WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਲਮਾਂ ਬੋਲਦੀਆਂ
ਪ੍ਰਸਤੁਤ ਕਰਤਾ: ਰਵੇਲ ਸਿੰਘ ਇਟਲੀ

 

ਪੁਸਤਕ ਦਾ ਨਾਂ ....  ਕਾਵਿ ਸੰਗ੍ਰਹਿ “ਐ ਹਵਾ”
ਲੇਖਕਾ........ ਬਲਵੀਰ ਕੌਰ ਢਿੱਲੋਂ
ਪਤਾ ... b,c  ਕੈਨੇਡਾ
Email.... bdh@gmail .com

ਰੱਜੇ ਹੋਏ ਦਰਖਤ
ਇਹ ਦਰਖਤ ,
ਰੱਜਿਆ ਹੋਇਆ ਦਰਖਤ।
ਮੈਨੂੰ ਆਪੇ ਤੋਂ ਦੂਰ,
ਮੇਰੇ ਪੁਰਖਿਆਂ ਤੱਕ ਲੈ ਆਇਆ ਹੈ,
ਪੁਰਖੇ ਮਿੱਟੀ ਰੰਗੇ,
ਹਰੀ ਭਾਅ ਮਾਰਦੇ ਉਹਨਾਂ ਦੇ ਕੁੜਤੇ,
ਸੂਫੀ ਸੰਤ ਦੇ ਬਾਲਕੇ,
ਉਹ ਖੇਤਾਂ ਵਿਚ ਜਨਮ ਲੈਂਦੇ ਹਨ,
ਮਿੱਟੀ ਨਾਲ ਮਿੱਟੀ ਹੁੰਦੇ ਹਨ,
ਸੱਪਾਂ ਦੀਆਂ ਸਿਰੀਆਂ ਮਿੱਧਦੇ,
ਮੈਂ ਮਲਟੀ ਨੈਸ਼ਨਲ ਕੰਪਨੀ ਦੀ ਛਾਂ।
ਆਪਣੇ ਸਿਰ ਉੱਤੇ ਵਲ੍ਹੇਟੀ,
ਫਿਰ ਰਹੀ ਹਾਂ,
ਪਰਛਾਵਿਆਂ ਦੇ ਪਿੱਛੇ ਕਮਲਿਆਂ ਵਾਂਗ।
ਮੈਨੂੰ ਪੁਰਖਿਆਂ ਦਾ ਲਿਬਾਸ,
ਰਾਸ ਨਹੀਂ ਆਇਆ।
ਸਮੇਂ ਦਾ ਗੇੜ ਕਹੋ ਜਾਂ ਪੈਰਾਂ ਦੀ ਭਟਕਣਾ,
ਇਹ ਰੱਜਿਆ ਦਰਖਤ,
ਮੈਨੂੰ ਖਿੱਚ ਕੇ ਪਿਛਾਂਹ ਲੈ ਗਿਆ ਹੈ,
ਖੇਤਾਂ ਵਿੱਚ,
ਭਰੇ ਪੀਤੇ ਦਰਖਤਾਂ ਨਾਲ ਗੱਲਾਂ ਕਰਨ ਲੱਗੀ  ਮੈਂ,
ਇਹ ਉਲਾਂਭੇ ਦਿੰਦੇ ਨੇ,
ਮੇਰੀ ਭੁੱਖ, ਤਾਹਨੇ ਲਗਦੇ ਨੇ,ਇਹਨਾਂ ਦੇ ਬੋਲ,
ਪਰ ਇਹ ਤਾਂ ਪਿਆਰ ਹੈ ਉਨ੍ਹਾਂ ਦਾ,
ਚਿਤਾਰਣਾ ਜਗਾਉਣਾ ਹੀ ਤਾਂ ਹੁੰਦੈ।

ਕੈਬਿਨਟ ਦੀਆਂ ਫਾਈਲਾਂ
ਮੇਰੇ ਦਫਤਰ ਵਿਚਲੀਆਂ ਫਾਈਲਾਂ,
ਲੋਹੇ ਦੀ ਕੈਬਿਨਟ ਵਿਚ,
ਪਈਆਂ ਗੁੰਗੀਆਂ ਫਾਈਲਾਂ,
ਇਹਨਾਂ ਦਾ ਵੀ ਕੀ ਹਾਲ,
ਜਿਵੇਂ ਆਵਾਗਵਣ  ਜਿਵੇਂ,
ਚੱਕਰ ਕੱਟ ਰਹੀਆਂ ਹੋਣ।
ਬਸ ਇੰਜ ਹੀ ਇੱਕ ਕੈਬਿਨਟ ਤੋਂ,
ਦੂਜੀ ਕੈਬਿਨਟ ਵਿੱਚ ਤਬਦੀਲ,
ਹੁੰਦੀਆਂ ਰਹਿੰਦੀਆਂ ਨੇ ਇਹ,
ਕਈ ਵਾਰ ਸੋਚਦੀ ਹਾਂ,
ਕੀ ਹੈ ਇਹਨਾਂ ਦੀ ਜ਼ਿੰਦਗੀ,
ਕੀ ਇਹਨਾਂ ਦਾ ਦਮ ਨਹੀਂ ਘੁੱਟਦਾ,
ਇਹਨਾਂ ਨੂੰ ਨਾ ਕੋਈ ਖਾਣ ਪੀਣ ਦਾ ਫਿਕਰ,
ਨਾ ਕੋਈ ਜੀਣ ਮਰਣ,
ਕੀ ਇਹ ਸੱਭ ਤੋਂ ਉੱਪਰ ਹਨ,
ਜਾਂ ਫਿਰ ਬਹੁਤ ਮਹਾਨ,
ਕਿਸ ਦੁਨੀਆਂ ਵਿੱਚ ਰਹਿੰਦੀਆਂ ਨੇ ਇਹ,
ਇਹਨਾਂ ਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਹੈ,
ਆਪਣੇ ਆਪ ਵਿੱਚ ਹੀ ਜੀਅ ਰਹੀਆਂ ਨੇ ਇਹ,
ਕੀ ਇਹ ਬਹੁਤ ਹੀ ਕੀਮਤੀ ਹਨ ,ਜਾਂ ਫਿਰ!
ਕੋਈ ਜਨਮ ਜਨਮਾਂਤਰਾਂ ਦੀ ਕੈਦ ਕੱਟ ਰਹੀਆਂ ਨੇ ਇਹ,
ਮੇਰੇ ਦਫਤਰ ਦੀਆਂ ਫਾਈਲਾਂ।
29/08/2018 


ਪੁਸਤਕ= ਸ਼ਬਦਾਂ ਦੀ ਢਾਲ (ਕਾਵਿ ਸੰਗ੍ਰਹਿ)
ਲੇਖਕ = ਦਲਜਿੰਦਰ ਰਹਿਲ
ਫੋਨ .+393272244388
ਮੇਲ.dal.rahel@gmail.com

ਕਬਰ
ਸੌਂ ਰਹੀ ਸਾਂ ਮੈਂ ਗੂੜ੍ਹੀ ਨੀਂਦੇ,
ਸੁਪਨਿਆਂ ਦੇ ਵਿੱਚ ਖੋਈ।
ਗਰਬ ਗੋਦ ਵਿੱਚ ਝੂਟੇ ਲੈਂਦੀ,
ਅਜੇ ਨਾ ਪੈਦਾ ਹੋਈ।
ਪਤਾ ਨਹੀਂ ਇਹ ਸੁਪਨੇ ਕਿੱਧਰੋਂ,
ਘੋੜੇ ਚੜ੍ਹ ਚੜ੍ਹ ਆਉਂਦੇ।
ਨਿੱਕੀਆਂ ਨਿੱਕੀਆਂ ਬੁਲੀਆਂ ਤਾਂਈਂ,
ਹੱਸਣਾ ਪਏ ਸਿਖਾਂਉਂਦੇ।
ਮੈਂ ਜਿੱਸ ਵਿਹੜੇ ਪੈਦਾ ਹੋਣਾ,
ਜੰਨੱਤ ਨਜ਼ਰੀਂ ਆਵੇ।
ਇਸੇ ਲਈ ਬਾਬਲ ਦਾ ਵਿਹੜਾ,
ਜੰਮਣੋਂ ਪਹਿਲਾਂ ਭਾਵੇ।
ਅੰਮੀ ਲਈ ਮੈਂ ਛਾਂ ਬਣਾਂਗੀ,
ਅੱਬੂ ਲਈ ਸਰਦਾਰੀ।
ਭਾਈਆਂ ਲਈ ਮੈਂ ਸ਼ਾਨ ਬਣਾਂਗੀ,
ਮਾਹੀ ਲਈ ਫੁਲਕਾਰੀ।
ਹੋਰ ਪਤਾ ਨਹੀਂ ਖੌਰੇ ਕੀ ਕੁੱਝ,
ਸੁਪਨੇ ਵਿੱਚ ਸਮੋਇਆ,
ਸੁਪਨਾ ਆਖਰ ਸੁਪਨਾ ਹੁੰਦੈ,
ਇਹ ਕਦ ਕਿਸ ਦਾ ਹੋਇਆ।
ਸੁਪਨਾ ਅਜੇ ਨਹੀਂ ਸੀ ਟੁੱਟਾ,
ਮੈਂ ਸਾਂ ਗੂੜ੍ਹੀ ਨੀਂਦੇ,
ਮੇਰੇ ਵੱਲ ਨੂੰ ਚਾਕੂ ਛੁਰੀਆਂ,
ਇਹ ਕਿਉਂ ਵਧਦੇ ਦੀਂਹਦੇ।
ਹਾਏ ਰੱਬਾ ਕੀ ਘਾਣ ਹੋ ਗਿਆ,
ਧਾਹਾਂ ਮਾਰ ਕੇ ਰੋਈ।

ਆ ਪੀੜਾਂ ਨੂੰ ਸਾਂਝਾ ਕਰੀਏ
ਆ ਪੀੜਾਂ ਨੂੰ ਸਾਂਝਾ ਕਰੀਏ,ਆ ਦੁੱਖਾਂ ਨੂੰ ਵੰਡੀਏ,
ਆਪਣੇ ਅੰਦਰ ਝਾਤੀ ਮਾਰੀਏ,ਲੋਕਾਂ ਨੂੰ ਕਿਉਂ ਭੰਡੀਏ।
ਚਿਹਰੇ ਦਿੱਸਣ ਮਖੌਟਿਆਂ ਵਾਲੇ,ਕਿਸ ਕਿਸ ਦੇ ਨਾਲ ਲੜੀਏ,
ਆਪਣਾ ਆਪਾ ਟੁੱਟ ਨਾ ਜਾਵੇ,ਕਿਉਂ ਨਾ ਇੱਸ ਨਾਲ ਖੜੀਏ।
ਤੂੰ ਵੀ ਜਾਣੇਂ ਮੈਂ ਵੀ ਜਾਣਾਂ,ਮੁਹ ਪਿਆਰ ਦੀਆਂ ਬਾਤਾਂ,
ਫਿਰ ਵੀ ਦਿਨ ਕਿਉਂ ਐਨੇ ਸੱਖਣੇ,ਸੁੰਨੀਆਂ ਕਿਉਂ ਨੇ ਰਾਤਾਂ।
ਖੁਰ ਖੁਰ ਜਾਵੇ,ਭੁਰ ਭੁਰ ਜਾਵੇ,ਜਿੰਦ ਨਮਾਣੀ ਆਕੀ।
ਚਾਅ ਮੁਕਿਆਂ ਤੋਂ ਕੀ ਕਰਨੀ ਏ,ਮੁੱਠ ਹੱਡੀਆਂ ਦੀ ਬਾਕੀ।
ਬਾਹਰੋਂ ਦਿਸਦੇ ਹੱਸਦੇ ਚਿਹਰੇ,ਅੰਦਰੋਂ ਘੋਰ ਉਦਾਸੀ,
ਤਨ ਪੀੜਾਂ ਦੀ ਉਮਰ ਹੰਢਾਵੇ,ਤੜਫੇ ਰੂਹ ਪਿਆਸੀ।
ਨਕਲੀ ਭੇਸ ਮੁਲੰਮੇ ਵਾਲੇ, ਛਾਂਵਾਂ ਵਿੱਚ ਵੀ ਸੜਦੇ,
ਕੁੰਦਨ ਉਹੀਉ ਬਣਦੇ ਸਜਨਾ,ਜੋ ਅਗਨੀ ਵਿੱਚ ਖੜਦੇ।
ਆ ਪੀੜਾਂ ਨੂੰ ਸਾਂਝਾ ਕਰੀਏ,ਆ ਦੁੱਖਾਂ ਨੂੰ ਵੰਡੀਏ,
ਆਪਣੇ ਅੰਦਰ ਝਾਤੀ ਮਾਰੀਏ,ਲੋਕਾਂ ਨੂੰ ਕਿਉਂ ਵੰਡੀਏ।
 19/05/2018
 
 

ਪੁਸਤਕ- ਕਾਵਿ ਸੰਗ੍ਰਿਹ ‘ਭਖ਼ਦੇ ਅੰਗਿਆਰ’
ਲੇਖਕ- ਤਰਸੇਮ ਸਿੰਘ ਘੁੰਮਣ, ਯੂ.ਐਸ. ਏ.
ਫੋਨ-5165893323
ਈ.ਮੇਲ, 1NPUB112@gmail.com


 ਸੱਚ ਕਿੱਥੇ ਵੱਸਦਾ
ਤਰਸੇਮ ਸਿੰਘ ਘੁੰਮਣ, ਯੂ.ਐਸ. ਏ.

ਸੱਚ ਨਾ ਮਿਲੇ ਵਿੱਚ ਮਦਰਸਿਆਂ,ਨਾ ਵਿਕੇ ਦੁਕਾਨਾਂ ਤੇ,
ਜਿਨ੍ਹਾਂ ਸੱਚ ਬੋਲਣ ਦੀ ਸਹੁੰ ਖਾਧੀ,ਚੜ੍ਹਿਆ ਜ਼ੁਬਾਨਾਂ ਤੇ।

ਜਿਨ੍ਹਾਂ ਸੱਚ ਦਾ ਬੀਜ ਬੀਜਿਆ,ਸੱਚ ਉਨ੍ਹਾਂ ਨੇ ਵੱਢਿਆ,
ਸਿਰ ਤੋਂ ਪਾਣੀ ਲੰਘ ਜਾਵੇ ਆਪਣਾ ਹੱਠ ਨਾ ਛੱਡਿਆ।

ਸੱਚ ਦਾ ਕੋਈ ਰੰਗ ਰੂਪ ਨਾ,ਨਾ ਕੋਈ ਇੱਸ ਦਾ ਬਾਣਾ,
ਜਿੱਸ ਦੇ ਦਿਲ ਵਿਚ ਵੱਸ ਗਿਆ,ਉਹ ਹੀ ਇਹਦਾ ਟਿਕਾਣਾ।

ਸੱਚ ਦਾ ਕੋਈ ਮੁੱਲ ਨਹੀਂ, ਪਰ ਝੂਠ ਲੱਖਾਂ ਵਿੱਚ ਵਿਕਦਾ।
ਝੂਠੇ ਦਾ ਢਿੱਢ ਝੂਠ ਨਾਲ ਭਰਿਆ,ਸੱਚ ਅੱਗੇ ਨਾ ਟਿਕਦਾ।

ਝੂਠਾ ਝੂਠਾ ਹੁੰਦਾ ਸਮੁੰਦਰ ਪੀ ਕੇ, ਡਕਾਰ ਨਹੀਂ ਮਾਰਦਾ।
ਲੱਖ ਵਾਰ ਕਸਮਾਂ ਖਾ ਕੇ ਆਪਣੀ ਆਈ ਤੋਂ ਨਹੀਂ ਹਾਰਦਾ।

ਸੱਚ ਬੋਲਣ ਵਾਲਾ ਝੂਠ ਦਾ ਪਰਛਾਂਵਾਂ ਨਹੀਂ ਕਦੇ ਲੰਘਦਾ,
ਜਾਨ ਵੀ ਦੇਣੀ ਪੈ ਜਾਏ,ਪਰ ਜਾਨ ਦੀ ਖੈਰ ਨਹੀਂ ਮੰਗਦਾ।

ਸੱਚ ਦੀਆਂ ਲੱਗਣ ਅਦਾਲਤਾਂ,ਜਿੱਥੇ ਸੱਚ ਨੂੰ ਫਾਂਸੀ ਦੇਣ,
ਝੂਠ ਸੱਚ ਦਾ ਜੋ ਕਰਣ ਫੈਸਲਾ,ਸੱਚ ਨੂੰ ਝੂਠ ਕਰ ਵਿਖੇਣ।

ਸੋਸ਼ਲ ਮੀਡੀਆ ਵੀ ਅੱਜ ਸੱਚ ਦੀ ਹਾਮੀ ਭਰਨੋਂ ਡਰਦਾ,
ਸਰਕਾਰੀ ਦਬਾ ਅਧੀਨ,ਸਰਕਾਰ ਦੀ ਤਰਫਦਾਰੀ ਕਰਦਾ।

ਸਰਕਾਰੀ ਝੂਠ ਦੇ ਅੰਕੜੇ,ਸੁਰਖੀਆਂ ਨਾਲ ਵਿਖਾਉਂਦੇ,
ਸਰਕਾਰ ਦੀਆਂ ਪ੍ਰਾਪਤੀਆਂ ਦੇ ਝੂਠੇ ਲੋਹੜੇ ਲੈ ਆਉਂਦੇ।

ਸਰਕਾਰੀ ਨੀਤੀਆਂ ਤੇ ਬੇਨੀਯਮੀਆਂ ਦਾ ਚਿੱਠਾ ਖੋਲ੍ਹਣ,
ਸਰਕਾਰ ਮੂੰਹ ਬੰਦ ਕਰਵਾ ਦੇਵੇ,ਫਿਰ ਕਦੀ ਨਾ ਬੋਲਣ।

ਹਾਕਮਾਂ  ਦੇ ਦਰਬਾਰ ਵਿੱਚ ਨਹੀਂ ਇਨਸਾਫ ਦੀ ਆਸ,
ਸੱਚ ਨੂੰ ਫਾਂਸੀ ਲਾ ਦੇਵਣ,ਝੂਠ ਦੀ ਬੁਝਾਵਣ ਪਿਆਸ।
27/03/2018



ਪੁਸਤਕ . ਗ਼ਜ਼ਲ ਸੰਗ੍ਰਿਹ “ਦਿਲ ਦਰਵਾਜ਼ੇ”
ਲੇਖਕ: ਤ੍ਰੈਲੋਚਨ ‘ਲੋਚੀ’
ਫੋਨ +919814214253315

Email,lochitrailochan@gmail.com

 1.
ਕਿਤਾਬਾਂ ਤੇ ਕੁੜੀਆਂ ਤੋਂ ,ਸੱਖਣੇ ਜੋ ਘਰ ਨੇ,
ਉਹ ਘਰ ਕਾਹਦੇ ਘਰ ਨੇ,ਉਹ ਦਰ ਕਾਹਦੇ ਦਰ ਨੇ।
ਅਸੀਸਾਂ ਭਰੀ ਇਹ ,ਦੁਆ ਮਾਂ ਦੀ ਲੈ ਜਾ,
ਤੇਰੇ ਪੈਂਡੇ ਬਿਖੜੇ ਤੇ ਲੰਮੇ ਸਫਰ ਨੇ।
ਨਾ ਸ਼ਮਨਮ ਨਾ ਖੁਸ਼ਬੂ,ਨਾ ਤਾਜ਼ਾ ਹਵਾ ਹੈ,
ਇਹ ਕੈਸੇ ਗਰਾਂ ਨੇ ਇਹ ਕੈਸੇ ਨਗਰ ਨੇ।
ਕਿਤਾਬਾਂ ਦੀ ਦੁਨੀਆ ਤੋਂ ਰੱਖਦੇ ਜੋ ਦੂਰੀ,
ਉਹ ਕਿੱਦਾਂ ਨੇ ਜੀਉਂਦੇ,ਉਹ ਕੈਸੇ ਬਸ਼ਰ ਨੇ।
ਤੂੰ ਲੱਭੇਂਗਾ ਕਿੱਥੋਂ,ਗੁਆਚਾ ਜੇ ‘ਲੋਚੀ’
ਲਿਖੇ ਜੀਹਦੇ ਪੈਰਾਂ ,ਚ’ ਲੰਮੇ ਸਫਰ ਨੇ।
2.
ਪੰਛੀ ਪੌਣ ਤੇ ਵਗਦੇ ਪਾਣੀ,
ਪੀੜ ਇਨ੍ਹਾਂ ਦੀ ਕਿਸ ਨੇ ਜਾਣੀ।
ਕਿਥੇ ਦੇਖਾਂ ਅਪਣਾ ਚਿਹਰਾ,
ਮੇਰੇ ਮਨ ਦੇ ਗੰਧਲੇ ਪਾਣੀ।
ਬਹਿਰ ਵਜ਼ਨ ਦਾ ਸਿਰਫ ਵਸੀਲਾ,
ਗ਼ਜ਼ਲਾਂ ਨਾਲ ਤਾਂ ਸਾਂਝ ਪੁਰਾਣੀ,
ਤਾਲ ਬੇਤਾਲੇ ਸੁਰ ਤੋਂ ਥਿੜਕੇ,
ਵਿਲਕ ਰਹੀ ਬਾਬੇ ਦੀ ਬਾਣੀ।
ਉਹ ਨਾ ਮੇਰੇ ਪਿਆਰ ਦੇ ਕਾਬਲ,
ਜਿੱਸ ਦੀ ਅੱਖ ਦਾ ਮਰਿਆ ਪਾਣੀ।
ਦਿਨ ਜੀਵਣ ਦੇ ਗਿਣਵੇਂ ਭਾਂਵੇਂ,
‘ਲੋਚੀ’ ਫਿਰ ਤੂੰ ਛੇੜ ਕਹਾਣੀ।
 08/02/2018



ਪੁਸਤਕ ਕਾਵਿ ਸੰਗ੍ਰਹਿ ,ਕਾਵਿ ਕਣੀਆਂ,
ਲੇਖਕ, ਰੁਪਿੰਦਰ ਹੁੰਦਲ
ਸੰਪਰਕ, ਫੋਨ +393348766435
ਮੇਲ,rupinder161078.rh@gmail.com

1. ਦੁਆਵਾਂ
ਯਾਰਾਂ ਦੀ ਦੁਆਵਾਂ ਦੀ, ਲੋੜ ਰਹੇਗੀ ਸਦਾ।
ਮੈਨੂੰ ਮੇਰੇ ਭਰਾਂਵਾਂ ਦੀ, ਲੋੜ ਰਹੇਗੀ ਸਦਾ।

ਮੰਨਿਆ ਕਿ ਥੋੜ੍ਹਾ ਦੁਖੀ ਹਾਂ,ਪਰ ਆਸ ਅਜੇ ਬਾਕੀ ਏ,
ਮੈਨੂੰ ਰੁੱਸੇ ਚਾਵਾਂ ਦੀ, ਲੋੜ ਰਹੇਗੀ ਸਦਾ।

ਜਿਨ੍ਹਾਂ ਨੇ ਲੋੜ ਪੈਣ ਤੇ, ਦਿੱਤਾ ਸਹਾਰਾ ਸੀ ਕਦੇ,
ਮਜ਼ਬੂਤ ਉਨ੍ਹਾਂ ਬਾਹਾਂ ਦੀ,ਲੋੜ ਰਹੇਗੀ ਸਦਾ।

ਲਿਖਦਾ ਰਹਾਂਗਾ ਦੋਸਤੋ, ਸਮੇਂ ਦੀ ਮੈਂ ਦਾਸਤਾ,
ਮੈਨੂੰ ਇਨ੍ਹਾਂ ਕਵਿਤਾਵਾਂ ਦੀ,ਲੋੜ ਰਹੇਗੀ ਸਦਾ।

ਨਾਤੇ ਜਿਨ੍ਹਾਂ ਦੇ ਨਾਲ ਮੈਂ ਜੋੜੇ ਸੀ ,ਰਾਉਲੀ, ਵਾਲਿਆ,
ਮੈਨੂਮ ਭੁੱਲ ਗਏ ਜੋ, ਉਨ੍ਹਾਂ ਨਾਂਵਾ ਦੀ,ਲੋੜ ਰਹੇਗੀ ਸਦਾ।

2, ਆਸ ਨਾ ਰੱਖਿਓ
ਕੁਰਸੀਆਂ ਉੱਤੇ ਬੈਠੇ ਹੋਏ, ਕੌਮ ਦੇ ਪਹਰੇ ਦਾਰਾਂ ਤੋਂ।
ਆਸ ਨਾ ਰੱਖਿਓ ਝੂਠੀ ਲੋਕੋ, ਸਮੇਂ ਦੀਆਂ ਸਰਕਾਰਾਂ ਤੋਂ।

ਭਾਂਵੇਂ ਕਰ ਲਓ ਲੱਖ ਮੁਜ਼ਾਹਰੇ,ਲਾ ਲਓ ਭਾਂਵੇਂ ਹੱਅ ਦੇ ਨਾਅਰੇ,
ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਣਾ,ਗੂੜ੍ਹੀ ਨੀਂਦਰ ਸੁੱਤੇ ਸਾਰੇ,
ਕਿਸ ਦਾ ਮਸਲਾ ਹੱਲ ਹਿੲਆ ਹੈ,ਇਨ੍ਹਾਂ ਲੰਬੜਦਾਰਾਂ ਤੋਂ।

ਵੋਟਾਂ ਵੇਲੇ ਘਰਘਰ ਜਾਕੇ ਹਾਲ ਦੁਹਾਈ ਪਾਉਂਦੇ ਨੇ,
ਕੁਰਸੀ ਉੱਤੇ ਬੈਠਦਿਆਂ ਹੀ,ਸੱਭ ਵਾਅਦੇ ਭੁੱਲ ਜਾਂਦੇ ਨੇ,
ਰੁੱਤਾਂ ਵਾਂਗੋਂ ਬਦਲ ਜਾਂਦੇ ਨੇ,ਕੀਤੇ ਕੌਲ ਕਰਾਰਾਂ ਤੋਂ।

ਇਨ੍ਹਾਂ ਦੀ ਫਿਤਰਤ ਲਾਰੇ ਲਾਉਣੇ,ਘਪਲੇ ਕਰ ਕਰ ਨੋਟ ਕਮਾਉਣੇ,
ਜੋ ਕਦੇ ਨਹੀਂ ਪੂਰੇ ਹੁੰਦੇ,ਐਸੇ ਵੈਸੇ ਖੁਆਬ ਦਿਖਾਉਣੇ,
ਬਚ ਸਕਦੇ ਤਾਂ ਬਚ ਕੇ ਰਹਿਣਾ,ਇਨ੍ਹਾਂ ਠੇਕੇਦਾਰਾਂ ਤੋਂ।

ਆਪਣੀਆਂ ਵੋਟਾਂ ਦੇ ਸਿਰ ਉੱਤੇ,ਰਾਜੇ ਇਹ ਬਣ ਜਾਂਦੇ ਨੇ,
ਸੱਤਾ ਮਿਲ ਜਾਵਣ ਦੇ ਮਗਰੋਂ,ਘੱਟ ਹੀ ਸ਼ਕਲ ਵਿਖਾਉਂਦੇ ਨੇ,
,ਰਾਉਲੀ. ਵਾਲਿਆ ਦੂਰ ਹੀ ਰਹੀਏ,ਕੌਮ ਦੇ ਇਮ੍ਹਾਂ ਗੱਦਾਰਾਂ ਤੋਂ।
ਆਸ ਨਾ ਰੱਖਿਓ ਝੂਠੀ ਲੋਕੋ,ਸਮੇ ਦੀਆਂ ਸਰਕਾਰਾਂ ਤੋਂ।
20/01/2018

 

ਪੁਸਤਕ - ਕਾਵਿ ਸੰਗ੍ਰਿਹ _”ਸੋਚ ਮੇਰੀ”
ਲੇਖਕ -ਬਿੰਦਰ ਕੋਲੀਆਂ ਵਾਲ’
Pon 00393279435236
E-mail:  binderkolianWal@ymail.com

ਆਸ
ਅਸੀਂ ਦੁੱਖ ਹੀ ਅਪਣਾਏ ਜ਼ਿੰਦਗੀ ਵਿੱਚ,
ਪਰ ਸੁੱਖਾਂ ਦੀ ਰੱਖੀ ਕਦੀ ਆਸ ਨਹੀਂ।
ਜਦ ਕਦੀ ਸਾਨੂੰ ਹੁਣ ਦੁੱਖ ਆਉਂਦਾ ਏ,
ਸਾਡਾ ਦਿੱਲ ਹੁੰਦਾ ਕਦੀ ਉਦਾਸ ਨਹੀਂ।
ਨਿੱਕੀ ਨਿੱਕੀ ਗੱਲ ਚੋਂ ਅਸੀਂ ਖੁਸ਼ੀ ਲੱਭਦੇ,
ਗੱਲ ਵੱਡੀ ਕੋਈ ਸਾਡੇ ਲਈ ਖਾਸ ਨਹੀਂ।
ਦੂਰ ਗਏ ਨੇ ਸਾਡੇ ਦਿੱਲ ਵਿੱਚ ਵੱਸਦੇ,
ਕਿਵੇਂ ਭੁੱਲ ਜਾਈਏ,ਜੋ ਸਾਡੇ ਪਾਸ ਨਹੀਂ।
ਮਤਲਬ ਖੋਰੀ ਦੁਨੀਆ ਤੋਂ ਨਫਰਤ ਸਾਨੂੰ,
ਆਉਂਦੀ ਸਾਨੂੰ ਕਦੀ ਵੀ ਰਾਸ ਨਹੀਂ।
ਅਸੀਂ ਭਰ ਭਰ ਮਸ਼ਕਾਂ ਪਿਲਾਉਂਦੇ ਰਹੇ,
ਬੁੱਝੀ ਉਨ੍ਹਾਂ ਦੀ ਵੀ ਅਜੇ ਪਿਆਸ ਨਹੀਂ।
ਸਾਡੀ ਰੂਹ ਨੂੰ ਕਦੇ ਵੀ ਸਕੂਨ ਮਿਲ ਜੂ,
ਬਿੰਦਰ ਛੱਡੀ ਅਸਾਂ ਵੀ ਕਦੇ ਆਸ ਨਹੀਂ ।


ਭੇਦ ਭਾਵ
ਜੱਗ ਭਾਂਤ ਭਾਂਤ ਦੀ ਮੰਡੀ,ਦਿਨਆਂ ਭੇਤ ਭਾਵ ਵਿੱਚ ਵੰਡੀ।
ਵੋਟਾਂ ਵੇਲੇ ਯਾਦ ਗਰੀਬਾਂ ਦੀ,ਸਿਆਸਤ ਹੈ ਇਥੋਂ ਦੀ ਗੰਦੀ।
ਮੰਗਿਆਂ ਕੋਈ ਹੱਕ ਨਾ ਦੇਵੇ,ਲਾਠੀ ਚਲੂ ਜੇ ਨੌਕਰੀ ਮੰਗੀ।
ਸੱਚ ਦੀਆਂ ਜੋ ਲੱਗਣ ਦੁਕਾਨਾਂ,ਪਈ ਉਨ੍ਹਾਂ ਦੀ ਮੰਦੀ।
ਇਥੇ ਹਰ ਪਾਸੇ ਬੇਈਮਾਨੀ,ਕੁਲਫੀ ਗਰਮ ਜਲੇਬੀ ਠੰਡੀ।
ਅਸਲ ਖਿਡਾਰੀ ਘਰਾਂਚ, ਬੈਠਣ,ਸਿਫਾਰਸ਼ੀ ਘੁੰਮਣ ਲੈ ਕੇ ਝੰਡੀ।
ਜ਼ਿਮੀਂਦਾਰ ਇਥੇ ਖੁਦਕਸ਼ੀਆਂ ਕਰਦੇ,ਵੇਖ ਘਰਾਂ ਦੀ ਤੰਗੀ।
ਹੱਕ ਸੱਚ ਦੀ ਕਰੀਂ ਕਮਾਈ,ਕਿਸੇ ਦੇ ਖੂਨ ਚ ਹੱਥ ਨਾ ਰੰਗੀਂ।
ਮਿਹਣਤ ਦਾ ਤੂੰ ਇੱਕ ਟੁੱਕ ਖਾ ਲਈਂ,ਭੀਖ ਕਦੇ ਨਾ ਮੰਗੀਂ।
ਪੈਰ ਪਸਾਰੀਂ ਓਨੇ ਬੰਦਿਆ,ਬੇਗਾਨੀ ਹੱਦ ਕਦੇ ਨਾ ਲੰਘੀਂ,
ਕਈ ਹੱਥ ਜੋੜਨ ਮੰਗਣ ਧੀਆਂ,ਕਈ ਜੰਮਦਿਆਂ ਘੁੱਟਣ ਸੰਘੀ।
ਮਿਹਰ ਕਰੀਂ ਤੂੰ ਰੱਬਾ,ਦੁਨੀਆ ਕਿਸ ਭਟਕਣ ਵਿੱਚ ਪੈ ਗਈ ਏ,
ਬੱਸ ਖੁਦ ਗਰਜ਼ਾਂ ਦਾ ਮੇਲਾ,’ਬਿੰਦਰ’ ਬਣਕੇ ਦੁਨੀਆ ਰਹਿ ਗਈ ਏ।

ਕੁੜ
ਕੁੱਝ ਹੱਥ ਅਕਲਨੂੰ ਮਾਰ ਨੀ ਕੁੜੀਏ।
ਨਾ ਸ਼ਰੇ ਆਮ ਅੰਗ ਦਿਖਾਲ ਨੀਂ ਕੁੜੀਏ।
ਪੰਜਾਬ ਮੇਰਾ ਤਾਂ ਪਹਿਲਾਂ ਹੀ ਪਿਆ ਕੁਰਾਹੇ,
ਤੂੰ ਆਪਣਾ ਆਪ ਸੰਭਾਲ ਨੀ ਕੁੜੀਏ।
ਭਸਿਰ ਚੁੰਨੀ ਏ ਤੇਰਾ ਅਸਲੀ ਗਹਿਣਾ,

ਚਾਂਵਾਂ ਦੇ ਨਾਲ ਜੋ ਤੂੰ ਕੱਢੀ ਫੁੱਲਕਾਰੀ,
ਤੂੰ ਵਿਰਸੇ ਵਿਚ ਲੈ ਢਾਲ ਨੀ ਕੁੜੀਏ।
ਰੱਖ ਸਾਂਭ ਕੇ ਇੱਜ਼ਤ,ਤੇ ਸ਼ਾਨ ਤੂੰ ਕੁੜੀਏ,
ਮਾਂ ਬਾਪ ਦਾ ਰੱਖ ਕੇ ਤੂੰ ਖਿਆਲ ਕੁੜੇ।
03/12/2017

 

------------------------------------------------

ਪੁਸਤਕ,ਸਾਂਝਾ ਕਾਵਿ ਸੰਗ੍ਰਿਹ “ਮਹਿਰਮ ਰਿਸ਼ਮਾਂ”
ਲੇਖਕ. ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਸੰਪਰਕ= ਮਲਕੀਅਤ ਸੋਹਲ, ਪ੍ਰਧਾਨ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ),ਗਜ਼ਲ ਨਿਵਾਸ ਨੌਸ਼ਹਿਰਾ ਬਹਾਦਰ (ਗੁਰਦਾਸਪੁਰ)
ਫੋਨ.0091987284810 ਮੇਲ,malkiat sohal42@gmail.com

ਗ਼ਜ਼ਲ
ਕਿਸ ਕਿਸ ਉੱਤੇ ਨਹੀਂ ਆਏ ਮੁਹੱਬਤ ਦੇ ਚਾਰ ਦਿਨ।
ਹਰ ਇੱਕ ਦੇ ਦਿਲ ਨੂੰ ਭਾਏ ਮੁਹੱਬਤ ਦੇ ਚਾਰ ਦਿਨ।
ਹਰ ਸਾਲ ਪਰਤ ਪਰਤ ਕੇ ਆਉਂਦੀ ਬਸੰਤ ਰੁੱਤ;
ਪਰਤੇ ਨਾ ਵੇਖੇ, ਹਾਏ, ਮੁਹੱਬਤ ਦੇ ਚਾਰ ਦਿਨ।
ਪ੍ਰਗਟੀ ਉਨ੍ਹਾਂ ਦੇ ਹਿਰਦਿਆਂ ,ਚ ਅਮਰ ਰੌਸ਼ਣੀ,
ਦੀਵੇ ਜਿਨ੍ਹਾਂ ਜਗਾਏ, ਮੁਹੱਬਤ ਦੇ ਚਾਰ ਦਿਨ।
ਦਿਲ ਠੰਡਾ ਰਖ ਕੇ ਤਪਦੀਆਂ ਰੇਤਾਂ ਨੂੰ ਗਾਹ ਗਏ,
ਛਾਏ ਜਿਨ੍ਹਾਂ ਤੇ ਸਾਏ, ਮੁਹੱਬਤ ਦੇ ਚਾਰ ਦਿਨ।
ਇੱਕ ਦਿਲ ਇੱਕੋ ਨਾਲ ਹੀ ਬਸ ਪ੍ਰੀਤ- ਰੀਤ ਹੈ,
‘ਮਹਿਰਮ’ ਨੇ ਵੀ ਹੰਢਾਏ, ਮੁਹੱਬਤ ਦੇ ਚਾਰ ਦਿਨ।
( ਸਵ, ਦੀਵਾਨ ਸਿੰਘ ਮਹਿਰਮ ਜੀ ਦੀ ਮਹਿਰਮ ਰਿਸ਼ਮਾਂ ਵਿੱਚ ਲਈ ਗਈ,ਰਚਨਾ ਪੁਸਤਕ ‘ਪਾਣੀ ਤੇ ਲਕੀਰਾਂ’ ਵਿੱਚੋਂ)

ਕੋਈ ਤਾਂ ਦਸੋ
ਮੇਰੇ ਗੁਆਂਢ,
ਬਾਜ ਵੀ ਰਹਿੰਦੇ ਨੇ,
ਗਿਰਝਾਂ ਵੀ ਰਹਿੰਦੀਆਂ ਨੇ,
ਤੇ ਦਸੋ ਮੈਂ ਘਰ,
ਚਿੜੀਆਂ, ਘੁਗੀਆਂ ਨੂੰ ਕਿਵੇਂ ਪਾਲ਼ਾਂ,
ਮੇਰੇ ਗੁਆਂਢ ,
ਸ਼ੇਰ ਵੀ ਰਹਿੰਦੇ ਨੇ,
ਚੀਤੇ ਵੀ ਰਹਿੰਦੇ ਨੇ,
ਬਘਿਆੜ ਵੀ ਰਹਿੰਦੇ ਨੇ,
ਤੇ ਲਾਦੇਨ ਵੀ ਰਹਿੰਦੇ ਨੇ,
ਆਖਰ ਕੋਈ ਤਾਂ ਦਸੋ, ਕਿ ਮੈਂ ਕੀ ਪਾਲਾਂ,
ਤਲਵਾਰਾਂ, ਬੰਦੂਕਾਂ, ਟੈਂਕ,
ਐਟਮ ਪਾਲਾਂ,
ਜਾਂ ਮਾਸੂਮ ਜਿੰਦਾਂ ਪਾਲਾਂ,
ਆਖਰ ਕੋਈ ਤਾਂ ਦਸੋ,
ਕਿ ਮੈਂ ਕੀ ਪਾਲਾਂ।
(ਮਹੇਸ਼, ਚੰਦਰ ਭਾਨੀ. ਚੰਦਰ ਭਾਨ ਗੁਰਦਾਸਪੁਰ)
23/10/17

ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ,
ਬਿਰਹੀਂ ਪਤੰਗਿਆਂ ਨੂੰ ਜਿਉਂ ਲਾਟ ਨਹੀਂ ਸੁਖਾਂਦੀ।

ਪੱਥਰ ਨੂੰ ਪੀੜ ਕੀ ਏ, ਲੋਹੇ ਨੂੰ ਸੱਟ ਕਾਹਦੀ,
ਗੱਜ਼ੀ ਮਰਦ ਨੂੰ ਹਰਗਿਜ਼ ਕੁਲਾਟ ਨਹੀਨ ਸੁਖਾਂਦੀ।

ਗੰਮ ਨਾਲ ਮੇਰੇ ਵਾਹ ਏ ਬਿਪਤਾ ਮੇਰੀ ਸਹੇਲੀ,
ਚਿੰਤਾ ਦੀ ਚੋਗ ਬਾਝੋਂ ਕੋਈ ਚੋਗ ਨਹੀਂ ਸੁਖਾਂਦੀ।

ਮਨ ਦੇ ਲਹਾ ਚੜ੍ਹਾ ਤੋਂ,ਦੁੱਖ ਸੁੱਖ ਦੇ ਫਰਕ ਸਿੰਮਦੇ,
ਜੀਵਨ ਦੇ ਜਾਮ ਨੂੰ ਕੋਈ ਕਾਟ ਨਹੀਂ ਸੁਖਾਂਦੀ।

ਕੁਦਰਤ ਦੇ ਨਕਸ਼ ਕੁੱਝ ਤਾਂ ਬਦਲ ਦਿਆਂਗਾ ‘ ਮਹਿਰਮ’
ਜੁਗਾਂ ਜੁਗਾਂ ਪੁਰਾਣੀ ਇਹ ਡਾਟ ਨਹੀਂ ਸੁਖਾਂਦੀ।

ਵਕਤ ਬੜਾ ਬਲਵਾਨ ਹੈ “ਮਹਿਰਮ” ਵਕਤ ਬੜਾ ਕੁੱਝ ਕਰ ਜਾਂਦਾ,
ਵਕਤ ਨਾਲ ਹੀ ਜੀਉਂਦਾ ਬੰਦਾ ਨਾਲ ਹੀ ਮਰ ਜਾਂਦਾ।
ਵਕਤ ਦੀ ਰਚਨਾ ਵਕਤ ਦੀ ਲੀਲਾ,ਵਕਤ ਦੇ ਹੀ ਸਭ ਕੌਤਕ ਨੇ,
ਵਕਤ ਕਿਸੇ ਨੂੰ ਸੱਖਣਾ ਕਰਦਾ, ਵਕਤ ਕਿਸੇ ਨੂੰ ਭਰ ਜਾਂਦਾ। (ਗ਼ਜ਼ਲਸੰਗ੍ਰਹਿ ਪਾਣੀ ਤੇ ਲਕੀਰਾਂ ਵਿੱਚੋਂ)

ਵਿਲੱਖਣ ਹੁਨਰ ਸਿੱਪੀ ਨੂੰ ਸਿਖਾਇਆ ਹੈ ਮੁਹੱਬਤ ਨੇ,
ਸੁਆਂਤੀ ਬੂੰਦ ਨੂੰ ਮੋਤੀ ਬਨਾਇਆ ਹੈ ਮੁਹੱਬਤ ਨੇ।
ਹਵਾਓ ਰੁਮਕਦੇ ਰਹਿਣਾ ਤੇ ਵੰਡਿਓ ਹਰ ਕਿਤੇ ਮਹਿਕਾਂ,
ਇਨ੍ਹਾਂ ਤੋਂ ਵਾਵਰੋਲੇ ਤੋਂ ਹਟਾਇਆ ਹੈ ਮੁਹੱਬਤ ਨੇ। ( ਗ਼ਜ਼ਲ ਅਰ,ਬੀ ਸੁਹਲ )
 

ਮੈਂ ਸਿਆਸਤ ਹਾਂ, ਮੇਰੀ ਵੱਖਰੀ ਪਹਿਚਾਣ,
ਨਾ ਕੋਈ ਦੀਨ ਮੇਰਾ ਨਾ ਕੋਈ ਈਮਾਨ।
ਮੈਂ ਜਿਸ ਦੀ ਵੀ ਸਰਦਲ ਤੇ ਨੇ ਪੈਰ ਧਰੇ।
ਮੇਰੇ ਚੱਟੇ ਰੁੱਖ, ਨਾ ਹੋਏ ਹਰੇ।
ਮੈਨੂੰ ਮਾਰਦੇ ਮੁੱਕ ਗਏ,ਕਈ ਲਾ ਲਾ ਕੇ ਤਾਣ,
ਮੈਂ ਸਿਆਸਤ ਹਾਂ,ਮੇਰੀ ਵੱਖਰੀ ਪਹਿਚਾਣ। ( ਮਹੇਸ਼ ਚੰਦਰ ਭਾਨੀ)

ਸਿਰ ਕਲਮ ਕਰਾਉਣੇ ਪੈਂਦੇ ਨੇ ,ਸਿੱਖੀ ਦੀ ਆਨ ਤੇ ਸ਼ਾਨ ਲਈ,
ਗੁਰੂ ਨਾਨਕ ਜੀ ਦੀ ਸਿੱਖੀ ਨੂੰ, ਕੁੱਝ ਜਾਨ ਗਏ ਨੇ ਰਮਜ਼ਾਂ ਨੂੰ,
ਕੁੱਝ ਐਸੇ ਵੀ ਤਾਂ ਹੈਗੇ ਨੇ,ਆਈ ਸਮਝ ਨਹੀਂ ਬੇ ਸਮਝਾਂ ਨੂੰ।(ਗੁਰਬਚਨ ਸਿੰਘ ਬਾਜਵਾ)

ਸਫਰ ਨਾਲ ਅਣਜਾਣਾਂ ਕਰਨਾ,ਨਾਲ ਪੁਲਿਸ ਦੇ ਯਾਰੀ,
ਚੋਰਾਂ ਦੇ ਨਾਲ ਭੇਦ ਖੋਲ੍ਹਣਾ ਬਹਿਣਾ ਕੋਲ ਵਿੱਭਚਾਰੀ,
ਦੁਨੀਆ ਦੇ ਵਿੱਚ ਰਹਿਕੇ ਸਜਨੋ,ਇਹ ਕਦੀ ਨਾ ਕਰਨਾ,
ਕਈਆਂ ਇਨ੍ਹਾਂ ਨਾਲ ਯਾਰੀ ਲਾਕੇ,ਜੀਵਨ ਬਾਜ਼ੀ ਹਾਰੀ। (ਨਰੰਜਣ ਸਿੰਘ “ਪਾਰਸ”)

ਮਾਂ ਦੀ ਉੱਚੀ ਸੁੱਚੀ ਕੁੱਖ, ਮਾਂ ਹੈ ਠੰਡੀ ਛਾਂ ਦਾ ਰੁੱਖ,
ਮਾਂ ਬਾਝੋਂ ਜੱਗ ਘੋਰ ਹਨੇਰ,ਮਾਂ ਹੈ ਆਸਾਂ ਭਰੀ ਸਵੇਰ। ( ਅਜਮੇਰ “ਪਾਹੜਾ”)

ਧੀਆਂ ਆਪਣਾ ਫਰਜ਼ ਨਿਭਾਵਣ, ਏਧਰ ਵੀ ਓਧਰ ਵੀ,
ਕਿਉਂ ਨਾ ਸਾਰੇ ਖੁਸ਼ੀ ਮਨਾਣ, ਏਧਰ ਵੀ ਤੇ ਓਧਰ ਵੀ।
ਅਤੇ
ਸਾਨੂੰ ਹਸਦਾ ਤੇ ਵੱਸਦਾ ਪੰਜਾਬ ਚਾਹੀਦਾ,
ਹਰ ਘਰ ਖਿੜਿਆ ਗੁਲਾਬ ਚਾਹੀਦਾ।
ਸਾਡੇ ਧਰਮਾਂ ਦੇ ਵਿੱਚ ਨਾ ਕੋਈ ਪਾਵੇ ਵੰਡੀਆਂ,
ਸਦਾ ਪਿਆਰ ਦੀਆਂ, ਵਗਣ ਹਵਾਵਾਂ ਠੰਡੀਆਂ। (ਮਲਕੀਅਤ ਸੋਹਲ)
ਸਾਂਝੀ ਵਾਲਤਾ ਦਾ”ਸੁਹਲ” ਖਿਤਾਬ ਚਾਹੀਦਾ।
 

...................................................................................

ਪੁਸਤਕ” ਸ਼ਬਦਾਂ ਦੀ ਫੁਲਕਾਰੀ” ਲੇਖਕ- ਚਰਨਜੀਤ ਸਿੰਘ ਪੰਨੂੰ
ਫੋਨ 9316680202-4086084861
EMAIL.PANNUCS@YAHOO.COM

ਵੇਲਾ
ਨਹੀਂ ਵੇਲਾ ਲੰਮੀਆਂ ਤਾਨਣ ਦਾ,
ਹੈ ਮੌਸਮ ਜ਼ਿੰਦਗੀਮਾਨਣ ਦਾ।
ਉੱਠ ਯਾਰ ਘੁਰਾੜੇ ਮਾਰ ਨਹੀਂ,
ਇਹ ਸਮਾਂ ਵਿਉਂਤਾਂ ਢਾਲਣ ਦਾ।
ਤਜਗ ਫਲਤ ਦਾ ਖਹਿੜਾ ਹੁਣ,
ਲੈ ਲਾਹਾ ਵਿਦਿਆ ਚਾਨਣ ਦਾ।
ਖਾਣ ਸੋਨੇ ਦੀ ਜਦ ਹਿੰਮਤ ਅੱਗੇ।
ਨਹੀਂ ਫਾਇਦਾ ਖਾਕਾਂ ਛਾਨਣ ਦਾ।
ਛੱਡ ਵੈਲ ਨਸ਼ੇ ਦਾਰੂ ਦਾ ਚਸਕਾ,
ਇਹ ਕੋਹੜ ਜ਼ਿੰਦਗੀ ਗਾਲਣ ਦਾ।
ਸੁੰਦਰ ਕਾਇਆ ਜੋ ਕੰਚਣ ਤੇਰੀ,
ਨਾ ਰੋਲ ਸਰਮਾਇਆ ਹਾਨਣ ਦਾ।
ਖੁਸ਼ਬੂਆਂ ਨਾਲ ਪਾ ਯਾਰੀ ਢੂੰਘੀ,
ਜਾਹ ਪੁੱਛ ਸਿਰਨਾਵਾਂ ਮਾਲਣ ਦਾ।
ਲਾਈਫ ਜਾਕਟ ਬੰਨ੍ਹ ਲੈ ਪਹਿਲਾਂ,
ਕਰ ਨਿਸ਼ਚਾ ਝਨਾਂ ਹੰਗਾਲਣ ਦਾ।
ਕੱਚੇ ਤੇ ਇੱਤਬਾਰ ਨਹੀਂ ਕਰਨਾ,
ਗੁਰ ਸਿੱਖ ਲੈ ਪੱਕੇ ਪਛਾਨਣ ਦਾ।
ਨਹੀਂ ਵੇਲਾ ਲੰਮੀਆਂ ਤਾਨਣ ਦਾ।

ਚਿੰਤਨ
ਚਿੰਤਨ ਮੇਰੇ ਜ਼ਿਹਨ ਦਾ ਜਦ ਤੋਂ ਆਵਾਰਾ ਹੋ ਗਿਆ,
ਨਿਸ਼ਾਨਾ ਮਿਆਰੀ ਗ਼ਜ਼ਲਦਾ ਬੇ ਮੁਹਾਰਾ ਹੋ ਗਿਆ।
ਅਲੰਕਾਰਢਾਂਚਾ ਗੁੰਦਿਆ ਚੁੱਕਣਾ ਭਾਰਾ ਹੋ ਗਿਆ।
ਕਲਬੂਤ ਮੇਰੀ ਵਿਉਂਤ ਦਾ ਅਸਲੋਂ ਨਕਾਰਾ ਹੋ ਗਿਆ।
ਜ਼ਿੰਦਗੀ ਬੋਝਲ ਹੋ ਗਈ ਹੱਸਣਾ ਗਵਾਰਾ ਹੋ ਗਿਆ।
ਮੋਹ ਮਾਇਆ ਪਿੰਜਿਆ ਵਿਸ਼ਾ ਬੇ ਬਹਾਰਾ ਹੋ ਗਿਆ।
ਸ਼ਾਂਤੀ ਢੂੰਡਣ ਨਿਕਲਿਆ ਉਚਾਟ ਆਵਾਰਾ ਹੋ ਗਿਆ।
ਘੁੰਮਣ ਘੇਰੀ ਚਫਸ ਗਿਆ ਦੂਰ ਕਿਨਾਰਾ ਹੋ ਗਿਆ।
ਘਪਲਿਆਂਦਾ ਭ੍ਰਸ਼ਟਿਆਅਯੋਗ ਇਦਾਰਾ ਹੋ ਗਿਆ।
ਹਰਿਆ ਬੂਟ ਜੋ ਬਚ ਗਿਆਚਾਨਣ ਮੁਨਾਰਾ ਹੋ ਗਿਆ।
ਜੀਵਣ ਦੀ ਬਾਜ਼ੀ ਲਾ ਗਿਆ ਅਮਰ ਆਵਾਰਾ ਹੋ ਗਿਆ।
ਸੱਚ ਨੂੰ ਸੂਲੀ ਟੰਗ ਕੇ ਮੁਨਸਫ ਨਕਾਰਾ ਹੋ ਗਿਆ।

ਪ੍ਰਸਤੁਤ ਕਰਤਾ ਰਵੇਲ ਸਿੰਘ ਇਟਲੀ
ਫੋਨ ਨ.9530635957
REWAILSINGH@GMAIL.COM

..........................................................................................

ਪੁਸਤਕ:= “ਰੌਸ਼ਨੀਆਂ ਦੀ ਭਾਲ ਵਿੱਚ”
ਲੇਖਕ :- ਮੰਗਤ “ਚੰਚਲ”170 ਮਾਸਟਰ ਕਲੋਨੀ,ਦੀਨਾ ਨਗਰ (ਗੁਰਦਾਸਪੁਰ)

ਹਰ ਕਿਸੇ ਨੂੰ ਜੀਣ ਦੀ ਤੂੰ ਆਸ ਬਖਸ਼ੀਂ ਮਾਲਕਾ।
ਜੇ ਘੜੀ ਦੁੱਖ ਦੀ ਬਣੇ ਧਰਵਾਸ ਬਖਸ਼ੀਂ ਮਾਲਕਾ।

ਟਾਹਣੀਆਂ ਨੂੰ ਫੁੱਲ ਬਖਸ਼ੀਂ ਪੱਤਾਂ ਨੂੰ ਹਰਿਆਲੀਆਂ,
ਹਰਰ ਕਲੀ ਨੂੰ ਖਿੜਨ ਦਾ ਅਹਿਸਾਸ ਬਖਸ਼ੀਂ ਮਾਲਕਾ।

ਤਾਂਘਦੇ ਜੋ ਮਰ ਰਹੇ ਨੇ ਦੋ ਪਲਾਂ ਦੇ ਜੀਣ ਨੂੰ,
ਜ਼ਿੰਦਗੀ ਦੇ ਕੁਝ ਦਿਹਾੜੇ ਰਾਸ ਬਖਸ਼ੀਂ ਮਾਲਕਾ।

ਮਾਣ ਕਰਨੇ ਯੋਗ ਹੋਵੇ ਨਕਲ ਦੁਨੀਆ ਹੀ ਕਰੇ,
ਇੱਸ ਤਰ੍ਹਾਂ ਦਾ ਮੁਲਕ ਨੂੰ ਇਤਹਾਸ ਬਖਸ਼ੀ ਮਾਲਕਾ।

ਜੱਗ ਉੱਤੋਂ ਖਤਮ ਹੋਵੇ ਭਾਵਣਾ ਜੋ ਦੂਜ ਦੀ,
ਸ਼ਾਂਤੀਂ ਦਾ ਧਰਤ ਨੂੰ ਲਿਬਾਸ ਬਖਸ਼ੀਂ ਮਾਲਕਾ।

ਗੋਦ ਖੇਡਣ ਮਾਪਿਆਂ ਦੀ ਬਾਲ ਨੇ ਮਾਸੂਮ ਜੋ,
ਨ੍ਹਨੀਆਂ ਛਾਂਵਾਂ ਨੂੰ,ਜੀਵਣ ਰਾਸ ਬਖਸ਼ੀਂ ਮਾਲਕਾ।

ਮੱਥਿਆਂ ਵਿੱਚ ਗਿਆਨ ਦਾ ਸੂਰਜ ਸਦਾ ਮਘਦਾ ਰਹੇ,
ਤਰਕ ਦਾ ਨਸ਼ਤਰ ਅਸਾਂਨੂਮ ਖਾਸ ਬਖਸ਼ੀਂ ਮਾਲਕਾ।

----------
ਰਾਜਾ ਵੀ ਚੋਰ ਏਥੇ,ਪਰਜਾ ਵੀ ਚੋਰ ਏਥੇ।
ਤੇਰਾ ਕੀ ਜ਼ੋਰ ਏਥੇ ਮੇਰਾ ਕੀ ਜ਼ੋਰ ਏਥੇ।

ਭੇਡਾਂ ਦੀ ਖੱਲ ਪਾਈ ਫਿਰਦੇ ਨੇ ਬਾਗ ਚੀਤੇ,
ਕਾਂਵਾਂ ਨੇ ਸਿੱਖ ਲਈ ਹੈ ਹੰਸਾਂ ਦੀ ਤੋਰ ਏਥੇ।

ਕਿਸਮਤ ਗਰੀਬ ਦੀ ਹੈ ਆਪਾਂ ਸੁਆਰ ਦੇਣੀ,
ਪੰਜਵੇਂ ਕੁ ਸਾਲ ਮਗਰੋਂ ਮਚਦਾ ਹੈ ਸ਼ੋਰ ਏਥੇ।

ਹਰ ਸ਼ੈਅ ਚ, ਹੈ ਮਿਲਾਵਟ,ਹਰ ਜ਼ਿਹਨ ਵਿੱਚ ਹੈ ਧੋਖਾ
ਸੱਭ ਕੂੜ ਦੇ ਵਿਪਾਰੀ ਚੋਰਾਂ ਨੂੰ ਮੋਰ ਏਥੇ,

ਆਪਣੇ ਬੇਗਾਨੀਆਂ ਦੀ ਭੁੱਲੀ ਪਛਾਣ ਸਭ ਨੂੰ,
ਅੱਖਾਂ ਨੇ ਹੋਰ ਏਥੇ, ਨਜ਼ਰਾਂ ਨੇ ਹੋਰ ਏਥੇ।
05/02/17

 

ਪੁਸਤਕ ਮੇਰੇ ਗੀਤ ਤੇਰੇ ਨਾਂ
ਲੇਖਕ,ਕਾਮਰੇਡ ਮੁਲਖ ਰਾਜ ਪਿੰਡ ਬਾਬੋਵਾਲ ਗੁਰਦਾਸਪੁਰ

1. ਗ਼ਜ਼ਲ
ਆ ਗਏ ਦਿਨ ਫੇਰ ਲਾਰੇ ਲਾਉਣ ਦੇ।
ਪਿਛਲੇ ਕੀਤੇ ਸਭ ਗੁਨਾਹ ਬਖਸ਼ਾਉਣ ਦੇ।
ਫਿਰ ਗਰੀਬੀ ਨੂੰ ਬਨਾ ਕੇ ਛਣਕਣਾ,
ਹਰ ਗਲੀ ਹਰ ਮੋੜ ਤੇ ਛਣਕਾਉਣ ਦੇ,
ਨਫਰਤਾਂ ਦਾ ਬੀਜ ਬੀਜਣ ਵਾਲਿਓ,
ਮਾਮਲੇ ਨੇ ਬੈਠ ਕੇ ਸੁਲਝਾਉਣ ਦੇ।
ਹੱਥਾਂ ਨੂੰ ਹੱਥਕੜੀਆਂ ਤੇ ਪੈਰੀਂ ਬੇੜੀਆਂ,
ਬਣ ਰਹੇ ਆਸਾਰ ਫਿਰ ਪਹਿਨਾਉਣ ਦੇ।
ਨਾ ਜੱਲਾਦਾਂ ਨਾਲ ਪਾਵੋ ਯਾਰੀਆਂ,
ਤੋੜ ਦੇਵਣ ਗੇ ਇਹ ਮਣਕੇ ਧੌਣ ਦੇ।

2.ਡੰਕਲ
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਘਰ ਘਰ ਜਾਕੇ ਲੇਖਾ ਕਰਨਾ,
ਬੁੱਧੀ ਮਾਨ ਵਜ਼ੀਰਾਂ ਦਾ।
ਗੁੱਡੀ ਅੱਧ ਅਸਮਾਨ ਚੜ੍ਹਾ ਕੇ,
ਕਦੋਂ ਕਿਸੇ ਦੀ ਖਿਚਣੀ ਡੋਰ,
ਕਿੱਸ ਦਾ ਕਿੰਨਾ ਹਿੱਸਾ ਬਣਦਾ,
ਰਾਹ ਵਿੱਚ ਪੈਂਦੀਆਂ ਸੀਰਾਂ ਦਾ।
ਪੁਤਲੀਆਂ ਵਾਂਗੋਂ ਨਾਚ ਨਚੌਣਾ,
ਪਰਦੇ ਪਿੱਛੇ ਬਹਿ ਕੇ ਯਾਰ,
ਕਿੱਸ ਦਾ ਕਿਸ ਤੋਂ ਕਤਲ ਕਰਾਉਣਾ,
ਰਾਹ ਵਿੱਚ ਬੈਠੇ ਵੀਰਾਂ ਦਾ।
ਵਿੱਚ ਚੌਰਾਹੇ ਕੱਠਿਆਂ ਕਰਕੇ ,
ਬੋਲੀ ਹੋਊ ਸਰੀਰਾਂ ਦੀ,
ਏਸ ਗੈਟ ਦੇ ਬੂਟੇ ਨੂੰ ਹੁਣ,
ਬੂਰ ਪਵੇਗਾ ਪੀੜਾਂ ਦਾ।
ਜੋਸ਼ ਚ, ਪੈ ਜਾਊ ਆਪੋ ਧਾਪੀ,
ਇਸ ਤੋਂ ਕਿੱਦਾਂ ਬਚਣਾ ਜੇ,
ਕੱਠਿਆਂ ਹੋ ਕੇ ਕੁੱਝ ਤਾਂ ਸੋਚੋ,
ਦੇਸ਼ ਦੀਆਂ ਤਕਦੀਰਾਂ ਦਾ।
ਵਿੱਚ ਚੌਰਾਹੇ ਪਾਪ ਦਾ ਭਾਂਡਾ;
ਆਖਿਰ ਇੱਕ ਦਿਨ ਟੁੱਟ ਜਾਣਾ,
ਲੋਕਾਂ ਇੱਕ ਦਿਨ ਲੇਖਾ ਮੰਗਣਾ,
ਜ਼ੁਲਮ ਦੀਆਂ ਸ਼ਮਸ਼ੀਰਾਂ ਦਾ।
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਪ੍ਰਸਤੁਤ ਕਰਤਾ: ਰਵੇਲ ਸਿੰਘ,ਮੋਬ. 8146275481
03/01/2017

 


ਪੁਸਤਕ
‘ ਸਾਰੰਗ ਪਾਣੀ’
ਲੇਖਕ ਸੁਰਜੀਤ ਸਿੰਘ ‘ਜੀਤ’ ਮੋਰਿੰਡਾ ਜ਼ਿਲਾ ਰੂਪ ਨਗਰ)

(1)
ਹੋਇਆ ਸੱਭ ਦਾ ਬੁਰਾ ਹਾਲ ਹੈ ਜੀ,
ਕੀ ਕਹਿੰਦੇ ਹੋ ਕੀ ਖਿਆਲ ਹੈ ਜੀ ?
ਗੁੰਡੇ ਕੱਲ ਦੇ ਹੋਏ ਨੇ ਅੱਜ ਨੇਤਾ,
ਲੋਕ ਰਾਜ ਦਾ ਕਿੱਡਾ ਕਮਾਲ ਹੈ ਜੀ,
ਰੰਗ ਇੱਸ ਦਾ ਹੋਇਆ ਹੁਣ ਚਿੱਟਾ,
ਕਿੱਦਾਂ ਕਹੀਏ ਲਹੂ ਹੁਣ ਲਾਲ ਹੈ ਜੀ।
ਖੇਡਾਂ ਵਿੱਚ ਜਿੱਤੋ ਕਿ ਨਾ ਜਿੱਤੋ,
ਮਿਲਣਾ ਸੱਭ ਨੂੰ ਚੰਗਾ ਮਾਲ ਹੈ ਜੀ।
ਮਰਦੇ ਰਹਿਣ ਲੋਕੀਂ ਤਾਂ ਹੈ ਚੰਗਾ,
ਸਾਡਾ ਲੱਕੜਾਂ ਦਾ ਓਥੇ ਟਾਲ ਹੈ ਜੀ।
ਠੀਕ ਹੋਵਣਗੇ ਕਿੱਦਾਂ ਬੀਮਾਰ ਆਕੇ,
ਬੀਮਾਰ ਏਥੋਂ ਦਾ ਹਸਪਤਾਲ ਹੈ ਜੀ।
ਕਿੰਝ ‘ਜੀਤ ‘ ਹੋਵੇ ਸਾਡੀ ਸੋਚ ਉੱਚੀ,
ਕਰਜ਼ ਵਿੱਚ ਸਾਡਾ ਵਾਲ ਵਾਲ ਹੈ ਜੀ ।

( 2)
ਸਾਹ ਜਦੋਂ ਹਰ ਇੱਕ ਦੁਆ ਹੋ ਜਾਏਗਾ,
ਦਰਦ ਆਪੇ ਹੀ ਦੁਵਾ ਹੋ ਜਏ ਗਾ।
ਯਕੀਨ ਮੇਰਾ ਕਰ ਲਵੇ ਗਾ ਉਹ ਜਦੋਂ,
ਉੱਸ ਦਾ ਗਿਲਾ ਆਪੇ ਵਿਦਾ ਹੋ ਜਾਏ ਗਾ।
ਪਿੰਜਰੇ ਨੂੰ ਕੌਣ ਪੁੱਛੇ ਗਾ ਓਦੋਂ.
ਪੰਛੀ ਜਦੋਂ ਇਸ ਦਾ ਹਵਾ ਹੋ ਜਾਏਗਾ।
ਰਹਿ ਸਕਾਂਗਾ, ਮੈਂ ਕਦੋਂ ਫਿਰ ‘ਜੀਤ’ ਹੀ,
ਮੇਰਾ ਦਿਲਬਰ ਜਦ ਮੇਰਾ ਹੋ ਜਾਏਗਾ।
03/11/2016
 


ਪ੍ਰਸਤੁਤ ਕਰਤਾ:= ਰਵੇਲ ਸਿੰਘ ਇਟਲੀ
+ 9814921486
rewailsingh@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com