ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਰਾਤਿ  ਗਮਾਂ  ਦੀ
- ਮਸਤਾਨ ਸਿੰਘ ਧਾਲੀਵਾਲ

ਸਦਾ ਨਾਂ ਰਹਿਣੀਂ ਰਾਤ ਗਮਾਂ ਦੀ, ਇਕ ਦਿਨ ਤਾਂ ਇਹ ਮੁਕਣੀਂ ਏਂ । ਪਹਿਲਾਂ ਨਹੀਂ ਤਾਂ ਉਸ ਦਿਨ ਸਹੀ, ਜਦੋਂ ਮੌਤਿ ਆਂ ਦੱਰ ਤੇ ਢੁਕਣੀਂ ਏਂ ।

ਜ਼ਦ ਤੱਕ ਚੱਲਣੇਂ ਸਾਹਾਂ ਦੇ ਗੇੜੇ, ਚੱਲਣੇ ਚੱਕ਼ਰ ਮੈ ਤੇ ਮੇਰੀ ਦੇ ।
ਮੈਂ ਮੇਰੀ ਸੱਭਿ ਮੁਕ ਜਾਵਣਗੇ, ਨਵਜ਼ ਜ਼ਦੋਂ ਇਹ ਰੁਕਣੀਂ ਏਂ ।

ਜੋੜ ਜੋੜ ਕੇ ਰਿਸ਼ਤੇ ਨਾਤੇ, ਇਹ ਕਿਥੋਂ ਤੱਕ ਖਿਲਾਰ ਲਏ ।
ਕਿਸੇ ਨਹੀਂ ਫੜਨੀਂ ਅੱਗੇ ਹੋਕੇ, ਜਦੋਂ ਉਮਰ ਦੀ ਟਾਹਣੀ ਟੁਟੀੈ ਏਂ ।

ਸੁਕ ਜਾਣੀਂ ਵੇਰੀ ਜਿਂਦਗੀ ਵਾਲੀ, ਇਹ ਸਾਹਵਾਂ ਦੇ ਪੱਤਿ ਝੱੜ ਜਾਣੇਂ ।
ਅਮਰ ਵੇਲ ਪਰ ਮੋਹਿ ਮਾਇਆ ਦੀ, ਫਿਰ ਵੀ ਕਦੇ ਨਹੀਂ ਸੁਕਣੀਂ ਏਂ ।

ਮੁਕ ਜਾਣੇਂ ਸਭਿ ਝੱਗੜੇ ਝੇੜੇ, ਇਹ ਗੱਲਾਂ ਵੈਰ ਵਿਰੋਧਿ ਦੀਆਂ ।
ਵੱਨ੍ਹ ਕੇ ਤਣੀਂਆਂ ਜਿੳੋਂ ਹੀ ਅੱਰਥੀ, ਚੌਂਹਿ ਜ਼ਣਿਆਂ ਨੇ ਚੁਕਣੀ ਏਂ ।

ਰੀਝਾਂ ਨਾਲ ਸੀ ਪਾਲਿਆ ਜੇਹੜਾ, ਤੱਨ “ਮਸਤਾਨੇਂ” ਤੂੰ ਅੱਪਣਾਂ ।
ਵੱਣ ਕੇ ਮੁਠੀ ਰਾਖ਼ ਦੀ ਇਕ ਦਿਨ, ਵਿਚ ਹਵਾ ਦੇ ਉਡਣੀਂ ਏਂ ।

ਸਦਾ ਨਾਂ ਰਹਿਣੀਂ ਰਾਤ ਗਮਾਂ ਦੀ, ਇਕ ਦਿਨ ਤਾਂ ਇਹ ਮੁਕਣੀਂ ਏਂ ।
ਪਹਿਲਾਂ ਨਹੀਂ ਤਾਂ ਉਸ ਦਿਨ ਸਹੀ, ਜਦੋਂ ਮੌਤਿ ਆਂ ਦੱਰ ਤੇ ਢੁਕਣੀਂ ਏਂ ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][