ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਗ਼ਜ਼ਲ
- ਪੋ: ਤਜਿੰਦਰ ਸਿੰਘ ਥਿੰਦ

ਆਉ ਨਵਾਂ ਸਾਲ ਮਨਾਈਏ ਮਿੱਤਰੋ।
ਗੀਤ ਸੁਮੇਲ ਦੇ ਗਾਈਏ ਮਿੱਤਰੋ।
ਉਸਾਰਨ ਲਈ ਨਿਰਲੇਪ ਸਮਾਜ,
ਵਿਉਂਤ ਨਵੀਨ ਬਣਾਈਏ ਮਿੱਤਰੋ।
ਭੁਲਾ ਕੇ ਸਾਰੇ ਗਿਲੇ ਤੇ ਸਿ਼ਕਵੇ,
ਸਾਂਝ ਪਿਆਰ ਦੀ ਪਾਈਏ ਮਿੱਤਰੋ।

ਵਿਸਾਰਕੇ ਮਨੋ ਜੋ ਪਿੱਛੇ ਹੋਇਆ,
ਵਰਤਮਾਨ ਸੁਲਝਾਈਏ ਮਿੱਤਰੋ।
ਪ੍ਰਯੋਗ ਉਸਾਰੂ ਸੋਚ ਦਾ ਕਰ ਕੇ,
ਵਿਕਾਸਵਾਦੀ ਬਣ ਜਾਈਏ ਮਿੱਤਰੋ।
ਨਿਆਂਕਾਰੀ ਪਹਿਲੂ ਲੋਕਰਾਜ ਦਾ,
ਅਨਿਆਈ ਨੂੰ ਸਮਝਾਈਏ ਮਿੱਤਰੋ।
ਨਿਰਾਸ਼ ਗਰੀਬ ਦੀ ਢਾਰਸ ਬਣ ਕੇ,
ਉਹਨੂੰ ਆਸ਼ਾਵਾਨ ਬਣਾਈਏ ਮਿੱਤਰ।
ਕਰਕੇ ਰੱਖਿਆ ਧਰਮ ਦੀ ਮਿਲਕੇ,
ਨੈਤਿਕ ਫਰਜ਼ ਨਿਭਾਈਏ ਮਿੱਤਰੋ।
ਮੇਲ ਮਿਲਾਪ, ਇਖਲਾਸ ਦੁਆਰਾ,
ਅਮਨ ਤੇ ਚੈਨ ਵਧਾਈਏ ਮਿੱਤਰੋ।
ਜੇ ਨੇੜਤਾ ਵਿਚੋਂ ਸਕੂਨ ਹੈ ਲਭਦਾ,
ਤਾਂ ਨੇੜੇ ਹੋਰ ਹੋ ਜਾਈਏ ਮਿੱਤਰੋ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][