|
ਆਓ
ਬਣਾਈਏ ਕਾਫਲਾ
-
ਭੂਵਿੰਦਰ
ਕੌਰ ਗਿੱਲ
ਐਡਮੰਟਨ,
ਕੈਨੇਡਾ
ਆਓ ਬਣਾਈਏ ਕਾਫਲਾ, ਤੇ ਬਦਲੀਏ ਸੰਸਾਰ ਨੂੰ।
ਆਓ ਘੜੀਏ ਕਲਮ ਨੂੰ, ਕਰੀਏ ਤਿੱਖੀ ਇਹਦੀ ਧਾਰ ਨੂੰ।
ਆਓ ਲਗਾਈਏ ਉਂਗਲੀ, ਸੜਕਾਂ ਤੇ ਮੰਗਦੇ ਬਾਲ ਨੂੰ।
ਜਿਹਦਾ ਕੋਈ ਕਸੂਰ ਨਾ, ਕੱਟੀਏ ਉਹਦੇ ਜੰਜਾਲ ਨੂੰ।
ਬੱਚਿਆਂ ਦੇ ਵਿਚ ਬੈਠ ਕੇ, ਵਿਦਿਆ ਦੇ ਪਾਏ ਦਾਨ ਨੂੰ।
ਕੱਟਕੇ ਗਰੀਬੀ ਬਾਪ ਦੀ, ਰੋਸ਼ਨ ਕਰੇ ਖਾਨਦਾਨ ਨੂੰ।
ਆਓ ਧੀਆਂ ਬਚਾ ਲਈਏ, ਸਾਇੰਸ ਦੇ ਵਰਦਾਨ ਤੋਂ।
ਮਾਪਿਆਂ ਨੂੰ ਨਾ ਰੱਖੀਏ, ਵਾਂਝੇ ਧੀਆਂ ਦੇ ਦਾਨ ਤੋਂ।
ਆਓ ਮੱਥੇ ਤੋਂ ਪੂੰਝੀਏ, ਦਾਜ ਦੇ ਭੈੜੇ ਨਿਸ਼ਾਨ ਨੂੰ।
ਧੀਆਂ ਦੀ ਡੋਲੀ ਤੋਰ ਕੇ, ਕਰੀਏ ਵੱਡੇ ਅਹਿਸਾਨ ਨੂੰ।
ਲਾਹ ਕੇ ਨਕਾਬ ਝੂਠ ਦੀ, ਨਫਰਤ ਦੀ ਕੰਧ ਨੂੰ ਢਾਹ ਦੇਈਏ।
ਮਿਟਾ ਕੇ ਮਨਾਂ ਚੋ ਖੁਦੀ ਨੂੰ, ਗੈਰਾਂ ਨੂੰ ਆਪਣੇ ਬਣਾ ਲਈਏ।
ਬੰਬਾਂ ਨਾਲ ਨਹੀਂ ਨਿਪਟਣਾ, ਜੇ ਦਿਲਾਂ ਚੋਂ ਕੱਢਣਾਂ ਫਾਸਲਾ।
ਹੈ ਨਵਾਂ ਸੰਸਾਰ ਇਹ ਸਿਰਜਣਾਂ, ਆਓ ਬਣਾਈਏ ਕਾਫਲਾ। |