇ ਤੁਸੀਂ ਲੇਟਣਾ ਚਾਹੁੰਦੇ ਹੋ ਤਾਂ ਲੇਟ ਸਕਦੇ ਹੋ। ਪਰ ਜੇ ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਅਵਸਥਾ ਛੇਤੀ ਖਤਮ ਹੋ ਸਕਦੀ ਹੈ। ਇਸ ਲਈ ਥੋੜ੍ਹੀ ਦੇਰ ਇਸ ਦਾ ਆਨੰਦ ਜ਼ਰੂਰ ਲੈਣਾ ਚਾਹੀਦਾ ਹੈ।

030103_kaam3_150.jpg (9260 bytes)ਇਸ ਕਿਰਿਆ ਨਾਲ ਸਾਡੇ ਦਿਮਾਗ ਦੇ ਪਿੱਛੇ ਲੁਕੇ ਹੋਏ ਮਨਾਂ 'ਚ ਇਕ ਖਾਸ ਕਿਸਮ ਦੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਵਿਗਿਆਨੀ ਅਲਫਾ ਤਰੰਗਾਂ ਕਹਿੰਦੇ ਹਨ। ਇਹ ਬਹੁਤ ਸੂਖਮ ਤਰੰਗਾਂ ਹਨ ਅਤੇ ਰੀੜ੍ਹ ਦੀ ਹੱਡੀ ਰਾਹੀਂ ਸਾਰੇ ਸਰੀਰ ਵਿੱਚ ਫੈਲ ਜਾਂਦੀਆਂ ਹਨ। ਅਲਫਾ ਤਰੰਗਾਂ ਇਕ ਵੱਖਰੀ ਲੈਅ ਭਾਵ ਦਸ ਸਾਈਕਲਜ਼ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚਲਦੀਆਂ ਹਨ। ਅਲਫਾ ਤਰੰਗਾਂ ਦੀ ਇਹ ਲੈਅ ਧਰਤੀ ਦੇ ਚੁੰਬਕੀ ਖੇਤਰ ਦੀ ਲੈਅ ਦੇ ਬਰਾਬਰ ਹੈ। ਜਦੋਂ ਸਾਡੇ ਸਰੀਰ ਵਿੱਚ ਇਹ ਸੂਖਮ ਤਰੰਗਾਂ ਫੈਲਦੀਆਂ ਹਨ ਤਾਂ ਅਸੀਂ ਕੁਝ ਸਮੇਂ ਲਈ ਧਰਤੀ ਦੇ ਚੁੰਬਕੀ ਖੇਤਰ ਦਾ ਹਿੱਸਾ ਬਣ ਕੇ ਨਵੀਂ ਸ਼ਕਤੀ ਨਾਲ ਭਰ ਜਾਂਦੇ ਹਾਂ।

ਕਾਮ ਸ਼ਕਤੀ ਨੂੰ ਰੁਪਾਂਤਰਿਤ ਕਰਨ ਦਾ ਇਹ ਸਭ ਤੋਂ ਵਧੀਆ ਅਤੇ ਸੌਖਾ ਢੰਗ ਹੈ। ਜਵਾਨ ਮੁੰਡੇ ਅਤੇ ਕੁੜੀਆਂ ਇਸ ਵਿਧੀ ਦਾ ਪ੍ਰਯੋਗ ਕਰਕੇ ਲਾਭ ਉਠਾ ਸਕਦੇ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com