ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਕੁਦਰਤ ਦੇ ਰੰਗ
- ਬਲਵਿੰਦਰ ਚਰਾਸੋਂ

ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ,
ਕਈਆਂ-ਕਈਆਂ ਦੇ ਘਰ ਨਾ ਕੁੱਲੀ, ਕਈਆਂ ਦੇ ਘਰ ਨਾ ਜੁੱਲੀ,
ਕਈਆਂ ਦੇ ਪਏ ਚੁਬਾਰੇ, ਦੁਨੀਆਂ ਵਾਲਿਓ,
ਓ ਦੁਨੀਆਂ ਵਾਲਿਓ, ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ

ਕਈ ਧਰਤੀ ’ਤੇ ਰਿੜਨ ਵਿਚਾਰੇ, ਕਈ ਅਕਾਸ਼ੀ ਤੋੜਨ ਤਾਰੇ,
ਜਹਾਜ਼ਾਂ ਦੇ ਵਿਚ ਲੈਣ ਹੁਲਾਰੇ, ਓ ਦੁਨੀਆਂ ਵਾਲਿਓ,
ਕੁਦਰਤ ਦੇ ਰੰਗ ਨਿਆਰੇ.........।

ਭੁੱਖ-ਦੁੱਖੋਂ ਕਈ ਮਰਨ ਨਿਆਣੇ, ਆਫਰ-ਆਫਰ ਕੇ ਮਰਨ ਤਗਾਣੇ,
ਘਰ ਵਿਚ ਵਾਰੇ ਨਿਆਰੇ,
ਓ ਦੁਨੀਆਂ ਵਾਲਿਓ.......।

ਨਦੀਆਂ ਤੋਂ ਤੂੰ ਟਿੱਬੇ ਬਣਾ ਕੇ, ਮਾਰਥੂਲਾਂ ਵਿਚ ਵੈਣ ਵਹਾ ਤੇ,
ਜਲ ਤੇ ਥਲ ਕਰ, ਥਲ ਤੇ ਕੂਆ, ਕੁਦਰਤ ਦੇ ਇਹ ਇਸ਼ਾਰੇ,
ਓ ਦੁਨੀਆਂ ਵਾਲਿਓ............।

ਕਈ ਪੁੱਤਰਾਂ ਨੂੰ ਤਰਸਦੇ ਮਰ ਗਏ, ‘ਪਿੰਡ ਚਾਰਸੋਂ’ ਵਿਹੜੇ ਭਰ ਗਏ।
ਕਈਆਂ ਦੇ ਘਰ ਦੋ-ਦੋ ਨਾਰਾਂ, ਕਈ ਫਿਰਨ ਕੁਆਰੇ,
ਓ ਦੁਨੀਆਂ ਵਾਲਿਓ, ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][