|
ਸਾਥੀ
-
ਭੂਵਿੰਦਰ
ਕੌਰ ਗਿੱਲ,
ਐਡਮੰਟਨ,
ਅਲਬਰਟਾ
 |
| |
|
 |
|
ਭੂਵਿੰਦਰ
ਕੌਰ ਗਿੱਲ,
ਐਡਮੰਟਨ,
ਅਲਬਰਟਾ |
ਇਹ ਜੋ
ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਸਾਹਾਂ ਦੇ ਨਾਲ।
ਇਸ
ਦੁਨੀਆਂ ਦੇ ਵਿਚ ਹੈ ਪਾਪ ਬਣ ਗਿਐ,
ਕਿ ਮੈਂ ਚਾਹਵਾਂ ਕਿਸੇ ਨੂੰ
ਚਾਵਾਂ ਦੇ ਨਾਲ।
ਜੇ ਮੈਂ
ਕੁਝ ਵੀ ਕਿਹਾ ਤਾਂ ਕੀ ਕਹਿਣਗੇ,
ਇਹ ਜੋ ਵਸਦੇ ਨੇ ਲੋਕੀ
ਰਾਹਵਾਂ ਦੇ ਨਾਲ।
ਮੈਂ ਨਹੀਂ
ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,
ਮੈਂ ਤਾਂ ਕਰਨੀਆਂ ਨੇ
ਗੱਲਾਂ ਨਿਗਾਹਾਂ ਦੇ ਨਾਲ।
ਇਹ ਜੋ
ਹੱਸਦੇ ਨੇ ਧੁੱਖਦੀ ਜਿੰਦ ਦੇਖ ਕੇ,
ਇਹ ਤਾਂ ਸੜਦੇ ਨੇ ਵਿਚੋਂ
ਇਛਾਵਾਂ ਦੇ ਨਾਲ।
ਇਹ ਜੋ
ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ
ਵਿਸਾਹਾਂ ਦੇ ਨਾਲ। |