ਮੇਰੇ
ਦੋਸਤ ਮੇਰੀ ਪਿੱਠ ਪਿਛੇ ਹੱਸਦੇ ਨੇ
ਕਹਿੰਦੇ ਨੇ ਬੜਾ ਅਜ਼ੀਬ ਆਦਮੀ ਹੈ!
ਪਰ ਉਹ ਨਹੀ ਸਮਝਦੇ ਕੇ,
ਉਜੜੇ ਪੁਲਾਂ ਹੇਠ
ਪਾਣੀ ਨਹੀ ਹੁੰਦਾ!
ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ
ਕਹਿੰਦੇ ਨੇ ਮੈ ਟੁਟਿਆ ਜਿਹਾ ਹਾ!
ਪਰ ਉਹ ਨਹੀ ਸਮਝਦੇ ਕੇ,
ਤਿੜਕੇ ਹੋਏ ਲੋਕ
ਠਿਕਰੀਆ ਬਣ ਜਾਂਦੇ ਨੇ!
ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ
ਕਹਿੰਦੇ ਨੇ ਸਾਡੇ ਘਰ ਨਹੀਂ ਆਉਂਦਾ!
ਪਰ ਉਹ ਨਹੀ ਸਮਝਦੇ ਕੇ,
ਉਹਨਾਂ ਦੇ ਕੱਚੇ ਕੋਠੇ ਵਿਚ
ਮੇਰੇ ਜਿਸਮ ਦੀ ਮਿਟੀ ਲਗੀ ਹੈ!
ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ
ਕਹਿੰਦੇ ਨੇ ਬੜਾ ਅਧਰਮੀ ਆਦਮੀ ਹੈ!
ਪਰ ਉਹ ਨਹੀ ਸਮਝਦੇ ਕੇ,
ਮੈ ਅਪਣੀ ਕਵਿਤਾ ਵਿਚ
ਉਹਨਾ ਦੀ ਖੈਰ ਮੰਗਦਾ ਹਾ! |