|
ਐਸਾ ਹੋਇਆ ਬਿਰਹਾ ’ਚ ਹਾਲ
ਮਹਿੰਦਰ ਸਿੰਘ ‘ਕੰਵਲ’
 ਐਸਾ ਹੋਇਆ ਬਿਰਹਾ ’ਚ ਹਾਲ
ਐਸਾ ਹੋਇਆ ਬਿਰਹਾ ’ਚ ਹਾਲ ਮੇਰੇ ਸੱਜਣਾ
ਐਸਾ ਹੋਇਆ ਬਿਰਹਾ ’ਚ ਹਾਲ।
ਭੁੱਖ ਨਾ ਸਤਾਏ ਕਦੇ, ਨੀਂਦ ਵੀ ਨਾ ਆਏ ਕਦੇ
ਦਿਲ ਕਰੇ ਤੈਨੂੰ ਯਾਦ ਮੇਰੇ ਸੱਜਣਾ
ਦਿਲ ਕਰੇਸਦਾ ਤੈਨੂੰ ਯਾਦ।
ਦਿਨ ਹੋਵੇ ਰਾਤ ਹੋਵੇ, ਲੱਗੀ ਬਰਸਾਤ ਹੋਵੇ
ਯਾਦਾਂ ਦੇ ਸਹਾਰੇ ¦ਘਦਾ।
ਐਸਾ ਹੋਇਆ ਬਿਰਹਾ ਵਿਚ ਹਾਲ ਮੇਰੇ ਸੱਜਣਾ
ਐਸਾ ਹੋਇਆ ਬਿਰਹਾ ’ਚ ਹਾਲ।
ਦੇ ਸਿਰਨਾਵਾਂ ਕੋਈ, ਚਿੱਠੀ ਲਿਖ ਪਾਵਾਂ ਤੈਨੂੰ
ਹਾਲ ਦਿਲ ਦਾ ਸੁਣਾਵਾਂ ਤੈਨੂੰ, ਭੱਜ ਇਥੇ ਆਵਾਂ ਕਦੀ।
ਰੱਜ ਕਰਾਂ ਜਿਥੇ ਤੇਰੇ ਨਾਲ ਪਿਆਰ ਮੇਰੇ ਸੱਜਣਾ
ਇਕ ਪਲ ਔਖਾ ਹੋਇਆ, ਨਾ ਸਾਹ ਲੈਣਾ ਸੌਖਾ ਹੋਇਆ
ਸੌਣ ਦੇ ਮਹੀਨੇ ਬਿਨਾਂ, ਅੱਖੀਆਂ ’ਚੋਂ ਵਰ੍ਹੀ ਬਰਸਾਤ ਮੇਰੇ ਸੱਜਣਾ।
ਅੱਖੀਆਂ ’ਚੋਂ ਵਰ੍ਹੀ ਬਰਸਾਤ ਮੇਰੇ ਸੱਜਣਾ
ਐਸਾ ਹੋਇਆ ਬਿਰਹਾ ’ਚ ਹਾਲ ਮੇਰੇ ਸੱਜਣਾ
ਐਸਾ ਹੋਇਆ ਬਿਰਹਾ ’ਚ ਹਾਲ |