ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਗ਼ਜ਼ਲ
- ਇੰਜ:ਮਾਂਗਟ ਵੈਨਕੋਵਰ

ਦਿਲ ਲਗੀ ਚ' ਕਰ ਨਾ ਲਿਓ ਪਿਆਰ ਕਿਤੇ।
ਸੱਚਾ ਹੋ ਜਾਏ ਝੂਠਾ, ਨਾ ਇਕਰਾਰ ਕਿਤੇ ।
ਵੱਡੇ ਵੱਡੇ ਕਰ ਕਈ ਵਾਅਦੇ ਲੈਂਦੇ ਨੇ ,
ਆਹਮੋ ਸਾਹਮਣੇ ਹੁੰਦੇ ਸ਼ਰਮਸਾਰ ਕਿਤੇ ,
ਆਪਣੇ ਪੈਰੀਂ ਆਪ ਕੁਹਾੜਾ ਵੱਜ ਗਿਆ,
ਬਣ ਬੈਠਾ ਹਾਂ ਆਪੇ ਹੀ ਦਿਲਦਾਰ ਕਿਤੇ ।
ਥੋੜਾ ਆਸੇ ਪਾਸੇ ਝਾਕ ਲਿਆ ਕਿਧਰੇ ,
ਰੁਸ ਗਈ ਸਾਡੇ ਦਿਲ ਦੀ ਹੈ ਸਰਕਾਰ ਕਿਤੇ।
ਝੂਟੀ ਮੈਂ ਨਾ ਉਚੀ ,ਪਿਆਰ ਦੀ ਪੀਂਘ ਕਦੇ,
ਵਾਧੂ ਪਾ ਲਿਆ ਐਵੇਂ ਹੀ ਖਲਾਰ ਕਿਤੇ ।
ਹੁਣ ਗੂੰਜਦਾ ਗਲ ਵਿਚ ਪਾਇਆ ਢੋਲ ਬਹੁਤ,
ਹੁੰਦੀ ਸਭ ਪਾਸੇ ਹੈ ਯਾਰ ਯਾਰ ਕਿਤੇ ।
ਦਿਲ ਛਾਨਣੀ ਵਿਚੋਂ ਸਭ ਕੁਝ ਵਗ ਤੁਰਿਆ ,
ਲੈ ਜਾਈਂ ਲੰਘਦੀ ਵੜਦੀ ਆ ਕੇ ਸਾਰ ਕਿਤੇ।
ਮੇਰੇ ਆਉਣ ਦੀਆਂ ਕਨਸੋਆਂ ਸੁਣ ਸੁਣ ਕੇ ,
ਹੋਇਆ ਫਿਰਦਾ ਕੋਈ ਬਹੁਤ ਬੇਜ਼ਾਰ ਕਿਤੇ ।
ਤੂੰ ਭਾਵੇਂ ਆਜ਼ਾਦ ਹੈਂ ਮੈਂ ਘਿਰਿਆ ਹੋਇਆ ,
ਕਿਧਰੇ ਬੇੜੀ ਚਪੂ ਤੇ ਮੰਝਧਾਰ ਕਿਤੇ ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][