|

ਹੌਸਲੇ ਦਾ ਸਾਥ ਲੈ ਕੇ,
ਜਦ ਵੀ ਅੱਗੇ ਆਓਗੇ।
ਮੁਸ਼ਕਿਲਾਂ ਦੇ ਹੁੰਦਿਆਂ ਵੀ,
ਮੰਜ਼ਿਲਾਂ ਨੂੰ ਪਾਓਗੇ।
ਇੱਛਾਵਾਂ ਦੀ ਮੱਠੀ ਮੱਠੀ
ਅੱਗ ਬਲਦੀ ਰੱਖਣਾ,
ਸਾਥੀਓ! ਜੇ ਬੁਝ ਗਈ ਤਾਂ ਰਾਖ਼ ਹੀ ਬਣ
ਜਾਓਗੇ।
ਅੱਗ ਦੀ ਇੱਜ਼ਤ ਕਰੋ! ਸੀਤਾ
ਨਾ ਸਾੜੀ ਏਸ ਨੇ,
ਸੱਚ ਬੋਲਣ ਵਾਲਿਓ! ਏਹੋ ਹੀ ਖੱਟਿਆ
ਖਾਓਗੇ।
ਬੰਸਰੀ ਨੂੰ ਦੇਖਣਾ,
ਨਾ ਬਿਨ ਬੁਲਾਇਆਂ ਬੋਲਦੀ,
ਬਿਨ ਬੁਲਾਇਆਂ ਬੋਲ ਕੇ,
ਬੇਸੁਰਾ ਹੀ ਗਾਓਗੇ।
ਮਨ ਜਦੋਂ ਮਰ ਜਾਏ,
ਤਾਂ ਧਾਤ ਵੀ ਮਰ ਜਾਵੰਦੀ,
ਬਹੁਤੇ ਸੰਜਮ ਵਾਲਿਓ! ਵਾਟੇ ਹੀ ਬਹਿ
ਪਛਤਾਓਗੇ।
ਤੁਰਨ ਤੋਂ ਪਹਿਲਾਂ ਪ੍ਰੀਤਮ!
ਰਸਤਿਆਂ ਨੂੰ ਘੋਖਣਾ,
ਔਝੜਾਂ ਆਈਆਂ ਵੀ ਜੇ ਤਾਂ ਮੂਲ ਨਾ
ਘਬਰਾਓਗੇ। |