|
ਵਿਟਾਮਿਨ
'ਕੇ' ਵਾਲੀ ਕ੍ਰੀਮ ਦੂਰ ਕਰਦੀ ਹੈ ਅੱਖਾਂ ਹੇਠਾਂ ਪਏ ਕਾਲੇ ਨਿਸ਼ਾਨਾਂ ਨੂੰ
- ਸੋਨੀ ਮਲਹੋਤਰਾ
ਹਾਲ ਵਿਚ ਹੀ ਚਮੜੀ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ
ਵਿਚ ਵੇਖਿਆ ਗਿਆ ਕਿ ਵਿਟਾਮਿਨ ਕੇ ਵਾਲੀ ਕ੍ਰੀਮ ਅੱਖਾਂ ਦੇ ਆਲੇ ਦੁਆਲੇ ਪਏ ਸਥਾਈ
ਕਾਲੇ ਨਿਸ਼ਾਨਾਂ ਨੂੰ ਦੂਰ ਕਰਨ ਵਿਚ ਸਹਾਇਕ ਹੈ। ਇਸ ਖੋਜ ਵਿਚ 12 ਹਫਤਿਆਂ ਤਕ
ਵਿਟਾਮਨ 'ਕੇ' ਵਾਲੀ ਕ੍ਰੀਮ ਲਗਾਉਣ ਬਾਅਦ ਉਸ ਦਾ ਪ੍ਰਭਾਵ ਜਾਨਣ ਤੇ ਪਤਾ ਲਗਾ ਕਿ ਇਹ
ਕ੍ਰੀਮ ਅਖਾਂ ਹੇਠਾਂ ਪਏ ਕਾਲੇ ਨਿਸ਼ਾਨਾਂ ਨੂੰ 70 ਫੀਸਦੀ ਘਟ ਕਰਦੀ ਹੈ। ਮਾਹਿਰ
ਮੰਨਦੇ ਹਨ ਕਿ ਵਿਟਾਮਨ 'ਕੇ' ਨੁਕਸਾਨੀਆਂ ਹੋਈਆਂ ਖੂਨ ਦੀਆਂ ਨਾੜੀਆਂ ਨੂੰ ਜਲਦੀ ਸਹੀ
ਕਰ ਸਕਦਾ ਹੈ ਪਰ ਸੂਰਜ ਦੀਆਂ ਕਿਰਨਾਂ ਇਸ ਦੇ ਲਾਭਕਾਰੀ ਪ੍ਰਭਾਵ ਵਿਚ ਰੁਕਾਵਟ
ਪਾਉਂਦੀਆਂ ਹਨ, ਇਸ ਲਈ ਇਸ ਦਾ ਰਾਤ ਨੂੰ ਹੀ ਇਸਤੇਮਾਲ ਕਰਨਾ ਲਾਭਕਾਰੀ ਹੈ।
ਨਾਸ਼ਤਾ ਨਾ ਕਰਨਾ ਸਿਹਤ ਲਈ
ਹਾਨੀਕਾਰਕ - ਅਜਕਲ ਜ਼ਿਆਦਾਤਰ ਬਚੇ ਨਾਸ਼ਤਾ ਨਹੀਂ ਕਰਦੇ। ਕੁਝ ਬਚੇ ਤਾਂ ਇਹ ਆਦਤ
ਆਪਣੇ ਮਾਤਾ ਪਿਤਾ ਤੋਂ ਹੀ ਸਿਖਦੇ ਹਨ, ਜਿਨ੍ਹਾਂ ਨੂੰ ਆਪਣੇ ਆਫਿਸ ਪਹੁੰਚਣ ਵਿਚ
ਇੰਨੀ ਦੇਰ ਹੋ ਰਹੀ ਹੁੰਦੀ ਹੈ ਕਿ ਇਕ ਕਪ ਚਾਹ ਜਾਂ ਕੌਫੀ ਪੀ ਕੇ ਉਹ ਆਫਿਸ ਚਲੇ
ਜਾਂਦੇ ਹਨ। ਉਂਝ ਤਾਂ ਭਾਵੇਂ ਕੋਈ ਜਵਾਨ ਹੋਵੇ ਜਾਂ ਬਚਾ ਸਾਰਿਆਂ ਲਈ ਨਾਸ਼ਤਾ ਬਹੁਤ
ਜ਼ਰੂਰੀ ਹੈ ਪਰ ਬਚਿਆਂ ਲਈ ਤਿੰਨੋ ਟਾਈਮ ਸਵੇਰੇ, ਦੁਪਹਿਰ, ਰਾਤ ਭੋਜਨ ਕਰਨਾ ਉਨ੍ਹਾਂ
ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਨਵੀਆਂ ਖੋਜਾਂ ਤੋਂ ਇਹ ਵੀ ਪਤਾ ਲਗਾ ਹੈ ਕਿ ਜੋ ਬਚੇ
ਸਵੇਰੇ ਨਾਸ਼ਤਾ ਕਰਦੇ ਹਨ, ਉਹ ਪੜ੍ਹਾਈ ਵਿਚ ਸਹੀ ਤਰੀਕੇ ਨਾਲ ਧਿਆਨ ਦਿੰਦੇ ਹਨ ਅਤੇ
ਚੁਸਤ ਵੀ ਰਹਿੰਦੇ ਹਨ ਅਤੇ ਜੋ ਬਚੇ ਨਾਸ਼ਤਾ ਨਹੀਂ ਕਰਦੇ, ਉਹ ਥਕੇ ਥਕੇ, ਬੁਝੇ ਬੁਝੇ
ਰਹਿੰਦੇ ਹਨ। ਪੜ੍ਹਾਈ ਵਿਚ ਉਨ੍ਹਾਂ ਦਾ ਮਨ ਨਹੀਂ ਲਗਦਾ। ਮਾਹਿਰਾਂ ਦਾ ਕਹਿਣਾ ਹੈ ਕਿ
ਜੇ ਵਿਅਕਤੀ ਨਰਵਸ ਹੈ ਤਾਂ ਉਹ ਕੁਝ ਖਾਣਾ ਪਸੰਦ ਨਹੀਂ ਕਰਦਾ। ਬਚਾ ਸਵੇਰੇ ਤਨਾਅ ਵਿਚ
ਹੁੰਦਾ ਹੈ, ਇਕ ਪਾਸੇ ਸਕੂਲ ਦੀ ਬੱਸ ਛੁਟ ਜਾਣ ਦੀ ਚਿੰਤਾ, ਤਿਆਰ ਹੋਣਾ, ਸਕੂਲ ਬੈਗ
ਪੈਕ ਕਰਨਾ ਅਤੇ ਦੂਸਰਾ ਹੋਮਵਰਕ ਪੂਰਾ ਨਾ ਹੋਣ ਦੀ ਚਿੰਤਾ। ਇਸ ਲਈ ਮਾਤਾ ਪਿਤਾ ਨੂੰ
ਚਾਹੀਦਾ ਹੈ ਕਿ ਬਚੇ ਦੇ ਜ਼ਰੂਰੀ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਖਤਮ ਕਰ ਲੈਣ-
ਜਿਵੇਂ ਸਕੂਲ ਬੈਗ ਤਿਆਰ ਕਰਨਾ, ਯੂਨੀਫਾਰਮ ਤਿਆਰ ਰਖਣੀ ਆਦਿ। ਹੋਮਵਰਕ ਪੂਰਾ ਕਰਵਾ
ਕੇ ਹੀ ਬਚਿਆਂ ਨੂੰ ਸੌਣ ਦਿਓ ਤਾਂ ਕਿ ਉਹ ਸਵੇਰੇ ਬੇਫਿਕਰੀ ਨਾਲ ਉਠ ਸਕਣ। ਫ੍ਰੈਸ਼ ਹੋ
ਕੇ ਉਸ ਨੂੰ ਜਲਦੀ ਵਿਚ ਨਹੀਂ ਸਗੋਂ ਆਰਾਮ ਨਾਲ ਨਾਸ਼ਤਾ ਕਰਵਾਓ। ਤੁਸੀਂ 15 ਮਿੰਟ
ਪਹਿਲੇ ਦਾ ਅਲਾਰਮ ਲਗਾਓ ਤਾਂ ਕਿ ਸਾਰੇ ਕੰਮ ਆਰਾਮ ਨਾਲ ਕੀਤੇ ਜਾ ਸਕਣ। ਜੇ ਤਨਾਅ
ਨਹੀਂ ਹੋਵੇਗਾ ਤਾਂ ਬਚੇ ਨੂੰ ਭੁਖ ਵੀ ਲਗੇਗੀ, ਨਾਲ ਹੀ ਤੁਸੀਂ ਵੀ ਨਾਸ਼ਤਾ ਸਹੀ ਸਮੇਂ
ਉੁਤੇ ਕਰ ਲਓਗੇ।
ਦਿਮਾਗੀ ਪਤਨ ਰੋਕਦੀ ਹੈ ਕਸਰਤ - ਸੈਨਫ੍ਰਾਂਸਿਸਕੋ ਵਿਚ ਯੂਨੀਵਰਸਿਟੀ
ਆਫ ਕੈਲੀਫੋਰਨੀਆ ਦੀ ਸਾਇਕਾਈਟ੍ਰਿਸਟ ਅਤੇ ਨਿਊਰੋਲਿਜਿਸਟ ਕ੍ਰਿਸਿਟਨ ਯਾਫੇ ਵਲੋਂ
ਕੀਤੀ ਗਈ ਇਕ ਖੋਜ ਅਨੁਸਾਰ ਵਡੀ ਉਮਰ ਦੀਆਂ ਔਰਤਾਂ ਜੋ ਰੈਗੂਲਰ ਕਸਰਤ ਕਰਦੀਆਂ ਹਨ,
ਉਨ੍ਹਾਂ ਵਿਚ ਦਿਮਾਗੀ ਪਤਨ ਹੋਣ ਦੀਆਂ ਸੰਭਾਵਨਾਵਾਂ ਘਟ ਹੁੰਦੀਆਂ ਹਨ ਅਤੇ ਨਾਲ ਹੀ
ਵਧਦੀ ਉਮਰ ਵਿਚ ਹੋਣ ਵਾਲੀਆਂ ਕਈ ਬੀਮਾਰੀਆਂ ਦੀ ਸੰਭਾਵਨਾ ਵੀ ਘਟ ਹੁੰਦੀ ਹੈ। ਇਸ
ਖੋਜ ਵਿਚ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੀਆਂ ਕਸਰਤ ਸਬੰਧੀ ਆਦਤਾਂ
ਦਾ 6 ਸਾਲ ਤਕ ਅਧਿਐਨ ਕੀਤਾ ਗਿਆ। ਇਸ ਖੋਜ ਤੋਂ ਮਾਹਿਰਾਂ ਨੂੰ ਪਤਾ ਲਗਾ ਕਿ ਜੋ
ਔਰਤਾਂ ਕਸਰ ਜਿਵੇਂ ਪੈਦਲ ਚਲਣਾ ਅਤੇ ਜਾਗਿੰਗ ਆਦਿ ਕਰਦੀਆਂ ਰਹੀਆਂ, ਉਨ੍ਹਾਂ ਵਿਚ
ਕਸਰਤ ਨਾ ਕਰਨ ਵਾਲੀਆਂ ਔਰਤਾਂ ਦੀ ਤੁਲਨਾ ਵਿਚ 26 ਫੀਸਦੀ ਘਟ ਦਿਮਾਗੀ ਪਤਨ ਵੇਖਿਆ
ਗਿਆ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਸਿਹਤਮੰਦ ਰਹੇ ਤਾਂ ਤੁਰਨਾ
ਚਾਹੀਦਾ ਹੈ।
|